ਪੰਨਾ:Sevadar.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਕੀ ਲਿਖਿਆ ਹੈ ?'

ਮਿਸਿਜ਼ ਵਾਦਨ ਨੇ ਇਕ ਦਮ ਕਿਹਾ- “ਕਿਉਂ ?'

ਮਿ :ਦਾਸ ਬੋਲੇ- ਮੈਨੂੰ ਲਛਣ ਚੰਗੇ ਨਹੀਂ ਨਜ਼ਰ ਆਉਂਦੇ ।

ਮਿਸਿਜ਼ ਵਾਦਨ ਬੋਲੀ-ਤਾਂ ਕੀ ਤੁਸੀਂ ਦੀਨਾ ਨਾਥ ਨਾਲ ਉਸ ਦਾ ਵਿਆਹ ਨਹੀਂ ਕਰਨਾ ਚਾਹੁੰਦੇ ?'

ਮਿ: ਦਾਸ ਨੇ ਕਿਹਾ-ਨਹੀਂ, ਮੇਰੀ ਤਾਂ ਮਰਜ਼ੀ ਨਹੀਂ ।'

ਮਿਸਿਜ਼ ਵਾਦਨ ਨੇ ਕਿਹਾ-“ਮੈਨੂੰ ਤਾਂ ਇਸ ਵਿਚ ਕੋਈ ਹਰਜ ਨਹੀਂ ਦਿੱਸਦਾ ।

ਪਹਿਲੀ ਗੱਲ ਤਾਂ ਇਹ ਕਿ ਮੇਰੇ ਰਿਸ਼ਤੇਦਾਰ ਇਸ ਗੱਲ ਨੂੰ ਨਹੀਂ ਮੰਨਣਗੇ । ਦੁਜੇ, ਦੀਨਾ ਨਾਥ ਦਾ ਇਕ ਛੋਟਾ ਭਰਾ ਵੀ ਹੈ ਜੋ ਉਸ ਦੀ ਅੱਧੀ ਜਾਇਦਾਦ ਦਾ ਹੱਕਦਾਰ ਹੈ । ਸੋ ਮੇਰੀ ਸਲਾਹ ਹੈ ਕਿ ਚੰਚਲਾ ਦਾ ਵਿਆਹ ਕਿਸੇ ਵਡੇ ਘਰਾਣੇ ਵਿਚ ਹੋਵੇ । ਮਿਸਿਜ਼ ਵਾਦਨ ! ਬੜੇ ਅਫਸੋਸ ਦੀ ਗੱਲ ਹੈ ਕਿ ਤੁਸਾਂ ਮੈਨੂੰ ਦਸਿਆ ਹੀ ਨਾ। ਨਹੀਂ ਤਾਂ ਮੈਂ ਪਹਿਲਾਂ ਤੋਂ ਹੀ ਸਾਵਧਾਨ ਹੋ ਜਾਂਦਾ ।'

ਮਿਸਿਜ਼ ਵਾਦਨ ਬੋਲੀ-ਸ਼ਰੀਕ ਦਾ ਤਾਂ ਤੁਸੀਂ ਖਿਆਲ ਹੀ ਛਡ ਦਿਓ । ਤੁਸੀਂ ਜੋ ਰੰਗ ਢੰਗ ਅਖਤਿਆਰ ਕੀਤਾ ਹੋਇਆ ਹੈ ਉਸ ਤੋਂ ਤੁਹਾਡਾ ਸਮਾਜ ਤਾਂ ਕਿਸੇ ਸੂਰਤ ਵਿਚ ਵੀ ਤੁਹਾਡਾ ਸਾਥ ਨਹੀਂ ਦੇ ਸਕਦਾ । ਰਹੀ ਗਲ ਕਿ ਦੀਨਾ ਨਾਥ ਈਸਾਈ ਹੈ; ਤੁਹਾਨੂੰ ਖਿਆਲ ਰੱਖਣਾ ਚਾਹੀਦਾ ਹੈ ਕਿ ਤੁਸੀਂ ਸਮਾਜ ਸੁਧਾਰਕ ਦਲ ਦੇ ਮੰਤਰੀ ਹੋ ਤੇ ਤੁਸਾਂ ਜੇਹੜੇ ਉਦੇਸ਼ ਕਾਇਮ ਕੀਤੇ ਹਨ, ਉਨਾਂ ਵਿਚ ਇਕ ਇਹ ਵੀ ਹੈ ਕਿ ਭਾਰਤੀਆਂ ਨੂੰ ਆਪਸ ਦਾ ਭੇਦ ਭਾਵ ਤਿਆਗ, ਸਭ ਨੂੰ ਇਕ ਪਰਮਾਤਮਾ ਦਾ ਪੁਤਰ ਸਮਝਣਾ ਚਾਹੀਦਾ ਹੈ । ਇਸ ਹਾਲਤ ਵਿਚ ਜਦ ਤੁਹਾਡੇ ਸੁਧਾਰਕ ਦਲ ਦਾ ਇਹ ਉੱਦੇਸ਼ ਸਾਹਮਣੇ ਹਾਜ਼ਰ ਹੈ, ਤਾਂ ਤੁਹਾਨੂੰ ਇਕ ਲਾਇਕ ਈਸਾਈ ਦੇ ਨਾਲ ਆਪਣੀ ਕੁੜੀ ਦਾ ਵਿਆਹ ਕਰ ਦੇਣ ਵਿਚ ਕਿਸੇ

-੭੫-