ਪੰਨਾ:Sevadar.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੰਚਲਾ ਬੋਲੀ-'ਹਾਂ ਜਾਣਦੀ ਹਾਂ । ਓਹ ਬੀ. ਏ. ਦੇ ਇਮਤਿਹਾਨ ਵਿਚ ਅੱਵਲ ਰਿਹਾ ਹੈ । ਉਸ ਦੀ ਆਰਥਿਕ ਦਸ਼ਾ ਬਹੁਤ ਚੰਗੀ ਨਹੀਂ ਪਰ ਉਸ ਦੇ ਗੁਜ਼ਾਰੇ ਜੋਗੀ ਹੈ।'

ਮਿਸਿਜ਼ ਵਾਦਨ ਨੇ ਕਿਹਾ-“ਉਸ ਦੇ ਚਾਲ ਚਲਣ ਦਾ ਭੀ ਤੈਨੂੰ ਕੁਝ ਪਤਾ ਹੈ ?

ਚੰਚਲਾ ਬੋਲੀ-ਕਦੀ ਉਸ ਦੀ ਕੋਈ ਬਦਨਾਮੀ ਤਾਂ ਨਹੀਂ ਸੁਣੀ ।'

ਮਿ: ਦਾਸ ਨੇ ਕਿਹਾ- ਚੰਚਲਾ ! ਤੈਨੂੰ ਮੈਂ ਸਾਫ ਦੱਸ ਦੇਣਾ ਚੰਗਾ ਸਮਝਦਾ ਹਾਂ ਕਿ ਅਜ ਦੀਨਾ ਨਾਥ ਤੇਰੇ ਨਾਲ ਵਿਆਹ ਕਰਨ ਦੀ ਸਲਾਹ ਲੈ ਕੇ ਮੇਰੇ ਕੋਲ ਆਇਆ ਸੀ। ਮੈਂ ਉਸ ਨੂੰ ਕੀ ਜਵਾਬ ਦੇਵਾਂ ? ਤੂੰ ਹੁਣ ਪੜੀ ਲਿਖੀ ਤੇ ਸਿਆਣੀ ਹੈਂ ਤੇਰੀ ਕੀ ਮਰਜ਼ੀ ਹੈ ?'

ਚੰਚਲਾ ਕੁਮਾਰੀ ਸ਼ਰਮਾ ਗਈ । ਉਹ ਬੋਲੀ- ਮੇਰੀ ਮਰਜ਼ੀ ਕੀ, ਤੁਸੀਂ ਜੋ ਠੀਕ ਸਮਝੋ ਕਰੋ।' ਇੰਨਾ ਕਹਿ ਕੇ ਚੰਚਲਾ ਨੇ ਆਪਣੇ ਪਿਤਾ ਵਲ ਬੜੇ ਗਹੁ ਨਾਲ ਤੱਕਿਆ ।

ਮਿ: ਦਾਸ ਨੇ ਕਿਹਾ-“ਮੇਰੀ ਸਲਾਹ ਪੁੱਛੇ ਤਾਂ ਮੈਂ ਇਸ ਵਿਆਹ ਵਿਚ ਰਾਜ਼ੀ ਨਹੀਂ, ਕਿਉਕਿ ਦੀਨਾ ਨਾਥ ਦੀ ਆਰਥਕ ਹਾਲਤ ਚੰਗੀ ਨਹੀਂ ।

ਇੰਨਾ ਸੁਣਦਿਆਂ ਹੀ ਚੰਚਲਾ ਕੁਮਾਰੀ ਦਾ ਚਿਹਰਾ ਕੁਝ ਮੁਰਝਾ ਗਿਆ । ਉਹ ਬੜੀ ਦੁਖ ਭਰੀ ਆਵਾਜ਼ ਵਿਚ ਬੋਲੀ-‘ਤਾਂ ਤੇ ਮੈਨੂੰ ਬਹੁਤ ਦੁਖ ਸਹਿਣਾ ਪਵੇਗਾ।'

ਮਿ: ਦਾਸ ਨੇ ਕਿਹਾ-ਮੇਰੀ ਮਰਜ਼ੀ ਹੈ ਕਿ ਤੈਨੂੰ ਕਿਸੇ ਚੰਗੀ ਹੈਸੀਅਤ ਵਾਲੇ ਨਾਲ ਵਿਆਹਵਾਂ ਜਿਥੇ ਤੂੰ ਸਭ ਤਰਾਂ ਨਾਲ ਸੁਖੀ ਰਹਿ ਸਕੇ ।'

ਚੰਚਲਾ ਨੇ ਬੜੇ ਦੁਖ ਨਾਲ ਕਿਹਾ-ਤੁਹਾਡੀ ਮਰਜ਼ੀ, ਪਰ ਜੇਕਰ ਮੈਂ ਵਿਆਹ ਨਾ ਕਰਾਂ ਤੇ ਸਦਾ ਸੁਤੰਤਰ ਅਜ਼ਾਦ ਜੀਵਨ ਹੀ ਬਤੀਤ

-੭੭-