ਪੰਨਾ:Sevadar.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿੰਘ ਨੂੰ ਵੇਖ ਲੈਂਦਾ ਤਾਂ ਜ਼ਰੂਰ ਪਛਾਣ ਲੈਂਦਾ । ਏਸੇ ਲਈ ਸੇਵਾ ਸਿੰਘ ਆਪਣੇ ਆਪ ਨੂੰ ਉਨ੍ਹਾਂ ਦੀਆਂ ਨਜ਼ਰਾਂ ਤੋਂ ਬਚਾਉਂਦਾ ਮਕਾਨ ਦੇ ਪਿਛਲੇ ਹਿਸੇ ਵਲ ਜਾ ਪਜਾ । ਅੰਦਰੋਂ ਰੋਣ ਦੇ ਨਾਲ ਨਾਲ ਸਾਫ ਸੁਣ ਰਿਹਾ ਸੀ, ਮੈਨੂੰ ਕਿਉਂ ਦੁਖੀ ਕਰਦੇ ਹੋ ? ਮੈਂ ਤੁਹਾਡਾ ਕੀ ਗਵਾਇਆ ਹੈ ? ਹੇ ਪਰਮਾਤਮਾ ਬਹੁੜ |

ਅਵਾਜ਼ ਤੋਂ ਤਾਂ ਸੇਵਾ ਸਿੰਘ ਨੇ ਪਛਾਣ ਲਿਆ ਕਿ ਇਹ ਸ਼ੀਲਾ ਦੀ ਅਵਾਜ਼ ਹੈ ਪਰ ਉਸ ਨੂੰ ਉਸ ਦੇ ਬਚਾਉਣ ਦਾ ਕੋਈ ਉਪਾ ਨਾ ਸੁਝਾ । ਜੇ ਉਹ ਉਸ ਮਕਾਨ ਦੇ ਅੰਦਰ ਜਾਣਾ ਚਾਹੁੰਦਾ ਤਾਂ ਮੋਹਨ ਲਾਲ ਦੇ ਮਨੁਖਾਂ ਦੀਆਂ ਲਾਠੀਆਂ ਦਾ ਸ਼ਿਕਾਰ ਹੋਣਾ ਪੈਂਦਾ। ਉਹ ਬੜੀ ਦੁਚਿਤੀ ਵਿਚ ਫਸਿਆ ।

ਬਹੁਤ ਸੋਚਣ ਤੇ ਵੀ ਉਸ ਨੂੰ ਕੋਈ ਤਰੀਕਾ ਨਾ ਸੁਝਾ । ਅਖੀਰ ਉਹ ਆਪਣੇ ਸਾਥੀਆਂ ਨੂੰ ਕੁਝ ਸਮਝਾ ਕੇ ਇਕ ਰੁੱਖ ਦੇ ਸਹਾਰੇ ਉਤੇ ਚੜ ਗਿਆ । ਉਸ ਰੁਖ ਦਾ ਇਕ ਟਾਹਣ ਉਸ ਮਕਾਨ ਦੀ ਛਤ ਦੇ ਨਾਲ ਹੀ ਲਗਦਾ ਸੀ । ਉਹ ਅਡੋਲ ਉਤਰ ਕੇ ਉਸ ਥਾਂ ਤੇ ਚਲਾ ਗਿਆ ਜਿਥੋਂ ਇਹ ਅਵਾਜ਼ ਆ ਰਹੀ ਸੀ।

ਉਸ ਮਕਾਨ ਦੀ ਇਕ ਕੋਠੜੀ ਵਿਚ ਇਕ ਪਾਸੇ ਇਕ ਦਰੀ ਵਿਛੀ ਹੋਈ ਸੀ। ਇਕ ਨੁਕਰ ਵਿਚ ਇਕ ਸੁਰਾਹੀ ਪਈ ਸੀ ਤੇ ਦੂਸਰੀ ਨੁਕਰ ਵਿਚ ਕੁਝ ਖਾਣ ਦਾ ਸਮਾਨ ਪਿਆ ਹੋਇਆ ਸੀ ।

ਦਰਵਾਜ਼ੇ ਦੀ ਵਿਥ ਵਿਚੋਂ ਹੀ ਸੇਵਾ ਸਿੰਘ ਨੇ ਵੇਖਿਆ ਕਿ ਸ਼ੀਲਾਂ ਦੁਖ ਨਾਲ ਸੁਕ ਕੇ ਤੀਲਾ ਹੋ ਗਈ ਹੈ । ਉਸ ਦੀ ਉਹ ਸੁੰਦਰਤਾ ਪਤਾ ਨਹੀਂ ਕਿਥੇ ਗਵਾਚ ਗਈ ਹੈ, ਉਹ ਲਗਾਤਾਰ ਹੋ ਰਹੀ ਹੈ ਤੇ ਉਸ ਦੇ ਕੋਲ ਬੈਠੀ ਇਕ ਗੋਲੀ ਉਸ ਨੂੰ ਕੁਝ ਸਮਝਾ ਰਹੀ ਹੈ।

ਗੋਲੀ ਸ਼ੀਲਾ ਵਲ ਤੱਕ ਕੇ ਬੋਲੀ-ਕਦ ਤਕ ਇਸ ਤਰਾਂ ਰੋ ਰੋ ਕੇ ਆਪਣਾ ਸਰੀਰ ਸੁਕਾਏਂਗੀ ? ਮੇਰਾ ਕਹਿਣਾ ਮੰਨ, ਤੇਰਾ ਕੁਝ ਨਹੀਂ

-੮੨-