ਪੰਨਾ:Sevadar.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਗੜੇਗਾ ਤੇ ਬੜੇ ਸੁਖ ਦੇ ਦਿਨ ਕੱਟਣਗੇ ।

ਸ਼ੀਲਾ ਨੇ ਕਿਹਾ-:ਮੇਂ ਕਿੰਨੀ ਹੀ ਵਾਰ ਤੈਨੂੰ ਕਹਿ ਚੁਕੀ ਹਾਂ ਕਿ ' ਮੈਥੋਂ ਇਹ ਨਹੀਂ ਹੋਏਗਾ, ਤੂੰ ਫੇਰ ਬਾਰ ਬਾਰ ਮੈਨੂੰ ਕਿਉਂ ਸ਼ਰਮਿੰਦਾ ਕਰਨ ਆਉਂਦੀ ਹੈਂ ?'

ਗੋਲੀ ਨੇ ਕਿਹਾ- ਆਉਂਦੀ ਹਾਂ ਤੇਰੇ ਭਲੇ ਲਈ । ਇਕ ਮਹੀਨੇ ਤੋਂ ਇਸ ਤਰਾਂ ਪਈ ਹੈਂ । ਜੇਕਰ ਅਸੀਂ ਤੈਨੂੰ ਏਥੇ ਇਕੱਲੀ ਨੂੰ ਛੱਡ ਕੇ ਚਲੇ ਜਾਵਾਂਗੇ ਤਾਂ ਫੇਰ ਭੁਖੀਮਰ ਜਾਏਂਗੀ । ਕੋਈ ਵਾਤ ਪੁਛਣ ਵੀ ਨਹੀਂ ਬਹੁੜੇਗਾ ।'

ਸ਼ੀਲਾ ਬੋਲੀ-ਇਕ ਨਾ ਇਕ ਦਿਨ ਤਾਂ ਮਰਨਾ ਹੀ ਹੈ ਫੇਰ ਮੇਂ ਆਪਣਾ ਧਰਮ ਕਿਉਂ ਵਿਗਾੜਾਂ। ਮੈਥੋਂ ਇਹ ਨਹੀਂ ਹੋ ਸਕਦਾ । ਤੂੰ ਆਪਣੇ ਮਾਲਕ ਨੂੰ ਕਹਿ ਦੇ ਕਿ ਮੈਂ ਉਨਾਂ ਦੀਆਂ ਧੀਆਂ ਜਿਹੀ ਹਾਂ । ਮੈਨੂੰ ਛਡ ਦੇਣ, ਮੈਂ ਕਿਸੇ ਅਗੇ ਉਨ੍ਹਾਂ ਦਾ ਨਾਂ ਨਹੀਂ ਲਵਾਂਗੀ।'

ਗੋਲੀ ਨੇ ਕਿਹਾ-“ਪਾਗਲ ਹੋਈ ਹੈਂ । ਜ਼ਰਾ ਸੋਚ ਤਾਂ ਸਹੀ ਕਿ ਕੀ ਹੁਣ ਤੈਨੂੰ ਹਿੰਦੂ ਸਮਾਜ ਵਸਣ ਦੇਵੇਗਾ । ਤੈਨੂੰ ਘਰ ਤੋਂ ਨਿਕਲਿਆਂ ਇਕ ਮਹੀਨੇ ਤੋਂ ਵੀ ਉਤੇ ਹੋ ਗਿਆ ਹੈ। ਇਸ ਹਾਲਤ ਵਿਚ ਕੀ ਹੁਣ ਤੇਰੇ ਘਰ ਵਾਲੇ ਤੈਨੂੰ ਆਪਣੇ ਘਰ ਵਿਚ ਰਖਣਗੇ ? ਫੇਰ ਜੇਕਰ ਮੇਰਾ ਕਹਿਣਾ ਨਹੀਂ ਮੰਨੇਗੀ ਤਾਂ ਤੈਨੂੰ ਜਨਮ ਭਰ ਦੁਖ ਭੋਗਣਾ ਪਏਗਾ । ਇਸ ਤਰਾਂ ਤਾਂ ਅਨੰਦ ਨਾਲ ਰਹਿ ਸਕੇਂਗੀ ।

ਸ਼ੀਲਾ ਨੇ ਕਿਹਾ-ਏਸ ਭਰੋਸੇ ਨਾ ਰਹੀਂ ਕਿ ਸਾਡਾ ਸ਼ਰੀਕਾ ਇਸ ਤਰਾਂ ਦਾ ਨੀਚ ਹੈ ਕਿ ਨਿਰਦੋਸ਼ ਨੂੰ ਭੀ ਤ੍ਰਾਹ ਦੇਵੇਗਾ । ਹਛਾ, ਭਾਵੇਂ ਕੁਝ ਵੀ ਹੋਵੇ, ਮੈਂ ਤੇਰੀ ਗੱਲ ਨਹੀਂ ਮੰਨ ਸਕਦੀ । ਜਾ, ਦੂਰ ਹੋ ਮੇਰੀਆਂ ਅੱਖਾਂ ਤੋਂ ।'

ਗੋਲੀ ਬਲੀ-ਤਾਂ ਮਲੂਮ ਹੁੰਦਾ ਹੈ ਕਿ ਤੇਰੀ ਕਿਸਮਤ ਵਿਚ ਦੁਖ ਭੋਗਣਾ ਹੀ ਲਿਖਿਆ ਹੈ, ਏਸੇ ਲਈ ਤੂੰ ਮੇਰੀ ਗੱਲ ਨਹੀਂ ਮੰਨਦੀ ।

-੮੩-