ਪੰਨਾ:Sevadar.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ ਸੀ ਕਿ ਸੇਵਾ ਸਿੰਘ ਦੇ ਜਥੇ ਵਾਲੇ ਇਸ ਤਰਾਂ ਉਸ ਨੂੰ ਸ਼ਰਮਿੰਦਾ ਕਰਨਗੇ । ਹੁਣ ਇਹ ਗਲ ਨਿਕਲਦਿਆਂ ਹੀ ਉਸ ਦਾ ਫੜਿਆ ਜਾਣਾ ਕਦਰਤੀ ਸੀ । ਉਹ ਦਾਸੀ ਵੀ ਮਦਨ ਲਾਲ ਦੇ ਮਕਾਨ ਵਿਚ ਸੀ ॥ ਸ਼ੀਲਾ ਉਸਦੇ ਮੁਰੱਬਿਆਂ ਤੇ ਉਸਦੇ ਮਕਾਨ ਵਿਚੋਂ ਹੀ ਮਿਲੀ ਸੀ।

ਇਹ ਸਾਰੀਆਂ ਗੱਲਾਂ ਸੋਚਕੇ ਮੋਹਨ ਲਾਲ ਵਿਆਕੁਲ ਹੋ ਉਠਿਆ । ਉਸਨੇ ਖਾਂ ਸਾਹਿਬ ਕੋਲ ਜਾ ਕੇ ਜਿਸ ਤਰ੍ਹਾਂ ਮਦਨ ਲਾਲ ਤੇ ਸੇਵਾ ਸਿੰਘ ਦੀ ਸ਼ਿਕਾਇਤ ਕੀਤੀ ਸੀ ਤੇ ਜਿਸ ਤਰ੍ਹਾਂ ਹਰ ਗਲੇ ਉਨ੍ਹਾਂ ਨੂੰ ਭੰਡਿਆ ਸੀ ਉਸ ਤੋਂ ਉਸਦਾ ਹਿਰਦਾ ਹੀ ਉਸ ਨੂੰ ਇਹ ਕਹਿ ਰਿਹਾ ਸੀ ਕਿ ਤੈਨੂੰ ਤੇਰੇ ਪਾਪਾਂ ਦਾ ਫਲ ਮਿਲੇਗਾ। ਉਹ ਆਪਣੇ ਕਰਮਾਂ ਉਤੇ ਇਸ ਵੇਲੇ ਮਨ ਹੀ ਮਨ ਵਿਚ ਪਛਤਾ ਰਿਹਾ ਸੀ ਤੇ ਇਸ ਜਾਲ ਵਿਚੋਂ ਛੁਟਣ ਦਾ ਉਪਾ ਲਭ ਰਿਹਾ ਸੀ।

ਮੋਹਨ ਲਾਲ ਨੇ ਆਪਣੀ ਬਦਲੇ ਦੀ ਅੱਗ ਬੁਝਾਉਣ ਲਈ ਇਹ ਕੁਕਰਮ ਕੀਤਾ ਸੀ ਪਰ ਹੁਣ ਉਹੀ ਅਗ ਮਦਨ ਲਾਲ ਦੇ ਮਨ ਵਿਚ ਬਲਦੀ ਵੇਖਣ ਲਗਾ । ਆਪਣੇ ਮਨ ਤੋਂ ਹੀ ਇਨਸਾਨ ਦੂਜੇ ਦੇ ਮਨ ਦਾ ਅਟਾ ਸਟਾ ਲਾਉਂਦਾ ਹੈ ।

ਜਦ ਉਸ ਨੂੰ ਕੋਈ ਤਰੀਕਾ ਨਾ ਸੁਝਾ ਤਦੇ ਉਹ ਲਚਾਰ ਸਰਦਾਰ ਸਿੰਘ ਕੋਲ ਪੁਜਾ । ਇਸ ਸਮੇਂ ਤਕ ਸਰਦਾਰ ਸਿੰਘ ਨੂੰ ਸਭ ਕੁਝ ਪਤਾ ਲਗ ਚੁੱਕਾ ਸੀ। ਸਾਰੀ ਖਬਰ ਸੁਣਕੇ ਉਸਨੇ ਇਹੋ ਕਿਹਾ ਸੀ-ਅਜ ਕਲ ਦੇ ਮੁੰਡਿਆਂ ਤੋਂ ਰਬ ਈ ਬਚਾਏ। ਹੋ ਸਕਦਾ ਹੈ ਇਸ ਵਿਚ ਵੀ ਇਨ੍ਹਾਂ ਲੋਕਾਂ ਦੀ ਕੋਈ ਚਾਲ ਹੋਵੇ।

ਪਰ ਜਦ ਮੋਹਨ ਲਾਲ ਵੀ ਉਨ੍ਹਾਂ ਕੋਲ ਉਚੀ ਉਚੀ ਸਾਹ ਲੈਂਦਾ ਪਹੁੰਚਾ ਤੇ ਜਦ ਉਸਨੇ ਆਪਣੀ ਟੋਪੀ ਲਾਹਕੇ ਉਨਾਂ ਦੇ ਪੈਰਾਂ ਉਤੇ ਰਖੀ ਤੇ ਕਿਹਾ- ਤੁਸੀਂ ਮੇਰੀ ਰਖਿਆ ਕਰੋ, ਤੁਸੀਂ ਜੇਕਰ ਇਸ ਵੇਲੇ ਮੇਰਾ ਸਾਥ ਨਹੀਂ ਦਿਓਗੇ ਤਾਂ ਮੈਂ ਮਰ ਜਾਵਾਂਗਾ । ਤਾਂ ਸਰਦਾਰ

-੮੭-