ਪੰਨਾ:Sevadar.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿੰਘ ਦੀ ਹਰਾਨੀ ਦੀ ਹੱਦ ਨਾ ਰਹੀ ।

ਸਰਦਾਰ ਸਿੰਘ ਨੇ ਕਿਹਾ- ਤੁਸੀਂ ਇਹ ਕਿਸ ਤਰਾਂ ਦੀਆਂ ਗੱਲਾਂ ਕਰ ਰਹੇ ਹੋ ? ਕੀ ਹੋਇਆ ਏ ? ਤੁਸੀਂ ਏਨੇ ਘਬਰਾਏ ਕਿਉਂ ਹੋ ?'

ਮੋਹਨ ਲਾਲ ਨੇ ਕਿਹਾ-“ਮੇਰੀ ਇਜ਼ਤ ਬਚਾਉ, ਮੇਰੀ ਜਾਨ ਬਚਾਉ । ਜਨਮ ਭਰ ਤੁਹਾਡਾ ਉਪਕਾਰ ਮੰਨਾਂਗਾ।”

ਸਰਦਾਰ ਸਿੰਘ ਬੋਲਿਆ-“ਆਖਿਰ ਹੋਇਆ ਕੀ ਹੈ ? ਇਹ ਵੀ ਤਾਂ ਦਸੋ |'

ਮੋਹਨ ਲਾਲ ਨੇ ਕਿਹਾ- ਸ਼ੀਲਾ ਦੀ ਖਬਰ ਨਹੀਂ ਤੁਸੀਂ ਸੁਣੀ ?

‘ਸਣੀ ਤਾਂ ਹੈ ਪਰ ਤੁਹਾਡਾ ਮਤਲਬ ?'

‘ਜੋ ਹੋਣਾ ਸੀ ਸੋ ਹੋ ਗਿਆ । ਮੈਂ ਇਕਰਾਰ ਕਰਦਾ ਹਾਂ ਕਿ ਹੁਣ ਇਸ ਤਰ੍ਹਾਂ ਦਾ ਕੰਮ ਨਹੀਂ ਕਰਾਂਗਾ।”

ਪਰ ਮਾਮਲਾ ਤਾਂ ਬੜਾ ਵਿਗੜ ਚੁਕਾ ਹੈ ।

“ਸਾਰੀ ਕੁੰਜੀ ਸੇਵਾ ਸਿੰਘ ਦੇ ਹੱਥ ਹੈ, ਉਹ ਚਾਹੇ, ਤਾਂ ਮੈਨੂੰ ਬਚਾ ਸਕਦਾ ਹੈ ।

“ਪਰ ਮੈਂ ਤਾਂ ਉਸ ਨੂੰ ਕੁਝ ਨਹੀਂ ਕਹਾਂਗਾ।”

“ਕੀ ਮਿਤਰ ਹੋ ਕੇ ਏਨੀ ਵੀ ਸਹਾਇਤਾ ਨਾ ਕਰੋਗੇ ?

ਤੁਸੀਂ ਕਹਿ ਵੇਖੋ ਉਸ ਨੂੰ ।

ਏਸ ਵੇਲੇ ਸੇਵਾ ਸਿੰਘ ਆਉਂਦਾ ਦਿਸਿਆ । ਉਸ ਨੂੰ ਵੇਖਕੇ ਮੋਹਨ ਲਾਲ ਨੇ ਕਿਹਾ-'ਸੇਵਾ ਸਿੰਘ ! ਤੂੰ ਮੇਰੇ ਪੁਤਰਾਂ ਵਾਂਗ ਹੈ । ਹੁਣ ਤੇਰੇ ਅਗੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਮੇਰਾ ਕਸੂਰ ਮਾਫ ਕਰ ।

ਸੇਵਾ ਸਿੰਘ-ਅਸਾਂ ਤਾਂ ਅਗੇ ਵੀ ਪੁਲਸ ਵਿਚ ਖਬਰ ਨਹੀਂ

-੮੮-