ਪੰਨਾ:Sevadar.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਸੀ ਦਿਤੀ, ਨਾ ਇਸ ਵਾਰੀ ਸਲਾਹ ਹੈ ।'

ਸਰਦਾਰ ਸਿੰਘ ਬੋਲਿਆਂ‘ਜੋ ਕਰ ਚੁਕੇ ਹੋ, ਉਹ ਘਟ ਤੇ ਨਹੀਂ । ਕੀ ਪੁਲਸ ਵਿਚ ਖਬਰ ਦੇ ਕੇ ਹੋਰ ਵੀ ਆਪਣੇ ਮੁੰਹ ਤੇ ਕਾਲਖ ਲਗਾਉਣੀ ਹਈ । ਇਹ ਦੱਸ ਮਦਨ ਲਾਲ ਨੇ ਕੀ ਕੀਤਾ ਹੈ ?'

ਸੇਵਾ ਸਿੰਘ ਨੇ ਕਿਹਾ-ਉਨਾਂ ਦਾ ਜ਼ਿੰਮਾ ਮੈਂ ਲੈਂਦਾ ਹਾਂ । ਉਹ ਪੁਲਸ ਵਿਚ ਖਬਰ ਨਹੀਂ ਦੇਣਗੇ।

ਮੋਹਨ ਲਾਲ ਬੋਲਿਆ-ਬਸ ਬਸ, ਏਨਾਂ ਹੀ ਚਾਹੁੰਦਾ ਸਾਂ, ਹੁਣ ਜਾਨ ਬਚ ਗਈ।

ਮੋਹਨ ਲਾਲ ਨੇ ਸੇਵਾ ਸਿੰਘ ਨੂੰ ਲੱਖ ਲੱਖ ਅਸੀਸਾਂ ਦਿਤੀਆਂ ਤੇ ਉਥੋਂ ਉਠ ਕੇ ਆਪਣੇ ਘਰ ਜਾਣਾ ਹੀ ਚਾਹੁੰਦਾ ਸੀ ਕਿ ਇਕ , ਬੰਦਾ ਭਜਦਾ ਹੋਇਆ ਆਇਆ ਤੇ ਬੋਲਿਆ-ਖਾਂ ਸਾਹਿਬ ਆਏ ਹਨ, ਛੇਤੀ ਚੱਲੋ ।'







੧੭.


ਬਾਬ ਮੋਹਨ ਲਾਲ ਜੀ ਖਾਂ ਸਾਹਿਬ ਦਾ ਨਾਂ ਸੁਣ ਕੇ ਕੰਬ ਗਏ। ਭਾਵੇਂ ਖਾਂ ਸਾਹਿਬ ਨਾਲ ਉਨ੍ਹਾਂ ਦੀ ਗੁੜੀ ਜਾਣ ਪਛਾਣ ਸੀ ਪਰ ਪੁਲਿਸ ਦੀ ਯਾਰੀ ਤੇ ਕੌਣ ਮਾਣੇ ਰੱਖ ਸਕਦਾ ਹੈ। ਹੁਣ ਜਾਣਾ ਜ਼ਰੂਰੀ

-੮੯-