ਪੰਨਾ:Sevadar.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ । ਉਹ ਆਪਣੇ ਮਨ ਦੇ ਘਬਰੇਵੇਂ ਨੂੰ ਲੁਕਾਉਂਦੇ ਹੋਏ ਆਪਣੇ ਮਕਾਨ ਉਤੇ ਪੁਜੇ ।

ਬਾਹਰਲੀ ਬੈਠਕ ਵਿਚ ਹੀ ਖਾਂ ਜੀ ਡਟੇ ਹੋਏ ਸਨ । ਮੋਹਨ ਲਾਲ ਨੂੰ ਵੇਖਦਿਆਂ ਹੀ ਉਨਾਂ ਨੇ ਕਿਹਾ-ਲਗਾ ਪਤਾ ਸੁਸ਼ੀਲਾ ਦਾ ?

ਮੋਹਨ ਲਾਲ ਨੇ ਕਿਹਾ-ਹਾਂ, ਕੁਝ ਉਡਦੀ ਉਡਦੀ ਖਬਰ ਸੁਣੀ ਹੈ।”

ਇਹ ਸੁਣ ਕੇ ਖਾਂ ਸਾਹਿਬ ਹੱਸ ਪਏ ਤੇ ਕਹਿਣ ਲਗੇ-ਸ਼ਾਇਦ ਤੁਹਾਨੂੰ ਪੁਲਿਸ ਵਾਲਿਆਂ ਦੀ ਦੋਸਤੀ ਉਤੇ ਯਕੀਨ ਨਹੀਂ, ਏਸੇ ਲਈ ' ਇਸਤਰਾਂ ਦੇ ਜਵਾਬ ਦੇ ਰਹੇ ਹੋ । ਅਸਾਂ ਸਣਿਆਂ ਹੈ,ਤਹਾਨੂੰ ਸਭ ਪਤਾ ਹੈ।

ਮੋਹਨ ਲਾਲ ਨੇ ਕਿਹਾ- ਜਨਾਬ! ਦੁਸਰੇ ਪੁਲਿਸ ਵਾਲਿਆਂ ਦੀ ਗਲ ਤਾਂ ਛਡ ਦਿਓ ਪਰ ਤੁਹਾਡੇ ਉਤੇ ਤਾਂ ਮੈਨੂੰ ਏਨਾ ਵਿਸ਼ਵਾਸ਼ ਹੈ ਕਿ ਜੇਕਰ ਮੈਥੋਂ ਕੋਈ ਅਪਰਾਧ ਭੀ ਹੋ ਜਾਏਗਾ, ਤਦ ਵੀ ਤੁਸੀਂ ਮੇਰੀ ਮਦਦ ਕਰੋਗੇ।

ਖਾਂ ਸਾਹਿਬ ਨੇ ਕਿਹਾ- ਇਸ ਵਿਚ ਕੀ ਸ਼ੱਕ ? ਪਰ ਸੇਠ ਜੀ ਏਸ ਮਾਮਲੇ ਵਿਚ ਤਾਂ ਤੁਸੀਂ ਸਾਨੂੰ ਚੰਗਾ ਉਲੂ ਬਣਾਇਆ ਤੇ ਹੁਣ ਵੀ ਬਣਾ ਰਹੇ ਹੋ।

ਖਾਂ ਜੀ ਦੀ ਗੱਲ ਸੁਣ ਕੇ ਮੋਹਨ ਲਾਲ ਦਾ ਦਿਲ ਕੰਬ ਗਿਆ । ਉਹ ਬੋਲਿਆ-ਖਾਂ ਸਾਹਿਬ ! ਆਪ ਕੀ ਕਹਿ ਰਹੇ ਹੋ, ਮੈਂ ਨਹੀਂ ਸਮਝ ਸਕਿਆ ?'

ਖਾਂ ਨੇ ਕਿਹਾ-ਹਾਲੇ ਸਮਝ ਨਹੀਂ ਆਉਂਦਾ, ਜੇ ਕੋਈ ਫਰਿਆਦੀ ਖਲੋ ਗਿਆ ਤਾਂ ਆਪੇ ਸਭ ਕੁਝ ਸਮਝ ਵਿਚ ਆ ਜਾਏਗਾ ।'

ਮੋਹਨ ਲਾਲ ਹੋਰ ਵੀ ਘਬਰਾਇਆ । - ਖਾਂ ਨੇ ਫੇਰ ਕਿਹਾ ਸਾਫ ਸਾਫ ਨਾ ਅਖਵਾਓ । ਫੇਰ ਹਥਕੜੀ ਲਾਉਣ ਤਕ ਨੌਬਤ ਪੁਜ ਜਾਏਗੀ , । ਹੁਣ ਸਿਰਫ ਏਨਾ ਹੀ ਦਸੋ ਕਿ

-੯o-