ਪੰਨਾ:Sevadar.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੇਵਾ ਸਿੰਘ ਨੂੰ ਕਿਦਾਂ ਪਤਾ ਲਗਾ, ਪਈ ਸ਼ੀਲਾ ਉਸ ਜੰਗਲ ਵਿਚ ਸੀ ਤੇ ਉਹ ਕਿਸ ਤਰ੍ਹਾਂ ਉਸ ਨੂੰ ਛੁਡਾ ਕੇ ਲੈ ਗਿਆ।

ਇੰਨਾ ਸੁਣਦਿਆਂ ਹੀ ਮੋਹਨ ਲਾਲ ਦਾ ਚਿਹਰਾ ਪੀਲਾ ਪੈ ਗਿਆ ਤੇ ਉਸ ਨੂੰ ਤ੍ਰੇਲ ਆ ਗਈ । ਬੜੀ ਮੁਸ਼ਕਲ ਨਾਲ ਉਸ ਨੇ ਕਿਹਾ ਮੈਨੂੰ ਤੇ ਕੁਝ ਵੀ ਪਤਾ ਨਹੀਂ ਪਈ ਸੇਵਾ ਸਿੰਘ ਨੇ ਕੀ ਕੀਤਾ ਤੇ ਸ਼ੀਲਾ ਕਿਵੇਂ ਉਥੇ ਪਜੀ ।'

ਖਾਂ ਸਾਹਿਬ , ਸਿਰ ਸੁਟਦੇ ਹੋਏ ਬੋਲੇ-ਹੂੰ ,ਹੂੰ, ਦਾਈਆਂ ਕੋਲੋਂ ਵੀ ਕਦੇ ਪੇਟ ਗੂਜੇ ਰਹਿੰਦੇ ਨੇ । ਮੈਂ ਅੱਖਾਂ ਬੰਦ ਕਰ ਕੇ ਤੇ ਕੰਨਾਂ ਵਿਚ ਤੇਲ ਪਾ ਕੇ ਤਾਂ ਨਹੀਂ ਬੈਠਾ ਰਹਿੰਦਾ। ਜਨਾਬ ! ਤੁਹਾਡਾ ਚਿਹਰਾ ਹੀ ਗਵਾਹੀ ਦੇ ਰਿਹਾ ਹੈ । ਤੁਹਾਡੇ ਹੀ 'ਚੌਕੀਦਾਰ ਕੱਲ ਨੂੰ ਸੱਦਾਂ ?'

ਹੁਣ ਤਾਂ ਮੋਹਨ ਲਾਲ ਦੀ ਖਾਨਿਓ ਗਈ। ਓਹ ਹਥ ਜੋੜ ਕੇ ਬੋਲਿਆ-'ਖਾਂ ਸਾਹਿਬ ! ਮਾਫ਼ ਕਰੋ । ਮੈਂ ਆਪਣੀ ਕਰਤੂਤ ਦਾ ਫਲ ਪਾ ਲਿਆ ਹੈ ।'

ਹੁਣ ਖਾਂ ਸਾਹਿਬ ਅਸਲੀ ਰੂਪ ਵਿਚ ਨਿਖਰੇ ਤੇ ਬੋਲੇ ਫਲ ਪਾਇਆ ਹੈ ਤੁਸਾਂ ? ਇਸ ਵਿਚ ਪੁਲਿਸ ਦੀ ਤੇ ਮੇਰੀ ਸੋਲਾਂ ਆਨੇ ਬਦਨਾਮੀ ਹੈ । , ਤੁਹਾਡਾ ਕੀ ਵਿਗੜਿਆ ? ਮੈਂ ਜ਼ਰੂਰ ਤੁਹਾਡਾ ਚਲਾਨ ਕਰਾਂਗਾ । ਕੋਈ , ਮਮੂਲੀ ਮੁਕਦਮਾ ਨਹੀਂ । ਇਕ ਭਲੇ ਘਰ ਦੀ ਲੜਕੀ ਨੂੰ ਇਸ ਤਰਾਂ ਭਜਾ ਲੈ ਜਾਣਾ ਤੇ ਉਸ ਨੂੰ ਛੁਪਾ ਰਖਣਾ ਤੁਹਾਡੇ ਭਾਣੇ ਮਮੂਲੀ ਗੱਲ ਹੈ ।

ਏਨਾ ਸੁਣਦਿਆਂ ਹੀ ਮੋਹਨ ਲਾਲ ਦੀਆਂ ਅੱਖਾਂ ਵਿਚ ਅਥਰੂ ਆ ਗਏ। ਉਹ ਬੜੀ ਮੁਸ਼ਕਲ ਨਾਲ ਬੋਲਿਆ-ਖਾਂ ਜੀ ! ਮੈਂ ਤੁਹਾਡੇ ਪੈਰੀਂ ਪੈਂਦਾ ਹਾਂ । ਇਸ ਵਾਰੀ ਕਿਸੇ ਤਰਾਂ ਮੇਰੀ ਇਜ਼ਤ ਬਚਾਓ ।

ਗੁਲਾਮ ਮੁਹੰਮਦ ਨੇ ਕਿਹਾ- ਮੈਂ ਕੀ ਕਰ ਸਕਦਾ ਹਾਂ । ਕੀ ਚੰਨ ਚੜੇ ਵੀ ਕਦੇ ਗੁਝੇ ਰਹੇ ਨੇ ? ਤੁਸਾਂ ਆਪ ਉਸ ਨੂੰ ਗੁੰਮ ਕੀਤਾ ਤੇ

-੯੧-