ਪੰਨਾ:Sevadar.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਂ ਰੁਪਈਏ ਹੈ ਨਹੀਂ, ਦੋ ਚਾਰ ਸੌ ਰੁਪਈਏ ਤਿਲਕ ਲਈ ਕਿਥੋਂ ਲਿਆਵਾਂ ? ਅਸਲ ਵਿਚ ਸਾਡੀ ਬਰਾਦਰੀ ਅੰਨ੍ਹੀ ਹੋ ਰਹੀ ਹੈ, ਨਹੀਂ ਤਾਂ ਏਨੇ ਧਨੀ, ਮਾਨੀ ਤੇ ਨੌਜਵਾਨਾਂ ਦੇ ਹੁੰਦਿਆਂ, ਕੰਨਿਆ ਦਾ ਵਿਆਹ ਸੇਠ ਮੋਹਨ ਲਾਲ ਜੀ ਨਾਲ ਕਰਨ ਲਈ ਮੈਨੂੰ , ਕਿਉਂ ਤਿਆਰ ਹੋਣਾ ਪੈਂਦਾ ?

ਸੇਠ ਮੋਹਨ ਲਾਲ ਜੀ ਨੇ ਆਪਣੀ ਇਜ਼ਤ ਬਚਾਉਣ ਲਈ ਕਿਹਾ-' ਜਾਨਕੀ ਦਾਸ ! ਮੈਂ ਤਾਂ ਤੇਰੇ ਭਲੇ ਲਈ ਹੀ ਕਰਦਾ ਸਾਂ ! ਤੇਰੀ ਕੁੜੀ ਏਨੀ ਵਡੀ ਹੋ ਗਈ ਸੀ, ਉਸ ਦਾ ਵਿਆਹ ਨਹੀਂ ਹੁੰਦਾ ਸੀ, ਏਸੇ ਲਈ ਮੈਂ ਸਵੀਕਾਰ ਕਰ ਲਿਆ ਸੀ। ਮੈਨੂੰ ਕੀ ਲੋੜ ਪਈ ਸੀ, ਜੋ ਦੋ ਦੋ ਪੁੱਤਰਾਂ ਦੇ ਹੁੰਦਿਆਂ ਏਨੀ ਵੱਡੀ ਉਮਰ ਵਿਚ ਵਿਆਹ ਕਰਦਾ ?'

ਸੇਵਾ ਸਿੰਘ ਨੇ ਕਿਹਾ-“ਵਰ ਤੇ ਕੁੜੀ ਦਾ ਪਿਤਾ ਦੋਵੇਂ ਮੁੱਕਰ ਰਹੇ ਹਨ। ਤਦ ਕੀ ਤੁਹਾਡੀ ਬਰਾਦਰੀ ਦੇ ਮੁਖੀ ਹੀ ਬਦੋ ਬਦੀ ਇਹ ਵਿਆਹ ਕਰਾ ਰਹੇ ਹਨ ?'

ਏਨਾ ਸੁਣਦਿਆਂ ਹੀ ਗੰਗਾ ਰਾਮ ਨਾਮ ਦਾ ਇਕ ਨੌਜਵਾਨ ਬੋਲ ਉਠਿਆ-'ਨਹੀਂ, ਸੇਠ ਜੀ ਦੀ ਇਛਾ ਨਾਲ ਹੀ ਇਸ ਵਿਆਹ ਦਾ ਬਾਨਣ ਬੱਝਾ ਹੈ। ਇਨ੍ਹਾਂ ਨੇ ਮੈਨੂੰ ਵੀ ਕਿਹਾ ਸੀ ਕਿ ਆਪਣੀ ਭੈਣ ਦਾ ਵਿਆਹ ਮੇਰੇ ਨਾਲ ਕਰ ਦਿਓ ਪਰ ਮੈਂ ਸਵੀਕਾਰ ਨਹੀਂ ਕੀਤਾ। ਏਨਾਂ ਦੇ ਕਹਿਣ ਤੇ, ਤੇ ਜਾਨਕੀ ਦਾਸ ਦੀ ਗਰੀਬੀ ਕਰਕੇ ਇਹ ਵਿਆਹ ਹੋ ਰਿਹਾ ਹੈ।

ਗੰਗਾ ਰਾਮ ਦੀਆਂ ਗੱਲਾਂ ਸੁਣ ਕੇ ਸਭੇ ਚਪ ਦੇ ਚੁਪ ਰਹਿ ਗਏ । ਮੋਹਨ ਲਾਲ ਦੇ ਮੁੰਹੋਂ ਫੇਰ ਕੋਈ ਜਵਾਬ ਨਾ ਨਿਕਲਿਆ, ਉਨਾਂ ਨੇ ਸਿਰਫ ਗੰਗਾ ਰਾਮ ਵਲ ਗੁਸੇ ਨਾਲ ਵੇਖਿਆ ਤੇ ਫੇਰ ਦੂਜੇ ਕਮਰੇ ਵਿਚ ਚਲੇ ਗਏ । ਜਾਂਦੇ ਜਾਂਦੇ ਉਹ ਬੋਲੇ-ਜੀ ਹਾਂ, ਸਾਰਾ ਕਸੂਰ ਤਾਂ ਮੇਰਾ ਹੀ ਹੈ। ਮੈਂ ਜ਼ਬਰਦਸਤੀ ਕੁੜੀ ਲੈਣਾ ਚਾਹੁੰਦਾ ਸਾਂ।'

-੧੨-