ਪੰਨਾ:Sevadar.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੋਹਨ ਲਾਲ ਨੇ ਉਨਾਂ ਦੋਹਾਂ ਨੂੰ ਉਸੇ ਕਮਰੇ ਵਿਚ ਸਦ ਲਿਆ। ਪਹਿਲਾਂ ਤਾਂ ਇਹ ਦੋਵੇਂ ਖਾਂ ਜੀ ਨੂੰ ਓਥੇ ਬੈਠਾ ਵੇਖ ਕੇ ਕੁਝ ਠਿਠਕੇ ਪੂਰ ਝਟ ਖਾਂ ਜੀ ਨੇ ਮਦਨ ਲਾਲ ਨੂੰ ਸੱਦ ਕੇ ਕਿਹਾ-“ਵਧਾਈ ਜੇ ।

ਮਦਨ ਲਾਲ ਨੇ ਵੀ ਹਸ ਕੇ ਕਿਹਾ- ਧੰਨਵਾਦ ।

ਹੁਣ ਮੋਹਨ ਲਾਲ ਨੇ ਕਿਹਾ-ਵੇਖੋ, ਕਾਕਾ ! ਤੁਸੀਂ ਮੇਰੇ ਪੁੱਤਰਾਂ ਵਾਂਗ ਹੋ । ਮੇਥੋਂ ਬੜੀ ਭੁਲ ਹੋਈ ਹੈ । ਮੈਨੂੰ ਮਾਫ ਕਰੋ।

ਸੇਵਾ ਸਿੰਘ ਨੇ ਕਿਹਾ- ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਅਸੀਂ ਇਸ ਬਾਰੇ ਵਿਚ ਕਦੀ ਕੋਈ ਗਲ ਆਪਣੇ ਮੁੰਹ ਤੋਂ ਨਹੀਂ ਕਢਾਂਗੇ । ਹਾਂ, ਸਚ ਖਾਂ ਜੀ ! ਕਿਵੇਂ ਪਤਾ ਲਗਾ ।

ਖਾਂ ਜੀ ਨੇ ਹੱਸ ਕੇ ਕਿਹਾ-'ਇਹ ਵੀ ਕੋਈ ਗੱਲ ਹੈ ? ਸ਼ੱਕ ਤਾਂ ਮੈਨੂੰ ਚਰੋਕਣਾ ਸੀ । ਬਾਕੀ ਕੱਲ ਚੌਂਕੀਦਾਰ ਤੋਂ, ਸਭ ਕੁਝ ਪਤਾ ਲਗ ਗਿਆ ।”

ਸੇਵਾ ਸਿੰਘ ਨੇ ਕਿਹਾ- 'ਖਾਂ ਜੀ ਇਕ ਗਲ ਕਹਾਂ ? ਇਹ ਠੀਕ ਹੈ ਕਿ ਪੁਲਿਸ ਦੇ ਬੜੇ ਅਖਤਿਆਰ ਨੇ ਪਰ ਹੁਣ ਇਹ ਆਪ ਹੀ ਸ਼ਰਮਿੰਦੇ ਨੇ ਤੇ ਪਛਤਾ ਰਹੇ ਨੇ ਇਸ ਲਈ ਮੇਰੀ ਅਰਜ ਹੈ ਕਿ ਤੁਸੀਂ ਇਸ ਮਾਮਲੇ ਨੂੰ ਰਫਾ ਦਫਾ ਹੀ ਕਰ ਦਿਓ ।

ਸਹਿਨਸ਼ੀਲਤਾ ਤੇ ਨਿਮਰਤਾ ਦੀ ਟੱਕਰ ਖਾ ਕੇ ਕਠੋਰ ਦਿਲ ਵੀ ਪਿੰਗਰ ਜਾਂਦੇ ਹਨ । ਖਾਂ ਸਾਹਿਬ ਨੇ ਕਿਹਾ- ਮੈਂ ਤਾਂ ਇਨ੍ਹਾਂ ਨੂੰ ਗਰਿਫਤਾਰ ਕਰਨ ਦੀ ਨੀਤ ਨਾਲ ਆਇਆ ਸਾਂ ਪਰ ਤੁਹਾਡੇ ਕਹਿਣ ਉਤੇ ਛੱਡ ਦੇਂਦਾ ਹਾਂ । ਚੰਗਾ ਮੋਹਨ ਲਾਲ ਜੀ ! ਯਾਦ ਰਖਣਾ ਕਿ ਮੈਂ ਨਹੀਂ ਸਗੋਂ ਇਨ੍ਹਾਂ ਦੋਹਾਂ ਦਾ ਸਲੂਕ ਤੇ ਖੁਲ , ਦਿਲੀ ਤੁਹਾਨੂੰ ਬਚਾ ਰਹੀ ਹੈ । ਵੇਖਿਆ ਜੇ ਨਾ, ਬਦਲਾ ਲੈਣ ਨਾਲੋਂ ਮਾਫ ਕਰਨਾ ਕਿਡਾ ਉਚਾ ਗੁਣ ਹੈ ।

ਮੋਹਨ ਲਾਲ ਨੇ ਅਥਰੂਆਂ ਭਰੀਆਂ ਅੱਖਾਂ ਨਾਲ ਇਕ ਵਾਰੀ ਖਾਂ

-੯੩-