ਪੰਨਾ:Sevadar.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਹੋਇਆ ਹੈ ਪਰ ਇਸ ਦਾ ਅਗਾ ਸੌਰ ਗਿਆ ਹੈ । ਇਨ੍ਹਾਂ ਦੋਵਾਂ ਦੀ ਗੂੜੀ ਪ੍ਰੀਤ ਹੈ ।

ਦੂਜੇ ਕਮਰੇ ਵਿਚੋਂ ਦੀਨਾ ਨਾਥ ਵੀ ਆ ਗਿਆ ਤੇ ਉਸ ਨੇ ਹੱਥ ਜੋੜ ਕੇ ਮਾਫੀ ਮੰਗੀ । ਹੁਣ ਮਿ: ਦਾਸ ਬੜਾ ਛਿੱਥਾ ਪਿਆ । ਉਹ ਬੋਲਿਆ‘ਤੁਸਾਂ ਮੈਨੂੰ ਧੋਖਾ ਦਿਤਾ ਹੈ। ਤੁਸੀਂ ਮੈਨੂੰ ਸ਼ਰਮਿੰਦਾ ਕੀਤਾ ਹੈ । ਇਸ ਦਾ ਫਲ ਚੰਗਾ ਨਹੀਂ ਹੋਏਗਾ। ਮਿਸਿਜ਼ ਵਾਦਨ ਵਲ ਤੱਕ ਕੇ ਬੋਲਿਆ ਤੁਸੀਂ ਵੀ ਮੈਨੂੰ ਧੋਖਾ ਦਿਤਾ।'

ਚਲਾਕ ਮਿਸਿਜ਼ ਵਾਦਨ ਕਦੋਂ ਚੁੱਪ ਰਹਿਣ ਵਾਲੀ ਸੀ। ਉਸ ਛੇਤੀ ਹੀ ਕਿਹਾ- ਮੈਂ ਜੋ ਕੁਝ ਕੀਤਾ ਹੈ ਤੁਹਾਡੇ ਭਲੇ ਲਈ ਹੀ ਕੀਤਾ ਹੈ। ਤੁਸੀਂ ਆਪਣੇ ਸਮਾਜ ਸੁਧਾਰ ਦੇ ਉਪਦੇਸ਼ਾਂ ਨੂੰ ਸਦਾ ਸਾਹਮਣੇ ਰਖੋ । ਤੁਸੀਂ ਵਿਚਾਰੋ ਤਾਂ ਸਹੀ ਕਿ ਤੁਸੀਂ ਕਿਸ ਤਰਾਂ ਦਾ ਕੰਮ ਆਪਣੇ ਸਿਰ ਉਤੇ ਚੁਕਿਆ ਹੈ । ਲੋਕਾਂ ਦੇ ਰੁਪਈਏ ਇਸ ਸੁਧਾਰ ਲਈ ਲੈ ਕੇ ਖਰਚ ਕਰਦੇ ਹੋ ਪਰ ਕੰਮ ਲੈਕਚਰ ਦੇਣ ਦੇ ਬਗੈਰ ਕੁਝ ਨਹੀਂ ਹੁੰਦਾ | ਹੋਵੇਗਾ ਕਿਸ ਤਰਾਂ ? ਜਦ ਤੁਸੀਂ ਭੀ ਉਨਾਂ ਅਸੂਲਾਂ ਦੀ ਪਾਲਣਾ ਨਾ ਕਰੋ । ਦਸੋ, ਤੁਹਾਡਾ ਕੀ ਵਿਗੜ ਗਿਆ ? ਕੀ ਤੁਸੀਂ ਇਕ ਈਸਾਈ ਨਾਲ ਆਪਣੀ ਕੁੜੀ ਦਾ ਵਿਆਹ ਨਹੀਂ ਸਾਉ ਕਰਨਾ ਚਾਹੁੰਦੇ ? ਨਹੀਂ ਤਾਂ ਆਪਣੇ ਉਦੇਸ਼ਾਂ ਵਿਚ ਇਹ ਗੱਲ ਕਿਉਂ ਰਖੀ ਕਿ ਸਭ ਨੂੰ ਇਕ ਭਾਵ ਨਾਲ ਹੀ ਵੇਖਿਆ ਜਾਏ । ਤਦ ਤੁਸੀਂ ਸਾਰਿਆਂ ਨੂੰ ਧੋਖਾ ਦਿੰਦੇ ਹੋ ? ਹੋਰ ਵੀ ਵੇਖੋ, ਇਥੇ ਕੁੜੀ ਮੁੰਡੇ ਦਾ ਮਨ ਮਿਲਿਆ ਹੋਇਆ ਹੈ ਏਨੇ ਦਿਨਾਂ ਤਕ ਇਨ੍ਹਾਂ ਦੋਹਾ ਦਾ ਸਬੰਧ ਨਾ ਹੋਣ ਦੇ ਕਾਰਨ ਹੀ ਚੰਚਲਾ ਦੀ ਕਿਸ ਤਰਾਂ ਦੀ ਹਾਲਤ ਹੋ ਰਹੀ ਸੀ ? ਤਦ ਕੀ ਤੁਸੀਂ ਉਸ ਦੀ ਜਾਨ ਲੈਣਾ ਚਾਹੁੰਦੇ ਸਾਓ ? ਮੈਨੂੰ ਤੁਸੀਂ ਦੋਸ਼ ਨਹੀਂ ਦੇ ਸਕਦੇ । ਮੈਂ ਜੋ ਕੁਝ ਕੀਤਾ ਹੈ, ਉਹ ਤੁਹਾਡੇ ਭਲੇ ਲਈ ਹੀ ਕੀਤਾ ਹੈ ।

ਮਿ: ਦਾਸ ਚੁਪ ਦੇ ਚੁਪ ਰਹਿ ਗਏ ।

-੯੬-