ਪੰਨਾ:Sevadar.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸੇ ਵੇਲੇ ਨੌਕਰ ਨੇ ਆਕੇ ਕਿਹਾ- “ਬਾਬੂ ਦੀਨਾ ਨਾਥ ਆਏ ਹਨ।

ਸੁਣਦੇ ਹੀ ‘ਚੰਗਾ ਕਹਿਕੇ ਦਾਸ ਨੇ ਨੌਕਰ ਨੂੰ ਤੋਰ ਦਿਤਾ ਤੇ ਸ਼ਕੁੰਤਲਾ ਵਲ ਤੱਕ ਕੇ ਬੋਲਿਆ-'ਜੇਕਰ ਉਸ ਨੂੰ ਵੇਖਣਾ ਹੋਵੇ ਤਾਂ ਅੰਦਰ ਘਲ ਦਿਆਂ ।'

ਉਹ ਬੋਲੀ-'ਨਹੀਂ, ਮੈਂ ਨਹੀਂ ਉਸ ਨੂੰ ਮਥੇ ਲਾਉਣਾ । ਸ਼ੋਹਦਾ, ਲੁੱਚਾ, ਕਰਾਂਟਾ ।

ਮਿ: ਦਾਸ ਉਠ ਕੇ ਬਾਹਰ ਚਲੇ ਗਏ । ਚੰਚਲਾ ਆਪਣੀ ਮਾਂ ਕੋਲ ਹੀ ਚੁਪ ਚਾਪ ਬੈਠੀ ਰਹੀ । ਸ਼ਕੁੰਤਲਾ ਦੀਆਂ ਅੱਖਾਂ ਵਿਚੋਂ ਅੱਥਰੂ ਵਗ ਰਹੇ ਸਨ । ਚੰਚਲਾ ਅੱਖਾਂ ਚੁੱਕ ਕੇ ਆਪਣੀ ਮਾਂ ਵਲ ਤੱਕ ਲੈਂਦੀ ਤੇ ਸਿਰ ਝੁਕਾ ਲੈਂਦੀ ਸੀ।

ਕੁਝ ਸਮਾਂ ਇਉਂ ਬੀਤ ਜਾਣ ਪਰ ਸ਼ਕੁੰਤਲਾ ਬੋਲੀ-“ਜੋ ਕਰਨਾ ਸੀ ਸੋ ਤੂੰ ਕਰ ਚੁਕੀ ਹੈਂ, ਹੁਣ ਉਸ ਤੋਂ ਪਿਛਾ ਛੁਡਾਉਣ ਦਾ ਕੋਈ ਢੰਗ ਨਹੀਂ । ਮੇਰਾ ਤੇਰਾ ਸਬੰਧ ਤਾਂ ਸਦਾ ਲਈ ਛੁਟ ਹੀ ਗਿਆ ਪਰ ਯਾਦ ਰਖੀ ਕਿ ਜਿਸ ਨਾਲ ਸਬੰਧ ਕੀਤਾ ਹੈ, ਉਸ ਨੂੰ ਜੀਵਨ-ਦੇਵਤਾ ਕਰ ਕੇ ਮੰਨੀ|'

ਏਨਾਂ ਕਹਿੰਦਿਆਂ ਹੀ ਸ਼ਕੁੰਤਲਾ ਦਾ ਰੋਣ ਫਟ ਪਿਆ। ਚੰਚਲਾ ਦੀਆਂ ਅੱਖਾਂ ਵਿਚੋਂ ਵੀ ਅਥਰੂ ਵਗ ਪਏ । ਉਸ ਰੋਂਦਿਆਂ ਹੋਇਆਂ ਮਾਂ ਦੇ ਗਲ ਲੱਗਕੇ ਮਾਫੀ ਮੰਗੀ।

ਮਿ: ਦਾਸ ਦੇ ਬਾਹਰ ਆਉਣ ਪਰ ਜਦ ਉਨ੍ਹਾਂ ਦੀਆਂ ਤੇ ਦੀਨਾ ਨਾਥ ਦੀਆਂ ਅੱਖਾਂ ਚਾਰ ਹੋਈਆਂ ਤਾਂ ਦੋਹਾਂ ਨੇ ਹੀ ਇਕ ਵਾਰ ਦੂਜੇ ਵਲ ਤੱਕਕੇ ਸਿਰ ਝੁਕਾ ਲਿਆ ਮਿਸਿਜ਼ ਵਾਦਨ ਦੋਹਾਂ ਨੂੰ ਵੇਖ ਕੇ ' ਮੁਸਕਰਾ ਰਹੀ ਸੀ।

ਮਿ: ਦਾਸ ਵੱਲ ਤੱਕਕੇ ਮਿਸਿਜ਼ ਵਾਦਨ ਨੇ ਕਿਹਾ- ਜੋ ਹੋਣਾ , - ਸੋ ਹੋ ਦੁਕਾ, ਹੁਣ ਵਾਧੂ ਵੈਰ ਰਖਣ ਦਾ ਕੀ ਫਾਇਦਾ? ਮੈਂ ਇਸੇ

-੯੮-