ਪੰਨਾ:Sevadar.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਰੇ ਅੰਦਰ ਕੀ ਹਾਲਤ ਹੋ ਰਹੀ ਹੈ। ਕੁਝ ਦੇਰ ਬਾਦ ਉਹ ਬੋਲਿਆ-ਮਿ: ਨਾਥ ! ਮੈਂ ਤੁਹਾਨੂੰ ਮਾਫ ਕਰਦਾ ਹਾਂ । ਇਹ ਤੁਹਾਡਾ ਦੋਸ਼ ਨਹੀਂ । ਦੋਸ਼ ਚੰਚਲਾ ਦਾ ਤੇ ਨਾਲ ਹੀ ਕੁਝ ਮੇਰਾ ਵੀ ਹੈ । ਸ਼ੁਰੂ ਤੋਂ ਮੈਂ ਉਸ ਨੂੰ ਬਹੁਤ ਅਜ਼ਾਦ ਰਖਿਆ ਹੈ । ਹੁਣ ਇਸ ਹਾਲਤ ਵਿਚ ਉਸ ਦੀ ਮਰਜ਼ੀ ਦੇ ਵਿਰੁਧ ਕੰਮ ਕਰਨਾ ਚਾਹੁੰਦਾ ਸਾਂ ਇਹ ਮੇਰੀ ਭੁਲ ਸੀ। ਖੈਰ, ਜੋ ਹੋਣਾ ਸੀ ਸੋ ਹੋ ਗਿਆ । ਧਿਆਨ ਰਖਣਾ ਕਿ ਚੰਚਲਾ ਹਮੇਸ਼ਾਂ ਤੋਂ ਬੜੇ ਸੁਖ ਵਿਚ ਪਲੀ ਹੈ, ਉਸ ਨੂੰ ਦੁਖ ਨਾ ਹੋਵੇ ।'

ਇਹ ਕੇ ਹਦਿਆਂ ਹੀ ਪਿਉ ਦੀਆਂ ਅੱਖਾਂ ਵਿਚ ਅੱਥਰੂ ਆ ਗਏ ਤੇ ਗਲਾ ਰੁਕ ਗਿਆ । ਦੀਨਾ ਨਾਥ ਨੇ ਕਿਹਾ- ਮੈਂ ਦੁਖੀ ਰਹਿ ਕੇ ਭੀ ਇਸ ਨੂੰ ਸੁਖੀ ਰਖਾਂਗਾ ।

ਫਿਰ ਚੰਚਲਾ ਨੇ ਵੀ ਮਾਫੀ ਮੰਗੀ।

ਸ਼ਾਮ ਨੂੰ ਦੋਵੇਂ ਪਿੰਡ ਨੂੰ ਜਾ ਰਹੇ ਸਨ ।





੭੯.


ਰਾਤ ਦੇ ਦੋ ਵਜ ਚੁਕੇ ਸਨ । ਅਜੇ ਤਕ ਮਦਨ ਲਾਲ ਮੰਦਰ ਤੋਂ ਆਇਆ ਨਹੀਂ ਸੀ ਤੇ ਵਿਚਾਰੀ ਸੁਸ਼ੀਲਾ ਉਸ ਨੂੰ ਉਡੀਕ ਰਹੀ ਸੀ । ਉਸ ਦਾ ਦਿਲ ਬੂਝ ਬੁਝ ਜਾਂਦਾ ਸੀ । ਉਹ ਸਨਾਤਨੀ ਹਿੰਦੂਆਂ ਦੇ

-੧੦o-