ਪੰਨਾ:Sevadar.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖਿਆਲਾਂ ਨੂੰ ਸਮਝਦੀ ਸੀ । ਉਹ ਵੇਖ ਰਹੀ ਸੀ ਕਿ ਆਂਢ ਗੁਆਂਢ ਦੀਆਂ ਔਰਤਾਂ ਉਸ ਨਾਲ ਵਰਤਣ ਤੋਂ ਕਿਵੇਂ ਝਕਦੀਆਂ ਹਨ ਤੇ ਉਸ ਨੂੰ ਵੇਖ ਕੇ ਕਿਵੇਂ ਨੱਕ ਚਾੜਦੀਆਂ ਹਨ । ਇਸੇ ਮਾਮਲੇ ਦੇ ਵਿਚਾਰ ਕਰਨ ਲਈ ਅਜ ਬਰਾਦਰੀ ਕੱਠੀ ਹੋਈ ਸੀ । ਉਹ ਆਪਣਾ ਭਵਿਖਤ ਸੋਚ ਰਹੀ ਸੀ ਕਿ ਮਦਨ ਲਾਲ ਆਪਣੇ ਕਮਰੇ ਵਿਚ ਪਹੁੰਚਾ, ਉਸ ਵੇਲੇ ਉਸ ਦੇ ਮੁਰਝਾਏ ਹੋਏ ਚਿਹਰੇ ਉਤੇ ਉਦਾਸੀ ਵੇਖ ਕੇ ਉਹ ਸਮਝ ਗਈ ਕਿ ਅਜ ਸੁਖ ਨਹੀਂ ।

ਮਦਨ ਲਾਲ ਘਰ ਵਿਚ ਆ ਕੇ ਵੀ ਉਸ ਨਾਲ ਕੁਝ ਨਾ ਬੋਲਿਆ ਸਗੋਂ ਆਪਣੀ ਮੰਜੀ ਉਤੇ ਲੇਟ ਗਿਆ । ਉਨ੍ਹਾਂ ਨੂੰ ਬਹੁਤ ਉਦਾਸ ਵੇਖ ਕੇ ਸ਼ੀਲਾ ਨੇ ਬੜੀ ਨਿਮ੍ਰਤਾ ਨਾਲ ਪੁਛਿਆ-ਕੀ ਹੋਇਆ, ਤੁਸੀਂ ਏਨੇ ਉਦਾਸ ਕਿਉਂ ਹੋ ਰਹੇ ਹੋ ?'

ਮਦਨ ਲਾਲ ਨੇ ਕੋਈ ਜਵਾਬ ਨਾ ਦਿਤਾ । ਉਸ ਦੀਆਂ ਅੱਖਾਂ ਵਿਚੋਂ ਅੱਥਰੂ ਵਗ ਤੁਰੇ।

ਸ਼ੀਲਾ ਹੋਰ ਵੀ ਦੁਖੀ ਹੋਈ ਤੇ ਬੋਲੀ-'ਨਾਥ ! ਇਹ ਕੀ ? ਤੁਸੀਂ ਰੋ ਕਿਉਂ ਰਹੇ ਹੋ ? ਕੁਝ ਦਸੋ ਵੀ ਨਾ ।'

ਘੋਰ ਜ਼ੁਲਮ ਹੋਇਆ ਸ਼ੀਲਾ ! ਸ਼ਰੀਕੇ ਵਾਲੇ ਆਖਦੇ ਨੇ ਕਿ ਜੇ ਮੈਂ ਤੇਨੂੰ ਘਰ ਰਖਾਂਗਾ ਤਾਂ ਉਹ ਮੇਰੇ ਨਾਲ ਨਹੀਂ ਵਰਤਣਗੇ ।'

ਸ਼ੀਲਾ ਉਤੇ ਤਾਂ ਪਹਾੜ ਟੁੱਟ ਪਿਆ । ਉਹ ਕਿਸੇ ਡੂੰਘੇ ਸਾਗਰ ਵਿਚ ਜਾ ਡਬੀ । ਉਸ ਦੀਆਂ ਆਸਾਂ ਉਤੇ ਪਾਣੀ ਫਿਰ ਗਿਆ ਫਿਰ ਵੀ ਹਿੰਮਤ ਕਰ ਕੇ ਬੋਲੀ-ਕਾਰਣ ?'

ਕਾਰਣ ! ਰਾਮ ਨੇ ਸੀਤਾ ਨੂੰ ਕਢ ਦਿਤਾ ਸੀ, ਮਦਨ ਕਿਉਂ ਨਾ ਸ਼ੀਲਾ ਨੂੰ ਕਢੇ ! ਇਹ ਹੈ ਕਾਰਣ।'

ਕੁਝ ਚਿਰ ਸੋਚ ਕੇ ਸ਼ੀਲਾ ਬੋਲੀ-ਠੀਕ ਤਾਂ ਹੈ ਤੁਸੀਂ ਕਿਉਂ ਦੁਖੀ ਹੋਵੋ ? ਨਾ ਸਹੀ । ਮੇਰੇ ਖੁਣੋਂ ਨਾ ਬਰਾਦਰੀ ਰੁੜ ਚਲੀ ਹੈ ਨਾ

-੧੦੧-