ਪੰਨਾ:Sevadar.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੁਹਾਡਾ ਕੁਝ ਵਿਗੜਨਾ ਹੈ । ਮੇਰੇ ਕਰਮ । ਪਰ ਨਾਥ ! ਤੁਸੀਂ ਕਿਉਂ - ਏਨੇ ਦੁਖੀ ਹੋਵੇ ? ਤੁਸੀਂ... ਹੋਰ...ਵਿਆਹ ਕਰ ਲੈਣਾ । ਏਨਾਂ ਕੇਂਹਦਿਆਂ ਸ਼ੀਲਾ ਦੀਆਂ ਅੱਖਾਂ ਵਿਚ ਅਥਰ ਆ ਗਏ । ਕੁਝ ਦੇਰ ਤਕ ਉਹ ਏਸੇ ਤਰਾਂ ਰੋਂਦੀ ਰਹੀ । ਫੇਰ ਬੋਲੀ-ਕਲ ਸਵੇਰੇ ਮੈਂ ਤੁਹਾਡੇ ਕੋਲੋਂ ਚਲੀ ਜਾਵਾਂਗੀ। ਹੇ ਰੱਬਾ !

ਮਦਨ ਲਾਲ ਨੇ ਕਿਹਾ- ਨਹੀਂ, ਇਹ ਨਹੀਂ ਹੋਵੇਗਾ | ਅਠ ਘਰ ਮੇਰੇ ਨਾਲ ਹਨ, ਮੈਂ ਸ਼ਰੀਕੇ ਦੀ ਕੀ ਪਰਵਾਹ ਕਰਦਾ ਹਾਂ ? ਮੈਂ ਤੇਨੂੰ ਨਹੀਂ ਛੱਡ ਸਕਦਾ ।

ਸ਼ੀਲਾ ਬੋਲੀ-ਇਹ ਠੀਕ ਨਹੀਂ। ਤੁਹਾਡੇ ਵਲ ਜੇਹੜੇ ਅੱਠ ਘਰ ਹਨ, ਉਹ ਵੀ ਤੁਹਾਡਾ ਸਾਥ ਨਹੀਂ ਦੇ ਸਕਣਗੇ ਤੇ ਮੈਂ ਆਪਣ ਲਈ ਤੁਹਾਡੀ ਬਰਾਦਰੀ ਦੇ ਏਨੇ ਮਨੁਖਾਂ ਨੂੰ ਕਿਉਂ ਨੁਕਸਾਨ ਪੁਚਾਵਾਂ ? ਤੁਸੀਂ ਸਮਝ ਛਡਿਆ ਜੋ ਕਿ ਮੈਂ ਹੁਣ ਇਸ ਸੰਸਾਰ ਵਿਚ ਨਹੀਂ ਹਾਂ ।'

ਮਦਨ ਲਾਲ ਦਾ ਸ਼ੀਲਾ' ਨਾਲ ਗੁੜਾ ਪਿਆਰ ਸੀ । ਉਹ ਪਿਆਰ ਉਸ ਦੀਆਂ ਤਿਆਗ ਭਰੀਆਂ ਗੱਲਾਂ ਸੁਣਕੇ ਹੋਰ ਵੀ ਪ੍ਰਬਲ ਹੋ ਗਿਆ । ਬੋਲਿਆ-ਨਹੀਂ, ਇਸ ਤਰ੍ਹਾਂ ਨਹੀਂ ਹੋਵੇਗਾ । ਮੈਂ ਤੈਨੂੰ ਨਹੀਂ ਤਿਆਗਾਂਗਾ ।'

ਸ਼ੀਲਾ ਬੋਲੀ-ਚੰਗਾ ਕਲ ਸਵੇਰੇ ਵੇਖਿਆ ਜਾਏਗਾ । ਇਸ ਸਮੇਂ ਤੁਸੀਂ ਬਹੁਤ ਥੱਕ ਗਏ ਹੋ । ਕੁਝ ਚਿਰ ਸੌਂ ਜਾਓ, ਮੈਂ ਵੀ ਹੋਰ ਸੋਚ ਲਵਾਂਗੀ ।'

ਮਦਨ ਲਾਲ ਨੇ ਕਿਹਾ-“ਮੋਹਨ ਲਾਲ ਨੇ ਤੁਹਾਨੂੰ ਪੰਜਾਹ ਹਜ਼ਾਰ ਰੁਪਈਏ ਦਿੱਤੇ ਹਨ।'

ਸ਼ੀਲਾ ਬੋਲੀ-“ਉਹ ਜੋ ਚਾਹੁਣ ਦੇਣ ਪਰ ਮੈਨੂੰ ਕਿਸੇ ਦਾ ਇਕ ਪੈਸਾ ਵੀ ਨਹੀਂ ਚਾਹੀਦਾ। ਮੈਂ ਆਪਣਾ ਝਟ ਲੰਘਾ ਲਵਾਂਗੀ ।'

-੧੦੨-