ਸਮੱਗਰੀ 'ਤੇ ਜਾਓ

ਪੰਨਾ:Shah Behram te husan bano.pdf/12

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੧੦)

ਸਾਂ ਮੈਂ ਏਸ ਚਮਨ ਵਿਚ ਮਤ ਏਥੇ ਦਿਲ ਲਗੇ। ਏਥੇ ਹਨ ਸਿਪਾਹੀ ਬੈਠੇ ਕਸ ਬੰਦੂਕਾਂ ਅਗੋਂ। ਚਾੜ ਹੁਸਨ ਦੀ ਧਾੜ ਮੇਰੇ ਤੇ ਤਨ ਮਨ ਮੇਰਾ ਮੁਠਾ ਮਾਰ ਕਟਾਰ ਨੈਣਾਂ ਦੇ ਮੈਨੂੰ ਪਲ ਵਿਚ ਵਲ ਵਲ ਕਠਾ। ਖੂਨੀ ਇਸ਼ਕ ਬੇਦਰਦ ਤਰਨੇ ਕਰਕੇ ਜੋਰ ਕਹਾਰੀ। ਧੂ ਤਲਵਾਰ ਹੁਸਨ ਦੀ ਮੈਨੂੰ ਮਾਰੀ ਕਰਕੇ ਕਾਰੀ। ਮੈਂ ਹੁਣ ਘਾਇਲ ਇਸ਼ਕ ਤੇਰੇ ਦਾ ਅੱਗ ਮੇਰੇ ਤਨ ਭੜਕੇ। ਬੈਠਾ ਤੀਰ ਨੈਣਾਂ ਦੇ ਅਗੇ ਨ ਨਸ਼ਾਨਾ ਧਰਕੇ ਮਾਰ ਮੈਨੂੰ ਇਕ ਵਾਰੀ ਫੜਕੇ ਮੁੜ ਮੁੜ ਨਾ ਤਰਸਾਈਂ। ਬਾਕੀ ਨਾਮ ਅੱਲਾ ਦੇ ਮੈਨੂੰ ਮੈਨੂੰ ਨਜਰ ਮੇਹਰ ਦੀ ਪਾਈਂ। ਆਸ਼ਕ ਆਜਨ ਦਾ ਕੀ ਮਾਰਨ ਮਸ਼ੂਕਾਂ ਦੇ ਭਾਣੇ ਇਸ ਸੇ ਝਿੜਕ ਦਿਤਿਆਂ ਮਰ ਜਾਵਣ ਦਰਦੀ ਦਰਦ ਰੰਵਾਣੇ। ਜੇ ਮਾਸ਼ੂਕ ਜ਼ਰਾ ਹਸ ਹਸ ਕਰੇ ਕਲਾਮ ਜਬਾਠੀ। ਜਾਣੋ ਆਸ਼ਕ ਮੋਏ ਹੋਏ ਨੂੰ ਮੁੜ ਹੋਏ ਜਿੰਦਗਾਨੀ। ਸ਼ਰਬਤ ਸ਼ੋਕ ਵਸਲ ਦਾ ਮੈਨੂੰ ਤੂੰ ਭੀ ਜੇ ਪਿਲਾਏਂ। ਮੋਏ ਹੋਏ ਆਸ਼ਕ ਦੀ ਮੁੜ ਜਾਨ ਜੁਸੇਂ ਵਿਚ ਪਾਈਆਬ ਹਯਾਤ ਵਸਲ ਤੇਰੇ ਦਾ ਜੇ ਇਕ ਕਤਰਾ ਪੀਵਾਂ। ਕੁਠਾ ਹੋਇਆ ਇਸ਼ਕ ਤੇਰੇ ਦਾ ਫੇਰ ਨਵੇਂ ਸਿਰ ਜੀਵਾਂ। ਇਹ ਗਲ ਦਰਦ ਬਿਰਹੋਂ ਦੀ ਉਸਨੂੰ ਜਾਂ ਬਹਿਰਾਮ ਸੁਣਾਈ ਤਾਂ ਫਿਰ ਨਜਰ ਹੁਸਨ ਬਾਨੋ ਨੇ ਸ਼ਾਹਜ਼ਾਦੇ ਵਲ ਪਾਈ। ਅਖੀਂ ਖੋਹਲ ਡਿਠਾ ਜਾਂ ਉਸਨੇ ਕਰਕੇ ਇਕ ਨਜਾਰਾ। ਸੁੰਦਰ ਰੂਪ ਡਿਠਾ ਸ਼ਾਹਜ਼ਾਦਾ ਲਗੋ ਸੂ ਬਹੁਤ ਪਿਆਰਾ ਦੇਖਦਿਆਂ ਹੀ ਓਹ ਓਸ ਤੇ ਆਸ਼ਕ ਬੇ-ਖੁਦ ਹੋਈ। ਹੋਰ ਅਜੇਹਾ ਸੋਹਣਾ ਉਸ ਨੇ ਨਾ ਡਿੰਠਾ ਸੀ ਕੋਈ। ਪੂੰਜ ਹੋਸ ਹੁਸਨ ਬਾਨੋ ਦੀ ਸਭ ਸ਼ਾਹਜਾਂਦੇ ਲੁਟੀ। ਬਾਜ ਸ਼ਿਕਾਰੀ ਇਸ਼ਕ ਨਜਰ ਵਿਚ ਪਕੜ ਛਰੀ ਲੈ ਕੁਸੀ। ਇਹ ਕੀ ਹੋਇ ਗਿਆ ਹੁਣ ਮੈਨੂੰ ਕਹਿੰਦੀ ਹਸਨ ਬਾਨੋ। ਫਾਹੀ ਇਸਕ ਮੁਹੱਬਤ ਦੇ ਵਿਚ ਫਾਬੀ ਦਿਲੋਂ ਜਬਾਨੋ। ਕਹਿੰਦੀ ਸੁਣ ਬਹਿਰਾਮ ਸ਼ਾਹਜਾਦੇ ਸਾਡੀ ਜਾਤ ਨਿਆਰੀ। ਅਸਲੀ ਜਿਸਮ ਤੁਸਾਂ ਦਾ ਖਾਕੀ ਸਾਡਾ ਜੁਸਾਂ ਨਾਰੀ ਆਪਸ ਵਿਚ ਖਾਕੀ ਨਾਰੀ ਦਾ ਜਰਾ ਜਿਸਮ ਨਾ ਰਲਦਾ। ਮੇਰਾ ਤੇਰਾ ਕੀਕਰ ਹੋਵੇ ਪੈਵੰਦ ਵਸਲ ਦਾ ਕਹਿਆ ਸ਼ਾਹਜ਼ਾਦੇ ਕਿਉਂ ਨਾ ਰਲਸੀ ਜੁਸਾ ਖਾਕੀ ਨਾਰੀ। ਜੇ ਰਲ ਬੈਠੀ ਜਾਨ ਤੇਰੀ ਵਿਚ ਮੇਰੀ ਜਾਨ ਪਿਆਰੀ।