ਸਮੱਗਰੀ 'ਤੇ ਜਾਓ

ਪੰਨਾ:Shah Behram te husan bano.pdf/14

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੧੨)

ਓਹ ਹੈ ਮੁਸ਼ਕਲ ਸਿਰ ਸਾਡੇ ਤੇ ਜੇ ਰੱਬ ਖੈਰ ਗੁਜਾਰੇ। ਦੇਵ ਸਫੈਦ ਸੁਣ ਜਿਸ ਵੇਲੇ ਪ੍ਰੀਤ ਅਸਾਡੀ ਗੈਰਤ ਦੀ ਅੱਗ ਬਿਲ ਉਸਦੇ ਭੜਖ ਲਗੇਗੀ ਡਾਢੀ। ਹੱਸਣ ਖੇਡਣ ਖੁਸ਼ੀ ਅਸਾਡੀ ਜਿਸ ਵੇਲੇ ਉਸ ਡਿਠੀ ਨਾਲ ਗਜਬ ਦੇ ਮਾਰੇ ਤੈਨੂੰ ਲਾਹ ਕੇ ਖੇਲ ਆਪਣੀ ਬਹੁਤ ਮਦਤ ਦਾ ਹੈਗਾ ਆਸ਼ਕ ਕਹੇ ਭੀ ਮੇਰੇ ਉਤੇ ਰਾਤ ਦਿਨੇ ਆਰਾਮ ਨਾ ਉਸਨੂੰ ਆਵੇ ਬੈਠੇ ਸਤੇ। ਦੇਉ ਤਾਈਂ ਫਿਰ ਰੂਪ ਅਸਾਡਾ ਇਕ ਦਿਨ ਨਜਰ ਪਿਆ ਸੀ। ਸਭਨਾ ਥੀਂ ਉਹ ਮੇਰੇ ਉਤੇ ਆਸ਼ਕ ਹੋ ਗਿਆ ਸੀ। ਪਰ ਇਹ ਮਹਿਲ ਬਗੀਚੇ ਉਸ ਦੇ ਏਹ ਕਿਆਮਤ ਆਹੀਂ। ਮੇਰੇ ਪਕੜਨ ਕਾਰਨ ਉਹਨੇ ਖੂਬ ਬਣਾਈ ਫਾਹੀ। ਆਤਸ਼ ਇਸ਼ਕ ਮੇਰੇ ਦੇ ਅੰਦਰ ਰਾਤ ਦਿਨੇ ਹੈ ਜਲਦਾ। ਪਰ ਮੇਰੇ ਉਤੇ ਹਰਗਿਜ ਉਸਦਾ ਵਸ ਨਹੀਂ ਕੁਝ ਚਲਦਾ। ਕਦੀ ਉਹ ਚੋਰੀ ਦੇਖੇ ਆਣ ਅਗੇਰੇ। ਮੇਰੇ ਪਖੜਨ ਦੇ ਉਹ ਕਰਦਾ ਹੀਲੇ ਮਕਰ ਬਥੇਰੇ। ਜਦ ਉਸ ਤਰਫ ਮੇਰੀ ਹੈ ਕਰਦਾ ਹੀਲਾ ਸ਼ੌਕ ਅਯਾਰੀ। ਮੈਂ ਉਡ ਜਾਂਦੀ ਸੌ ਕੋਹਾਂ ਦੀ ਪਰ ਵਿਚ ਮਾਰ ਉਡਾਰੀ। ਹੁਣ ਉਹ ਪਕੜ ਲਵੇਗੀ ਮੈਨੂੰ ਕਰੇ ਜਿਵੇਂ ਦਿਲ ਚਾਹੇ। ਪਰ ਤੈਨੂੰ ਮਾਰ ਸੁਟੇਗਾ ਜ਼ਾਲਮ ਗਲ ਵਿਚ ਦੇ ਕੇ ਫਾਹੇ। ਸ਼ਾਹ ਬਹਿਰਾਮ ਪਰੀ ਨੂੰ ਕਹਿਆਨ ਕਰ ਖਤਰਾ ਕੋਈ ਦੇਵ ਸਫੈਦ ਕਰੇਗਾ ਉਹੋ ਜੋ ਮੈਂ ਆਖਾ ਸਈ। ਉਹ ਆਸ਼ਕ ਹੈ ਮੇਰੇ ਉਤੇ ਸਭ ਕੁਝ ਸਦਕੇ ਕਰਦਾ। ਜਾਨ ਕਰੇ ਕੁਰਬਾਨ ਮੇਰੇ ਤੇ ਸ਼ੌਕ ਮੇਰੇ ਵਿਚ ਮਰਦਾ। ਜੋ ਮੈਂ ਰਾਜੀ ਹੋ ਕੇ ਇਕ ਦਮ ਉਸਦੇ ਨਾਲ ਨਕੂਆ ਤੜਫ ਤੜਫ ਪੈਂਦਾ ਵਿਚ ਗਸ਼ ਦੇ ਰੋ ਰੋ ਪੈਂਦਾ ਰੂਯਾਂ। ਇਹ ਗਲ ਸੁਣਕੇ ਹੁਸਨ ਦਾਨੋ ਦਾ ਜੀ ਖੁਸ਼ੀ ਵਿਚ ਆਯਾ। ਸ਼ਾਹ ਬਹਿਰਾਮ ਤਾਈ ਉਸ ਅਗੋਂ ਇਹ ਫਰੇਬਸ ਖਾਯਾ। ਦੇਵ ਸਫੇਦ ਆਵੇ ਜਿਸ ਵੇਲੇ ਮੁੜਕੇ ਓਸ ਫਰਥੀਂ ਤੂੰ ਚੁਪ ਕਰਕੇ ਲੰਮਾ ਪੈ ਕੇ ਮਾਰੀਆਹ ਜਿਗਰਥੀਂ ਨਾ ਕੁਝ ਪੀਵੀਂ ਨਾ ਕੁਝ ਖਾਵੀਂ ਰੋਵੀਂ ਕਰਕੇ ਜਾਰੀ ਜੇ ਸੋ ਵਾਰ ਬਲਾਵੇ ਤੈਨੂੰ ਤਾਂ ਬੋਲੀਂ ਇਕ ਵਾਰੀ ਓੜਕ ਜਾਂ ਓਹ ਤੇਰੇ ਅਗੇ ਇਜਤ ਲਿਆਜ ਕਰੇਗਾ। ਕਸਮਾਂ ਕਰ ਕਰ ਪੁਛੇ ਤੈਨੂੰ ਤੇਰਾ ਜੀ ਧਰੇਗਾ। ਸੁਲੇਮਾਨ ਪੈਗੰਬਰ ਦੀ ਉਸ ਕਸਮ ਕਰੇਗਾ ਬੋਲੀ। ਅਵਲ ਕਸਮ ਕਰਾਕੇ ਉਸ ਨੂੰ ਫੇਰ ਹਕੀਕਤ ਫੋਲੀਂ। ਮੰਗ