ਪੰਨਾ:Shah Behram te husan bano.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੪)

ਜੋ ਸਿਰ ਉਸਦੇ ਵਰਤੀ । ਕਹਿੰਦਾ ਬਾਗ ਨਵੇਂ ਦਾ ਇਕ ਦਿਨ ਸ਼ੌਕ ਮੇਰੇ ਮਨ ਆਇਆ । ਉਸ ਦੀ ਸੈਰ ਕਰਨ ਨੂੰ ਆਪ ਤੁਸਾਂ ਫੁਰਮਾਇਆ । ਸੈਰ ਕਰਦਿਆਂ ਓਸ ਚਮਨ ਵਿਚ ਇਕ ਪਰੀ ਮੈਂ ਡਿਠਾ। ਨਾਮ ਹੁਸਨਬਾਨੋ ਸੀ ਉਸਦਾ ਸੋਹਣੀ ਸੂਰਤ ਮਿਲੀ ਉਹ ਪਰੀ ਜੇ ਬਖਸ਼ ਮੈਨੂੰ ਤਾਂ ਮੈਂ ਪਲ ਵਿਚ ਜੀਵਾਂ । ਨਹੀਂ ਪਾ ਤੇਰੀਆਂ ਚਸ਼ਮਾਂ ਅਗੇ ਅਜ ਕਲ ਦੇਖ ਮਰੀਵਾਂ ਸੁੰਦਰ ਰੂਪ ਹੁਸਨਬਾਨੋ ਦਾ ਜੋ ਦੀਦਾਰ ਨਾ ਪਾਵਾਂ। ਏਸੇ ਹਾਲ ਦਾਈ ਹੋ ਰੋ ਰੋ ਕੇ ਮਰ ਜਾਵਾਂ । ਦੇਵ ਸਫੈਦ ਤਾਈਂ ਇਹ ਸੁਣਕੇ ਹੋਸ਼ ਨਾ ਰਹੀ ਜਰਾ । ਗਸ਼ ਖਾ ਡਿਗ ਪਿਆ ਉਹ ਧਰਤੀ ਇਹ ਗਲ ਜਾਣ ਮੁਕਾਰਾ ॥ ਆਖੀਂ ਮੈਂ ਕਿਹਾ ਸੀ ਤੇਨੂੰ ਬਾਗ ਨਵੇਂ ਤੂੰ ਜਾਈ । ਇਕ ਦੋ ਘੜੀਆਂ ਉਸ ਵਿਚ ਬਹਿਕੇ ਮਨ ਪਿਆਂ ਪਰਚਾਈ । ਜਿਸਦੇ ਉਤੇ ਮੈਂ ਸਾਂ ਫਿਰਦਾ ਹੋਕੇ ਮਸਤ ਦੀਵਾਨਾ ਤੂੰ ਭੀ ਓਸ ਸਮੱਦੇ ਉਤੇ ਜਲ ਹੋਯਾ ਪਰਵਾਨਾ ਜੇ ਮੈਂ ਜਾਣਾ ਹੁਸਨਬਾਨੋ ਤੇ ਤੂੰ ਆਸ਼ਕ ਹੋ ਜਾਂਦਾ । ਉਸ ਚਮਨ ਹਰਗਿਜ ਤੇਨੂੰ ਨਾ ਮੈਂ ਰਾਹ ਦਿਖਾਂਦਾ । ਜੇ ਕੋਈ ਨਾਮ ਹਸਨਬਾਨੋ ਦਾ ਲੈਂਦਾ ਮੇਰੇ ਅਗੇ । ਗੈਰਤ ਦੀ ਅਗ ਭੜਕੇ ਮੈਨੂੰ ਤੀਰ ਕਲੇਜੇ ਲਗੇ । ਤੁਧ ਜਦ ਇਸ਼ਕ ਹੁਸਨਬਾਨੇ ਦਾ ਮੈਨੂੰ ਆਖ ਸੁਣਾਯਾ । ਮੈਂ ਜਾਣਾ ਤੂੰ ਜਾਨ ਮੇਰੀ ਨੂੰ ਤੀਰ ਕਲੇਜੇ ਲਾਯਾ । ਐਪਰ ਮੈਨੂੰ ਤੇਰੇ ਜਿਹਾ ਹੋਰ ਨਾ ਕੋਈ ਪਿਆਰਾਂ । ਕੋਸਮ ਕੀਤੀ ਸੁਲੇਮਾਨ ਨਬੀ ਦੀ ਹੁਣ ਨਾ ਦਲੇਚਾਰਾ । ਮੈਂ ਹੁਣ ਬਖਸ਼ ਦਿਆਂਗਾ ਤੈਨੂੰ ਉਹ ਦਿਲੋਂ ਜਾਨੋ । ਪਰ ਉਹ ਨਾ ਰਾਜੀ ਹੋਗੇ ਤੇਰੇ ਤੇ ਮਸਤਹੁਸਨ ਦੀ ਸ਼ਾਮੋ । ਕਹਿੰਦਾ ਮੇਰੇ ਤੇ ਉਹ ਰਾਜੀ ਹੋਈ ਗਰਦ ਗਹਲੀ। ਮੈਂ ਉਹਦਾ ਉਹ ਮੇਰੀ ਹੋਈ ਦੋਸਤ ਰੰਗੀ ਰੰਗੀਲੀ ਸੁਣਕੇ ਪਤਿ ਹਾਂ ਦੀ ਮੁੜ ਉਹ ਦੇਵ ਖੁਸ਼ੀ ਵਿਚ ਆਇਆ । ਕਹਿੰਦਾ ਮੇਰੇ ਪਿਛੇ ਦੋਹਾਂ ਤੁਸਾਂ ਰਾਨਾ ਲਾਇਆ । ਪਰ ਹੁਣ ਹੋਵੇ ਮੁਬਾਰਕ ਤੇਨੂੰ ਉਹ ਪਰੀਐ ਬੈਲੀ । ਮੈਂ ਹੁਣ ਚਾ ਬਖਸ਼ੀ ਤੈਨੂੰ ਲਾਲੇ ਬਾਗ ਹਵੇਲੀ ॥ ਇਹ ਗਲ ਕਹਿਕੇ ਸ਼ਾਹਜ਼ਾਦੇ ਨੂੰ ਦਿਉ ਨੇ ਪਕੜ ਉਣਾਇਆ | ਕੋਲ ਹੁਸਨਬਾਨ ਦੇ ਉਸ ਨੂੰ ਬਾਹੋਂ ਪਕੜ ਲਿਆਇਆ | ਹਥ ਹੁਸਨਬਾਨ ਦਾ ਫੜ ਕੇ ਉਸ ਦੇ ਹਥ ਫੜਾਇਆ । ਦੋਹਾਂ ਤਾਈਂ ਨਾਲ ਮੁਹਬਤ ਬਹਿਕੇ