ਅਸਲੀ ਤੋਂ ਪੂਰਾ ਕਿੱਸਾ
ਸ਼ਾਹ ਬਹਿਰਾਮ ਤੇ ਹੁਸਨ ਬਾਨੋ
ਕ੍ਰਿਤ ਅਮਾਮ ਬਖਸ਼
ਪ੍ਰਕਾਸ਼ਕ-ਅੰਮ੍ਰਿਤ ਪੁਸਤਕ ਭੰਡਾਰ ਬਜ਼ਾਰ ਮਾਈ ਸੇਵਾਂ ਅੰਮ੍ਰਿਤਸਰ ਯਾ ਰੱਬ ਤੇਰੀਆਂ ਸਿਫਤਾਂ ਤੋੜੀ ਕੋਈ ਨਾ ਪਹੁੰਚ ਸਕੇ। ਆਦਮ ਜਿੰਨ ਮਾਲ ਇਕ ਹਰਸੈ ਸਿਫਤਾਂ ਕਰਕਰ ਥਕੇ। ਲਿਖ ਲਿਖ ਸਿਫਤਾਂ ਤੇਰੀ ਜਾਂ ਜਾਤੀ ਬਹਾਰ ਹੱਦ ਸ਼ੁਮਾਰੋਂ। ਕਲਮ ਵਿਚਾਰੀ ਹਿੰਮਤ ਹਾਰ ਪਾਟ ਗਈ ਵਿਚਕਾਰੋਂ। ਸਿਫਤ ਤੇਰੀ ਨੂੰ ਆਲਮ ਸਾਰਾ ਜਾਂ ਰਲ ਲਿਖਨ ਲਗਾ। ਹੇਰਤ ਨਾਲ ਰਹਿਆਂ ਦਰਮਾਦਾ ਕਾਗਜ ਸਾਰਾ ਬੱਗਾ। ਨਰ ਨਾਰੀ ਤੇ ਪਹੁੰਚਨ ਸਕੇ ਕਰਕਰ ਰਹੇ ਚਲਾਕੀ। ਸਿਫਤ ਤੇਰੀ ਨੂੰ ਕਿਦਾਂ ਪਹੁੰਚੇਆ ਜਜ ਬੰਦਾ ਖਾਕੀ ਹਰਸ਼ੈ ਦਾ ਤੂੰ ਖਾਲਕ ਰਾਜਕ ਹਰਸ਼ ਦਾ ਤੂੰ ਵਾਲੀ। ਪੀਰ ਪੈਗੰਬਰ ਦਰ ਤੇਰੇ ਰਹਿਣ ਹਮੇਸ਼ ਸਵਾਲੀ। ਮੈਂ ਭੀ ਫਜਲ ਕਰਮ ਤੇਰੇ ਥੀਂ ਮੰਗਾਂ ਏਹ ਦਵਾਈਂ। ਦੁਨੀਆਂ ਉਤੇ ਵਕਤ ਨਿਜਾ ਦੇ ਨਾਲ ਈਮਾਨ ਚਲਾਈਂ। ਦੂਜੀ ਖਾਹਸ਼ ਮੇਰੀ ਯਾ ਰੱਬ ਜਿਚੜ ਤੋੜੀਂ ਜੀਵਾਂ ਵਿਚ ਜਨਾਬ ਤੇਰੀਏ ਯਾ ਰੱਬ ਸਿਰ ਸਜਦੇ ਵਿਚ ਥੀਵਾਂ।
ਸ਼ੁਰੂ ਕਿੱਸਾ ਸਾਹ ਬਹਿਰਾਮ ਤੇ ਹੁਸਨ ਬਾਨੋ ਦਾ
ਇਸ ਪਿਛ ਮੇਰੇ ਦਿਲ ਆਯਾ ਏਹ ਹੈ ਦੁਨੀਆਂ ਫਾਨੀ ਕੀ ਕੁਝ ਕਰੀਏ ਮਰਨੇ ਪਿਛੇ ਸਾਥੋਂ ਰਹੇ ਨਸ਼ਾਨੀ ਯਾਦ ਆਯਾ ਇਕ ਕਿਸਾ ਮੈਨੂੰ ਕਰਕੇ ਫਿਕਰ ਤਮੀਜਾਂ। ਇਮਾਮ ਬਖਸ਼ ਹੁਣ ਏਹੋ ਦਸੀਂ ਮਜਲਸ ਵਿਚ ਅਜੀਜਾ। ਫਾਰਸ ਨਾਮ ਸ਼ਹਿਰ ਵਾਹ ਆਹਾ ਖੂਬ ਇਮਾਰਤ ਆਲੀ। ਨਾਮ ਬਹਿਰਾਮ ਸ਼ਹਿਨਸ਼ਾਹਆਹ ਓਸ ਸ਼ਹਿਰ ਜਾ ਵਾਲੀ ਸੋਹਣੀ ਸੂਰਤ ਓਹ ਸ਼ਹਿਜਾਦਾ ਆਹਾ ਯੂਸਫਸਾਨੀ। ਵਾਂਗ ਜੁਲੈਖਾਂ ਖਲਕਤ ਉਸਨੂੰ ਹੋਵੇ ਵੇਖ ਦੀਵਾਨੀ। ਹੂਰਾਂ ਸਣੇ ਫ਼ਰਿਸਤੇ ਉਸਨੂੰ ਦੇਖ ਹੋਵਣ ਦਰਮਾਂਦੇ। ਆਦਮ ਜਿੰਨ ਪਰਿੰਦੇ ਉਸ ਤੇ ਆਸ਼ਕ ਹੋ ਜਾਂਦੇ ਸਖੀ ਦਲੇਰ ਅੰਦਰ ਨਾ ਕੋਈ ਉਸ ਸੂਰਤ ਹੁਸਨ ਜਵਾਨੀ। ਓਸ ਜਮਾਨੇ ਦੁਨੀਆਂ ਅੰਦਰ ਨਾ ਕੋਈ ਉਸਦਾ ਸਾਨੀ। ਦੁਨੀਆਂ ਦੇ ਵਿਚ ਓਸ ਜਮਾਨੇ ਦੇਵ ਵਡਾ ਇਕ ਸ਼ਾਹੀ। ਸਾਰੇ ਮੁਲਕ ਦੇਵਾਂ