ਸਮੱਗਰੀ 'ਤੇ ਜਾਓ

ਪੰਨਾ:Shah Behram te husan bano.pdf/4

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੨)

ਦੇ ਅੰਦਰ ਕਰਦਾ ਸੀ ਬਾਦਸ਼ਾਹੀ। ਦੇਵ ਸਫੈਦਆਹਾ ਨਾਮ ਉਸਦਾ ਦੇਵਾਂ ਦੇ ਵਿਚ ਕਹਿੰਦੇ ਤਾਬਿਆ ਉਸਦੀ ਕਈ ਹਜਾਰਾ ਦੇਵ ਹਮੇਸ਼ਾਂ ਰਹਿੰਦੇ। ਇਕ ਦਿਨ ਦੇਵ ਸ਼ਹਿਰ ਦੀ ਨੀਯਤ ਸੈਰ ਕਰਨ ਨੂੰ ਚੜਿਆ। ਆਮੀਆਂ ਦਾ ਮੁਲਕ ਦੇਖਣ ਨੂੰ ਸ਼ਹਿਰ ਫਾਰਸ ਵਿਚ ਵੜਿਆ। ਜਾਂ ਆ ਸ਼ਹਿਰ ਫਾਰਸਦੋ ਅੰਦਰ ਕੀਤਾ ਓਸ ਉਤਾਰਾ। ਨਜਰ ਪਿਆ ਬਹਿਰਾਮ ਸ਼ਾਹਜਾਦਾ ਦਾਲਗੇਸੁ ਬਹੁਤ ਪਿਆਰਾ। ਦੇਖਦਿਆਂ ਹੀ ਆਸ਼ਕ ਹੋਕੇ ਤੁਰਤ ਜਿਮੀਂ ਤੇ ਢਠਾ। ਹੋਰ ਅਜੇਹਾ ਸੋਹਣਾ ਉਸਨੇ ਨਾ ਕੋਈ ਸੁਣਿਆ ਡਿਠਾ। ਰਾਹਜਾਦਾ ਉਹ ਦੇਵ ਮੁਸਾਫਰ ਫਸ ਗਿਆ ਵਿਚ ਫਾਹੀ ਭੂਲਾ ਵਤਨ ਪਯਾਰਾ ਉਸ ਨੂੰ ਭੁਲ ਗਈ ਬਾਦਸ਼ਾਹੀ। ਸਖਤ ਜੰਜੀਰ ਮੁਹੱਬਤ ਵਿਚ ਹੋਯਾ ਕੈਦ ਅਜੇਹਾ। ਫੇਰ ਵਤਨ ਵਲ ਜਾਵਣ ਜੋਗਾ ਹਰਗਿਜ ਮੂਲ ਨ ਰਹਿਆ ਸ਼ਾਹ ਬਹਿਰਾਮ ਕਹਿ ਜਿਸ ਜਗਾ ਜਾਂ ਉਹ ਤੁਰੇ ਖਲੋਵੇ। ਦੇਵ ਸਫੈਦ ਉਤੇ ਵਲ ਉਸਦੇ ਅਗੇ ਪਿਛੇ ਹੋਵੇ ਮੋਹਣੀ ਸ਼ਕਲ ਜਨਾਵਰ ਬਣਕੇ ਰਹਿੰਦਾ ਸਜੋ ਖਬੇ ਘੜੀ ਘੜੀ ਮੁੜ ਸ਼ਹਿਜਾਦੇ ਵਲ ਦੇਖੋ ਮੂਲ ਗਰਜੇ। ਜਿਉਂ ਜਿਉਂ ਖਦੇ ਤਿਉਂ ਤਿਉਂ ਉਹਨੂੰ ਬਹੁਤ ਪਿਆਰਾ ਲਗੇ। ਆਖੇ ਰਹੇ ਜਿਵੇਂ ਇਹ ਸੋਹਣਾ ਮਰੀਆਂ ਚਸ਼ਮਾਂ ਅਗ। ਦਿਲ ਦੇ ਨਾਲ ਹਮੇਸ਼ਾਂ ਕਰਦਾ ਏਹ ਦਲੀਲਾਂ ਗਲਾਂ। ਦਾਓ ਲਗੇ ਤੇ ਏਸ ਸ਼ਹਿਜਾਦੇ ਨੂੰ ਚੁਕ ਵਤਨ ਲੈ ਚਲਾਂ। ਘਰ ਲੈ ਜਾਕੇ ਤਖਤ ਬਹਾ ਕੇ ਅਖੀਂ ਅਗੇ ਰਖਾਂ। ਜੇ ਮੁਰਾਦ ਏਹ ਪੂਰੀ ਹੋਵੇ ਸ਼ੁਕਰ ਬਜਾਵਾ ਲਖਾ। ਕਿਤਨੀ ਮੁਦਤ ਰਾਤ ਦਿਨੇ ਓਹ ਕਰਦਾ ਰਹਿਰਾ ਹੀਲਾ। ਫੰਦ ਲਗੇ ਤਾਂ ਮੈਂ ਲੈ ਜਾਵਾਂ ਏਹ ਜਵਾਨ ਰੰਗੀਲਾ। ਬਾਰਾ ਵਰੋ ਜਾ ਹੋਏ ਉਸਨੂੰ ਦੇਵ ਹੀਲਾ ਕਰ ਰਹੀਆ ਸ਼ਾਹ ਬਹਿਰਾਮ ਨਾ ਆਇਆ ਕਾਬੂ ਕਰ ਹੀਲ ਮਰ ਰਹਿਆ। ਓੜਕ ਫੇਰ ਸਹਿਜਾਦੇ ਦੇ ਸਿਰ ਵਰਤੀ ਕਲਮ ਰਬਾਨੀ ਚੁਕ ਲਿਆ। ਰਬ ਡਾਢੇ ਉਸ ਦਾ ਵਤਨੋ ਦਾਣਾ ਪਾਣੀ। ਇਕ ਦਿਨ ਕੂਚ ਸਹਿਜਾਦਾ ਕਰਕੇ ਆਇਆ ਤਰਫ ਉਜਾੜਾ ਸੈਲ ਸ਼ਿਕਾਰ ਕਰਨ ਨੂੰ ਚੜ੍ਹਿਆ ਜੰਗਲ ਜੂਹ ਪਹਾੜਾਂ ਲਸ਼ਕਰ ਉਸ ਦਾ ਜੰਗਲ ਦੇ ਵਿਚ ਫਿਰਦਾ ਕਈ ਹਜਾਰਾਂ। ਪਰ ਜਿਤ ਵਲ ਚਲਿਆ ਸੀ ਸ਼ਹਿਜ਼ਾਦਾ ਆਪ ਸਣੇ ਅਸਵਾਰਾ। ਦੇਵ ਸਫੈਦ ਅਗੋਂ ਮਿਲਿਆ ਬਣਕੇ ਸੁੰਦਰ ਘੋੜਾ।