ਸਮੱਗਰੀ 'ਤੇ ਜਾਓ

ਪੰਨਾ:Shah Behram te husan bano.pdf/7

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

(੫)

ਉਸ ਦੇਵ ਦਾ ਬੇਖੁਦ ਆਇਆ ਚਲਿਆ। ਪੰਜ ਸੌ ਮਣ ਦਾ ਸੰਗਲ ਉਸਦੇ ਲਕ ਦਵਾਲੇ ਵਾਲਿਯਾ। ਦਖ ਸਹਿਜਾਦਾ ਸੂਰਤ ਓਸਦੀ ਕੰਬਣ ਲਗਾ ਡਰਕੇ ਦੇਵ ਤਸੱਲੀ ਕਰਦਾ ਉਸ ਦੀਨ ਰਮਦਲਾਸਾ ਕਰਕੇ ਝੂਰੇ ਨਾ ਜਾਨ ਮੇਰੀ ਓ ਬੇਲੀ ਮੈਥੋਂ ਕਿਉਂ ਹੈਂ ਡਰਦਾ। ਤੂੰ ਸਾਹਿਬ ਮੈਂ ਚਾਕਰ ਤੇਰਾ ਹੁਸਨ ਤੇਰੇ ਦਾ ਬਰਦਾ ਅਰਜ ਕਰਾਂ ਮੈਂ ਸੁਣ ਤੂੰ ਬਲੀ ਮੈਂ ਤੈਥੋਂ ਸਰਮਾਵਾਂ ਇਤਨੀ ਹਾਲ ਹਕੀਕਤ ਮੇਰੀ ਤੈਨੂੰ ਆਖ ਸੁਣਾਵਾਂ। ਸੈਰ ਕਰਨ ਨੂੰ ਸ਼ਹਿਰ ਤੁਸਾਡੇ ਮੈਂ ਗਿਆ ਇਕ ਵਾਰੀ। ਨਜ਼ਰ ਪਈ ਸੀ ਤੇਰੀ ਮੈਨੂੰ ਸੋਹਣੀ ਸੁਰਤ ਪਿਆਰੀ। ਵੇਖਦਿਆਂ ਹੀ ਦਿਲ ਮੇਰੇ ਨੂੰ ਇਸ਼ਕ ਤੁਸਾਡਾ ਲਗਾ। ਸੁਰਤ ਰਹੀ ਨਾ ਯਾਦ ਰਹਿਆ ਸੀ ਮੈਨੂੰ ਪਿੱਛਾ ਅੱਗਾ ਬਾਝ ਦੀਦਾਰ ਤੁਸਾਡੇ ਮੈਨੂੰ ਹਛਾ ਕੁਝ ਨਾ ਭਾਵੇਂ ਜਿਚਰ ਤੋੜੀ ਨਾ ਵੇਖਾਂ ਤੈਨੂੰ ਉਚਾਰ ਆਰਾਮ ਨਾ ਆਵੇ। ਬਾਰਾਂ ਵਰੇ ਮੁਸੀਬਤ ਮੈਂ ਸੀ ਇਛਕ ਤੇਰੇ ਵਿਚ ਝਲੀ ਇਕ ਦਿਨ ਰਜ ਦੀਦਾਰ ਨਾ ਕੀਤਾ ਬੈਹ ਕੇ ਨਾਲ ਤਸੱਲੀ ਇਤਨੀ ਦੇਰ ਦੀਦਾਰ ਤੇਰੇ ਥੀ ਬੈਹ ਨ ਦਿਲ ਪਰਚਾਯਾ। ਮਜਲਸ ਲਾਕੇ ਕੋਲ ਬਹਾਕੇ ਰਜ ਦੀਦਾਰ ਨਾ ਪਾਯੇ ਇਹ ਗਲ ਕਰਕੇ ਦੋਵੇਂ ਲਗੇ ਪੀਣ ਸ਼ਰਾਬ ਪਯਾਲੇ ਰਾਜ ਸਰੋਗ ਸ਼ੁਰੂ ਆ ਹੋਯਾ ਮਜਲਸ ਵਿਚ ਦੁਆਲੇ ਦੇਵ ਸਫੈਦ ਤਾਈ ਸ਼ਾਹਜਾਦਾ ਪੁਛਦਾ ਹੋ ਅਗੇਰੇ ਕਿਥੋਂ ਸਾਜ ਅਵਾਜ ਸੁਣੀਂ ਦੇ ਹਰ ਹਰ ਤਰਫ ਚੁਫੇਰੇ ਮੈਂਹਾਂ ਦੇਖ ਰਹਿਆ ਉਹ ਬੇਲੀ ਕਰ ਕਰ ਨਜਰ ਦੁਆਲੇ ਸਾਜ ਨਾ ਦਿਸਣ ਨਜਰ ਨਾ ਆਵਨ ਸਾਜ ਵਜਾਵਣ ਵਾਲੇ ਏਹ ਗਲ ਸੁਣ ਕੇ ਹਸਣ ਲਗਾ ਦੇਵ ਖੁਸ਼ੀ ਵਿਚ ਆਯਾ ਹਰਮਾ ਇਕ ਸ਼ਾਹਜਾਹ ਨੂੰ ਚਾ ਉਸ ਨੇ ਹਥ ਫੜਾਇਆ ਇਹ ਸ਼ੁਰਮਾਂ ਸੁਲਮਾਨੀ ਹੈਗਾ ਪਾਸ ਹਮੇਸ਼ਾਂ ਰਖੀ ਥੋੜਾ ਜਿਹਾ ਇਸ ਦੇ ਵਿਚੋਂ ਆਪਣੀ ਪਾ ਹੁਣ ਅਖੀ ਸ਼ਾਹ ਬਹਿਰਾਮ ਲਿਆ ਉਹ ਸੁਰਮਾਂ ਜਾਂ ਅੱਖਾਂ ਵਿਚ ਪਾਯਾ। ਜੋ ਅਸਰਾਰ ਪੋਸ਼ੀਦਾ ਆਹਾ ਸਭ ਕੁਝ ਨਜਰੀਂ ਆਯਾ। ਕਿਆ ਦੇਖੇ ਜੋ ਇਕ ਮਜਲਸ ਵਿਚ ਇਕ ਵਲ ਪਾਸੇ ਅਧੇ। ਕਈ ਹਜਾਰ ਦੇਵ ਖਲੋਤੇ ਖਿਦਮਤ ਵਿਚ ਹਥ ਬਧੇ। ਦੂਜੀ ਤਰਫ਼ੇ ਖਤੀਆਂ ਹੋਈਆਂ ਸ਼ਫਾ ਬਣਕੇ ਪਰੀਆਂ। ਸਜ ਵਜ ਕੇ ਰਾਗ ਸਨਾਵਣ ਕਰ ਕਰ ਆਵਣ ਅੜੀਆਂ। ਪਰੀਆਂ ਰੂਪ ਹੁਸਨ ਦੀਆ ਭਰੀਆਂ ਜਾਂ ਓਹ ਰੂਪ