ਪੰਨਾ:Shah Behram te husan bano.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬)

ਦਿਖਾਵਣ। ਲੋਹਾ ਨਰਮ ਕਰਨ ਇਕ ਪਲ ਵਿਚ ਇਸ਼ਕ ਪੱਥਰ ਨੂੰ ਲਾਵਣ। ਹੁਸਣ ਉਨ੍ਹਾਂ ਦਾ ਕੀ ਕੁਝ ਆਖਾਂ ਸੂਰਜ ਲਾਟਾਂ ਮਾਰੇ। ਝਲ ਨਾ ਸਕਣ ਤਾਬ ਹੁਸਨ ਦੀ ਝੜ ਝੜ ਪੈਣ ਸਤਾਰੇ। ਲਚਕਲਚਕ ਜਾਂ ਦਸ਼ਨ ਚਾਲਾਂ ਕਰ ਕਰ ਨਾਚ ਅਦਾਈਂ। ਦੇਖ ਉਨਾਂ ਨੂੰ ਦੇਖਣ ਵਾਲੇ ਡਿਗ ਡਿਗ ਪੈਣ ਉਥਾਈਂ। ਜਾਂ ਉਹ ਜਾਵਣ ਰੰਗ ਦਿਖਾਵਣ ਚੁਪ ਸੁਹਣੀਆਂ ਪਰੀਆਂ। ਸੁਕੇ ਦੁਖ ਹੋਵਣ ਮੁੜਤਾਜੇਜੂਹਾਂ ਹੋਵਣ ਹਰੀਆਂ। ਸ਼ਾਹ ਬਹਿਰਾਮ ਨ ਜਿੰਨਾਂ ਸੁਣਿਆ ਕਦੇ ਤਮਾਸ਼ਾ ਐਸਾ। ਆਦਮੀਆਂ ਵਿਚ ਰੂਪ ਨਾ ਡਿਠਾ ਸੁੰਦਰ ਪਰੀਆਂ ਜੈਸਾ। ਦੇਵ ਸਫ਼ੈਦ ਰਿਹਾ ਹੁਣ ਲਿਆਓ ਚੰਗੇ ਚੰਗੇ ਖਾਣੇ। ਖਾਏਸ਼ਾਹਬਹਿ ਰਾਮ ਪਿਆਰਾ ਨਾਲ ਖੁਸ਼ੀ ਮਨ ਭਾਣੇ, ਸ਼ਾਹ ਬਹਿਰਾਮ ਪੜੇ ਸ਼ੁਕਰਾਨਾ ਖਾ ਖਾ ਨਿਆਮਤ ਖਾਣੇ ਸ਼ਰਾਬ ਕਬਾਬ ਤਮਾਸ਼ੇ ਦੇਖੋ ਬੈਠਾ ਖੁਸ਼ੀਆਂ ਮਾਣੇ, ਦਿਨ ਸਾਰਾ ਵਿਚ ਏਨਾਂ ਖੁਸ਼ੀਆਂ ਜਾਂ ਬਹਿਰਾਮਲੰਘਾਯਾ ਅਗੋਂ ਰਾਤ ਪਈ ਚੰਨ ਤਾਰਿਆਂ ਮਹਿਲੀਂ ਚਾਨਣ ਲਾਯਾ, ਦੇਦ ਸਫੈਦ ਖਲਾ ਹੋਆਗੇ ਸ਼ਾਹ ਬਹਿਰਾਮ ਦੇ ਅਗੇ ਇਹਨਾਂ ਪਰੀਆਂ ਵਿਚੋਂ ਪਿਆਰੀ ਜਹੜੀ ਦਿਲ ਨੂੰ ਲਗੇ, ਓਹੋ ਰਾਤੀਂ ਖਿਦਮਤ ਦੇ ਵਿਚ ਖੁਸ਼ੀ ਕਰਨ ਨੂੰ ਰਖੋ, ਪਰੀਆਂ ਨਾਲ ਵਸਾਲ ਕਰਨ ਦੀ ਇਹਵੀਲਜਤ ਚਖੋ। ਦੇਭ ਸਫੈਦ ਗਿਆ ਹੋ ਗਾਇਬ ਇਹ ਨਸੀਹਤਕੈਹਕੇ, ਪੀਣ ਸ਼ਰਾਬ ਲਗਾ ਸਾਹਜਾਦਾ ਵਿਚ ਪਰੀਆਂ ਦੇ ਬੈਹਕੇ। ਸਾਰੀ ਰਾਤ ਰਿਹਾ ਵਿਚ ਪਰੀਆਂ ਬੈਠਾ ਮਜਲਸਲਾਈ ਜਿਸ ਵਲ ਨਜਰ ਕਰੇ ਉਹ ਹਾਜਰ ਇਕ ਦੂਇਕ ਸਵਾਈ, ਗੁਜਰ ਗਈ ਜਾਂ ਰਾਤ ਖੁਸ਼ੀ ਦੀ ਹੋਯਾ ਵਕਤਵਜਰ ਦਾ ਉਹ ਸਰਾਬ ਕਬਾਬ ਤਮਾਸੇ ਵੇਖੇ ਖੁਸ਼ੀਆਂ ਕਰਦਾ। ਏਸੇ ਐਸ਼ਖੁਸ਼ੀ ਵਿਚ ਜਾਂ ਓਹ ਕਿਤਨੀ ਮੁਦਤ ਰਤਿਆ ਇਕ ਦਿਨ ਦੇਵ ਸਾਹਜਾਦੇ ਅਗੇ ਨਾਲ ਖੁਸ਼ੀ ਦੇ ਕਹਿਆ। ਕੋਹ ਕਾਫ ਇਕ ਭਾਈ ਮੇਰਾ ਉਸ ਦੇ ਘਰ ਹੈ ਸ਼ਾਦੀ। ਮੈਨੂੰ ਜਾਣਾ ਪਿਆ ਜਰੂਰੀ ਮੰਜਲ ਬਹੁਤ ਦੁਰਾਡੀ। ਮੈਨੂੰ ਜੋ ਅਜ ਰੁਖਸਤ ਦੇਵੋ ਤਾਂ ਮੈਂ ਉਤਵਲ ਜਾਵਾ। ਦਸਾਂ ਦਿਨਾਂ ਨੂੰ ਫੇਰ ਤੁਹਾਡੀ ਖਿਦਮਤ ਦੇ ਵਿਚ ਆਵਾਂ। ਤੁਸੀਂ ਰਹੋ ਪਰੀਆਂ ਵਿਚ ਬੈਠੇ ਰਾਜੀ ਕਰਦੇ ਬਾਜੀ । ਪੀ ਪੀ ਸ਼ਰਬਤ ਜਾਮ