ਪੰਨਾ:Shah Behram te husan bano.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭)

ਵਸਲ ਦਾ ਜਾਨ ਕਰੋ ਬਹਿ ਤਾਜੀ। ਸ਼ਾਇਦ ਕਦੇ ਉਦਾਸੀ ਹੋਵੇ ਜੇਕਰ ਜੀ ਤੁਹਾਡਾ। ਇਸ ਥੀਂ ਔਰ ਅਜਾਇਬ ਚੰਗਾ ਹੈ ਇਕ ਬਾਗ ਅਸਾਡਾ। ਇਹ ਕੁੰਜੀ ਉਹ ਬਾਗ ਚਮਨ ਹੈ ਉਸਦਾ ਉਹ ਦਰਵਾਜ਼। ਦੇਖ ਦਿਆਂਹੀਂ ਦਿਲ ਖੁਸ਼ ਹੋਵੇ ਰੂਹ ਹੋ ਜਾਵੇ ਤਾਜਾ।

ਦੇਵ ਸਫੈਦ ਦਾ ਸਫਰ ਜਾਣਾ ਤੇ ਸ਼ਾਹ ਬਹਿਰਾਮ ਦਾ ਹੁਸਨ ਬਾਨੋਂ ਪਰ ਆਸ਼ਕ ਹੋਣਾ

ਦੇਵ ਸਫੈਦ ਸਫਰ ਵੇਲ ਤੁਰਿਆ ਪਿਛੇ ਰਿਹਾ ਸ਼ਹਿਜ਼ਾਦਾ। ਬਾਗ ਨਵੇਂ ਦੀ ਸੈਰ ਕਰਰ ਦਾ ਦਿਲ ਵਿਚ ਕਰੋ ਇਰਾਦਾ। ਇਕ ਦਿਹਾੜੇ ਓਸ ਚਮਨ ਵਿਚ ਬੂਹਾ ਖੋਲ੍ਹ ਜਾ ਵੜਿਆ। ਦੇਖੋ ਕਿਆ ਉਹ ਬਹੁਤ ਅਜਾਇਬ ਬਾਗ ਬਹਿਸ਼ਨੀ ਖਿੜਿਆ। ਅਗਲਾ ਰਾਗ ਨਾਲੋਂ ਓਹ ਚੰਗਾ ਕਈ ਹਜਾਰਾ ਹਿਸੇ। ਦੁਨੀਆਂ ਦੇ ਵਿਚ ਬਾਜ ਅਜਿਹਾ ਹੋਰ ਨਾ ਕੋਈ ਦਿਸੇ। ਇਕ ਫੁਲਾਂ ਦੇ ਬੂਟੇ ਦੇ ਮੁਢ ਬੈਠਾ ਹੋਜ ਕਿਨਾਰੇ। ਨਜਰ ਆਏ ਜਾਂ ਓਸਦੇ ਉਪਰ ਉਚੇ ਮਹਿਲ ਮੁਨਾਰੇ। ਕਿਆ ਦੇਖੋ ਜੋ ਚਾਰ ਕਬੂਤਰ ਉਪਰ ਓਸ ਮਹਲ ਦੇ। ਆ ਬੈਠੇ ਬਹੁ ਬਹੁ ਸੋਣੀ ਸੂਰਤ ਨਾਲ ਅਸਚਰਜ ਸ਼ਕਲ ਦੇ। ਤਾ ਫਿਰ ਮਾਰ ਉਡਾਰੀ ਓਥੋਂ ਉਹ ਕਬੂਤਰ ਚਾਰੇ, ਨਾਲ ਖੁਸ਼ੀ ਦੇ ਬਾਜੀ ਕਰਦੇ ਆਏ ਹੋਜ ਕਿਨਾਰੇ ਪਰ ਉਹ ਚਾਰੇ ਕਬੂਤਰ ਜਿਹੜੇ ਚਾਰ ਪਰੀਆਂ ਆਈਆਂ ਸੋਹਣੀ ਸ਼ਕਲ ਕਬੂਤਰ ਬਣ ਕੇ ਓਸ ਚਮਨ ਵਿਚ ਆਈਆਂ ਗੈਰ ਕਿਸੇ ਥਾਂ ਖਾਲੀ ਜਗਾ ਜਾਮੀ ਉਨ੍ਹ ਪਰੀਆਂ। ਨਹਾਵਣ ਕਰਨ ਹੋਣ ਕਿਨਾਰੇ ਲਾਹ ਪੁਸ਼ਾਕਾਂ ਧਰੀਆਂ। ਹੁਸਨ ਉਹਨਾਂ ਦਾ ਸ਼ਾਹਜ਼ਾਦੇ ਨੂੰ ਜੋ ਫਿਰ ਨਜਰ ਪਿਆਸੀ ਝਲਨਾ ਸਕਿਆ ਤਾਬ ਹੁਸਨ ਦੀ ਹੋ ਬੇਤਾਬ ਗਿਆ ਸੀ । ਰੋਸ਼ਨ ਹੁਸਨ ਚਹੁੰਆਂ ਪਰੀਆਂ ਦਾ ਚਮਕਨ ਸ਼ੋਖ ਸਤਾਰੇ। ਪਰ ਇਕ ਉਹਨਾਂ ਵਿਚੋਂ ਛੋਟੀ ਉਹ ਤੇ ਸੂਰਜ ਲਾਟਾਂ ਮਾਰੇ। ਲਿਸ਼ਕਨ ਤੇਗਾਂ ਹੁਸਨ ਚੋਹਾਂ ਦਾ ਜਾਲਮ ਨੈਣ ਸਿਪਾਹੀ। ਪਰ ਛੋਟੀ ਪਰੀ ਹੁਸਨ ਦੀ ਅੰਦਰਸ਼ਾਹ ਖੂਬਾਂ ਦੀ ਆਹੀ ਨਾਮ ਹੁਸਨ ਬਾਨੋ ਸੀ ਉਸ ਦਾ ਰੂਪ ਹੁਸਨ ਦੀ ਮੱਤੀ। ਰਗ ਤੇ ਰੂਪ ਹੁਸਨ ਦੇ ਅੰਦਰ ਰੰਗ ਰੰਗੀਲੀ ਰਤੀ। ਜਾਲਮ ਹੁਸਨ ਬਾਨੋ ਦਾ ਮਸਤ ਸ਼ਰਾਂਬੋ ਉਜਾਲ॥ ਸ਼ਾਹ ਬਹਿਰਾਮ ਪੀਤੀ ਸੀ ਭਰ ਭਰ ਓਸ ਸ਼ਰਾਬੋਂ ਪਿਆਲਾ ਮਸਤ ਬੇਹੋਸ਼