ਪੰਨਾ:Sohni Mahiwal - Qadir Yar.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੋਹਣੀ

(੧੧)

ਕਾਦਰ

ਚੁਕਕੇ ਘਾਟ ਨਦੀ॥ ਮਿਰਜ਼ੇ ਨਾਲ ਭੀ ਕਾਦਰਾ ਇਸ਼ਕ ਕਮਾਯਾ ਕੀ॥ ਜੋ ਕੋਈ ਆਸ਼ਕ ਹੋਰਹੇ ਓੜਕ ਏਹਾ ਖ਼ਤ॥ ਦੁਨੀਆਂ ਉੱਤੇ ਕਾਦਰਾ ਕਰਦਾ ਚੌੜ ਚੁਪੱਟ॥ ਫਿਕਰ ਮੇਹੀਂ ਵਾਲ ਨੂੰ ਇਸ਼ਕ ਚਲਾਈ ਫੂਕ॥ ਉਸ ਜ਼ਾਤ ਨਾ ਪੁੱਛੀ ਕਾਦਰਾ ਘਰ ਘੁਮਿਆਰਾਂ ਚੂਕ॥ ਉਸਦਾ ਨਾਮ ਪਕਾਇਆ ਖ਼ਲਕਤ ਮੇਹੀਂਵਾਲ॥ ਸੋਹਨੀ ਪਿੱਛੇ ਓਸਨੇ ਝੱਲੇ ਬਹੁਤ ਜ਼ਵਾਲ॥ ਦੇਖ ਹਮੇਸ਼ ਜੀਂਵਦਾ ਖਾਧੇ ਬਾਝ ਤੁਆਮ॥ ਗੱਲ ਉਨ੍ਹਾਦੀ ਕਾਦਰਾ ਜਾਣੇ ਬਾਝ ਨ ਆਮ॥ ਦਿੱਸੇ ਬਾਝ ਜ਼ਬਾਨ ਦੇ ਹਰਕੰਮ ਅੰਦਰ ਸ਼ੇਰ॥ ਘਰਦੀ ਕੁੱਲ ਤਵਾਜ਼ਿਆ ਚੁੱਕੀ ਓਸ ਦਲੇਰ॥ ਅਸਲੀ ਨੌਕਰ ਮਾਲ ਦਾ ਓਹ ਹਰਕੰਮ ਅੰਦਰ ਸ਼ੇਰ॥ ਜਾਂ ਘਰ ਆਵੇ ਕਾਦਰਾ ਉਸਨੂੰ ਹੋਈ ਸਵੇਰ॥ ਨਾਜ਼ਕ ਜੁੱਸਾ ਰਾਖਵਾਂ ਕਦੀ ਨਾ ਕੀਤਾ ਕੰਮ॥ ਪੈਗਿਆ ਵਸ ਅਨਾੜੀਆਂ ਮਾਥੇ ਵਗੀ ਕਲੰਮ॥ ਤੁੱਲਾ ਬਾਹਰ ਦੁਕਾਨ ਥੀਂ ਪਟਦਾ ਨਾਹਿ ਕਦਮ॥ ਉਸਦੇ ਪਿੱਛੇ ਕਾਦਰਾ ਧੰਧੇ ਕੀਤੇ ਤੰਮ॥ ਗੋਲੇ ਰਖਕੇ ਕਾਦਰਾ ਆਪ ਕਰੇ ਕੰਮ ਕੌਣ॥ ਮੇਹੀਂਵਾਲ ਯਤੀਮ ਨੂੰ ਨਾ ਪਲ ਮਿਲਦਾ ਸੌਂਣ॥ ਘਰਦੀ ਕੁਲ ਤਵਾਜ਼ਿਆ ਦੂਜਾ ਬਾਲਣਢੋਣ॥ ਇਕ ਜੰਗਲ ਸੀ ਕਾਦਰਾ ਦੂਜਾ ਮਹੀਂ ਪਿੱਛੇ ਭੌਂਣ॥ ਟੈਹਲ ਉਨਾਂਦੀ ਕਰਦਿਆਂ ਗੁਜ਼ਰ ਗਏ ਕਈ ਸਾਲ॥ ਸੋਹਣੀ ਬੇਪਰ ਵਾਹ ਨੂੰ ਨਾ ਕੁਝ ਖ਼ਾਬ ਖ਼ਿਆਲ॥ ਪੰਡ ਚੁਕਾਵਣ ਸੋਹਣੀ ਇਕ ਦਿਨ ਆਈ ਨਾਲ॥ ਤਿਸ ਦਿਨ ਓਥੇ ਕਾਦਰਾ ਰੋਯਾ ਮੇਹੀਂਵਾਲ॥ ਦੋਵੇਂ ਹੋਏ ਵਖਰੇ ਹੋਰੀ ਖ਼ਬਰ ਨ ਕੋਲ॥ ਰੋ ਰੋ ਮੇਹੀਂਵਾਲ ਨੇ ਦੱਸੇ ਦੁਖ ਫਰੋਲ॥ ਤੇਰੇ ਕਾਰਨ ਸੋਹਣੀਏਂ