ਪੰਨਾ:Sohni Mahiwal - Qadir Yar.pdf/13

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
ਸੋਹਣੀ
ਕਾਦਰ
(੧੩)

ਮੂਲ॥ ਧੁੰਮੀਂ ਵਿਚ ਕਬੀਲੜੇ ਉਠਿਆ ਫੇਰ ਫ਼ਤੂਰ॥ ਚੋਰ ਪਿਆ ਦਿਲ ਮਾਪਿਆਂ ਸੋਹਣੀ ਲੱਗਾ ਸੂਲ॥ ਏਹ ਦੁਖ ਮੰਦਾ ਕਾਦਰਾ ਦੁਨੀਆਂ ਵਿੱਚ ਨਜ਼ੂਲ। ਓਹ ਤੁੱਲਾ ਮੁਲਕੀਂ ਮੱਨਿਆਂ ਹੈਸੀ ਸ਼ਰਮ ਹਜੂਰ॥ ਸੋਖ਼ਤ ਆਈ ਓਸਨੂੰ ਹੋਇਆ ਬਹੁਤ ਰੰਜੂਲ॥ ਮਾਂ ਸੋਹਣੀ ਨੂੰ ਆਖਿਆ ਗੱਲ ਨਹੀ ਏਹ ਕੂੜ। ਏਹ ਨੇਕ ਨਾ ਕਾਮਾਂ ਜਾਪਦਾ ਕਰੋ ਘਰਾਂ ਤੇ ਦੂਰ। ਪਰ ਇਕ ਸਹੇਲੀ ਖ਼ਾਸ ਸੀ ਸੋਹਣੀਦੇ ਹਮਸਾਇ॥ ਵਾਕਿਫ਼ ਥੀ ਹਰ ਭੇਦ ਦੀ ਅਕਲ ਸੁਘੜ ਦਾਨਾਇ॥ ਕੁਲ ਹਕੀਕਤ ਓਂਸਦੀ ਸਮਝ ਲਈ ਦਿਲ ਪਾਇ। ਇਕਦਿਹਾੜੇ ਦੱਸਿਆ ਸੋਹਣੀ ਅੱਗੇ ਜਾਇ॥ ਅੱਜ ਤੁਹਾਡੇ ਸਿਰਾਂਤੇ ਭਾਂਬੜ ਮੱਚ ਗਏ। ਢੋਲ ਮਿਜ਼ਾਜੀ ਇਸ਼ਕ ਦੇ ਮੁਲਖੀਂ ਵਜ ਗਏ॥ ਅੱਗੇ ਟੁਰਯੋ ਸਮਝ ਕੇ ਦਰਦ ਰਫ਼ੀਕ ਰਹੇ॥ ਪਰ ਮੱਚੀ ਹੋਈ ਕਾਦਰਾ ਕਿਥੋਂ ਛਪ ਰਹੇ॥ ਓਂੜਕ ਓਂਨਾ ਸੱਦਿਆ ਮੇਹੀਂਵਾਲ ਸ਼ਤਾਬ॥ ਬਹਿ ਘੁਮਿਆਰਾਂ ਓਂਸਨੂੰ ਦਿੱਤਾ ਸਾਫ਼ ਜੁਵਾਬ। ਅਸਾਂ ਪ੍ਰਵਾਹ ਨ ਤੇਰੀ ਕਾਰ ਦੀ ਜਾਨੀ ਨਾ ਹਿਜਾਬ॥ ਚੰਗਾਂ ਕਰਕੇ ਰੱਖਿਆ ਦਿੱਤਾ ਏਹ ਖ਼ਤਾਬ॥ ਪਰ ਨਾਕੁਝ ਉਜ਼ਰ ਮੁਸਾਫ਼ਿਰਾਂ ਨਾਲ ਕਿਸੇ ਕੀ ਜ਼ੋਰ॥ ਸੱਕਾ ਬਾਝ ਖ਼ੁਦਾਇ ਦੇ ਕੌਣ ਓਂਹਦਾ ਸੀ ਹੋਰ॥ ਇਕ ਵਤਨ ਨਾ ਆਹਾ ਆਪਣਾ ਦੂਜਾ ਬਣਿਆ ਚੋਰ॥ ਹੋਯਾ ਅਰਥੀ ਕਾਦਰਾ ਟੁਰਿਆ ਹਿਰਸ ਤਰੋੜ॥ ਪਰ ਵਿੱਚੋਂ ਹੋਈ ਓਂਸਦੀ ਗੱਲ ਨਾ ਕੀਤੀ ਜਾਇ॥ ਤਿਸ ਦਿਨ ਓਂਖੇ ਕਾਦਰਾ ਖੁੱਲੇ ਇਸ਼ਕ ਜਲਾਇ। ਪਿੱਛੋਂ ਵਿੱਚ ਜਹਾਨ ਦੇ ਦਿਤੀ ਗਲ ਹਿਲਾ॥ ਪਰ