ਪੰਨਾ:Sohni Mahiwal - Qadir Yar.pdf/14

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
ਸੋਹਣੀ
ਕਾਦਰ
(੧੪)

ਵਿੱਚ ਆਦਰ ਕਾਦਰਾ ਦਿੱਤੋ ਢੋਲ ਧਰਾਇ॥ ਸੋਹਣੀ ਆਹੀਂ ਮਾਰਦੀ ਦਿਲ ਵਿਚ ਚੜ੍ਹਿਆ ਰੋਹ॥ ਰੋਂਦੀ ਆਹੀਂ ਮਾਰਕੇ ਨਾਲ ਫ਼ਿਰਾਕ ਅੰਦੋਹ॥ ਕੁਝ ਵੱਸ ਨਾ ਚੱਲੇ ਓਸਦਾ ਸਬਰ ਬੈਠੀ ਕਰ ਓਹ॥ ਪਰ ਪਹਿਲਾਂ ਨੌਬਤ ਓਸਦੀ ਕੀਤਾ ਆਨ ਧ੍ਰੋਹ॥ ਮੇਹੀਂਵਾਲ ਨੂੰ ਕੱਢਕੇ ਤੁੱਲੇ ਤਕ ਸਲਾਹ॥ ਕਾਜ ਸ਼ਿਤਾਬ ਅਰੰਭਿਆ ਆਨ ਸੁਧਾਇਆ ਸਾਹ॥ ਦੌਲਤ ਮੇਹੀਂਵਾਲ ਦੀ ਦਿੱਤੀ ਘੱਤ ਵਿਯਾਹ॥ ਪਰ ਰਬ ਨਾ ਚਾਹੇ ਕਾਦਰਾ ਬੰਦੀ ਰੋਜ਼ ਰਹਾ॥ ਸੋਹਣੀ ਸਾਬਤ ਸਾਵਰੀ ਰੱਖ ਲਈ ਰੱਬ ਆਪ॥ ਚੁੰਗੀ ਖਾਣੀ ਨਾ ਮਿਲੀ ਪਿੰਡੇ ਚੜ੍ਹਿਆ ਤਾਪ॥ ਉਸ ਰਾਤ ਗੁਜ਼ਾਰੀ ਰੋਂਦਿਆਂ ਮੂੰਹ ਥੀਂ ਕੱਢ ਅਲਾਪ॥ ਵੁਹ ਤਾਨੇ ਘੱਲ ਨ ਕਾਦਰਾ ਫੇਰ ਓਹਨੂੰ ਘਰ ਆਪ॥ ਸੋਹਣੀ ਮੇਹੀਂਵਾਲ ਦੀ ਛੇੜੇ ਕੌਨ ਅਮਾਨ॥ ਮਖ਼ਫ਼ੀ ਭੇਦ ਖ਼ੁਦਾਇ ਦਾ ਜਾਨੇ ਨਹੀਂ ਜਹਾਨ॥ ਓਹ ਜੋੜੀ ਸੀ ਅਲਾਹਿ ਦੀ ਦੋ ਜੁੱਸੇ ਇਕ ਜਾਨ॥ ਰਲ ਵਸਨਗੇ ਕਾਦਰਾ ਵਿਚ ਕਬਰ ਅਸਥਾਨ॥ ਦੁਨੀਆਂ ਉਪਰ ਦੁਖਦੀ ਚੱਲੇ ਉਮਰ ਗੁਜ਼ਾਰ॥ ਘੱਤ ਵਛੋੜਾ ਗੈਬਦਾ ਕੀਤਾ ਇਸ਼ਕ ਖ਼ੁਵਾਰ॥ ਉਹ ਘਰ ਰੋਂਦੀ ਮਾਪਿਆਂ ਮੇਹੀਂ ਵਾਲ ਬਜ਼ਾਰ॥ ਮੁਸ਼ਕਲ ਮਿਲਨਾ ਕਾਦਰਾ ਹੋਯਾ ਬਹੁਤ ਲਾਚਾਰ॥ ਵਿੱਚ ਮਸੀਤੇ ਦਾਇਰੇ ਰੋਂਦਾ ਮੇਹੀਂਵਾਲ॥ ਕਸਮ ਅਨਾਜੋਂ ਪਾਣੀਯੋਂ ਰੱਬ ਮਲੂੰਮ ਹਵਾਲ ਖ਼ੂਨ ਬਦਨ ਵਿਚ ਸੜ ਗਿਆ ਦਰਦ ਸੋਹਣੀ ਦੇ ਨਾਲ॥ ਮੇਹੀਂਵਾਲ ਨੂੰ ਕਾਦਰਾ ਗੁਜ਼ਰੇ ਰਾਤ ਮਹਾਲ॥ ਸੋਹਣੀ ਬਾਝੋਂ ਓਸਨੂੰ ਪਿਆ ਗ਼ੁਬਾਰ ਅੰਧੇਰ॥ ਕੁੱਸ ਗਿਆ ਬਿਨ