ਪੰਨਾ:Sohni Mahiwal - Qadir Yar.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੋਹਣੀ

(੧੭)

ਕਾਦਰ

ਕਹਿੰਦੇ ਏਹੋ ਕਾਦਰਾ ਆਪ ਹੱਥੀ ਭੁੰਨ ਖਾਹ। ਇਕ ਮਛੀ ਰੋਜ਼ ਮਲਾਹ ਥੀਂ ਲੈਂਦਾ ਮੇਹੀਂਵਾਲ। ਖੁਬ ਕਬਾਬ ਬਨਾਂਵਦਾ ਆਪ ਅੰਗੀਠੀ ਬਾਲ। ਸੋਹਣੀ ਬਾਝੋਂ ਓਸਨੂੰ ਖਾਣਾ ਹੋਇਆ ਮਹਾਲ॥ ਨੀਯੱਤ ਉਸਦੀ ਕਾਦਰਾ ਬਨ੍ਹੇ ਵਿਚ ਰੁਮਾਲ।ਲੋਕ ਅਰਾਮ ਗੁਜ਼ਾਰਦੇ ਸੁਤਾ ਹੋਇ ਜਹਾਨ॥ ਕੋਲ ਸੋਹਣੀ ਦੇ ਆਂਵਦਾ ਤਰ ਦਰਯਾ ਝਨਾਂਵ।ਓਹ ਬੈਠੀ ਹੋਵੇ ਜਾਗਦੀ ਮੇਹੀ ਵਾਲ ਬਿਨਾਂ। ਖਾਣ ਦੋਵੇਂ ਰਲ ਕਾਦਰਾ ਲੱਜ਼ਤ ਹੋਵੇ ਤਾਂ। ਖਾਤਰ ਕਰਕੇ ਓਸਦੀ ਮੇਹੀਂਵਾਲ ਭਵੇਂ॥ ਫੇਰ ਝਨਾਓ ਲੰਘਕੇ ਜਾਇ ਮਕਾਨ ਸਵੇਂ। ਭਲਕੇ ਭੁੰਨ ਲਿਆਂਵਦਾ ਖ਼ਾਸ ਕਬਾਬ ਨਵੇਂ॥ ਪਰ ਕਿਤਨੀ ਮੁੱਦਤ ਕਾਦਰਾ ਗੁਜ਼ਰੀ ਓਸ ਇਵੇਂ। ਇਕ ਦਿਨ ਕਰਨਾ ਰਬ ਦਾ ਪਈ ਝਨਾਵੇਂ ਛੱਲ। ਬੱਦਲ ਵੁਠਾ ਅਮਰਦਾ ਮੀਂਹ ਪਹਾੜਾ ਵੱਲ। ਕਾਂਗ ਕੈਹਰ ਦੀ ਚੜ ਗਈ ਹੋਈ ਜਲ ਤੇ ਥਲ। ਚੜ੍ਹੀਆਂ ਕਾਂਗਾਂ ਕਾਦਰਾ ਮੱਛੀ ਗਈਏ ਹੱਲ। ਤਿਸ ਦਿਨ ਨਹੀ ਸ਼ਕਾਰਦੀ ਮੱਛੀ ਕਿਸੇ ਫੜੀ॥ ਬੈਠੇ ਮੇਹੀਂਵਾਲ ਨੂੰ ਪਹੁਚੀ ਓਹ ਘੜੀ॥ ਨਦੀ ਕੈਹਰ ਵਿਚ ਹੋਇ ਗਈ ਉਸਨੂੰ ਰਾਤ ਪਈ॥ ਤਾਜ਼ਾ ਪਾਣੀ ਆਗਿਆ ਮੱਛੀ ਨਾਹਿ ਰਹੀ। ਤਿਸ ਦਿਨ ਮੱਛੀ ਉਸਨੂੰ ਆਈ ਹੱਥ ਨ ਕਾਇ॥ ਖਾਲੀ ਹੱਥੀ ਜਾਵਣਾ ਮੁਸ਼ਕਲ ਬਣਿਆ ਆਇ॥ ਅਗੇ ਨਜ਼ਰ ਕਬਾਬ ਦੀ ਮਿਲਦਾ ਸੀ ਲੈਜਾ॥ ਓਸ ਦਿਹਾੜੇ ਕਾਦਰਾ ਹੋ ਦਿਲਗੀਰ ਖੜਾ॥ ਕੋਈ ਸਬਬ ਨ ਸੁੱਝਦਾ ਦਿਲ ਮੇਂ ਕਰੇ ਸ਼ੁਮਾਰ॥ ਸੋਹਣੀ ਹੋਗ ਉਡੀਕਦੀ ਮੈਨੂੰ ਪਲਕ ਪੁਕਾਰ॥ ਜੇ ਮੈਂ ਪਹੁੰਚਾਂ ਅੱਜ ਨਾ ਕਾਹਦਾ ਉਸਦਾ ਯਾਰ॥