ਪੰਨਾ:Sohni Mahiwal - Qadir Yar.pdf/19

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
ਸੋਹਣੀ
ਕਾਦਰ
(੧੯)

ਮੈਂ ਗੁਲਾਮ ਕਦੀਮ ਦੀ ਏਥੇ ਓਥੇ ਜਾਨ॥ ਤੇਥੋਂ ਪੂਰੀ ਹੋਗਈ ਜਾਹ ਤੂੰ ਬੈਠ ਮਕਾਨ॥ ਮੈਂ ਹੁਣ ਓਥੇ ਆਵਸਾਂ ਜਾਣੀ ਇਸ਼ਕ ਤਦਾਂ॥ ਜੇ ਮੈਂ ਮਰਨੋਂ ਡਰ ਗਈ ਤਾਂ ਕਮਜ਼ਾਤ ਅਖਾਂ॥ ਨਾਂ ਹੁਣ ਆਵੀਂ ਚੱਲਕੇ ਮੇਰੇ ਪਾਸ ਕਦਾਂ॥ ਇਸ਼ਕ ਤੇਰੇ ਥੀਂ ਕਾਦਰਾ ਚੀਰਾਂ ਨਦੀ ਝਨਾਂ॥ ਤਿਸ ਦਿਨ ਥੀ ਓਹ ਪਰਤਕੇ ਓਸ ਮਕਾਨ ਗਿਆ॥ ਫੇਰ ਤਰੀਕਾ ਓਸਦਾ ਸੋਹਣੀ ਪਕੜ ਲਿਆ॥ ਹਰ ਰੋਜ਼ ਹਮੇਸ਼ਾ ਰਾਤ ਨੂੰ ਜਾਨਾ ਸ਼ੁਰੂ ਕੀਆ॥ ਪਰ ਬਲਦੀ ਉਤੇ ਕਾਦਰਾ ਅਰਸੋਂ ਤੇਲ ਪਿਆ॥ ਬਲੀ ਮਤਾਬੀ ਇਸ਼ਕਦੀ ਰਾਤ ਅੰਦਰ ਅੰਧੇਰ॥ ਮਰਗ ਉਤ ਪਰਵਾਨਿਆ ਆਵਨ ਬਹੁਤ ਚੁਫ਼ੇਰ॥ ਖੂਬੀ ਏਹੋ ਇਸ਼ਕ ਦੀ ਦਲੇਰ॥ ਸੋਹਣੀ ਉਪਰ ਇਸ਼ਕ ਦੀ ਉਠੀ ਤੇਜ਼ ਫ਼ਨਾਹ॥ ਆਹੀਂਥੀ ਥਲ ਚੀਰਦੀ ਸ਼ੇਰਬੁਕਨ ਵਿਚ ਰਾਹ॥ ਤਰ ਦਰਯਾਉ ਝਨਾਉਂ ਥੀ ਜਾਂਦੀ ਪਾਰ ਤਦਾਂ॥ ਘੜੇਦੇ ਉਤੇ ਕਾਦਰਾ ਲਘੇ ਇਸ਼ਕ ਫਨਾ॥ ਖਾਤਰ ਮੇਹੀਵਾਲ ਦੀ ਏਵਾ ਰੋਜ਼ ਕਰੇ॥ ਸਿਦਕੋ ਬੇੜਾ ਘੜੇਦਾ ਪਾਰ ਓਤਾਰਕਰੇ॥ ਫਿਰ ਵਿਚ ਰਖਕੇ ਬੂਟਿਆ ਜਾ ਘਰ ਬਾਰ ਵੜੇ॥ ਪਹਿਰੇ ਪੁਠੇ ਕਾਦਰਾ ਜ਼ਾਲਮ ਇਸ਼ਕ ਤਰੇ॥ ਸੋਹਣੀ ਦੀ ਨਿਣਾਨ ਨੇ ਸੋਹਣੀ ਦਾ ਹਾਲ ਮਲੂਮ ਕਰਕੇ ਪੱਕਾ ਘੜਾ ਬਦਲ ਕੇ ਕਚਾ ਰਖ ਦੇਨਾ ਇਕ ਦਿਨ ਰਾਤ ਨਿਣਾਨ ਨੂੰ ਹੋਈ ਆਇ ਖਬਰ॥ ਸੋਹਨੀ ਜ਼ੇਵਰ ਪੈਹਨਦੀ ਉਸਦੀ ਪਈ ਨਜ਼ਰ॥ ਚੱਲੀ ਹਰਸੰਗਾਰ ਕਰ ਬਾਹਰੋਂ ਸ਼ੈਹਰ ਸਫ਼ਰ॥ ਓੜਕ ਦੇਖਨ ਕਾਦਰਾ ਓਹ ਭੀ