ਪੰਨਾ:Sohni Mahiwal - Qadir Yar.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੋਹਣੀ

(੨੩)

ਕਾਦਰ

ਫ਼ਕੀਰ ਮਨਾਇ॥ ਅੱਗੇ ਨਮੂਨਾ ਘੜੇ ਦਾ ਠਿੱਲ ਪਈ ਦਰ ਯਾਇ॥ ਕਚਾ ਬੇੜਾ ਕਾਦਰਾ ਮੁਰਦਾ ਹੋਯਾ ਆਇ॥ ਦੇਖ ਸੋਹਣੀ ਦੇ ਤਾਲਿਆ ਪਿੱਛਾ ਰਹਿਆ ਦੂਰਾ। ਪੱਟ ਜਹਾਜ਼ ਜ਼ਮੀਨ ਦਾ ਨੈਂ ਵਿਚ ਹੋਇਆ ਚੂਰ॥ ਹੋਯਾ ਘੁੰਮਣ ਘੇਰ ਨੂੰ ਠਾਠਾਂ ਮਾਰ ਜ਼ਰੂਰ॥ ਪਰ ਯਾਰ ਪਿਛੇ ਅਜ ਕਾਦਰਾ ਹੋਯਾ ਮਰਨ ਜ਼ਰੂਰ॥ ਓਥੇ ਕਪੜ ਕੜਕਨ ਕਹਿਰਦੇ ਮਾਰੂ ਮੀਂਹ ਵਗਨ॥ ਸੋਹਣੀ ਦਾ ਕੀ ਕਾਦਰਾ ਜਾਏ ਪੇਸ਼ਤਰਨ॥ ਢਹਿ ਢਹਿ ਢਹਿਸ ਜ਼ਮੀਨ ਦਾ ਚੰਦਨ ਵਿਚ ਡਿੰਗਨ॥ ਵਾਂਗ ਹਿਰਾਸਾਂ ਫਿਰਦੀਆਂ ਡਿਲਾ ਡਿਹ ਕਰਨ॥ ਮਾਰੀ ਦਰਦ ਫਿਰਾਕ ਦੀ ਰੋਂਦੀ ਕਰਕੇ ਸ਼ੋਰ॥ ਕੀਤੀਆਂ ਕੁੱਲ ਦਲੇਰੀਆਂ ਦੇਇ ਖਲੋਤੀ ਜ਼ੋਰ॥ ਨਾਜ਼ਕ ਸੋਹਣੀ ਦੇਹਦੀ ਐਸੀਸਰਦੀ ਕੋਰ॥ ਕਰੇ ਪੁਕਾਰਾਂ ਡਾਢੀਆਂ ਆਸ ਦਿਲੇਦੀ ਤੋੜ॥ ਰੁੜ੍ਹਦੀ ਆਂਹ ਮਾਰੀਆਂ ਨੈਂ ਵਿਚ ਸੋਹਣੀ ਹੀ॥ ਯਾਰਬ ਬਖ਼ਸ਼ਨ ਹਾਰਿਆ ਲਾਇਕ ਸ਼ਰਮ ਤੁਹੀ॥ ਮੈਨੂੰ ਯਾਰ ਦਿਖਾਲ ਕੇ ਪਿੱਛੇ ਜਾਨ ਲਈਂ॥ ਪਰ ਦੇ ਮੁਹੁੱਬਤ ਕਾਦਰਾ ਸਿਫ਼ਤ ਜਾਇ ਕਹੀ॥ ਪਰ ਜਾਂ ਤਕਦੀਰ ਫ਼ਨਾਹ ਦੀ ਸਿਰਤੇ ਆਨ ਵਰਹੇ॥ ਫੇਰ ਦੁਆਇ ਨ ਸੁਣੀਦੀ ਨਾ ਓਹ ਵਕਤ ਮੁੜੇ॥ ਸੋ ਤਕਦੀਰ ਨਾ ਟਲਦੀ ਸ਼ਾਹਾਂ ਛੱਡ ਟੁਰੇ॥ ਸ਼ਾਖ਼ਤ ਰੁੱਟੀ ਕਾਦਰਾ ਕੀਕਰ ਫੇਰ ਜੁੜੇ॥ ਸੋਹਣੀ ਤਖ਼ਤ ਜਹਾਨਥੀਂ ਸੁਟੀ ਚਾਪਟਕਾ ਪੱਤਨ ਠਿਲ ਜਹਾਨ ਦੇ ਚਲੀ ਹਿਰਸ ਮੁਕਾ॥ ਆਖ ਕਿਨੇ ਸੁਖ ਪਾਇਆ ਏਸ ਬਜ਼ਾਰ ਵਕਾ॥ ਦੁਨੀਆਂ ਦੇ ਵਿਚਕਾਦਰਾ ਇਸ਼ਕ ਅਜੇਹੀ ਥਾਂ॥ ਦੇਖ ਇਸ਼ਕਦਾ ਫ਼ਾਇਦਾ ਸੋਹਣੀ ਪਾਯਾ