ਪੰਨਾ:Sohni Mahiwal - Qadir Yar.pdf/27

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
ਸੋਹਣੀ
ਕਾਦਰ
(੨੭)

ਕਾਦਰਾ ਅਕਸਰ ਏਨਾਂ ਲੈਨ॥ ਏਹ ਕਹਾਨੀ ਇਸ਼ਕ ਦੀ ਆਸ਼ਕ ਮਾਰੇ ਨੂੰਹ॥ ਫੁੱਲ ਖਿੜੇ ਤਦ ੳੜਕੇ ਆਸ਼ਕ ਮਾਰੇ ਧੂਹ॥ ਜਿਤਨੇ ਆਸ਼ਕ ਹੋਗਏ ਪਿੱਛੇ ਦਿੱਤੀ ਹੂਹ। ਤਾਣ ਚੜ੍ਹਾਈ ਇਸ਼ਕ ਨੇ ਜੋਯਾ ਸੰਢਾ ਖੂਹ॥ ਦੇਖ ਮੈਦਾਨੋ ਇਸ਼ਕ ਦੇ ਲੈ ਕੀ ਗਏ ਧਰੂਹ॥ ਏਸ ਇਸ਼ਕ ਵਿਚ ਸਾਬਤੀ ਕੀਤੀ ਜਿਨਾਂ ਬਨਾਇ॥ ਚਾੜ੍ਹ ਖਰਾਦੇ ਇਸ਼ਕ ਦੇ ਸਾਬਿਤ ਧਰੇ ਬਨਾਇ॥ ਹੀਰ ਰਾਂਝੇ ਨੇ ਸਾਬਤੀ ਕੀਤੀ ਇਸ਼ਕ ਪਿਛੇ। ਸੱਸੀ ਪੁੰਨੂ ਦੋਸਤੀ ਹੋਏ ਏਹ ਅਛੇ॥ ਲਾਲ ਖਿਆਲੀ ਇਸ਼ਕ ਦੀ ਕੀਤੀ ਇਸ਼ਕ ਬਨਾ॥ ਸੋਰਠ ਬੀਜੇ ਦੀ ਕਥਾ ਆਖੇ ਕੌਣ ਸੁਣਾ॥ ਸ਼ੀਰੀ ਤੇ ਫ਼ਰਿਹਾਦ ਨੇ ਇਸ਼ਕ ਕਮਾਯਾ ਹੈ॥ ਇਸ਼ਕ ਚਮਨ ਵਿਚ ਜਾ ਵੜੇ ਮਜ਼ਾ ਉਠਾਯਾਹੈ॥ ਜ਼ੁਲੈਖਾਂ ਯੂਸਫ਼ ਇਸ਼ਕ ਦੇ ਬਾਗ਼ ਬਹਾਰਾਂ ਦੇਖ॥ ਦੇਖ ਮੈਦਾਨੋਂ ਇਸ਼ਕ ਦੇ ਲੈਨ ਤਰੀਫਾਂ ਵੇਖ॥ ਚੰਦ੍ਰ ਬਦਨ ਮਾਯਾਰ ਨੇ ਇਸ਼ਕ ਕਮਾਯਾ ਹੈ॥ ਇਸ ਦੁਨੀਆਂ ਦੇ ਅੰਦਰ ਇਸ਼ਕ ਤਮਾਂਮ॥ ਵਿੱਚ ਲੜਾਈ ਇਸ਼ਕ ਹੋਏ ਕਤਲ ਤਮਾਮ॥ ਸ਼ਮਸ਼ੇਰ ਬਦਨ ਦੀ ਪਕੜ ਕੇ ਦੁਨੀਆਂ ਵਿੱਚ ਟੁਰੇ॥ ਵਿੱਚ ਮੈਦਾਨੋਂ ਇਸ਼ਕ ਦੇ ਪਿੱਛੇ ਨਹੀਂ ਮੁੜੇ॥ ਏਹ ਇਸ਼ਕ ਦਮਾਮਾ ਅਜਬ ਹੈ ਜ੍ਯੋਂ ਜ੍ਯੋਂ ਅੱਗੇ ਹੋਇ॥ ਰੋਸ਼ਨ ਤਿਉਂ ਤਿਉਂ ਹੋਂਵਦੇ ਏਸ ਇਸ਼ਕ ਦੇ ਜੋਇ॥ ਸ਼ਮਸ਼ੇਰ ਲੜਾਈ ਇਸ਼ਕ ਦੀ ਸਬਰ ਕਰੇ ਜੋ ਆਪ॥ ਦੂਜੀ ਖ਼ੁਸ਼ੀ ਜਹਾਨ ਦੀ ਛੱਡੇ ਜ਼ੋਰ ਅਲਾਪ॥ ਸੁਖ ਦੁਨੀਆਂ ਦੇ ਛੱਡਕੇ ਹੋਏ ਆਸ਼ਕ ਆਪ॥ ਫੜੀ ਸਬਰੀ