ਪੰਨਾ:Sohni Mahiwal - Qadir Yar.pdf/4

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
ਸੋਹਣੀ
ਕਾਦਰ
( ੪ )

ਆਂਵਦਾ ਜੇ ਕੋਈ ਮੁੱਲ ਲਏ॥ ਗਾਹਕ ਚੰਗੇ ਇਸ਼ਕ ਦੇ ਹੋਏ ਲੱਖ ਕ੍ਰੋੜ॥ ਸ਼ਾਇਰ ਦਾਨਸ਼ਵੰਦ ਭੀ ਹੁੰਦੇ ਹੋਏ ਤੋੜ॥ ਅੰਤ ਕਿਸੇ ਨਹੀਂ ਪਾਇਆ ਰਹੇ ਤਰੱਯਾ ਜੋੜ॥ ਹੁਣ ਵਿੱਚ ਜ਼ਮਾਨੇ ਤੇਰ੍ਹਵੇਂ ਅਸਾਂਭੀ ਕੀਤੀ ਲੋੜ॥ ਇਕ ਬੁੱਧ ਦਲੀਲੋਂ ਇਸ਼ਕ ਦੀ ਕੀਤੀ ਅਸਾਂ ਵਿਚਾਰ॥ ਇਸ਼ਕ ਚਮਨ ਵਿਚ ਜਾ ਵੜੇ ਖੁੱਲੀ ਰਖ਼ਤ ਹਜ਼ਾਰ॥ ਸੋਹਣੀ ਮੇਹੀਂਵਾਲ ਦੀ ਹੋਈ ਗੱਲ ਪਿਆਰ॥ ਸਿਫ਼ਤ ਉਨਾਂ ਦੇ ਇਸ਼ਕ ਦੀ ਕੀਤੀ ਕਾਦਰਯਾਰ॥ ਜੋ ਕਰਨਾ ਵਰਤਿਆ ਮੁੱਢ ਕਦੀਮ ਅਯਾਮ॥ ਸੋਹਣੀ ਤੇ ਮੇਹੀਂਵਾਲ ਦੀ ਜਿਥੋ ਤੁਰੀ ਕਲਾਮ॥ ਹੋਸ਼ ਮਗ਼ਜ਼ਥੀ ਪੁਟਕੇ ਹੋਸ਼ਪਿਆਲਾ ਜਾਮ॥ ਹੁਣ ਨਵੀਂ ਕਹਾਣੀਕਾਦਰਾ ਜ਼ਾਹਿਰ ਕੀਤੀ ਆਮ॥ ਇਸ਼ਕ ਸ਼ਹਿਰ ਕਦੀਮ ਅਯਾਮ ਥੀਂ ਨਾਮ ਉਸਦਾ ਗੁਜਰਾਤ॥ ਕਰ ਸਿਕਲ ਉਤਾਰੇ ਬਾਦੀਏ ਕੀ ਕੁਝ ਕਹੀਯੇ ਬਾਤ॥ ਓਹ ਵਡਾ ਸਯਾਣਾ ਕਸਬਦਾ ਅਕਲ ਇਲਾਹੀ ਦਾਤ।ੳਥੇ ਦਾ ਘਮਿਆਰ ਸੀ ਸੰਧੀ ਜ਼ਾਤ॥ ਨੇਕ ਗਵਾਹੀ ੳਹਰ ਮੈਦਾਨ ਟੁਰੇ॥ ਆਕਲਤੁੱਲਾ ਕਸਬਦਾ ਰਹਿੰਦਾ ਸ਼ੈਹਰ ਦਰੇ॥ ਮਿੱਟੀ ਦੀ ਸਰਸਾਹੀਯੋ ਬਾਦੀਆ ਇੱਕ ਘੜੇ॥ ਗਿਰਦਾ ਜਿਉਂ ਪਰਕਾਰ ਦਾ ਤਿਵੇਂ ਦਰੁਸ੍ਹ ਕਰੇ॥ ਜਿਸਵਿਚ ਪੈਂਦਾ ਕਾਦਰਾ ਪਾਣੀ ਵਜ਼ਨ ਤਹਿਕੀਕ॥ ਸਾਫ਼ ਉਤਾਰੇ ਬੈਜ਼ਯੋ ਕਾਗਜ਼ ਵਾਂਗ ਬਾਰੀਕ॥ ਚੀਨੀ ਕਚ ਬਲੌਰ ਤੇ ਕਢੇ ਮੁਲ ਵਧੀਕ॥ ਓਹ ਟੋਰੋ ਵਿੱਚ ਵਲਾਇਤੀਂ ਬਾਦਸ਼ਾਹਾਂ ਦੇ ਤੀਕ॥ ਇਕ ਬੇਟੀ ਸੀ ਘਰ ਓਸਦੇ ਸੂਰਤ ਦੀ ਤਸਵੀਰ॥ ਵਾਂਗ ਜਲਾਲੀਸਾਹਬਿਾਂ ਲੈਲੀਸੱਸੀ ਹੀਰ॥ ਸ਼ੀਰੀ ਚੰਦ੍ਰਬਦਨ