ਪੰਨਾ:Sohni Mahiwal - Qadir Yar.pdf/6

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੋਹਣੀ

( ੬ )

ਕਾਦਰ

ਗੱਲ॥ ਅਕਲ ਵਜੂਦੋਂ ਬਾਹਰੀ ਸੋਹਣੀ ਸ਼ਰਮ ਹਿਯਾਉ॥ ਪਰ ਨਾ ਸੀ ਕੀਤਾ ਕਾਦਰਾ ਮਾਂ ਪਿਉ ਓਸ ਵਿਆਹੁ॥ ਲੱਜ਼ਤਵਾਇ ਜਹਾਨ ਦੀ ਨਾ ਸੀ ਕੁੱਝ ਅਜੇ॥ ਭੋਲੀ ਭਾਲੀ ਜਾਤ ਦੀਮਸਤ ਮਿਜ਼ਾਜ ਸਜੇ॥ ਖ਼ੂਬੀ ਉਤੇ ਆ ਗਿਆ ਲੈਕੇ ਇਸ਼ਕ ਛੁਰੀ॥ ਪੜਦੇ ਕੱਟ ਦਿਮਾਗ਼ਦੇ ਦਿੱਤੀ ਇਸ਼ਕੀ ਪੁੜੀ॥ ਸਖ਼ਤ ਸੋਹਣੀ ਦੇ ਤਾਲਿਆ ਗੈਬੋਂ ਕਲਮ ਵੁੜੀ॥ ਪਰ ਖੋਲ੍ਹ ਹਕੀਕਤਕਾਦਰਾ ਕਿੱਥੋਂ ਗੱਲ ਟੁਰੀ॥ ਇਕ ਮਿਰਜ਼ਾ ਇਜ਼ਤਬੇਗ ਸੀ ਅੰਦਰ ਬਲਖ਼ ਬੁਖ਼ਾਰ॥ ਮਜਨੂੰ ਪੁਨੂੰ ਰਾਂਝਿਯੋਂ ਜਿਉਂ ਫ਼ਰਿਹਾਦ ਨੱਜਾਰ॥ ਓਹ ਰੋਡਾ ਮਿਰਜ਼ਾ ਯਾਰ ਸੀ ਕਾਮ ਕਵਰ ਦਾ ਯਾਰ॥ ਓਹ ਜ਼ਾਤ ਮੁਗ਼ਲ ਸੀ ਕਾਦਰਾ ਕਰਦਾ ਰੋਜ਼ ਵਾਪਾਰ॥ ਕਰਨਾਹੋਯਾ ਰੱਬ ਦਾ ਇਸ਼ਕ ਹੋਯਾ ਫਰੀਦ॥ ਮਾਲ ਤਜਾਰਤ ਸੋਂ ਲਿਆ ਪਹਲਾਂ ਓਸ ਖਰੀਦ॥ ਤੁਰਿਆ ਦਿੱਲੀ ਸ਼ਹਿਰ ਨੂੰ ਮੋਹਲਤ ਨਾਲ ਰਸੀਦ॥ ਗੁਲਸ਼ਨ ਪਿਆਰੇ ਕਾਦਰਾ ਖ਼ਤਮ ਹੋਯਾ ਖ਼ੁਸ਼ਦੀਦ॥ ਦਿਲੀ ਅੰਦਰ ਫਿਰ ਗਿਆ ਹੋਕਾ ਸ਼ਹਿਰ ਬਾਜ਼ਾਰ ਇਕ ਬੜਾ ਸੁਦਾਗਰ ਬਲਖ ਦਾ ਪਹੁਚਾ ਕਰਨ ਬਪਾਰ॥ ਲਾਚੀ ਲੌਂਗਾਂ ਜਾਫ਼ਲਾਂ ਲੱਦੇ ਊਠ ਹਜ਼ਾਰ॥ ਕੇਸਰ ਜ਼ੀਰਾ ਕਾਦਰਾ ਕੀ ਕੁਝ ਕਰਾਂ ਸ਼ੁਮਾਰ॥ ਮੇਵੇ ਖ਼ੂਬ ਵਿਲਾਇਤੀ ਲਦੇ ਓਸ ਤਮਾਮ॥ ਗਰੀ ਮੁਨੱਕਾ ਸਾਉਗੀ ਪਿਸਤਾ ਹੋਰ ਬਦਾਮ॥ ਭਾਰ ਹਰੀੜਾਂ ਸੁੰਢਦੇ ਓੜਕ ਮਿਰਚਾਂ ਆਮ॥ ਮੈਂ ਕੀ ਕੀ ਦੱਸਾਂ ਕਾਦਰਾ ਭਰੀਆਂ ਸਭ ਤਮਾਂਮ॥ ਅਵੱਲ ਅੱਗੇ ਪਾਤਸ਼ਾਹ ਰਖੀ ਓਸ ਨਿਯਾਜ਼॥ ਦੇਖ ਸੁਦਾਗਰ ਸੋਹਿਣਾ ਸੂਰਤ ਬੇ ਅੰਦਾਜ਼॥ ਚੁੱਗਤਾ ਸ਼ਾਹਿ ਜਹਾਨ ਦਾ ਬਹੁਤ ਹੋਯਾ