ਪੰਨਾ:Sohni Mahiwal - Qadir Yar.pdf/7

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
ਸੋਹਣੀ
ਕਾਦਰ
( ੭ )

ਖ਼ੁਸ਼ ਨਾਜ਼॥ ਉਸ ਖਿੱਲਤ ਬਖ਼ਸ਼ੀ ਕਾਦਰਾ ਕੀਤਾ ਸ਼ਾਹ ਆਬਾਦ॥ ਲੈ ਸੁਦਾਗਰ ਸਿਰੋਪਾਇ ਬੈਠਾ ਡੇਰੇ ਆਇ॥ ਸੱਦ ਦਲਾਲ ਬਾਜ਼ਾਰ ਦੇ ਦਿੱਤਾ ਰਖਤ ਖੁਲ੍ਹਇ॥ ਅੰਦਰ ਦਿੱਲੀ ਸ਼ਹਿਰ ਦੇ ਲੱਗਾ ਹੋਣ ਵਿਕਾਇ॥ ਕੁਲ ਮਾਲ ਫ਼ਰੋ- ਖਤ ਓਸਦਾ ਲਿਆ ਸ਼ਾਹਾਂ ਚੁਕਾਇ॥ ਮਾਲ ਸੁਦਾਗਰ ਬੇਚ ਕੇ ਕੀਤਾ ਬੈਠ ਹਿਸਾਬ॥ ਦੂਣੀ ਦੌਲਤ ਹੋਗਈ ਹੋਯਾ ਦੁਰ ਅਜ਼ਾਬ॥ ਰਾਹ ਡਿੱਠਾ ਤਖ਼ਤ ਪੰਜਾਬ ਦਾ ਸ਼ਹਿਰ ਬਹਿਸ਼ਤ ਲਾਹੌਰ॥ ਦਿੱਲੀ ਬਲਖ਼ ਬੁਖ਼ਾਰ ਥੀਂ ਦਿੱਲੀ ਸ਼ਹਿਰ ਭੰਬੋਰ॥ ਕਾਬਲ ਇਸਤੰਬੋਲ ਥੀਂ ਮਿਸਲ ਨਾ ਤਿਸਦੀ ਹੋਰ॥ ਚੀਨ ਮਚੀਨ ਨਾ ਕਾਦਰਾ ਸੋਹਿਣਾ ਸ਼ਹਿਰ ਨਾ ਹੋਰ॥ ਅਜਬਬਹਾਰ ਲਾਹੌਰ ਦੀ ਮਿਰਜ਼ੇ ਡਿੱਠੀ ਆਣ॥ ਖ਼ਰੀਦ ਫ਼ਰੋਖ਼ਤ ਹੋਰ ਭੀ ਕੀਤਾ ਮਾਲ ਉਥਾਨ॥ ਓੜਕ ਡੇਰਾ ਵਤਨ ਨੂੰ ਕੀਤਾ ਕੂਚ ਪਿਛਾਹਾਂ॥ ਰਾਵੀ ਲੰਘੀ ਕਾਦਰਾ ਪਹੁੰਚੇ ਜਾਇ ਝਨਾਂ॥ ਪਾਣੀ ਇਸ਼ਕ ਝਨਾਓਂਦਾ ਜਾਦੂਗੀਰ ਵਹੇ॥ ਇਸ਼ਕ ਝਨਾਓਂਲੱਭਦਾ ਜੇ ਕੋਈ ਮੁਲ ਲਵੇ॥ ਸਭ ਆਸ਼ਕ ਉਸਦੇ ਬਾਲਕੇ ਕੰਢੇ ਉਪਰ॥ ਹੁਣ ਤੱਸਲੀ ਕਾਦਰਾ ਮਿਰਜ਼ਾ ਪਹੁੰਚਾ ਹੈ॥ ਮਿਰਜ਼ੇ ਇਜ਼ੱਤਬੇਗ ਨੇ ਪਾਯਾ ਆਣ ਵਹੀਰ॥ ਗਿਆ ਲੰਘ ਝਨਾਂਵੋਂ ਕਾਦਰਾ ਸੇਵੇ ਖ੍ਵਾਜਾ ਪੀਰ॥ ਵਿੱਚ ਸ਼ਹਿਰ ਗੁਜਰਾਤ ਦੇ ਜਾਇ ਲਥੇ ਕਰ ਡੀਰ॥ ਖ਼ਬਰ ਹੋਈ ਵਿੱਚ ਸ਼ਹਿਰ ਦੇ ਪਹੁੰਚਾ ਕੋਈ ਅੰਬੀਰ॥ ਜਾਂ ਦੋ ਦਿਨ ਬੀਤੇ ਉਤਰਿਆਂ ਮਿਰਜ਼ੇ ਸੁਨੀ ਤਰੀਫ਼॥ ਇਕ ਸ਼ਹਿਰ ਅੰਦਰ ਘੁਮਿਆਰ ਹੈ ਤੁੱਲਾ ਇਸਮ ਸ਼ਰੀਫ਼॥ ਓਹ ਘੜੇ ਪਿਆਲੇ ਕੀਮਤੀ ਸੱਭੇ ਕਰਨ