ਪੰਨਾ:Sohni Mahiwal - Qadir Yar.pdf/9

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
ਸੋਹਣੀ
ਕਾਦਰ
( ੯ )

ਓੜਕ ਓਨਾ ਲੈਲਿਆ ਇੱਕ ਪਿਆਲਾ ਹੋਰ॥ ਬਹੁਤੀ ਗਲ ਨਾ ਚਾਹੀਏ ਕੀਤੀ ਦਿਲੋਂ ਨਖੋਰ॥ ਡੇਰੇ ਪਹੁੰਚੇ ਪਰਤ ਕੇ ਮਿਰਜ਼ੇ ਪਿਯਾ ਅੰਧੇਰ॥ ਪਰ ਦਿਲ ਵਿਚ ਲੱਗੀ ਕਾਦਰਾ ਇਸ਼ਕੇ ਦੀ ਸ਼ਮਸ਼ੇਰ॥ ਪਰ ਇਸ਼ਕ ਜਿਨ੍ਹਾ ਨੂੰ ਭੁੰਨਿਆ ਜੀਵਣ ਨਹੀਂ ਉਮੈਦ॥ ਲੱਖ ਹਕੀਮ ਅਜ਼ਾਰ ਦੇ ਦੇਨ ਦੁਵਾਈਂ ਵੈਦ॥ ਸੜਿਆ ਖ਼ੂਨ ਫਿਰਾਕ ਦਾ ਕਦੇ ਨਾ ਪਹੁੰਦਾ ਪੈਦ॥ ਬਾਝ ਪਿਆਰੇ ਕਾਦਰਾ ਕਦੀ ਨ ਹੁੰਦਾ ਪੈਦ॥ ਜ਼ਖਮ ਹਕੀਕੀ ਇਸ਼ਕ ਦੇ ਗਏ ਮੁਗ਼ਲ ਨੂੰ ਮਾਰ॥ ਵਾਰ ਸੁੱਟੀ ਗੁਜਰਾਤ ਤੋਂ ਦਿਲੀ ਬਲਖ ਬੁਖਾਰ। ਲੈ ਹੱਟ ਕਰਾਏ ਕਾਦਰਾ ਬੈਠਾ ਵਿੱਚ ਬਜ਼ਾਰ॥ ਦੀਦਾਰ ਸੋਹਨੀ ਦਾ ਕਰਨ ਨੂੰ ਕਰਦਾ ਨਿਤ ਬਪਾਰ॥ ਪੰਡ ਸਿਰੇ ਤੋਂ ਹਿਰਸ ਦੀ ਮਾਰੀ ਚਾ ਜ਼ਮੀਨ॥ ਇਸ਼ਕ ਕਹਾਣੀ ਫੜ ਲਿਆ ਕਰਕੇ ਦਿਲੋਂ ਯਕੀਨ॥ ਬਲਖ ਬਖਾਰਾ ਛਡਿਆ ਗ਼ਜ਼ਨੀ ਚੀਨ ਮਚੀਨ॥ ਪਰ ਇਸ਼ਕ ਨਾ ਪੁੱਛੇ ਕਾਦਰਾ ਸਾਊਜ਼ਾਤ ਕਮੀਨ॥ ਉਸ ਆਨ ਤਰੀਕਾ ਪਕੜਯਾ ਚੁੱਕ ਲਈ ਏਹ ਕਾਰ॥ ਘਰ ਘੁਮਿਆਰਾਂ ਜਾਵਣਾਂ ਰਾਤ ਦਿਨੇ ਇਕਵਾਰ॥ ਭਾਂਡੇ ਮੁੱਲ ਖਰੀਦ ਕੇ ਪੈਸੇ ਦਿੰਦਾ ਤਾਰ॥ ਦੇਖਨ ਕਾਰਨ ਕਾਦਰਾ ਦਿੱਤੇ ਦੰਮ ਉਜਾੜ॥ ਮਹਿੰਗੇ ਮੁੱਲ ਖ਼ਰੀਦ ਕੇ ਸਸਤੇ ਦਿੰਦਾ ਆ॥ ਕਿਤਨੀਮੁਦਤ ਕਾਦਰਾ ਏਵੇਂ ਗਈ ਵਿਹਾ॥ ਓੜਕ ਦੌਲਤ ਪਲਿਓਂ ਹੋਈ ਹੂ ਹਵਾ॥ ਪਰ ਕਿਚਰਕ ਲੰਘੇ ਬੈਠਿਆਂ ਖੂਹ ਲਈਦੇ ਖਾ॥ ਖਾਲੀ ਹੋਯਾ ਪੱਲਿਓਂ ਆਜਿਜ਼ ਹੋਯਾਆਨ॥ ਪਿੱਛਾ ਦੌਲਤ ਦੇਗਈ ਤੁੱਟਾ ਮਾਨ ਤਰਾਨ॥ ਸੱਜਨ ਦੁਸ਼ਮਨ ਹੋਗਏ ਨਾਲ ਜਿਨਾਂ ਸੀ