ਪੰਨਾ:Surjit Patar De Kav Samvedna.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੇ ਅਨੁਕੂਲ ਪ੍ਰਸਥਿਤੀਆਂ ਵਿਚ ਤਾਂ ਆਸ਼ਾ ਮਈ ਗੱਲਾਂ ਕਰਨੀਆਂ ਢੇਰ ਸੌਖੀਆਂ ਹਨ। ਪਰ ਜਦੋਂ ਸਮੁੱਚੀ ਸਥਿਤੀ ਹੀ ਪ੍ਰਤੀਕੂਲ ਹੋਵੇ, ਅਜਿਹੇ ਸਮੇਂ ਆਸ਼ਾ ਦੀ ਆਸ ਰੱਖਣਾ ਤਾਂ ਬਹੁਤ ਹੀ ਪ੍ਰਪੱਕ ਜੀਵਨ ਦ੍ਰਿਸ਼ਟੀਕੋਣ ਦੁਆਰਾ ਹੀ ਸੰਭਵ ਹੈ। 'ਬਲਦਾ ਬਿਰਖ' ਜਿਸ ਨੇ ‘ਸ਼ਾਮ ਤੀਕ’ ਖਤਮ ਹੋ ਜਾਣਾ ਹੈ, ਜਦੋਂ ਬਹਾਰ ਦੀ ਉਡੀਕ ਕਰਦਾ ਹੈ, ਤਾਂ ਨਿਸ਼ਚੇ ਹੀ ਕਵੀ ਦਾ ਜੀਵਨ ਦ੍ਰਿਸ਼ਟੀਕੋਣ ਪ੍ਰਪੱਕ ਆਸ਼ਾ ਮਈ ਹੈ।’ ‘ਦਿਨਾਂ ਵਿਚ ਤਾਂ ਰੱਤ ਬਦਲਦੀ ਹੈ, ਪਰ ਇਸ ਸ਼ੇਅਰ ਵਿਚ ਤਾਂ 'ਦਿਨ' ਵਿਚ ਹੀ ਰੁੱਤ ਬਦਲਨ ਦੀ ਆਸ ਕੀਤੀ ਹੈ। ਅਜਿਹੇ ਮਨੋਭਾਵ 'ਪਾਤਰ' ਦੇ ਬਹੁਤ ਸਾਰੇ ਸ਼ੇਅਰਾਂ ਵਿਚ ਮਿਲਦੇ ਹਨ। ਇਕੋ ਸ਼ੇਅਰ ਵਿਚ ਆਸ਼ਾ ਅਤੇ ਨਿਰਾਸ਼ਾ ਆਪਸੀ ਰਵਾਇਤੀ ਵਿਰੋਧ ਵਿਚ ਤਣੇ ਮਿਲਦੇ ਹਨ। ਇਸੇ ਵਿਚ ਹੌਲੀ ਪਰ ਦ੍ਰਿੜ ਸੁਰ ਵਿਚ ਆਸ਼ਾ ਮਈ ਧੁਨੀ ਮੌਜੂਦ ਰਹਿੰਦੀ ਹੈ। ਬਿਰਖ ਦੇ ਰੂਪਕ ਰਾਹੀਂ ਹੀ 'ਪਾਤਰ' ਨੇ ਆਪਣੇ ਆਸ਼ਾ/ਨਿਰਾਸ਼ਾ ਦੇ ਵਿਰੋਧ ਵਾਲੇ ਕਾਵਿਕ ਅਨੁਭਵ ਨੂੰ ਇਉਂ ਬਿਆਨਿਆ ਹੈ :

ਕਿਸੇ ਦੇ ਵਾਸਤੇ ਸ਼ਾਇਦ ਬਿਰਖ ਬਣਾ ਮੈਂ ਵੀ

ਇਸੇ ਉਮੀਦ ਤੇ ਥਲ ਵਿਚ ਖੜਾਂ ਦੁਪਹਿਰ ਅੰਦਰ

ਉਪਰਲੇ ਦੋਹਾਂ ਸ਼ੇਅਰਾਂ ਵਿਚ ਨਾ ਕੇਵਲ ਰੂਪਕ ਦੀ ਹੀ ਸਾਂਝ ਹੈ ਸਗੋਂ ਦੋਹਾਂ ਵਿਚ ਆਸ਼ਾ/ਨਿਰਾਸ਼ਾ ਦੇ ਵਿਰੋਧੀ ਜੁੱਟਾਂ ਵਿਚ ਆਸ਼ਾ ਦਾ ਹੌਲੀ ਪਰ ਦ੍ਰਿੜ ਸੁਰ ਵੀ ਵਿਦਮਾਨ ਰਹਿੰਦਾ ਹੈ। ਇਸੇ ਦੁਵੱਲੀ ਪਹੁੰਚ ਵਾਲਾ ਇਕ ਹੋਰ ਖੂਬਸੂਰਤ ਸ਼ੇਅਰ ਹੈ :

ਪੈ ਚੱਲੀਆਂ ਤੇਰੇ ਚਿਹਰੇ ਤੇ ਤਰਕਾਲਾਂ

ਪਰ ਵਾਲਾਂ ਵਿਚ ਕੋਈ ਰਿਸਮ ਸੁਬ੍ਹਾ ਦੀ ਝਲਕੇ ।

ਆਸ਼ਾ ਅਤੇ ਨਿਰਾਸ਼ਾ ਦੇ ਵਿਰੋਧ ਵਿਚ ਜਿੱਥੇ ਆਸ਼ਾਮਈ ਸ਼ੇਅਰ ਮਿਲਦੇ ਹਨ, ਉਥੇ 'ਪਾਤਰ' ਦੇ ਬਹੁਤ ਸਾਰੇ ਸ਼ੇਅਰਾਂ ਵਿਚ ਉਦਾਸੀ ਅਤੇ ਨਿਰਾਸ਼ਾ ਦੀ ਗਹਿਰੀ ਧੁੰਦ ਛਾਈ ਹੋਈ ਮਿਲਦੀ ਹੈ। ਇਸ ਵਿਚ 'ਪਾਤਰ' ਦਾ ਕੋਈ ਦੋਸ਼ ਨਹੀਂ ਹੈ। ਜਦੋਂ ਸੰਵੇਦਨਸ਼ੀਲ ਕਵੀ ਆਪਣੇ ਆਲੇ-ਦੁਆਲੇ ਪਸਾਰੇ ਬਹੁ-ਦਿਸ਼ਾਵੀ, ਕਠੋਰ, ਅਮਾਨਵੀ ਪ੍ਰਸਥਿਤੀਆਂ ਦੇ ਪ੍ਰਤੀਕੂਲ ਯਥਾਰਥ ਨੂੰ ਦੇਖਦਾ ਹੈ ਤਾਂ ਉਸ ਪਾਸੋਂ ਨਿਰਾਸ਼ਾ ਦਾ ਸਹਿਜ ਸੁਭਾ ਹੀ ਪ੍ਰਗਟਾ ਹੋ ਜਾਂਦਾ ਹੈ। ਖਾਸ ਕਰਕੇ ਉਦੋਂ ਜਦੋਂ

5