ਪੰਨਾ:Surjit Patar De Kav Samvedna.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਪ੍ਰਕਾਰ ਅਸੀਂ ਆਖ ਸਕਦੇ ਹਾਂ ਕਿ ਭਾਵੇਂ 'ਹਵਾਂ ਵਿਚ ਲਿਖੇ ਹਰਫ਼' ਦੀਆਂ ਗ਼ਜ਼ਲਾਂ ਨਿਰੋਲ ਪਿਆਰ ਦੁਆਲੇ ਨਹੀਂ ਘੁੰਮਦੀਆਂ ਪਰ ਫੇਰ ਵੀ ਬਹੁਤ ਸਾਰੀਆਂ ਗ਼ਜ਼ਲਾਂ ਵਿਚ 'ਪਾਤਰ' ਨੇ ਪਿਆਰ ਅਨੁਭਵ ਨੂੰ ਅਭਿਵਿਅਕਤ ਕੀਤਾ ਹੈ। ਪਰ ਇਹ ਪਿਆਰ ਦਾ ਸੰਕਲਪ ਰਵਾਇਤੀ ਸ਼ਾਇਰੀ ਵਾਲੇ ਰਵਾਇਤੀ ਆਦਰਸ਼ਕ, ਅਣ-ਯਥਾਰਕ, ਉਚ-ਮੰਡਲੀ ਅਪਹੁੰਚ ਪਿਆਰ ਦੀ ਥਾਂ ਤੇ ਆਧੁਨਿਕ ਮਨੁੱਖ ਦੀ ਯੁੱਗ-ਚੇਤਨਾ ਅਨੁਸਾਰੀ ਯਥਾਰਥਕ ਪਿਆਰ ਦੀ ਸੰਵੇਦਨਾ ਸਹਿਤ ਕੀਤੀ ਗਈ ਕਲਾਤਮਿਕ ਅਭਿਵਿਅਕਤੀ ਹੈ। ਇਸ ਪ੍ਰਕਾਰ ਅਸੀਂ ਆਖ ਸਕਦੇ ਹਾਂ ਕਿ 'ਪਾਤਰ' ਦੀਆਂ ਗ਼ਜ਼ਲਾਂ ਵਿਚ ਪੇਸ਼ ਪਿਆਰ ਅਨੁਭਵ ਸਮਕਾਲੀ ਸਮਾਜਿਕ ਚੇਤਨਾ ਦਾ ਹਾਣੀ ਹੈ।

3, ਸਥਾਪਤੀ ਵਲੋਂ ਤਸ਼ੱਦਦ : 'ਪਾਤਰ' ਦੀਆਂ ਗ਼ਜ਼ਲਾਂ ਵਿਚ ਸਥਾਪਤੀ ਵਲੋਂ ਲੋਕ-ਹਿਤੂ ਅਗਾਂਹਵਧੂ, ਸ਼ਕਤੀਆਂ ਉੱਤੇ ਕੀਤੇ ਜਾਂਦੇ ਮਾਨਸਿਕ ਅਤੇ ਸ਼ਰੀਰਕ ਤਸ਼ੱਦਦ ਨੂੰ ਚਿਤਰਿਆ ਹੈ। ਸਪਸ਼ਟਤੌਰ ਤੇ ਸਮਾਜ ਦੇ ਜਮਾਤਾਂ ਵਿਚ ਵੰਡਿਆ ਹੋਇਆ ਹੈ। ਇਕ ਜਮਾਤ ਆਰਥਿਕ ਸਾਧਨਾ ਉਤੇ ਕਾਬਜ ਹੋਣ ਕਰਕੇ ਸਮੁੱਚੇ ਜੀਵਨ ਵਿਚ ਆਪਣਾ ਇਕ ਵਿਸ਼ੇਸ਼ ਜੀਵਨ ਦ੍ਰਿਸ਼ਟੀਕੋਣ ਰਖਦੀ ਹੈ। ਇਸ ਜੀਵਨ ਦ੍ਰਿਸ਼ਟੀ ਕੋਣ ਨੂੰ ਅਸੀਂ ਸਥ ਪਤੀ ਦਾ ਜੀਵਨ ਦਾ ਦ੍ਰਿਸ਼ਟੀਕੋਣ ਕਹਿ ਸਕਦੇ ਹਾਂ। ਉਸ ਜਮਾਤ ਦਾ ਇਹ ਜੀਵਨ ਦ੍ਰਿਸ਼ਟੀਕੋਣ ਆਰਥਿਕ, ਰਾਜਨੀਤਿਕ, ਸਮਾਜਿਕ, ਸਾਹਿਤਕ, ਸਭਿਆਚਾਰਕ, ਧਾਰਮਿਕ, ਗੱਲ ਕੀ ਹਰ ਖੇਤਰ ਵਿਚ ਕੰਮ ਕਰਦਾ ਦਿਖਾਈ ਦਿੰਦਾ ਹੈ। ਦੂਜੇ ਪਾਸੇ ਆਰਥਿਕ ਤੌਰ ਤੇ ਲੁੱਟੇ ਜਾ ਰਹੇ ਲੋਕ ਹਨ। ਉਨ੍ਹਾਂ ਦਾ ਜੋ ਜੀਵਨ ਦ੍ਰਿਸ਼ਟੀਕੋਣ ਹੈ, ਉਹ ਪਹਿਲੀ ਜਮਾਤ ਦੇ ਵਿਰੋਧ ਵਿਚ ਜਾਂਦਾ ਹੈ। ਪਹਿਲੀ ਲੁੱਟ ਰਹੀ ਜਮਾਤ ਦੇ ਹੱਥ ਵਿਚ ਤਾਕਤ ਹੋਣ ਕਰ ਕੇ ਉਹ ਵਿਰੋਧੀ ਜੀਵਨ ਦ੍ਰਿਸ਼ਟੀਕੋਣ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਹੈ। ਲੁੱਟੀਆਂ ਜਾ ਰਹੀਆਂ ਜਮਾਤਾਂ ਜਦੋਂ ਆਪਣੇ ਹਿਤ ਦੀ ਗੱਲ ਕਰਦੀਆਂ ਹਨ ਤਾਂ ਕਾਬਜ਼ ਸ਼ਕਤੀਆਂ ਉਸ ਦਾ ਪ੍ਰਬਲ ਵਿਰੋਧ ਕਰਦੀਆਂ ਹਨ। ਇਸ ਪ੍ਰਕਾਰ ਦੋਹਾਂ ਜੀਵਨ ਦ੍ਰਿਸ਼ਟੀਕੋਣ ਵਿਚ ਨਿਰੰਤਰ ਸੰਘਰਸ਼ ਚਲਿਆ ਆ ਰਿਹਾ ਹੈ। ਇਸ ਦੇ ਵਿਰੋਧੀ ਵਿਚਾਰਾਂ ਦੇ ਆਪਸੀ ਸੰਘਰਸ਼ ਨੂੰ ਪਾਤਰ ਨੇ ਆਪਣੀਆਂ ਗ਼ਜ਼ਲ ਦੇ ਸ਼ੇਅਰਾਂ ਵਿਚ

13