ਫ਼ਰਾਂਸ ਦੀਆਂ ਰਾਤਾਂ/ਕਿਤਾਬ ਬਾਰੇ ਕੁਝ ਵਾਕਫੀ
(੧) ਫਰਾਂਸ ਬਾਬਤ-
੧. ਪਿੰਡਾਂ ਸ਼ਹਿਰਾਂ ਦੀ ਵਸੋਂ, ਨਹਿਰਾਂ, ਦਰਿਆਂ, ਪਹਾੜ
੨. ਬਰਫ਼, ਪੌਣ ਪਾਣੀ, ਸੜਕਾਂ, ਸਕੂਲ ਅਤੇ ਖੇਡਾਂ।
੩. ਇਸ਼ਨਾਨ ਮੇਲੇ, ਨਾਚ ਘਰ, ਟਰਾਮ, ਰੇਲ ਦੇ ਸ਼ਾਹੀ ਦੁਕਾਨਾਂ।
੪. ਫਰਾਂਸੀਸੀ ਕੁੜੀਆਂ ਦਾ ਹਿੰਦੀਆਂ ਨਾਲ ਪਿਆਰ।
੫, ਖਾਣਾ, ਪਹਿਰਾਵਾ, ਵਿਆਹ ਤੇ ਪਿਆਰ-ਮਿਲਣੀਆਂ।
੬. ਸਫ਼ਾਈ, ਜੁਵਾਨੀ, ਸੁੰਦਰਤਾ, ਗਿਰਜੇ ਘਰ ਅਤੇ ਆਜ਼ਾਦੀ।
੭. ਜਾਨਵਰਾਂ ਦੀ ਪਾਲਣਾ, ਸੰਭਾਲ ਤੇ ਆਮਦਨ ਵਿਚ ਵਾਧਾ।
੮. ਕਾਰਖਾਨੇ, ਮਜ਼ਦੂਰ, ਬਚਿਆਂ ਦੀ ਪਾਲਣਾ ਰਾਖੀ ਅਤੇ ਸੰਭਾਲ।
੯. ਮਾਰਸਿਲੇਜ਼, ਰੂਆਨ, ਪੈਰਸ, ਉਅਰਲੈਨ ਸ਼ਹਿਰਾਂ ਦੀ ਸੈਰ।
੧੦. ਸ਼ਰਾਬ, ਸੇਬ, ਅੰਗੂਰ, ਸ਼ਹਿਤ ਦੀ ਪੈਦਾਵਾਰ ਆਦਿਕ।
(੨) ਫੌਜੀਆਂ ਲਈ-
੧. ਫੌਜੀ ਜੀਵਨ, ਸਫ਼ਾਈ, ਤੰਦਰੁਸਤੀ ਤੇ ਫੁਰਤੀ।
੨, ਮੀਂਹ, ਬਰਫ, ਗਰਮੀ ਸਰਦੀ ਵਿਚ ਕੰਮ ਕਰਨ ਦੀ ਆਦਤ।
੩. ਖੁਰਾਕ, ਪੁਸ਼ਾਕ, ਦਵਾ ਦਾਰੂ, ਆਰਾਮ ਦੇ ਪ੍ਰਬੰਧ।
੪. ਲੰਬੇ ਸਫਰ, ਨਵੀਆਂ ਥਾਵਾਂ ਦੀਆਂ ਸੈਰਾਂ ਤੇ ਮੇਲੇ।
੫. ਮੈਦਾਨੇ ਜੰਗ ਦੀਆਂ ਬਹਾਦਰੀਆਂ, ਇਨਾਮ ਅਤੇ ਇਜ਼ਤ ।
੬. ਜੰਗੀ ਹਸਪਤਾਲ, ਬੀਮਾਰ ਦੀ ਸੇਵਾ, ਨਰਸਾਂ ਤੇ ਡਾਕਟਰ ।
੭. ਤੋਪਾਂ, ਮਸ਼ੀਨ ਗਨਾਂ, ਬੰਬ, ਹਵਾਈ ਜਹਾਜ਼ ਤੇ ਸਮੁੰਦਰੀ ਸਫ਼ਰ ।
੮. ਫ਼ਰਾਂਸ ਦੇ ਮੋਰਚਿਆਂ ਵਿਚ ਬਰਫ਼ ਮੀਂਹ ਅਤੇ ਸਖਤ ਸਰਦੀ ।
੯ ਰਿਸ਼ਟ ਪੁਸ਼ਟ ਰੰਗੀਲਾ ਸਜੀਲਾ ਰੌਣਕੀ ਤੇ ਆਜ਼ਾਦ ਫੋਜੀ ਜੀਵਨ।
੧੦, ੧੯੧੪ ਤੋਂ ੧੯੧੯ ਤਕ, ਮਿਸਰ, ਫਰਾਂਸ, ਫਲਸਤੀਨ, ਟਰਕੀ
ਤੇ ਹੋਰ ਅਨੇਕਾਂ ਦੇਸ਼ਾਂ ਦੇ ਤਜਰਬੇ ।
(੩) ਆਪਣੀ ਬਾਬਤ
੧. ਮੇਰੀ ਬਚਪਨ ਕਥਾ, ਫੋਜੀ ਬਚਿਆਂ ਦੀ ਪਿਆਰ ਪੀਘ
੨. ਸ਼ਰਾਰਤ, ਹਾਦਸੇ ਤੇ ਬਚਪਨ ਦੀਆਂ ਘਟਨਾਵਾਂ ।
3. ਫੋਜ ਅਤੇ ਸਿਵਲ ਦੀ ਰਹਿਣੀ ਬਹਿਣੀ ਦਾ ਟਾਕਰਾ ।
੪. ਫਰਾਂਸੀਸੀਆਂ ਤੇ ਮਿਸਰੀਆਂ ਦੇ ਪਿਆਰ ਸਤਿਕਾਰ ।
੫, ਫੌਜੀ ਦਾ ਪੇਂਡੂ ਜੀਵਨ-ਪੈਨਸ਼ਨ ਮਗਰੋ’, ਪ੍ਰਬੰਧ ਤੇ ਸਫਾਈ ।
੬. ਮਿਲਕੇ ਸਾਥੀਆਂ ਨਾਲ ਕੰਮ ਕਰਨਾ ਤੇ ਡਿਸਪਨ ਦੀ ਆਦਤ ॥
੭. ਦੇਸੀ ਸੈਰਾਂ ਤੇ ਤਜਰਬਿਆਂ ਤੋਂ ਆਪਣੇ ਦੇਸ ਨੂੰ ਲਾਭ ॥
੮. ਮਜ਼ਬੇ, ਖੁਰਾਕ, ਛੂਤ ਛਾਤ ਤੇ ਧਰਮ ਦਾ ਨਿਸ਼ਾਨਾ ।
੯. ਧਰਮ ਅਸਥਾਨਾਂ, ਇਤਿਹਾਸਕ ਥਾਵਾਂ ਤੇ ਪ੍ਰਸਿਧ ਸ਼ਹਿਰਾਂ
ਦੀ ਸੈਰ ।
੧੦, ਫੌਜੀ ਜੀਵਨ ਦੀ ਪੇਮ ਕਥਾ ਤੇ ਬਾਕੀ ਜੀਵਨ ਤੇ ਉਸਦਾ ਅਸਰ ।
ਭਾਰਾ ਸਿੰਘ