ਸਮੱਗਰੀ 'ਤੇ ਜਾਓ

ਫ਼ਰਾਂਸ ਦੀਆਂ ਰਾਤਾਂ/ਜੰਗੀ ਕਾਰਤੂਸ

ਵਿਕੀਸਰੋਤ ਤੋਂ

ਜੰਗੀ ਕਾਰਤੂਸ



ਅਮਨ ਦੇ ਦਿਨਾਂ ਵਿਚ ਫੌਜੀ ਬੰਦੁਕ ਅਤੇ ਉਸ ਦੇ ਕਾਰਤੂਸਾਂ ਦੀ ਬੜੀ ਹੀ ਰਾਖੀ ਹੁੰਦੀ ਹੈ। ਜਿਨਾਂ ਆਫ਼ੀਸਰਾਂ ਦੇ ਇਹ ਹਵਾਲੇ ਹੁੰਦੇ ਹਨ, ਉਨਾਂ ਦੀ ਚੋਖੀ ਜ਼ੁਮੇਵਾਰੀ ਹੁੰਦੀ ਹੈ। ਚਾਂਦ-ਮਾਰੀ ਦੇ ਦਿਨਾਂ ਵਿਚ ਅਫ਼ਸਰਾਂ ਦੀ ਮੌਜੂਦਗੀ ਵਿਚ ਇਕ ਇਕ ਕਾਰਤੂਸ ਚਲਾਇਆ ਜਾਂਦਾ ਹੈ। ਚਲੇ ਹੋਏ ਕਾਰਤੂਸਾਂ ਮਗਰੋਂ ਕਾਰਤੂਸਾਂ ਦੇ ਖਾਲੀ ਖੋਲ ਗਿਣ ਕੇ ਮੋੜਨੇ ਪੈਂਦੇ ਹਨ ਅਤੇ ਚਾਂਦਮਾਰੀ ਮੁਕ ਜਾਣ ਮਗਰੋਂ ਸਿੱਕੇ (Bullet) ਵੀ ਮਿੱਟੀ ਵਿਚੋਂ ਚੁਗ ਕੇ ਪੂਰੇ ਕਰਨੇ ਪੈਂਦੇ ਹਨ। ਕਾਰਤੂਸਾਂ ਥੀਂ ਵੱਖ ਬੰਦੂਕ ਦੀ ਰਾਖੀ ਲਈ ਏਸ ਥੀਂ ਵਧੀਕ ਸਖ਼ਤੀ ਅਤੇ ਮਜਬੂਰੀ ਹੁੰਦੀ ਹੈ। ਹਿੰਦੁਸਤਾਨ ਦੀਆਂ ਛਾਵਣੀਆਂ ਵਿਚ ਤਾਂ ਇਸ ਵਿਚਾਰੀ ਦਾ ਕੋਈ ਵੀ ਆਸ਼ਿਕ ਨਹੀਂ, ਪਰ ਰਾਵਲਪਿੰਡੀ ਥੀਂ ਅਗਲੇ ਪਾਸਿਆਂ ਦੀਆਂ ਛਾਵਣੀਆਂ ਵਿਚ ਬਲਦੀ ਸ਼ਮਾਂ ਦੇ ਪ੍ਰਵਾਨਿਆਂ ਵਾਂਗ ਕਈ ਇਸ ਪੁਰ ਸੱਦਕੜੇ ਹੋਣ ਲਈ ਤਿਆਰ ਰਹਿੰਦੇ ਹਨ। ਇਸੇ ਲਈ ਸਰਹੱਦੀ ਛਾਵਣੀਆਂ ਵਿਚ ਰਾਤ ਦੇ ਪਹਿਰੇ ਲਈ ਹਰ ਇਕ ਸੰਤਰੀ ਦੇ ਲੱਕ ਨਾਲ ਤਕੜਾ ਜ਼ੰਜੀਰ ਪਾ ਕੇ ਉਸ ਨਾਲ ਬੰਦੂਕ ਜਕੜ ਦਿਤੀ ਜਾਂਦੀ ਹੈ। ਭਲਾ ਜੇ ਕੋਈ ਪਠਾਣ ਇਸ ਰਾਣੀ ਦੇ ਇਸ਼ਕ ਵਿਚ ਅੱਧੀ ਰਾਤ ਨੂੰ ਆ ਹੀ ਪਵੇ, ਤਾਂ ਪਹਿਲਾਂ ਸੰਤਰੀ ਦੀ ਅਲਖ ਮੁਕੇ, ਗਾਰਦ ਨਾਲ ਮੁਕਾਬਲਾ ਹੋਵੇ, ਗੋਲੀਆਂ ਚੱਲਣ, ਵਿਰ ਕਿਧਰੇ ਉਹ ਜੀਵਦਾ ਬੰਦੁਕ ਲਿਜਾਣ ਜੋਗਾ ਬਣ; ਪਰ ਇਹ ਅਣਹੋਣੀ ਗੱਲ ਹੈ।
ਜਦੋਂ ਦੀ ਮੈਂ ਗਲ ਕਰ ਰਿਹਾ ਹਾਂ, ਓਦੋਂ ਨੌਸ਼ਹਿਰੇ, ਦੋ ਦੇਸੀ ਰਸਾਲੇ, ਇਕ ਗੋਰਾ ਰਸਾਲਾ, ਇਕ ਖੱਚਰਾਂ ਦਾ ਪਹਾੜੀ ਤੋਪਖਾਨਾ ਤੋਂ ਇਕ ਹਾਰਸ-ਆਰਟਿਲਰੀ ਗੋਰਿਆਂ ਦੀ, ਦੋ ਦੇਸੀ ਪਲਟਣਾਂ ਤੋਂ ਇਕ ਅੰਗਰੇਜ਼ੀ ਪਲਟਣ ਸੀ। ਮੈਨੂੰ ਚੇਤਾ ਹੈ ਕਿ ਹ ਵ ਪਹਿਲੀ ਜਨਵਰੀ ਨੂੰ ਇੰਨੀਆਂ ਕੁ ਫ਼ੌਜਾਂ ਦਾ ਸਾਲਾਨਾ ਮਾਰਚਡ-ਪਾਸ ( Marched Pass ) ਅਤੇ 'ਹਿਪ ਹਿਪ ਹੁਰਰਾ' ਹੋਇਆ ਕਰਦਾ ਸੀ।

ਸਾਡੀ ਲਾਇਨ ਬਿਲਕੁਲ ਉਜਾੜੇ ਵਾਲੇ ਪਾਸੇ ਸੀ। ਚਰਾਟ ਦਾ ਪਹਾੜ ਅਤੇ ਕਈ ਵਾਰੀ ਮੀਂਹ ਪੈਣ ਮਗਰੋਂ ਪਹਾੜ ਦੀਆਂ ਬਾਰਕਾਂ ਵੀ ਦਿਸ ਪੈਂਦੀਆਂ ਸਨ। ਲਾਇਨ ਦੇ ਚੌਗਿਰਦੇ ਇਕ ਕਚੀ ਕੰਧ ਦੀ ਵਲਗਣ ਹੈਸੀ। ਇਸ ਵਲਗਣ ਦੇ ਵਿਚ ਰਸਾਲੇ ਦੀਆਂ (Follower-Line) ਫਾਲਵਰ ਲਾਇਨ, ਘੋੜਾ ਹਸਪਤਾਲ, ਬੰਦਿਆਂ ਦਾ ਹਸਪਤਾਲ, ਬਾਜ਼ਾਰ, ਮਿਸਤਰੀ ਖਾਨਾ ਅਤੇ ਹੋਰ ਸਾਰਾ ਕੁਝ ਹੀ ਸੀ। ਦੇਸੀ ਆਫ਼ੀਸਰਾਂ ਦੇ ਬੰਗਲੇ ਤਾਂ ਏਥੇ ਹੀ ਸਨ, ਪਰੰਤੂ ਗੋਰੇ ਆਫ਼ੀਸਰ ਰੇਲਵੇ ਸਟੇਸ਼ਨ ਤੇ ਛਾਉਣੀ ਦੇ ਲਾਗੇ ਰਹਿੰਦੇ ਸਨ। ਇਨ੍ਹਾਂ ਦਿਨਾਂ ਵਿਚ ਲਾਇਨ ਦੇ ਚੌਗਿਰਦੇ ਰਾਤ ਨੂੰ ਪੰਜ ਗਾਰਦਾਂ ਲਗਦੀਆਂ ਸਨ। ਇਕ ਚਰਾਟ ਵਾਲੇ ਪਾਸੇ ਲਾਇਨ ਦੇ ਪਿਛੇ. ਦੋ ਸੱਜੇ ਖੱਬੇ ਅਤੇ ਦੋ ਗਾਰਦਾਂ ਕੁਵਾਰਟਰ ਗਾਰਦ ਵਿਚ ਰਹਿੰਦੀਆਂ ਸਨ। ਇਕ ਕਵਾਰਟਰ ਗਾਰਦ ਲਈ ਅਤੇ ਦੂਜੀ ਮੈਗਜ਼ੀਨ (Magazine) ਲਈ, ਪਰ ਦਿਨੇ ਕੇਵਲ ਇਕੋ ਗਾਰਦ ਰਹਿੰਦੀ ਸੀ, ਬਾਕੀ ਚਾਰ ਹਟਾ ਲਈਆਂ ਜਾਂਦੀਆਂ ਸਨ। ਇਹੋ ਇਕੋ ਗਾਰਦ ਦਿਨੇ ਮੈਗਜ਼ੀਨਾਂ, ਕਵਾਰਟਰ ਗਾਰਦ ਅਤੇ ਬੰਦੂਕਾਂ ਦੀ ਰਾਖੀ ਕਰਦੀ ਸੀ।
ਮੌਲਵੀ ਜੀ ਪਾਸੋਂ 'ਖਾਲਕ ਬਾਰੀ' ਪੜ੍ਹ ਲੈਣ ਮਗਰੋਂ ਹੁਣ ਅੰਗ੍ਰੇਜ਼ੀ ਪੜ੍ਹਨ ਦੇ ਖ਼ਿਆਲ ਨੇ ਅਸਾਂ ਦੋਹਾਂ ਨੂੰ ਸਦਰ ਅੰਗ੍ਰੇਜ਼ੀ ਸਕੂਲ ਵਿਚ ਜਾ ਦਾਖ਼ਲ ਕਰਾਇਆ। ਮੈਂ ਖੁਸ਼ ਸਾਂ ਕਿ ਇਥੇ ਨਾ ਕੋਈ ਕਬਰ ਹੈ ਸੀ ਅਤੇ ਨਾ ਹੀ ਕੋਈ ਭੂਤ ਪ੍ਰੇਤ ਸਨ ਅਤੇ ਨਾ ਹੀ ਕਿਸੇ ਦਰਖ਼ਤ ਉਪਰ ਸਾਵਾ ਝੰਡਾ ਹੈ ਸੀ। ਖ਼ਬਰੇ ਸਰਹੱਦੀ ਪਠਾਣ ਪੀਰਾਂ, ਫ਼ਕੀਰਾਂ ਜਿੰਨਾਂ ਭੂਤਾਂ ਨੂੰ ਮੰਨਦੇ ਹੀ ਨਾ ਹੋਣ, ਪਰ ਜਿਥੇ ਸਾਨੂੰ ਪੜ੍ਹਨੇ ਪਾਇਆ ਗਿਆ ਤੇ ਸੁਖ ਨਾਲ ਜਿਸ ਮਾਸਟਰ ਜੀ ਦੇ ਹਵਾਲੇ ਸਾਡੀ ਜਮਾਤ ਕੀਤੀ ਗਈ ਉਹ ਜਮਦੂਤ ਨਾਲੋਂ ਕਿਸੇ ਤਰ੍ਹਾਂ ਵੀ ਘਟ ਨਹੀਂ ਸੀ। ਸਚ ਜਾਣੋਂ ਦੁਰਗੇ ਮੋਟੇ ਦੇ ਵੀ ਨੰਬਰ ਕਟਦਾ ਸੀ। ਉਹਦਾ ਹਰ ਇਕ ਹੱਥ ਹਥੋੜਾ, ਪੈਰ ਪੂਰੀਆਂ ਗੋਲੀਆਂ ਸਨ। ਕਦ ਮਧਰਾ, ਵੀਹਾਂ ਗਜ਼ਾਂ ਦੀ ਤੇੜ ਸੁਥਣ, ਦਸਾਂ ਦਾ ਖੁਲ੍ਹੀਆਂ ਬਾਹਵਾਂ ਵਾਲਾ ਕੁੜਤਾ ਪਾਉਂਦਾ। ਉਸ ਦੀ ਸ਼ੋਰੀ ਜੁਤੀ ਹੀ ਸਤ ਅਤੇ ਸੈਰ ਥੀਂ ਘਟ ਨਹੀਂ ਸੀ । ਹਾਂ, ਸਿਰ ਉਪਰ ਜ਼ਰੂਰ ਵੱਟਵੀਂ ਨਿੱਕੀ ਚੰਗੀ ਹੁੰਦੀ ਸੀ ।

ਅਸੀਂ ਸਭੋ ਮੁੰਡੇ ਇਕ ਨਹੀਂ ਹਜ਼ਾਰ ਵਾਰ ਸੋਚਿਆ ਕਰਦੇ ਕਿ ਉਪਰਲੇ ਨੌਸ਼ਹਿਰੇ ਥੀਂਂ ਉਹ ਕਿਵੇਂ ਹਰ ਰੋਜ਼ ਤੁਰ ਕੇ ਆਣ ਪੁਜਦਾ ਹੈ! ਗਰਮੀ ਹੋਵੇ ਸਰਦੀ, ਮੀਂਹ ਹੋਵੇ ਹਨੇਰੀ, ਮੌਤ ਦੇ ਫ਼ਰਿਸ਼ਤੇ ਵਾਂਗ ਵੇਲੇ ਸਿਰ ਹਾਜ਼ਰ ਹੈ। ਟਾਂਗੇ ਵਾਲਾ ਉਹਨੂੰ ਕੋਈ ਵੀ ਲਿਜਾਣ ਨੂੰ ਤਿਆਰ ਨਹੀਂ ਸੀ। ਅਸੀਂ ਤਾਂ ਇਸ ਗਲੋਂ ਵੀ ਹੈਰਾਨ ਸਾਂ ਕਿ ਲੁੰਡੇ ਦਰਿਆ ਦੇ ਬੇੜੀਆਂ ਵਾਲੇ ਪੁਲ ਥੀਂ ਉਹ ਕਿਵੇਂ ਹਰ ਰੋਜ਼ ਪਾਰ ਲੰਘ ਆਉਂਦਾ ਹੈ; ਪੂਰਾ ਗਡੇ ਦਾ ਭਾਰ ਸੀ। ਦੁਪਹਿਰੇ ਜਦੋਂ ਅਧੀ ਛੁਟੀ ਹੁੰਦੀ ਤਾਂ ਸਕੂਲ ਦੇ ਸਾਮ੍ਹਣੇ ਵਾਲੀ ਨਾਨਬਾਈ ਦੀ ਹਟੀ ਉਪਰ ਤਿੰਨ ਚਾਰ ਗਜ਼ ਗਜ਼ ਲੰਮੀਆਂ ਪਿਸ਼ੋਰੀ ਖ਼ਮੀਰੀ ਰੋਟੀਆਂ (ਨਾਨ) ਮਾਮੂਲੀ ਤਰੀ ਤੇ ਇਕ ਅਧੀ ਬੋਟੀ ਨਾਲ ਚਖ ਚੁਖਕੇ ਅੰਦਰ ਧਕ ਲੈਂਦਾ ਤੇ ਅਖ਼ੀਰ ਵਿਚ ਮੁਛਾਂ ਪੁਰ ਹਥ ਫੇਰ, ਬਿਨਾ ਦੁਧ, ਬਿਨਾ ਮਿਠਾ, ਚਾਹ ਦਾ ਉਬਲਿਆ ਪਾਣੀ ਪੂਰੀ ਇਕ ਚਾਇਨਾ ਛਕ ਜਾਂਦਾ। ਇਥੇ ਹੀ ਬਸ ਨਹੀਂ, ਤਰਬੂਜ਼ਾਂ ਦੀ ਰੁਤੇ ਘੜੇ ਜਿਡਾ ਤਰਬੂਜ਼, ਖਰਬੂਜ਼ਿਆਂ ਦੀ ਰੁਤੇ ਅਠ ਦਸ ਸੈਰ ਖਰਬੂਜ਼ੇ ਬੜੇ, ਮੱਕੀ ਦੀ ਰੁਤੇ ਦਸ ਵੀਹ ਭੁੰਨੀਆਂ ਹੋਈਆਂ ਮੋਟੀਆਂ ਛਲੀਆਂ, ਆੜੂ, ਅਲੂਚੇ, ਖੁਰਮਾਨੀਆਂ ਸਭ ਬਲਾ-ਬਤਰ ਖਾਈ ਜਾਂਦਾ। ਹਾਂ, ਉਸ ਵਿਚ ਇਕ ਸਿਫਤ ਜ਼ਰੂਰ ਸੀ ਕਿ ਜਦੋਂ ਇਕ ਵਰੀ ਆਪਣੀ ਛੇ ਗਜ਼ੀ ਲਠੇ ਦੀ ਚਾਦਰ ਚਿਤੜਾਂ ਹੇਠਾਂ ਦੇ ਕੇ ਬਹਿ ਜਾਂਦਾ ਫਿਰ ਛਟੀ ਹੋਣ ਤਕ ਕਦੇ ਨਾ ਉਠਦਾ।

ਹੁਣ ਤੁਸੀਂ ਹੀ ਦਸੋ, ਇਹੋ ਜਹੇ ਫਿਲਮ ਐਕਟਰ ਤੇ ਪਿਸ਼ੌਰੀ ਕੁਪੇ ਪਾਸ ਕਿਸੇ ਪੜ੍ਹਨਾ ਪੜ੍ਹਾਉਣਾ ਤਾਂ ਕੀ ਹੋਇਆ, ਉਹਦੀ ਸ਼ਕਲ, ਪਹਿਰਾਵੇ ਤੇ ਖ਼ੁਰਾਕ ਦੀਆਂ ਹੀ ਦਿਨ ਰਾਤ ਤੇ ਰਾਹ ਜਾਂਦਿਆਂ ਸਾਖੀਆਂ ਹੁੰਦੀਆਂ । ਕਿਸੇ ਨੇ ਉਹਦੀ ਟੋਰ ਦੀ ਨਕਲ ਲਾਉਣੀ, ਕਿਸੇ ਨੇ ਰਾਹ ਵਿਚ ਉਹਦੇ ਵਰਗਾ ਮੂੰਹ ਬਣਾਕੇ ਦੱਸਣਾ, ਕਿਸੇ ਨੇ ਉਹਦੀ ਖੁਰਾਕ ਦਾ ਤੇ ਵਡੀ ਦੇਗ ਗੋਗੜ ਦਾ ਨਕਸ਼ਾ ਖਿਚਣਾ।

ਰਾਹ ਵਿਚ ਰੇਲ ਦੀ ਲਾਇਨ ਸੀ। ਚੋਖਾ ਚਿਰ ਉਥੇ ਵੀ ਰੌਣਕ ਲਗਦੀ। ਰੇਲ ਨੂੰ ਉਡੀਕਿਆ ਜਾਂਦਾ ਅਤੇ ਜਦੋਂ ਉਹ ਆਵਣ ਵਾਲੀ ਹੋਣੀ ਤਾਂ ਉਸਦੀ ਪਟੜੀ ਉਪਰ ਸਲੇਟ, ਤਖਤੀ, ਦਵਾਤ ਪੈਨਸਲ, ਹੋਲਡਰ, ਘਰੋਂ ਖਰਚਣ ਲਈ ਮਿਲੇ ਸਿਕੇ ਆਦਿ ਰਖ ਕੇ ਤਮਾਸ਼ਾ ਦੇਖਿਆ ਜਾਂਦਾ। ਸਭੋ ਚੀਜਾਂ ਫੀਤੇ ਫੀਤੇ ਹੁੰਦੀਆਂ, ਪੈਸੇ ਚੌੜੇ ਹੋ ਜਾਂਦੇ।

ਰੇਲਵੇ ਲਾਇਨ ਥੀਂ ਕੁਝ ਅਗੇਰੇ ਇਕ ਬਰਸਾਤੀ ਨਾਲਾ ਹੈ, ਜਿਹੜਾ ਕੇਵਲ ਮੀਂਹ ਪਏ ਉਪਰ ਹੀ ਵਗਦਾ, ਬਾਕੀ ਹਮੇਸ਼ਾ ਖੁਸ਼ਕ ਹੀ ਰਹਿੰਦਾ। ਇਥੇ ਮੁੰਡਿਆਂ ਦੀ ਫ਼ੌਜ ਮਦਾਨ ਮਾਰਦੀ ਤੇ ਕਈ ਵਾਰੀ ਜਦੋਂ ਸਾਰੀ ਪਲਟਣ ਨੇ ਸਕੂਲ ਨਾ ਜਾਣਾ ਹੁੰਦਾ ਤਾਂ ਇਸੇ ਰੇਤ ਵਿਚ ਬਸਤੇ ਤਖ਼ਤੀਆਂ ਦਬਕੇ ਸਾਰਾ ਦਿਨ ਖੇਡ ਮਚਦੀ ਤੇ ਸ਼ਾਮੀਂ ਇਸੇ ਨਾਲੇ ਵਿਚੋਂ ਘਰ ਨੂੰ ਮੁੜਦੇ।

ਇਸੇ ਨਾਲੇ ਵਿਚੋਂ ਇਕ ਦਿਨ ਮੈਨੂੰ ਮਿੱਟੀ ਫ਼ੋਲਦਿਆਂ ਛੀ ਕਾਰਤੂਸ ਹਥ ਆਏ। ਸਾਰੀ ਟੋਲੀ ਨਾਲੋਂ ਚੋਰੀ ਚੁਪ ਕੀਤੇ ਖੀਸੇ ਵਿਚ ਸਿਟ ਲਏ। ਜਾਣੋਂ ਖ਼ਜ਼ਾਨਾ ਮਿਲ ਪਿਆ ਹੈ। ਨਾਲ ਹੀ ਇਹ ਵੀ ਮੈਂ ਜਾਣਦਾ ਸੀ ਕਿ ਇਹ ਬੜੀ ਖਤਰਨਾਕ ਚੀਜ਼ ਹੈ। ਇਹ ਵੀ ਪਤਾ ਸੀ ਕਿ ਫੌਜ ਵਿਚ ਇਸ ਦੀ ਚੋਖੀ ਰਾਖੀ ਤੇ ਪੂਛ ਭਾਲ ਹੁੰਦੀ ਹੈ। ਪਹਿਲਾਂ ਤਾਂ ਦਲੀਲ ਹੋਈ, ਚਲੋ ਚਲਦਿਆਂ ਹੀ ਪਿਤਾ ਜੀ ਨੂੰ ਜਾ ਦੱਸਾਂਗਾ, ਪਰ ਡਰ ਸੀ ਕਿ ਉਹ ਇਸ ਖ਼ਤਰਨਾਕ ਚੀਜ਼ ਨੂੰ ਕਿਥੇ ਰਖਣਗੇ। ਫਿਰ ਪੁਛ ਭਾਲ ਸ਼ੁਰੂ ਹੋਵੇਗੀ, ਕਿਥੋਂ ਮਿਲੇ ਹਨ? ਕਿਸ ਕਿਸ ਨੂੰ ਪਤਾ ਹੈ? ਨਾਲ ਕੌਣ ਕੌਣ ਸਨ? ਇਨ੍ਹਾਂ ਹੀ ਦਲੀਲਾਂ ਵਿਚ ਦਿਨ ਲਥੇ ਘਰ ਪੁਜਿਆ, ਰੋਟੀ ਖਾਧੀ ਅਤੇ ਝਬਦੇ ਹੀ ਨੀਂਦ ਦੀਆਂ ਮੌਜਾਂ ਵਿਚ ਆਨੰਦ ਹੋ ਗਿਆ। ਜਦੋਂ ਸਵੇਰੇ ਜਾਗਿਆ, ਕਾਰਤੂਸ ਅਜੇ ਵੀ ਖੀਸੇ ਵਿਚ ਸਨ। ਗਿਣੇ ਤਾਂ ਪੂਰੇ ਛੀ ਹੀ ਸਨ।

ਹੁਣ ਫਿਰ ਦਲੀਲਾਂ ਸ਼ੁਰੂ ਹੋਈਆਂ। ਅਜ ਐਤਵਾਰ ਹੋਣ ਕਰਕੇ ਨਾ ਹੀ ਪੇਟ ਸੀ ਅਤੇ ਨਾ ਹੀ ਸਕੂਲ ਜਾਣ ਦੀ ਕਾਹਲ। ਬਹੁਤਾ ਚਿਰ ਮੈਂ ਉਸ ਅਮੋਲਕ ਦਾਤ ਨੂੰ ਲੁਕਾ ਕੇ ਵੀ ਤਾਂ ਨਹੀਂ ਸਾਂ ਰਖ ਸਕਦਾ। ਨੌਕਰ ਨੇ ਮਹਾਂ ਪ੍ਰਸ਼ਾਦ ਲਿਆਂਦਾ ਤੇ ਚਾਹ ਮਗਰੋਂ ਮਾਤਾ ਜੀ ਨੇ ਰਾੜ੍ਹਾ ਲਾਕੇ ਪਾਣੀ ਪਾ ਦਿਤਾ, ਅੰਧਾ ਭਨਵਾਂ ਕਢਕੇ। ਤਰੀ ਵਿਚ ਬੋਟੀਆਂ ਤਾਰੀਆਂ ਲੈਣ ਲਗੀਆਂ। ਮਾਤਾ ਜੀ ਬੇਫ਼ਿਕਰ ਹੋ ਨਾਲ ਦੇ ਗਵਾਂਢ ਗਿਯਾਨ-ਗੋਸ਼ਟ ਲਈ ਤੁਰ ਗਏ। ਹੁਣ ਮੈਦਾਨ ਖਾਲੀ ਵੇਖ ਅਸਾਂ ਛੀ ਦੇ ਪੂਰੇ ਛੇ ਕਾਰਤੂਸ ਚੂਲੇ ਦੀ ਪਿਛਲੀ ਵਿਥ ਵਿਚੋਂ ਇਕ ਇਕ ਕਰਕੇ ਅੰਦਰ ਨੂੰ ਧਕ ਦਿਤੇ ਅਤੇ ਆਪ ਗੇਂਦ ਬੱਲਾ ਚੁਕ ਲਾਇਨ ਦੇ ਪਿਛਲੇ ਪਾਸੋਂ ਮੁੰਡਿਆਂ ਦੀ ਫ਼ੌਜ ਵਿਚ ਜਾ ਰਲੇ। ਖੇਡ ਤਾਂ ਬਸ਼ਕ ਸ਼ੁਰੂ ਹੋ ਪਈ, ਪਰ ਖ਼ਿਆਲ ਹਰ ਘੜੀ ਘਰ ਵਲ ਸੀ ਕਿ ਕਦੋਂ ਧਮ ਕ ਦੀ ਘਨਘੋਰ ਨਿਕਲਦੀ ਹੈ। ਵੀਹ ਕੁ ਹੀ ਮਿੰਟ ਗੁਜ਼ਰੇ ਸਨ ਕਿ ਤੋਪ ਦਾ ਗੋਲਾ ਚਲਿਆ। ਘੋੜਿਆਂ ਦੀ ਮਾਲਸ਼ ਹੋ ਰਹੀ ਸੀ, ਅੰਗਰੇਜ਼ ਅਫ਼ਸਰ ਵੀ ਮੌਜੂਦ ਸਨ। ਸਾਰਿਆਂ ਨੇ ਕੰਨ ਖੜੇ ਕਰ ਲਏ। ਆਵਾਜ਼ ਅਤੇ ਧੂੰਏਂ ਦੇ ਨੇੜੇ ਘਰਾਂ ਵਲ ਹਰ ਕੋਈ ਭਜਿਆ। ਅਖੀਰੇ ਸਾਡੇ ਘਰਾਂ ਤੋਂ ਲਗਾ, ਚੁਲ੍ਹਾ ਚੀਨ ਚੀਨੇ ਹੋ। ਚਕਿਆ ਸੀ, ਪਤੀਲਾ ਕੰਧ ਦੇ ਬਾਹਰਲੇ ਪਾਸੇ ਦੀ ਯਾਤਰਾ ਕਰ ਰਿਹਾ ਸੀ, ਮਹਾਂ ਪ੍ਰਸ਼ਾਦ ਦੀਆਂ ਬੋਟੀਆਂ ਤੇ ਤੇਰੀ ਨੇ ਹੋਲੀਆਂ ਦਾ ਰੰਗ ਮਚਾ ਦਿਤਾ। ਸਾਰਾ ਵਿਹੜਾ ਰੰਗ ਭੂਮੀ ਬਣ ਗਿਆ।ਅਸੀਂ ਵੀ ਗੇਂਦ ਬਲੇ ਸਮੇਤ ਭੀੜ ਵਿਚ ਹਾਜ਼ਰ ਆਣ ਹੋਏ।

ਤਜਵੀਜ਼ਾਂ, ਵਿਚਾਰਾਂ ਤੇ ਆਦ੍ਰਸ਼ ਨੇ ਇਹੋ ਹੀ ਦਸਿਆ ਕਿ ਚੁਲ੍ਹੇ ਵਿਚ ਕੋਈ ਪੱਥਰ ਹੈਸੀ, ਜਿਹੜਾ ਪਾਟ ਗਿਆ ਹੈ। ਹੋਰ ਕੁਝ ਵੀ ਨਹੀਂ। ਇਸ ਥੀਂ ਸਿਵਾ ਹੋਰ ਖ਼ਿਆਲ ਵੀ ਕੀ ਕੀਤਾ ਜਾਂਦਾ? ਦੂਜੇ ਦਿਲ ਹੀ ਰੈਜਮੈਨਟਲ ਆਰਡਰ ਹੋ ਗਿਆ ਕਿ ਹਰ ਇਕ ਚੁਲ੍ਹਾ ਖ਼ਾਲਸ ਮਿਟੀ ਦਾ ਤਿਆਰ ਕੀਤਾ ਜਾਵੇ। ਆਫ਼ੀਸਰ ਮੈੱਸ ਅਤੇ ਕੁਲ ਬਾਵਰਚੀ ਖਾਨਿਆਂ ਦੇ ਚੁੱਲ੍ਹੇ ਉਸੇ ਦਿਨ ਪੁਟਵਾ ਦਿਤੇ ਗਏ। ਟਬਰਦਾਰਾਂ ਦੇ ਘਰੀਂ ਵੀ ਇਹੋ ਪਰੇਟ ਸਭਨਾਂ ਤੀਵੀਆਂ ਨੂੰ ਕਰਨੀ ਪਈ।

ਮੇਰਾ ਅਜੇ ਚਿਤ ਕਰਦਾ ਹੈ ਸੀ, ਇਹੋ ਜਿਹਾ ਤਮਾਸ਼ਾ ਫੇਰ ਹੋਵੇ। ਜਿਵੇਂ-ਇਕ ਚੋਰੀ ਮਗਰੋਂ ਦੂਜੀ, ਇਕ ਝੂਠ ਮਗਰੋਂ ਦੂਜਾ ਝੂਠ, ਇਸੇ ਤਰ੍ਹਾਂ ਇਸ ਨਵੀਂ ਸ਼ਰਾਰਤ ਮਗਰੋਂ ਹੋਰ ਸ਼ਰਾਰਤ ਲਈ ਵੀ ਚਿਤ ਕਰਦਾ ਹੈ ਸੀ। ਮੈਂ ਚਾਹੁੰਦਾ ਸਾਂ-ਅੱਠ ਦਸ ਕਾਰਤੂਸ ਹੋਣ ਅਤੇ ਉਸ ਨਾਨਾਬਾਈ ਦੇ ਤੂੰ ਦੁਰ ਵਿਚ ਸਿਟੇ ਜਾਣ, ਜਿਥੇ ਸਾਡੇ ਮਾਸਟਰ ਜੀ ਗਜ਼ ਗਜ਼ ਲੰਬੀਆਂ ਖਮੀਰੀਆਂ ਪਸ਼ੌਰੀ ਰੋਟੀਆਂ ਖਾਂਦੇ ਸਨ। ਕਾਰਤੂਸ ਉਦੋਂ ਚਲਣ, ਜਦੋਂ ਬੁਰਕੀ ਉਨਾਂ ਦੇ ਮੂੰਹ ਵਿਚ ਹੋਵੇ। ਖੂਬ ਧਮਾਕਾ ਉਠੇ, ਧੂੰਆਂ ਅਸਮਾਨ ਤਕ ਜਾਵੇ, ਸਾਡੇ ਮਾਸਟਰ ਜੀ ਡਿਗਦੇ ਢਹਿੰਦੇ ਤੰਬਾ ਫੜੀ ਸਕੂਲ ਨੂੰ ਭਜਣ, ਖ਼ਲਕਤ ਕਠੀ ਹੋਵੇ ਅਤੇ ਅਖੀਰ ਪੱਥਰ ਪਾਟਣ ਉਪਰ ਸਮਾਪਤੀ ਹੋ ਜਾਵੇ ।

ਪਰ ਇਸਦੇ ਉਲਟ ਕਾਰ ਖਾਂ ਸਾਈਸ ਨੇ ਬਾਬ ਜੀ ਦੀ ਚੋਰੀ ਕਰ ਲਈ । ਕਾਦਰੁ ਦਾ ਮਿਤਾਨਾ ਸਦਰ ਦੀ ਵੇਸਵਾ ਨਾਲ ਸੀ । ਵਚਾਰੇ ਦੀ ਤਨਖ਼ਾਹ ਅਠ ਰੁਪਏ ਤੇ ਮਿਤਾਨਾ ਵੇਸਵਾ ਨਾਲ, ਕਿਵੇਂ ਨਿਭਦੀ ? ਪਹਿਲਾਂ ਤਾਂ ਰੋਜ਼ ਨਿਕ ਸੁਕ, ਕਪੜਾ, ਕੰਬਲ, ਬੂਟ, ਕਦੇ ਕਿਸੇ ਦਾ ਕਦੇ ਕਿਸੇ ਦਾ ਗੁਵਾਚਦਾ ਗਿਆ, ਅਖ਼ੀਰ ਬਾਬੂ ਜੀ ਦੀ ਪਿਛਲੀ ਖਿੜਕੀ ਤੋੜ ਕਾਦਰੁ ਨੇ ਬਾਬੂ ਜੀ ਦੇ ਅੰਦਰੋਂ ਸਾਰਾ ਗਹਿਣਾ ਕਦ ਕੇ ਰਾਤੋ ਰਾਤ ਸਦਰ ਵਾਲੀ ਵੇਸਵਾਂ ਪਾਸ ਪਹੁੰਚਾ ਦਿੱਤਾ । ਸਵੇਰੇ ਕਾਦਰੁ ਵੇਲੇ ਸਿਰ ਕੰਮ ਉਪਰ ਹਾਜ਼ਰ ਸੀ । ਦਿਨ ਚੜੇ ਬਾਬੂ ਜੀ ਜਦੋਂ ਬੀਵੀ ਸਮੇਤ ਜਾਗੇ ਤਾਂ ਅੰਦਰ ਦੀ ਸਫ਼ਾਈ ਹੋ ਚੁਕੀ ਸੀ । ਦਾ ਕਾਦਰੁ ਹਰੀ ਫੜੇ ਗਏ । ਛਿਤਰੌਲ ਸ਼ੁਰੂ ਹੋ ਗਿਆ । ਜਿਹੜਾ ਗਿਆ ਉਸੇ ਹੀ ਜਾ ਦਸ ਠੋਕੀਆਂ । ਮਾਰ ਥੀਂ ਬਚਣ ਲਈ ਕਾਦਰ ਹਰੀ ਬਕ ਪਏ : ‘ ਜੀ ! ਜ਼ੇਵਰ ਨਾਲੇ ਵਿਚ ਦਬਿਆ ਹੈ ।

ਆ ਉਸੇ ਵੇਲੇ ਸਾਰੀ ਪਾਰਟੀ ਕਾਰਤੂਸਾਂ ਵਾਲੀ ਥਾਂ ਪੁੱਜੀ, ਜਿਥੇ ਮੈਂ ਅਗੇ ਕਈ ਵਾਰੀ ਕਾਰਤੂਸਾਂ ਦੀ ਵੇਖ ਭਾਲ ਕਰ ਆਇਆ ਸਾਂ, ਪਰ ਮੇਰੀ ਤਾਂ ਬਾਲਾਂ ਵਾਲੀ ਖੇਡ ਸੀ ਤੇ ਇਹ ਪਾਰਟੀ ਕਹੀਆਂ ਬੇਲਚਿਆਂ ਸਣੇ ਗਈ ਸੀ । ਛੀ ਕੀਹਦੇ, ਇਥੇ ਤਾਂ ਪੇਟੀਆਂ ਦਬੀਆਂ ਹੋਈਆਂ ਸਨ । ਦੀ ਅਸਲ ਵਿਚ ਗਲ ਇਉਂ ਸੀ ਕਿ ਸਾਥੋਂ ਪਹਿਲੀ ਕਿਸੇ ਫ਼ੌਜ ਦਾ ਮੈਗਜ਼ੀਨ ( Magazine) ਚੋਰੀ ਹੋਇਆ ਦੱਸਦੇ ਸਨ । ਸ਼ਾਇਦ ਪਠਾਣ ਵੀ ਇਸ ਥਾਂ ਨੂੰ ਭੁਲ ਬਠੇ ਸਨ ।

ਹੁਣ ਵਿਚਾਰੇ ਕਾਦਰੂ ਨੂੰ ਵੀ ਵੇਸਵਾ ਦਾ ਬੁਹਾ ਦਸਣਾ ਪਿਆ ਤੇ ਬਾਬੂ ਜੀ ਦਾ ਸਾਰਾ ਟੂਮ ਟਲਾ ਮਿਲ ਗਿਆ।

ਪਰ ਮੇਰੇ ਲਈ ਉਹ ਭੂਤਾਂ ਪ੍ਰੇਤਾਂ ਦੀ ਥਾਂ ਬਣ ਗਈ । ਮੈਂ ਮੰਡਆਂ ਬੀ ਵਖ ਕਦੇ ਵੀ ਕਲਾ ਉਥੋਂ ਨਾ ਲੰਘਦਾ | ਕਈ ਵਾਰੀ ਦਿਲ ਵਿਚ ਆਇਆ ਕਿ ਮੈਂ ਵੀ ਚੁਲੇ ਦੇ ਉਡਣ ਦਾ ਕਾਰਨ ਦੇਸਾਂ, ਪਰ ਅਜੇ ਤਕ ਇਹ ਭੇਦ ਹਿਰਦੇ ਵਿਚ ਹੀ ਰਿਹਾ ।

-੨੨