ਮੁੱਖ ਸਫ਼ਾ
ਮਾਰਚ ਦੀ ਵਿਸ਼ੇਸ਼ ਲਿਖਤ
ਆਓ ਪੰਜਾਬੀ ਸਿੱਖੀਏ
ਚਰਨ ਪੁਆਧੀ

ਕਾਪੀ ਉੱਤੇ ਲਿਖੀਏ ਜੀ ਪੰਜਾਬੀ ਲਿਖੀਏ।
ਆਓ ਪੰਜਾਬੀ ਸਿੱਖੀਏ ਜੀ ਪੰਜਾਬੀ ਸਿੱਖੀਏ।
ਪਹਿਲਾਂ ਸਿੱਖੀਏ ਤਸਵੀਰਾਂ ਸੰਗ ਅੱਖਰ-ਅੱਖਰ।
ਊੜਾ-ਊਠ, ਈੜੀ-ਇੰਜਣ ਤੇ ਜੀ ਸੰਸਾ-ਸੱਕਰ।
ਗੁਰਮੁਖੀ ਲਹਿਜਾ ਦਿਖਾਏ ਜੀ ਪੰਜਾਬੀ ਦਿਖੀਏ।
ਆਓ ਪੰਜਾਬੀ ਸਿੱਖੀਏ...............
ਖਾਲੀ ਅੱਖਰ ਭੁਲਾਵੇਂ ਤੇ ਫਿਰ ਮਿਲਦੇ-ਜੁਲਦੇ।
ਫੇਰ ਮੁਹਾਰਨੀ ਬੋਲਦੇ ਜਾਈਏ ਹਿਲਦੇ-ਜੁਲਦੇ।
ਸਿੱਖਦੇ ਹੋਏ ਨਾ ਝਕੀਏ ਜੀ ਪੰਜਾਬੀ ਸਿੱਖੀਏ।
ਆਓ ਪੰਜਾਬੀ ਸਿੱਖੀਏ..............
ਦੋ ਅੱਖਰਾਂ ਦਾ ਜੋੜ ਤਿੰਨ ਤੇ ਫਿਰ ਚਾਰਾਂ ਦਾ।
ਮੁਕਤਾ ਕੰਨਾ ਸਿਹਾਰੀ ਬਿਹਾਰੀ ਗੁਰ ਸਾਰਾਂ ਦਾ।
ਥੋੜਾ ਸਿੱਖ ਪ੍ਰੀਖੀਏ ਬਈ ਪੰਜਾਬੀ ਸਿੱਖੀਏ।
ਆਓ ਪੰਜਾਬੀ ਸਿੱਖੀਏ.............
ਔਕੁੜ-ਦੁਲੈਂਕੜ ਲਾਵਾਂ ਦੁਲਾਵਾਂ ਲਾ ਕੇ ਦੇਖੋ।
ਹੋੜਾ ਕਨੌੜਾ ਬਿੰਦੀ ਟੋਪੀ ਪਾ ਕੇ ਦੇਖੋ।
ਕਿੰਨੀ ਦੇਖੋ ਖੀ ਏ ਪੰਜਾਬੀ ਸਿੱਖੀਏ।
ਆਓ ਪੰਜਾਬੀ ਸਿੱਖੀਏ............
ਪੈਰੀਂ ਹਾਹਾ ਰਾਰਾ ਵਾਵਾ ਪਾਵੋ ਬੱਚਿਓ।
ਸ਼ਬਦੋਂ ਅੱਖਰ ਅੱਖਰੋਂ ਵਾਕ ਬਣਾਵੋ ਬੱਚਿਓ।
'ਚਰਨ' ਫੁੱਲ ਜਿਉਂ ਮਹਿਕੀਏ ਜੀ ਪੰਜਾਬੀ ਸਿੱਖੀਏ।
ਆਓ ਪੰਜਾਬੀ ਸਿੱਖੀਏ..................
ਅਧੂਰੀਆਂ ਕਿਤਾਬਾਂ
- ਜ਼ਫ਼ਰਨਾਮਾ ਸਟੀਕ
- ਇੰਡੈਕਸ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf - 2004
- ਜੰਗਨਾਮਾ ਸ਼ਾਹ ਮੁਹੰਮਦ
- ਸਰਦਾਰ ਹਰੀ ਸਿੰਘ
- ਪੂਰਨ ਭਗਤ ਲਾਹੌਰੀ
- ਕਿੱਸਾ ਹੀਰ ਲਾਹੌਰੀ
- ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ
- ਏਸ ਜਨਮ ਨਾ ਜਨਮੇ - ਸੁਖਪਾਲ
- Rubaiyat Omar Khayyam - 1894
- ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ
- ਪੰਚ ਤੰਤ੍ਰ (1925)
- ਕੁਰਾਨ ਮਜੀਦ (1932)
- ਡਰਪੋਕ ਸਿੰਘ (1895)
ਟ੍ਰਾਂਸਕਲੂਸ਼ਨ ਬਾਕੀ
ਪਰੂਫ਼ਰੀਡ
![]() |
ਮੌਜੂਦਾ ਮਹੀਨੇ ਦੀ ਪਰੂਫ਼ਰੀਡ - ਭਾਰਤ ਦਾ ਸੰਵਿਧਾਨ (2024) (ਭਾਰਤ ਸਰਕਾਰ) ਹੈ।
ਹੋਰ ਲਿਖਤਾਂ: ਜ਼ਫ਼ਰਨਾਮਾ ਸਟੀਕ |
ਸੰਪੂਰਨ ਕਿਤਾਬਾਂ