ਗਿਣਤੀ
ਇੱਕ ਦਾ ਏਕਾ ਦੋ ਦਾ ਦੂਆ ਭੈੜੀ ਆਦਤ ਚੋਰੀ ਜੂਆ। ਤਿੰਨ ਦਾ ਤੀਆ ਚਾਰ ਦਾ ਚੌਕਾ ਹੱਥ ਨੀ ਆਉਂਦਾ ਖੁੰਝਿਆ ਮੌਕਾ। ਪੰਜ ਦਾ ਪਾਂਜਾ ਛੀ ਦਾ ਛੀਕਾ,
ਮਿੱਠਾ ਬੋਲ ਸਭ ਲਈ ਠੀਕ ਆ। ਸੱਤ ਦਾ ਸਾਤਾ ਅੱਠ ਦਾ ਆਠਾ, ਸੱਚ ਬੋਲਣ ਵਿੱਚ ਸਾਡੀ ਠਾਠ ਆ। ਨੌਂ ਦਾ ਨਾਇਆਂ ਏਕੇ ਬਿੰਦੀ ਦਸ। ਸਭ ਨੂੰ ਹਸਾ ਆਪ ਵੀ ਹੱਸ।