ਰੇਲੂ ਰਾਮ ਦੀ ਬੱਸ/ਦੋ ਸ਼ਬਦ

ਵਿਕੀਸਰੋਤ ਤੋਂ
Jump to navigation Jump to search

________________

ਦੋ ਸ਼ਬਦ ਅੰਗਰੇਜ਼ੀ ਵਿਚ ਰਚੇ ਨਰਸਰੀ ਗੀਤਾਂ ਨੇ ਵਿਸ਼ਵ ਦੀਆਂ ਦੂਜੀਆਂ ਜ਼ੁਬਾਨਾਂ ਬੋਲਣ ਵਾਲੇ ਬੱਚਿਆਂ ਨੂੰ ਵੀ ਪ੍ਰਭਾਵਿਤ ਕੀਤਾ ਹੈ ਪਰੰਤੂ ਆਪੋ ਆਪਣੀਆਂ ਇਲਾਕਾਈ ਬੋਲੀਆਂ, ਵਿਸ਼ੇਸ਼ ਕਰਕੇ ਪੰਜਾਬੀ ਬਾਲ ਸਾਹਿਤ ਵਿਚ ਮੌਲਿਕ ਨਰਸਰੀ ਗੀਤਾਂ ਦੀ ਘਾਟ ਨੂੰ ਸ਼ਿੱਦਤ ਨਾਲ ਮਹਿਸੂਸ ਕੀਤਾ ਜਾਂਦਾ ਰਿਹਾ ਹੈ। ਜਿਹੜੇ ਲੇਖਕ ਇਸ ਵਿਧਾ ਪ੍ਰਤੀ ਖ਼ਾਸ ਤਵੱਜੋ ਦੇ ਰਹੇ ਹਨ ਉਹਨਾਂ ਵਿਚ ਚਰਨ ਪੁਆਧੀ ਇਕ ਹੈ ਜਿਸ ਨੇ ਪੁਆਧੀ ਲਹਿਜ਼ੇ ਵਿਚ ਸਾਹਿਤ ਸਿਰਜਣਾ ਕਰਕੇ ਆਪਣੀ ਵਿਸ਼ੇਸ਼ ਪਛਾਣ ਬਣਾਈ ਹੈ। ਚਰਨ ਪੁਆਧੀ ਇਕ ਚੇਤਨ ਕਲਮਕਾਰ ਹੈ। ਉਸ ਨੂੰ ਇਸ ਗੱਲ ਦਾ ਇਲਮ ਹੈ ਕਿ ਕਿਸੇ ਵਿਸ਼ੇ ਵਸਤੂ ਨੂੰ ਤਿੰਨ ਤੋਂ ਪੰਜ ਜਾਂ ਪੰਜ ਤੋਂ ਅੱਠ ਸਾਲਾਂ ਦੇ ਬੱਚਿਆਂ ਲਈ ਕਿਸ ਪ੍ਰਕਾਰ ਕਲਾਤਮਕ ਅਤੇ ਉਤਸੁਕਤਾ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਸੰਹ ਵਿਚ ਉਸ ਨੇ ਬਾਲ ਜੀਵਨ ਨਾਲ ਜੁੜੇ ਹੋਏ ਲਗਭਗ ਹਰ ਵਿਸ਼ਿਆਂ, ਸਰੋਕਾਰਾਂ, ਖੇਡਾਂ, ਪ੍ਰਕ੍ਰਿਤਕ ਵਰਤਾਰਿਆਂ, ਜਨੌਰ ਪੰਛੀਆਂ, ਰਿਸ਼ਤੇ ਨਾਤਿਆਂ, ਕਦਰਾਂ ਕੀਮਤਾਂ, ਸਮੱਸਿਆਵਾਂ ਅਤੇ ਸੁਪਨਿਆਂ ਨੂੰ ਉਲੀਕਣ ਦਾ ਯਤਨ ਕੀਤਾ ਹੈ।ਉਸ ਦੇ ਇਹ ਨਰਸਰੀ ਗੀਤ ਔਖੇ ਭਾਰੇ ਸ਼ਬਦ ਜਾਲ ਵਿਚ ਮਾਸੂਮੀਅਤ ਉਪਰ ਹਾਵੀ ਨਹੀਂ ਹੁੰਦੇ ਅਤੇ ਨਾ ਹੀ ਬੱਚਿਆਂ ਨੂੰ ਸਮਝਣ ਵਿਚ ਸੰਚਾਰ ਦੀ ਕੋਈ ਸਮੱਸਿਆ ਆਉਂਦੀ ਹੈ। ਇਹਨਾਂ ਗੀਤਾਂ ਵਿਚ ਤੋਤਲੇ ਬੋਲ ਹਨ, ਬਾਲ-ਕਿਲਕਾਰੀਆਂ ਹਨ, ਬੇਪਰਵਾਹੀਆਂ ਅਤੇ ਮਸਤੀਆਂ ਹਨ। | ਇਹਨਾਂ ਨਰਸਰੀ ਗੀਤਾਂ ਦੀ ਇਕ ਹੋਰ ਵਿਸ਼ੇਸ਼ਤਾ ਇਹ ਵੀ ਹੈ ਕਿ ਪੁਆਧੀ ਨੇ ਬੱਚਿਆਂ ਨੂੰ ਆਉਣ ਵਾਲੇ ਸੰਕਟਾਂ ਅਤੇ ਚੁਣੌਤੀਆਂ ਤੋਂ ਵੀ ਸਾਵਧਾਨ ਕੀਤਾ ਹੈ। ਮਸਲਨ ਵਾਤਾਵਰਣ ਅਤੇ ਘੱਟਦੇ ਜਾ ਰਹੇ ਕੁਦਰਤੀ ਸੋਤਾਂ ਦੀ ਸਾਂਭ ਸੰਭਾਲ ਬਾਰੇ ਵੀ ਸੰਕੇਤ ਕੀਤੇ ਹਨ। ਪਰ ਇਹ ਸਭ ਕੁਝ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਕਿ ਬਾਲ ਪਾਠਕ ਨੂੰ ਇਹ ਸੁਨੇਹੇ ਜਾਂ ਉਪਦੇਸ਼ ਆਪਣੀ ਮਾਨਸਿਕਤਾ ਉਪਰ ਲੱਦੇ ਹੋਏ ਮਹਿਸੂਸ ਨਹੀਂ ਹੁੰਦੇ ਸਗੋਂ ਉਹ ਇਹਨਾਂ ਨਰਸਰੀ ਗੀਤਾਂ ਦਾ ਪੂਰਾ ਲੁਤਫ਼ ਉਠਾਉਂਦੇ ਹੋਏ ਆਪਣੀ ਮਾਤ ਭਾਸ਼ਾ ਪੰਜਾਬੀ ਨਾਲ ਸਾਂਝ ਵਧਾਉਂਦੇ ਹਨ। ਮੈਂ ਚਰਨ ਪੁਆਧੀ ਨੂੰ ਇਹਨਾਂ ਦਿਲਚਸਪ ਨਰਸਰੀ ਗੀਤਾਂ ਦੀ ਸਿਰਜਣਾ ਲਈ ਵਧਾਈ ਦਿੰਦਾ ਹਾਂ। -ਦਰਸ਼ਨ ਸਿੰਘ 'ਆਸ਼ਟ' (ਡਾ.) ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਤੇ ਸਾਹਿਤ ਅਕਾਦਮੀ ਐਵਾਰਡੀ ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ। ਸੰਪਰਕ : 98144-23703 ਈਮੇਲ-dsaasht@yahoo.co.in ਰੇਲੂ ਰਾਮ ਦੀ ਬੱਸ - 4 ________________

ਦੋ ਸ਼ਬਦ ਆਪਣੇ ਵੱਲੋਂ ਮੇਰਾ ਬਾਲ ਸਾਹਿਤ ਦਾ ਸਫ਼ਰ, ਮੇਰੀ ਕਲਮ ਦੇ ਸਫ਼ਰ (1985) ਤੋਂ ਕੋਈ ਸੱਤ ਕੁ ਸਾਲ ਬਾਅਦ (1992) ਉਦੋਂ ਦਾ ਹੈ, ਜਦੋਂ ਮੈਂ ਪ੍ਰਾਈਵੇਟ ਸਕੂਲਾਂ (ਸੇਂਟ ਸੋਲਜ਼ਰ, ਗੋਲਡਨ, ਦਸ਼ਮੇਸ਼ ਪਬਲਿਕ ਸਕੂਲ ਭੁਨਰਹੇੜੀ, ਮੰਜਾਲ ਕਲਾਂ ਤੇ ਮਹਿਮੂਦਪੁਰ ਆਦਿ) ਵਿਚ ਛੋਟੇ ਬੱਚਿਆਂ ਨੂੰ ਪੜ੍ਹਾਉਂਦਾ ਹੋਇਆ ਕੁਝ ਕੁ ਬਾਲ-ਮੈਗਜ਼ੀਨਾਂ (ਹੰਸਤੀ ਦੁਨੀਆਂ, ਨਿੱਕੀਆਂ ਕਰੂੰਬਲਾਂ, ਪ੍ਰਾਇਮਰੀ ਸਿੱਖਿਆ, ਪੰਖੜੀਆਂ ਆਦਿ) ਨਾਲ ਜੁੜਿਆ ਸਾਂ। ਹੁਣ ਤੱਕ ਜੁੜਿਆ ਹੀ ਆ ਰਿਹਾ ਹਾਂ। ਪੰਜਾਬੀ ਗੀਤਾਂ (ਏਕਲ ਤੇ ਯੂਗਲ) ਕਲੀਆਂ, ਕਵਿਸ਼ਰੀ, ਸ਼ਾਇਰੀ ਆਦਿ ਲਿਖਣ ਉਪਰਾਂਤ ਮੈਂ ਬਾਲ ਸਾਹਿਤ ਉੱਤੇ ਵੀ ਕਲਮ ਅਜ਼ਮਾਉਣੀ ਸ਼ੁਰੂ ਕਰ ਦਿੱਤੀ, ਜੋ ਇਨ੍ਹਾਂ ਹੀ ਮੈਗਜ਼ੀਨਾਂ ਦੇ ਸਹਿਯੋਗ ਨਾਲ ਸਫਲ ਹੋ ਨਿੱਬੜੀ। ਇਹ ਸਫ਼ਰ 1997 ਤੱਕ ਬੱਚਿਆਂ ਨਾਲ ਸਕੂਲਾਂ ਵਿਚ ਸਾਂਝਾ ਰਿਹਾ। ਇਸ ਤੋਂ ਬਾਅਦ ਹੁਣ ਤੱਕ ਸਕੂਲ ਕੋਲ ਹੀ ਸਟੇਸ਼ਨਰੀ ਦੀ ਦੁਕਾਨ (ਪੁਆਧ ਬੁੱਕ ਡੀਪੁ) ਹੋਣ ਕਾਰਨ ਬੱਚਿਆਂ ਨਾਲ ਵਿਚਰਨ ਦਾ ਘੇਰਾ ਹੋਰ ਵੀ ਵਿਸ਼ਾਲ ਹੋ ਗਿਆ। ਉਨ੍ਹਾਂ ਦੇ ਹਰ ਅੰਦਾਜ਼ (ਹੱਸਣ-ਰੋਣ, ਰੁੱਸਣ-ਮੰਨਣ, ਨੋਕ-ਝੋਕ, ਭੋਲੇਪਣ ਆਦਿ) ਨੇ ਮੈਨੂੰ ਸਦਾ ਹੀ ਬੱਚਿਆਂ ਵਿਚ ਬੱਚਾ ਬਣਾਈ ਰੱਖਿਆ। ਜਿਸ ਦਾ ਲਾਹਾ ਮੈਂ ਬਾਲ ਸਾਹਿਤ ਰਾਹੀਂ ਲੈਂਦਾ ਤੇ ਸੰਭਾਲਦਾ ਰਿਹਾ। | ਮੈਂ ਹੁਣ ਤੱਕ ਕੋਈ ਵੀਹ ਕੁ ਵੰਨਗੀਆਂ ਵਾਲੇ (ਨਰਸਰੀ, ਹਾਸਰਸ, ਕਾਵਿ-ਕਹਾਣੀ, ਹਾਇਕੂ, ਬੋਲੀਆਂ, ਗੀਤ ਆਦਿ) ਹਜ਼ਾਰਾਂ ਤੋਂ ਉੱਪਰ ਬਾਲ ਗੀਤਾਂ ਦੀ ਸਿਰਜਣਾ ਕਰ ਚੁੱਕਾ ਹਾਂ ਤੇ ਅੱਗੇ ਵੀ ਨਿਰੰਤਰ ਕਰ ਰਿਹਾ ਹਾਂ। ਮੇਰੀਆਂ ਪਿਛਲੀਆਂ ਬਾਲ ਪੁਸਤਕਾਂ (ਮੋਘੇ ਵਿਚਲੀ ਚਿੜੀ ਤੇ ਆਓ ਪੰਜਾਬੀ ਸਿੱਖੀਏ) ਨੂੰ ਸੋਹਣਾ ਹੁੰਗਾਰਾ ਮਿਲ ਰਿਹਾ ਹੈ। ਮੈਨੂੰ ਪੂਰੀ ਆਸ ਹੈ ਕਿ ਮੇਰੀ ਇਹ ਬਾਲ ਪੁਸਤਕ ‘ਰੇਲੂ ਰਾਮ ਦੀ ਬਸ’ ਵੀ ਬਾਲ ਮਨਾਂ ਦੀ ਕੋਮਲ ਸੜਕ 'ਤੇ ਗੂੰਜਦੀ ਰਹੇਗੀ ਤੇ ਮਿੱਠਾ ਜਿਹਾ ਹੋਕਰਾ ਮਾਰ ਕੇ ਆਪਣੇ ਵੱਲ ਨੂੰ ਖਿੱਚਦੀ, ਕਾਵਿਮਈ ਝੂਟੇ ਦਿੰਦੀ ਹੋਈ ਉਨ੍ਹਾਂ ਦਾ ਖੂਬ ਮਨੋਰੰਜਨ ਕਰਦੀ ਰਹੇਗੀ। ਤੁਹਾਡਾ ਤੋਤਲਾ ਹੁੰਗਾਰਾ, ਮੇਰੀ ਕਲਮ ਦਾ ਦੋਮ। ਭਰੋ ਦਮਦਮਾ ਦਮ, ਚੱਲੇ ਦਮ ਦਮਾ ਦਮ। ਤੁਹਾਡਾ ਆਪਣਾ, ਚਰਨ ਪੁਆਧੀ ਰੇਲੂ ਰਾਮ ਦੀ ਬੱਸ - 5