ਸਮੱਗਰੀ 'ਤੇ ਜਾਓ

ਰੇਲੂ ਰਾਮ ਦੀ ਬੱਸ/ਰੇਲੂ ਰਾਮ ਦੀ ਬੱਸ

ਵਿਕੀਸਰੋਤ ਤੋਂ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
34273ਰੇਲੂ ਰਾਮ ਦੀ ਬੱਸ — ਰੇਲੂ ਰਾਮ ਦੀ ਬੱਸਚਰਨ ਪੁਆਧੀ


ਰੇਲੂ ਰਾਮ ਦੀ ਬੱਸ

ਰੇਲੂ ਰਾਮ ਨੇ ਪੀਤੀ ਰਸ।
ਰੱਜ ਪੁੱਜ ਕੇ ਕਹਿੰਦਾ ਬੱਸ।

ਚੜ੍ਹਜਾ ਰੇਲੂ ਗੱਡੇ ਤੇ।
ਬੱਸ ਮਿਲੂਗੀ ਅੱਡੇ ਤੇ।

ਅੱਡੇ ਤੇ ਬੜੀ ਗਰਮੀ ਆਂ।
ਪਾਣੀ ਦੇ ਨਾਲ ਨਰਮੀ ਆਂ।

ਹੱਥ ਟੂਟੀ ਨੂੰ ਲਾਇਆ ਸੀ।
ਸਾਰਾ ਅੱਡਾ ਤਿਹਾਇਆ ਸੀ।