ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼/(ਅ)

ਵਿਕੀਸਰੋਤ ਤੋਂ


(ਅ)


ਅਸਮਤ: ਲਿੰਗਿਕ ਪਵਿਤਰਤਾ / ਇਜ਼ਤ
ਫਿਟੜੀਆਂ ਦੇ ਫੇਟ, ਧੀਆਂ-ਭੈਣਾਂ ਦੀ ਅਸਮਤ ਦੇ ਵੈਰੀ ਬਣੇ ਫਿਰਦੇ ਹਨ।
(ਸਿਰੇ ਦੇ ਵਿਗੜੈਲ, ਧੀਆਂ-ਭੈਣਾਂ ਦੀ ਇਜ਼ਤ ਦੇ ਵੈਰੀ ਬਣੇ ਫਿਰਦੇ ਹਨ)
ਅਸਾਰ: ਨੀਂਹ ਦੀ ਚੁੜਾਈ
ਵੱਡੇ ਉਸਾਰ ਦਾ ਅਸਾਰ ਵੀ ਮਜ਼ਬੂਤ ਹੁੰਦੈ।
(ਜ਼ਬਰਦਸਤ ਉਸਾਰ ਦੀ ਨੀਂਹ ਵੀ ਤਕੜੀ ਚੌੜੀ ਹੁੰਦੀ ਹੈ)
ਅਸਾਂ: ਅਸੀਂ
ਅਸਾਂ ਤੈਂਡਾ ਕੇ ਵੰਞਾਏ ਜੋ ਦੀਦੇ ਪਾੜ ਡੇਧੈਂ।
(ਅਸੀਂ ਤੇਰਾ ਕੀ ਗੁਆਇਆ ਜੋ ਘੂਰ-ਘੂਰ ਦੇਖਦੈਂ)
ਅਕੀਦਾ / ਅਕੀਦਤ: ਵਿਸ਼ਵਾਸ਼ / ਸ਼ਰਧਾ
ਪੱਕਾ ਅਕੀਦਾ ਤੇ ਸੁੱਚੀ ਅਕੀਦਤ ਮੰਜ਼ਲ ਤੇ ਪੁਚਾ ਡੇਵੇ।
(ਪੱਕਾ ਵਿਸ਼ਵਾਸ਼ ਤੇ ਪਵਿਤਰ ਸ਼ਰਧਾ ਮੰਜ਼ਲ ਤੇ ਲਾ ਦੇਣ)
ਅੱਖੜ: ਅੜੀਅਲ
ਸਿਪਾਹੀਆਂ ਦੇ ਅੱਖੜ ਜਣਿਆਂ ਨਾਲ ਵਾਹ ਪੂੰਦੈ ਹਿਨ।
(ਸਿਪਾਹੀਆਂ ਦਾ ਅੜੀਅਲ ਬੰਦਿਆਂ ਨਾਲ ਵਾਹ ਪੈਂਦੈ)
ਅੱਖਾਂ ਆਉਣੀਆਂ ਅੱਖਾਂ ਦੁਖਣ ਲਗਣਾ
ਧੁੱਪੇ ਫਿਰਦੇ ਦੀਆਂ ਅੱਖਾਂ ਆਈਆਂ ਪਈਆਂ ਹਨ।
(ਧੁੱਪੇ ਫਿਰਦੇ ਦੀਆਂ ਅੱਖਾਂ ਦੁਖਣ ਲਗ ਪਈਆਂ ਨੇ)
ਅਗੂੰ: ਅਗੇ
ਅਗੂੰ ਕੇ ਕਰੇਸੇਂ-ਕੰਮ ਕਿ ਇਲਮ।
(ਅੱਗੇ ਕੀ ਕਰੋਗੇ-ਧੰਧਾ ਜਾਂ ਪੜ੍ਹਾਈ)
ਅਗੂੰ ਤੇ: ਅਗੇ ਤੋਂ
ਅਗੂੰ ਤੇ ਇਲਤ ਨਾ ਕਰੇਸੇਂ, ਬਚਨ ਦੇ।
(ਅੱਗੇ ਤੋਂ ਸ਼ਰਾਰਤ ਨਹੀਂ ਕਰੇਂਗਾ, ਵਾਹਿਦਾ ਕਰ)
ਅੱਘਾਂ: ਅਗਾਂਹ ਨੂੰ
ਅੱਘਾਂ ਕੂੰ ਤ੍ਰਾਂਘ ਪਿੱਛੇ ਮੋੜ ਨਾ ਮੁਹੱਡੜਾ।
(ਭਵਿੱਖ ਵਲ ਕਦਮ ਵਧਾ, ਬੂਥਾ ਪਿੱਛੇ ਵਲ ਨਾ ਮੋੜ)
ਅਛੋਪਲੇ: ਪੋਲੇ ਪੈਰੀਂ
ਅਛੋਪਲੇ ਅੰਦਰ ਵੰਞੂੰ, ਮਰੀਜ਼ ਦੀ ਨੀਂਦ ਤਰੁਟ ਵੈਸੀ।
(ਪੋਲੇ ਪੈਰੀਂ ਅੰਦਰ ਜਾਈਏ, ਮਰੀਜ਼ ਦੀ ਨੀਂਦ ਟੁੱਟ ਜਾਉ)
ਅਜ਼ਮਤ / ਅਜ਼ੀਮ: ਉਚੱਤਾ / ਉਤਮ
ਇਲਮ ਅਜ਼ੀਮ ਹੇ, ਸ਼ਖਸ ਨੂੰ ਅਜ਼ਮਤ ਬਖ਼ਸ਼ੇ।
(ਵਿਦਿਆ ਉਤਮ ਹੈ, ਬੰਦੇ ਨੂੰ ਉਚੱਤਾ ਬਖ਼ਸ਼ਦੀ ਹੈ)


ਅਜ਼ਾਬ ਨਰਕ
ਗੁਲਾਮੀ ਦੀ ਲਾਹਨਤ ਅਜ਼ਾਬ ਹੋਊ।
(ਗੁਲਾਮੀ ਦੀ ਬਦਹਾਲੀ ਨਰਕ ਹੁੰਦੀ ਹੋਵੇਗੀ।
ਅਜ਼ਮੈਸ਼: ਪਰਖ
ਸੰਭਲ ਪਉ, ਤੈਡੀ ਅਜ਼ਮੈਸ਼ ਦੀ ਘੜੀ ਹੈ।
(ਹੁਸ਼ਿਆਰ, ਤੇਰੀ ਪਰਖ ਦਾ ਵੇਲਾ ਹੈ)
ਅਜ਼ਲ: ਮੁੱਢ
ਅਜ਼ਲ ਤੂ ਡਾਢੇ ਦਾ ਸਤੀ ਵੀਹੀਂ ਸੌ ਰਿਹੈ।
(ਮੁੱਢ ਤੋਂ ਤਕੜੇ ਦੇ ਬੋਲ ਪੁਗਦੇ ਰਹੇ ਹਨ।
ਅਞਾਣਾ/ ਅੰਞਾਣਾ: ਨਿਆਣਾ (ਬੇ ਸਮਝ)
ਨੀਂਗਰ ਅਞਾਣਾ / ਅੰਞਾਣਾ ਹੈ, ਸਮਝ ਵੈਸੀ।
(ਮੁੰਡਾ ਨਿਆਣਾ ਹੈ, ਸਮਝ ਜਾਊਗਾ)
ਅਟਕਲ: ਜੁਗਤ
ਸ਼ਰੀਕਾ ਮਾਂਘਾ ਪੋਸੀ, ਕਾਈ ਬਈ ਅਟਕਲ ਸੋਚੂੰ।
(ਈਰਖਾ ਮਹਿੰਗੀ ਪਊ, ਕੋਈ ਹੋਰ ਜੁਗਤ ਸੋਚੀਏ)
ਅੱਟਣ: ਉਂਗਲਾਂ ਦੀ ਕਠੋਰਤਾ
ਮੱਥੇ ਦਾ ਮੁੜਕਾ ਤੇ ਹੱਥਾਂ ਦੇ ਅੱਟਣ। ਗ਼ੁਰਬਤ ਦੀਆਂ ਜ਼ੰਜੀਰਾਂ ਕੱਟਣ।
(ਮੱਥੇ ਦਾ ਮੁੜਕਾ ਤੇ ਉਂਗਲਾਂ ਦੀ ਕਠੋਰਤਾ, ਗੁਰਬਤ ਕੱਟ ਦੇਵੇ)
ਅੱਟੀ: ਸਿਰੇ ਤਕ ਭਰੀ ਹੋਈ
ਸੇਠ ਦੀ ਹੱਟੀ ਤਾਂ ਅੱਟੀ ਪਈ ਹੈ ਪਰ ਗੱਲਾ ਸੁੰਞਾ ਪਿਐ।
(ਸੇਠ ਦੀ ਹੱਟੀ ਤਾਂ ਭਰੀ ਪਈ ਹੈ ਪਰ ਗੱਲਾ ਸੁੰਨਾ ਪਿਆ ਹੈ।
ਅੱਟੀ-ਸੱਟੀ: ਜੋੜ-ਤੋੜ
ਅੱਟੀ-ਸੱਟੀ ਲਾ ਕੇ ਜਮਾਤਾਂ ਚੜ੍ਹੇ ਪਰ ਇਲਮ ਕਿੱਥੇ ਵੇ!
(ਜੋੜ-ਤੋੜ ਲਾ ਕੇ ਜਮਾਤਾਂ ਚੜ੍ਹੇ ਪਰ ਲਿਆਕਤ ਕਿੱਥੇ ਹੈ!)
ਅੱਟੀਆਂ: ਢੇਰੇ ਦੀਆਂ ਗਿੱਟੀਆਂ
ਕਿਥੂੰ ਗੋਲਾਂ ਹੁਣ-ਢੇਰੇ, ਅੱਟੀਆਂ ਤੇ ਕਾਂਬਾਂ।
(ਕਿੱਥੋਂ ਲੱਭਾ ਹੁਣ-ਢੇਰੇ, ਉਨ੍ਹਾਂ ਦੀਆਂ ਗਿੱਟੀਆਂ ਤੇ ਵਿਚਕਾਰਲੀਆਂ ਕਾਂਬਾਂ)
ਅਟੇਰਣ: ਸੂਤ ਨੂੰ ਅੱਟੀ ਬਨਾਉਣ ਵਾਲਾ ਸੰਦ
ਅੱਧੀ ਰਾਤ ਥੀ ਗਈ ਹੈ, ਅਟੇਰਣ ਨੂੰ ਪਰ੍ਹਾਂ ਸੱਟ ਘੱਤ।
(ਅੱਧੀ ਰਾਤ ਹੋ ਗਈ ਹੈ, ਅਟੇਰਣ ਨੂੰ ਪਰੇ-ਸਿੱਟ ਦੇ)
ਅਟੰਕ: ਬੇਪਰਵਾਹ
ਕਮਾਇਆ ਕੈਂਹ ਹੇ, ਲੰਡੂ ਸ਼ਾਹ ਅਟੰਕ ਹੋ ਕੇ ਲੁੱਟਣ ਪਏ।
(ਕਮਾਇਆ ਕਿਸੇ ਨੇ, ਉਜੜੇ ਸੇਠ ਬੇਪਰਵਾਹ ਲੁਟਦੇ ਪਏ ਹਨ)

ਅੱਡ: ਫੈਲਾ (ਅੱਡਣਾ: ਫੈਲਾਣਾ)
ਹੁਣ ਹੱਥ ਅੱਡਦਾ ਵਦੈ, ਸਾਰੀ ਮੂੜੀ ਵੰਞਾ ਕੇ।
(ਹੁਣ ਹੱਥ ਫੈਲਾਂਦਾ ਫਿਰਦੈ, ਸਾਰੀ ਪੂੰਜੀ ਗੁਆ ਕੇ)
ਅੰਡਕੜੀ: ਕੈਂਚੀ ਕਬੱਡੀ ਦਾ ਦਾਅ)
ਸੰਭਲ ਕੇ, ਕੰਨੀਂ ਵਾਲੇ ਖਿਡਾਰੀ ਦੀ ਅੰਡਕੜੀ ਤੂੰ।
(ਸੰਭਲ ਕੇ, ਕੰਨੀਂ ਵਾਲੇ ਖਿਡਾਰੀ ਦੀ ਕੈਂਚੀ ਤੋਂ)
ਅੰਦੇ ਪਾਉਣਾ: ਸਿਰੇ ਜੋੜ ਕੇ ਸੀਣਾ
ਡੱਲੇ ਵਿਚਾਲੂ ਡੱਕ ਹੇ, ਅੰਦੇ ਪਾ ਡੇ।
(ਮਝਲੇ ਵਿਚਕਾਰੋਂ ਕੱਟ ਹੈ, ਸਿਰੇ ਜੋੜ ਕੇ ਸਿਉਂ ਦੇ)
ਅਣਿਆਈ: ਬੇਵਕਤ
ਜੰਗਾਂ ਤੇ ਝੇੜੇ, ਅਣਿਆਈਆਂ ਮੌਤਾਂ ਦੇ ਸਬਬ।
(ਜੰਗਾਂ ਤੇ ਝਗੜੇ, ਬੇਵਕਤ ਮੌਤਾਂ ਦੇ ਕਾਰਨ)
ਅਦਾਵਤ: ਦੁਸ਼ਮਣੀ
ਟੱਬਰਾਂ ਦੀ ਅਦਾਵਤ ਜੋ ਹੇ, ਸਾਕ ਕਿਵੇਂ ਥੀਸੀ।
(ਟੱਬਰਾਂ ਦੀ ਦੁਸ਼ਮਣੀ ਜੋ ਹੈ, ਰਿਸ਼ਤਾ ਕਿਵੇਂ ਹੋਊ)
ਅਦੀਬ: ਸਾਹਿਤਕਾਰ
ਅਦੀਬਾਂ ਦੀ ਬੇਕਦਰੀ ਸਰਕਾਰ ਨੂੰ ਮਾਘੀ ਪੋਸੀ।
(ਸਾਹਿਤਕਾਰਾਂ ਦੀ ਬੇਅਦਬੀ ਸਰਕਾਰ ਨੂੰ ਮਹਿੰਗੀ ਪਊ)
ਅਧੋਰਾਣੀ: ਘਸੀ-ਪਿੱਟੀ
ਇਹ ਅਧੋਰਾਣੀ ਸੁਥਣ, ਮਿਹਰਾਣੀ ਵੀ ਨਾ ਚੈਸੀ।
(ਇਹ ਘਸੀ-ਪਿੱਟੀ ਸਲਵਾਰ, ਭੰਗਣ ਨੇ ਵੀਂ ਨਹੀਂ ਚੁਕਣੀ)
ਅੱਬਾ / ਅੰਬੜੀ ਬਾਪ / ਅੰਮਾਂ, ਅੰਮੀਂ, ਮਾਂ
ਜਡਣ ਤਾਈਂ ਹੈਂਡਾ ਅੱਬਾ ਤੇ ਅੰਬੜੀ ਬੈਠੇ ਹਿਨ, ਘਰ ਦਾ ਝੋਰਾ ਛਡਦੇ।
(ਜਦ ਤਕ ਤੇਰਾ ਬਾਪ ਤੇ ਅੰਮਾਂ ਜਿਉਂਦੇ ਹਨ, ਘਰ ਦੀ ਫਿਕਰ ਲਾਹ ਦੇ)
ਅਮੂੰਧਾ: ਪੁੱਠਾ
ਅਮੁੰਧੇ ਭਾਂਡੇ ਵਿਚ ਕੈਂ ਇਲਮ ਘਤ ਸੰਗਣੈ।
(ਪੱਠੇ ਦਿਮਾਗ ਵਿਚ ਕਿਹੜਾ ਕੋਈ ਲਿਆਕਤ ਪਾ ਸਕਦਾ ਹੈ)
ਅਰਕ / ਅੜਕ: ਕੂਹਣੀ
ਢਾਵਣ ਨਾਲ ਅਰਕ / ਅੜਕ ਛੱਲੀ ਗਈ ਹੇ।
ਡਿਗਣ ਕਰਕੇ ਕੂਹਣੀ ਛਿੱਲੀ ਗਈ ਹੈ।
ਅਰਮਾਨ: ਪਛਤਾਵਾ
ਡਾਢਾ ਅਰਮਾਨ ਹੇ, ਤੈਂਡੇ ਕੰਮ ਨਾ ਆਇਓਮ।
(ਬੜਾ ਪਛਤਾਵਾ ਹੈ ਕਿ ਤੁਹਾਡੇ ਕੰਮ ਨਹੀਂ ਆ ਪਾਇਆ)

ਅੱਲ: ਵਲ
ਅੱਲ ਤਾਂ ਹਿੱਕਾ ਹੈ ਪਰ ਪਿੱਤੀਆਂ ਬਹੂੰ ਹਿਨ।
(ਵਲ ਤਾਂ ਇਕੋ ਹੈ ਪਰ ਮਤੀਰੀਆਂ ਬਹੁਤ ਲੱਗੀਆਂ ਹਨ)
ਅਲਾਅ ਮਾਰ / ਅਲਾਅ ਡੇ / ਅਲਾਇਸੀ: ਵਾਜ ਮਾਰ/ਵਾਜ ਦੇ/ਬੁਲਾਊ
ਫਰੀਦ ਆਧੈ 'ਸ਼ਹੁ ਅਲਾਇਸੀ, ਮੈਂ ਆਧਾ ਅਲਾਅ ਮਾਰ ਤਾਂ ਅਲਾਅ ਡੇਸੀ।
(ਫਰੀਦ ਕਿਹਾ 'ਮਾਲਕ ਬੁਲਾਊ', ਮੈਂ ਪੁੱਛਦਾ ਵਾਜ ਮਾਰੂ ਤਾਂ ਵਾਜ ਦੇਊ)
ਅਲਾਮਤ: ਨਿਸ਼ਾਨੀ
ਦਿਕੱ ਦੀ ਅਲਾਮਤ ਪਿਛੂੰ ਪਤਾ ਲਗਦੀ ਹੈ।
(ਤਪਦਿਕ ਦੀ ਨਿਸ਼ਾਨੀ ਬਾਦ ਵਿਚ ਪਤਾ ਲਗਦੀ ਹੈ।
ਅਵਰਾ ਹੋਰਾ ਨੂੰ
ਆਪਣੇ ਧਿਰ ਡੇਖ, ਅਵਰਾ ਕੂੰ ਕੇ ਡੋਹ।
(ਆਪਣੇ ਵਲ ਵੇਖ, ਹੋਰਾਂ ਨੂੰ ਕੀ ਦੋਸ਼)
ਅਵੱਲੀਨ ਨੰਬਰ ਇਕ
ਇਹ ਵੜ ਅਵੱਲੀਨ ਹੈ, ਕਿਥਾਉਂ ਨਾ ਲਭਸੀ।
(ਇਹ ਨਮੂੰਨਾ ਇਕ ਨੰਬਰੀ ਹੈ, ਕਿਤੋਂ ਨਹੀਂ ਲਭੇਗਾ)
ਅਵਿਆਏ: ਆਇਆ ਜੇ
ਸਾਡਾ ਡੇ ਗਿਐ, ਸਾਰਾ ਟੱਬਰ ਅਵਿਆਏ।
(ਸੱਦਾ ਦੇ ਗਿਆ ਹੈ, ਸਾਰਾ ਟੱਬਰ ਆਇਆ ਜੇ)
ਅੱੜ੍ਹ: ਰੁਕਾਵਟ
ਵਿਅੰਮ ਪਿਛੂੰ ਸਵਾ ਮਾਂਹ ਅੜ ਹੁੰਦੀ ਹੈ।
ਜਣੇਪੇ ਬਾਦ ਸਵਾ ਮਹੀਨਾ ਰੁਕਾਵਟ ਹੁੰਦੀ ਹੈ)
ਅੜਕਣਾ: ਰੁਕਣਾ
ਮਰਗ ਪਿਛੁੰ, ਛੋਹਿਰ ਦੇ ਫੇਰਿਆਂ ਕੁ ਅੜਕਣਾ ਪਿਆ।
(ਮੌਤ ਹੋਣ ਕਰਕੇ, ਕੁੜੀ ਦੇ ਫੇਰਿਆਂ ਲਈ ਰੁਕਣਾ ਪਿਆ)
ਆਹਲਾ: ਵਧੀਆ
ਆਹਲਾ ਇਲਮ ਸਿਦਕ ਖੁਣੂੰ ਰਾਹਿ ਵੈਂਦੇ।
(ਵਧੀਆ ਪੜ੍ਹਾਈ, ਭਰੋਸੇ ਦੀ ਘਾਟ ਕਰਕੇ ਰਹਿ ਜਾਂਦੀ ਹੈ)
ਆਜ਼ਮ: ਮੁੱਖ
ਕੱਠੇ ਥੀਵੋ, ਵਜ਼ੀਰੇ ਆਜ਼ਮ ਜੋ ਆਵਣੈ।
(ਇਕਤਰ ਹੋਵੋ, ਮੁੱਖ ਮੰਤਰੀ ਨੇ ਜੋ ਆਉਣੈ)
ਆਠਰਨਾ: ਖੁਸ਼ਕ ਹੋਣਾ
ਮਲ੍ਹਮ ਨਾਲ ਫਟ ਆਠਰ ਗਏ ਹਨ।
(ਮਲ੍ਹਮ ਨਾਲ ਜ਼ਖਮ ਖੁਸ਼ਕ ਹੋ ਗਏ ਹਨ।

ਆਡ: ਚੁਬੱਚਾ
ਟਿੰਡਾ ਪੁੱਠੀਆਂ ਬੰਨ੍ਹੋ,ਆਡ ਵੀ ਸੁੱਕੀ ਰ੍ਹਾਸੀ। (ਟਿੰਡਾਂ ਪੁੱਠੀਆਂ, ਚੁਬੱਚਾ ਸੁੱਕਾ)
(ਪ੍ਰਬੰਧ ਉਲਟੇ ਹੋਣ ਤਾਂ ਨਤੀਜੇ ਕੁਝ ਨਹੀਂ ਨਿਕਲਦੇ)
ਆਂਦਾ ਪਿਆਂ ਆ ਰਿਹਾ ਹਾਂ
ਉਬਾਹਲਾ ਕੀ ਥੀਦੈਂ, ਆਂਦਾ ਤਾਂ ਪਿਆਂ।
ਕਾਹਲਾ ਕਿਉਂ ਪੈਂਦਾ ਹੈਂ, ਆ ਤਾਂ ਰਿਹਾ ਹਾਂ)
ਆਧਾ: ਆਖਦਾ
ਮੈਕੁੰ ਆਧਾ ਹਾਈ, ਨਾਲ ਘਿੱਧੀ ਵੈਸਾਂ।
(ਮੈਨੂੰ ਆਖਦਾ ਸੀ, ਨਾਲ ਲਈ ਜਾਵਾਂਗਾ)
ਆਫਰੀਨ: ਉਸਤਤ ਹੋਣੀ
ਆਫਰੀਨ ਉਨ੍ਹਾਂ ਦੇ ਜਿੰਨ੍ਹਾਂ ਦੀਨਾਂ ਦੇ ਦੁੱਖ ਹਰੇ।
(ਉਸਤਤ ਉਨ੍ਹਾਂ ਦੀ ਜਿੰਨ੍ਹਾਂ ਦੁਖੀਆਂ ਦੇ ਦੁੱਖ ਕੱਟੇ)
ਆਬਰੂ: ਇਜ਼ਤ
ਚੋਰੀ ਜਾਰੀ ਦੇ ਕੰਮਾਂ ਖਾਨਦਾਨ ਦੀ ਆਬਰੂ ਵੰਞਾ ਡਿੱਤੀ।
(ਚੋਰੀ-ਯਾਰੀ ਦੇ ਕੰਮਾਂ ਖਾਨਦਾਨ ਦੀ ਇਜ਼ਤ ਰੋਲ ਦਿਤੀ)
ਆਮਲ: ਅਮਲ
ਤੁਸਾਂ ਕਾਬਲੇ ਆਮਲ ਤਜਵੀਜ਼ ਡਿੱਤੀ ਹੈ।
(ਤੁਸੀਂ ਅਮਲ ਯੋਗ ਰਾਇ ਦਿਤੀ ਹੈ)
ਆਲਮ: ਸੰਸਾਰ/ ਵਿਦਵਾਨ
ਕੁਲ ਆਲਮ ਸੰਮੇ ਤੇ ਆਲਮ ਫਾਜ਼ਲ ਜਾਗਿਣ।
(ਸਾਰੀ ਦੁਨੀਆਂ ਸੰਵੇਂ ਤੇ ਵਿਦਵਾਨ ਚੇਤੰਨ ਰਹਿਣ)
ਆਵੀ/ਆਵਾ: ਭੱਠੀ/ਭੱਠਾ (ਇੱਟਾਂ ਦਾ)
ਆਵੀ ਦੀਆਂ ਇੱਟਾਂ ਮਸੀਤੀਂ ਤੇ ਆਵੇ ਦੀਆਂ ਮਹਿਲੀਂ।
(ਭੱਠੀ ਦੀਆਂ ਇੱਟਾਂ ਮਸੀਤ ਨੂੰ ਤੇ ਭੱਠੇ ਦੀਆਂ ਮਹਿਲਾਂ ਨੂੰ)
ਆੜੀ: ਯਾਰ/ਯਾਰੀ
ਆੜੀ ਯਾਦ ਕਰੀਂਦੇ ਯਾਦਾਂ ਆੜੀਆਂ ਦੀਆਂ।
(ਯਾਰ ਯਾਦ ਪਏ ਕਰਦੇ ਨੇ, ਯਾਦਾਂ ਯਾਰੀਆਂ ਦੀਆਂ)
ਐੱਠਾ ਖੁਲ੍ਹਾ ਮੈਦਾਨ
ਪਿੰਡ ਦੇ ਐੱਠੇ ਵਿਚ ਗਭਰੂ ਜੋੜ ਕਰੇਨ।
(ਪਿੰਡ ਦੇ ਖੁਲ੍ਹੇ ਮੈਦਾਨ ਵਿਚ ਗਭਰੂ ਮੁਕਾਬਲੇ ਕਰਦੇ ਹਨ)
ਐਡਾ/ਏਡਾ: ਐਨਾ
ਐਡਾ/ਏਡਾ ਵੱਡਾ ਤਾਂ ਨਹੀਂ ਥੀ ਗਿਆ, ਕਨੂੰਨ ਤੂੰ ਵੱਡਾ।
(ਐਨਾ ਵੱਡਾ ਤਾਂ ਨਹੀਂ ਹੋ ਗਿਆ, ਕਾਨੂੰਨ ਤੋਂ ਵੀ ਵੱਡਾ)

ਐਬ ਨੁਕਸ
ਦੌਲਤ ਸਾਰੇ ਐਬ ਢੱੱਕ ਡੇਵੇ।
(ਪੈਸਾ ਸਾਰੇ ਨੁਕਸ ਢੱਕ ਦਿੰਦਾ ਹੈ।
ਔਸਾਨ: ਹੋਸ਼
ਜੱਜ ਦੇ ਸਖਤ ਫੈਸਲੇ ਤੇ ਮੁਲਜ਼ਮ ਦੇ ਔਸਾਨ ਹੋਵਾ ਹੋ ਗਏ।
(ਜੱਜ ਦੇ ਸਖਤ ਫੈਸਲੇ ਤੇ ਮੁਲਜ਼ਮ ਦੇ ਹੋਸ਼ ਉੜ ਗਏ।
ਔਖਧ: ਦਵਾਂ
ਆਧੇ ਹਨ, ਮਨੋਬਲ ਹਰ ਔਖ ਦੀ ਔਖਧ ਹੈ।
ਕਹਿੰਦੇ ਨੇ, ਮਨੋਬਲ ਹਰ ਔਕੜ ਵਿਚ ਦਵਾ ਹੈ)
ਔਜ਼ਾਰ: ਸੰਦ
ਕੁਮਾਲੇ ਕਾਰੀਗਰੀ ਵਿਚ ਔਜ਼ਾਰ ਚੂਲ ਹੁੰਦੇ ਹਿਨ।
(ਵਧੀਆ ਕਾਰੀਗਰੀ ਦੀ ਚੂਲ ਸੰਦ ਹੁੰਦੇ ਨੇ)
ਔਝੜ: ਬਿਖੜਾ/ਕਠਿਨ
ਗਿਆਨ ਖੁਣੋਂ ਬੰਦਾ ਔਝੜ ਰਾਹੇ ਪੈ ਵੈਂਦੈ।
(ਗਿਆਨ ਬਿਨਾਂ ਬੰਦਾ ਬਿਖੜੇ ਰਾਹ ਪੈ ਜਾਂਦਾ ਹੈ।
ਔਤਰਾ-ਨਿਖਤਰਾ/ ਔਤਰੀ-ਨਿਖਤਰੀ ਬੇਉਲਾਦੇ ਬਦਕਿਸਮਤ
ਬਾਲਾਂ ਦੀ ਬਲੀ ਦੇ ਕੇ ਔਤਰੇ-ਨਿਖਤਰੇ ਮਰਸੋ।
(ਬਾਲਾਂ ਦੀ ਬਲੀ ਦੇ ਕੇ ਬੇਉਲਾਦੇ ਬਦਕਿਸਮਤ ਹੋ ਕੇ ਮਰੋਗੇ)
ਔਰਤ/ਜ਼ਾਲ: ਘਰ ਵਾਲੀ
ਔਰਤ/ ਜ਼ਾਲ ਦੀ ਹਕੂਮਤ ਰਸੋਈ ਵਿਚ ਹੁੰਦੀ ਹੇ।
(ਘਰਵਾਲੀ ਦਾ ਰਾਜ ਰਸੋਈ ਵਿਚ ਹੁੰਦਾ ਹੈ।
ਔਲ: ਜੇਰ
ਹਜੇ ਗਾਂ ਦੀ ਔਲ ਨਹੀਂ ਆਈ, ਡੁੱਧ ਨਾਰਾ ਹੋਸੀ।
(ਅਜੇ ਗਾਂ ਦੀ ਜੇਰ ਨਹੀਂ ਪਈ, ਦੁੱਧ ਨਾਰਾ ਹੀ ਹੋਵੇਗਾ)
ਔਲੂ: ਚੁਬੱਚਾ
ਭਰ ਭਰ ਆਵਣ ਟਿੰਡਾਂ, ਸਾਡਾ ਔਲੁ ਗੜ ਗੜ ਕਰਦਾ ਜੀ।
ਭਰ ਭਰ ਆਵਣ ਟਿੰਡਾਂ, ਸਾਡਾ ਚੁਬੱਚਾ ਗੜ ਗੜ ਕਰਦਾ ਜੀ)
ਅੰਗੋਛਾ ਸਾਫਾ
ਬਜ਼ੁਰਗ ਦਾ ਅੰਗੋਛਾ ਧੋ, ਗੋਦੀ ਲਾਲ ਖੇਡਸੀ।
(ਬਾਬੇ ਦਾ ਸਾਫਾ ਧੋ, ਗੋਦੀ ਲਾਲ ਖੇਡੇਗਾ)
ਅੰਦਰ ਅੰਦਰਵਾਰ ਲਗਾ ਕਪੜਾ
ਕੋਟ ਦਾ ਅੰਦਰਸ ਖਸਤਾ ਲਾ ਡਿੱਤੈਨੇ।
(ਕੋਟ ਦੇ ਅੰਦਰਲਾ ਕਪੜਾ ਘੱਟੀਆ ਲਾ ਦਿੱਤਾ ਗਿਆ ਹੈ)

ਆਂਦਰਾਂ: ਅੰਦਰੁਨੀ ਜ਼ਜ਼ਬੇ
ਬਚੜੇ ਭਾਵੇਂ ਭੁੱਖ ਡੇਵਣ, ਮਾਂ ਦੀਆਂ ਆਂਦਰਾਂ ਤਾਂਵੀ ਅਸੀਸ ਡੇਵਣ।
(ਬੱਚੇ ਭਾਵੇਂ ਦੁੱਖ ਦੇਣ, ਮਾਂ ਦੇ ਅੰਦਰੋਂ ਅਸੀਸਾਂ ਮਿਲਦੀਆਂ ਹਨ।
ਅੰਗੇਜ਼/ਉਂਗੇਜ਼: ਅੰਦਾਜ਼ਾ
ਅੰਗੇਜ਼/ਉਂਗੇਜ਼ ਲਾ ਕੇ ਇਸ ਪਹਾਰੂ ਦਾ ਮੁੱਲ ਡੱਸ।
(ਅੰਦਾਜ਼ਾ ਲਾ ਕੇ ਇਸ ਪਾਲਤੂ ਦਾ ਮੁੱਲ ਦਸ)


(ੲ)


ਇੰਦੇ ਇੰਵ / ਈਂਞ /ਇਮੇ: ਇਸੇ ਤਰ੍ਹਾਂ / ਐਂਵੇ / ਇਉਂ

ਬੁਲਿਆ ਕੌਣ ਸਾਹਿਬ ਨੂੰ ਆਖੇ ਇੰਞ ਨਹੀਂ ਈਂਞ ਕਰ।
ਇਮੇ ਮੈਂਡੇ ਤੇ ਤੁਹਮਤ ਨਾ ਮੜ੍ਹ, ਸਾਰੇ ਇਮੇਂ ਕਰੀਂਦੇਨ।
(ਐਂਵੇ ਮੇਰੇ ਤੇ ਇਲਜ਼ਾਮ ਨਾ ਲਾ, ਸਾਰੇ ਇਉਂ ਕਰਦੇ ਨੇ।
ਇਡਾਹੀਂ/ਇਡਾਹੁੰ/ਇਡੂ/ਇੱਡੇ: ਇਧਰੇ/ਇਧਰੋਂ/ਇਧਰ
ਇਡਾਹੀਂ ਵੰਞਣੈ, ਇਡਾਹੂੰ ਟੁਰਸੂੰ, ਇੱਤੂੰ ਆਵੇਂ ਤੇ ਇੱਡੇ ਵੈਸੂੰ ਤੇ ਕੱਠੇ ਜਲਸੂੰ।
(ਇਧਰੇ ਜਾਣੈ, ਇਧਰੋਂ ਤੁਰਾਂਗੇ, ਇਧਰੋਂ ਆਈਂ ਤੇ ਇਧਰ ਚਲਾਂਗੇ ਅਤੇ
ਇਕੱਠੇ ਜਾਵਾਂਗੇ)
ਇਜਾਜ਼ਤ: ਆਗਿਆ
ਪੁਰੀ ਵਿਥਿਆ ਡਸਣ ਦੀ ਇਜਾਜ਼ਤ ਤਾਂ ਹੈ।
(ਪੂਰੀ ਗਲ ਦਸਣ ਦੀ ਆਗਿਆ ਦੇਵੋਗੇ)
ਇਤਕਾਦ /ਇਸ਼ਟ: ਭਰੋਸਾ।
ਤੈਂਡੇ ਮੈਂਡੇ ਇਤਕਾਦ ਅਲਗ ਹਿਨ ਪਰ ਹਿਕ ਬੈ ਤੇ ਇਤਕਾਦ ਤਾਂ ਹੇ।
(ਤੇਰੇ ਮੇਰੇ ਇਸ਼ਟ ਵੱਖ ਪਰ ਇਕ ਦੂਜੇ ਤੇ ਭਰੋਸਾ ਤਾਂ ਹੈ)
ਇਤਰਾਣਾ: ਹੈਂਕੜ ਕਰਨਾ
ਈਂਞ ਨਾ ਇਤਰਾਅ, ਇਸ ਸ਼ਖਸਾਣੀ ਤੈਂਡੇ ਪੋਤੜੇ ਧੋਤੇ ਹਿਨ।
(ਇਉਂ ਨਾ ਹੈਕੜ ਕਰ, ਇਸ ਸਵਾਣੀ ਤੇਰੇ ਪੋਤੜੇ ਧੋਤੇ ਨੇ)
ਇੰਨੂੰ ਈਕੂੰ: ਇਸ ਨੂੰ
ਇੰਨੂੰ ਈਕੂੰ ਕੇ ਡਸੇਸੋਂ, ਇਹ ਤਾਂ ਧੁਰ ਦੀਆਂ ਡੀਂਸਦੈ।
(ਇਸ ਨੂੰ ਕੀ ਦਸੇਂਗਾ, ਇਹ ਤਾਂ ਧੁਰ ਦੀਆਂ ਦਸਦੈ)
ਇਬਾਰਤ: ਲਿਖਤ
ਆਲਮ ਫਾਜ਼ਲ ਹੈ, ਫੈਸਲੇ ਦੀ ਇਬਾਰਤ ਸਹੀ ਲਿਖਸੀ।
(ਵਿਦਵਾਨ ਹੈ, ਫੈਸਲੇ ਦੀ ਲਿਖਤ ਠੀਕ ਲਿਖੂ)
ਇਮਾਮ ਦਸਤਾ; ਖਰਲ
ਸੁਰਮਾ ਤੇ ਅਰਕ ਗੁਲਾਬ, ਇਮਾਮ ਦਸਤੇ ਵਿਚ ਰਗੜਸ਼ਾਂ।
(ਸ਼ਰਮਾ ਤੇ ਅਰਕ ਗੁਲਾਬ ਖਰਲ ਵਿਚ ਰਗੜੂੰਗਾ)