ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼/(ਟ)

ਵਿਕੀਸਰੋਤ ਤੋਂ

ਝੋਣਾ ਚਕੀ ਪੀਹਣੀ
ਵੱਡਲੇ ਨਾਲ ਅੰਮਾ ਚੱਕੀ ਝੂੰਦੀ ਤੇ ਪਾਠ ਕਰੀਂਦੀ।
(ਸਵੇਰੇ ਸਦੇਂਹਾ, ਅੰਮਾਂ ਚੱਕੀ ਪੀਂਹਦੀ ਤੇ ਪਾਠ ਕਰਦੀ)
ਝੋਰਾ: ਪਛਤਾਵਾ
ਕੇਹਾ ਝੋਰਾ ਲਾਈ ਰਖਦੇ ਹੋ, ਜੈਂਦੀ ਸ਼ੈ ਹਾਈ ਘਿਨ ਗਿਆ।
(ਕਾਹਦਾ ਪਛਤਾਵਾ ਕਰਦੇ ਰਹਿੰਦੇ ਹੋ, ਜੀਹਦੀ ਚੀਜ਼ ਸੀ, ਲੈ ਗਿਆ)
ਝੋਲ: ਪਾਲਸ਼
ਇਨ੍ਹਾਂ ਗਾਹਣਿਆਂ ਤੇ ਸੂੰਨੇ ਦਾ ਝੋਲ ਚੜ੍ਹਿਆ ਹੈ।
(ਇਨਾਂ ਗਹਿਣਿਆਂ ਤੇ ਸੋਨੇ ਦੀ ਪਾਲਸ਼ ਕੀਤੀ ਹੈ)
ਝੋਲਾ ਪੈਣਾ: ਕਮਲੇ ਹੋਣ ਦਾ ਦੌਰਾ
ਘਰ ਸੜਗਿਅਸ ਤਾਂ ਝਲ ਨਹੀਂ ਪਾਇਆ, ਝੋਲਾ ਪੈ ਗਿਆ।
(ਘਰ ਮੱਚ ਗਿਆ ਹੈ, ਉਹ ਸਹਿ ਨਹੀਂ ਸਕਿਆ, ਕਮਲਾ ਹੋ ਗਿਆ ਹੈ)
ਝੋਲੀ ਅਡਣੀ: ਪੱਲੂ ਫੈਲਾਉਣਾ
ਮਹਾਤਮਾ ਜੀ, ਝੋਲੀ ਅੱਡੀ, ਖਾਲੀ ਹੈ, ਖੈਰ ਪਾ ਡੇਵੋ।
(ਮਹਾਤਮਾ ਜੀ, ਪੱਲੂ ਫੈਲਾਇਆ ਹੈ, ਖਾਲੀ ਹੈ, ਖੈਰ ਪਾਓ)
ਝੋਲੀ ਪਾਉਣਾ: ਗੋਦ ਲੈਣਾ
ਮੁਰੀਦਾ ਵੰਞ, ਕੈਂਹ ਭੈਣ-ਭਰਾ ਦਾ ਬਾਲ ਝੋਲੀ ਪਾ ਘਿਨ।
(ਸੇਵਕਾ ਜਾ, ਕਿਸੇ ਭੈਣ-ਭਾਈ ਦਾ ਬੱਚਾ ਗੋਦ ਲੈ ਲੈ)
ਝੌਂਕਾ: ਬੁੱਲਾ
ਤੂ ਆਇਓ ਤਾਂ ਕਾਈ ਠਢੀ ਵਾ ਦਾ ਝੌਂਕਾ ਆਇਐ।
(ਤੂੰ ਆਇਆ ਤਾਂ ਕੋਈ ਠੰਡੀ ਹਵਾ ਦਾ ਬੁੱਲਾ ਆਇਆ ਹੈ)

(ਟ)


ਟਸਰ: ਕੂਲਾ ਚਮਕੀਲਾ ਕਪੜਾ
ਰੰਗ ਗੋਰਾ ਉਤੂੰ ਕਾਲੀ ਟਸਰ ਦਾ ਤੇਵਰ, ਕਿਆਮਤ।
(ਗੋਰੇ ਰੰਗ ਉਪਰ ਕਾਲੀ ਟਸਰ ਦਾ ਪਹਿਰਾਵਾ, ਕਿਆਮਤ ਹੋਵੇਗੀ)
ਟਸੂਏ/ਟਸਵੇਂ: ਹੰਜੂ /ਇੰਝੂ
ਵੇਲਾ ਲੰਘਾ ਕੇ ਟਸੂਏ/ਟਸਵੇਂ ਵੀਟਣ ਨਾਲ ਕੇ ਬਣਸੀ।
(ਵੇਲਾ ਲੰਘ ਗਿਆ, ਹੰਝੂ ਵਹਾਉਣ ਨਾਲ ਕੀ ਬਣੂ)
ਟਹਿਲਣ/ਟਹਿਲੀਆ: ਸੇਵਕਾ/ਸੇਵਕ
ਅਨਾਥ ਬਾਲਾਂ ਕੂੰ ਟਹਿਲਣ/ਟਹਿਲੀਆ ਹੀ ਪਾਲਸਿਨ।
(ਅਨਾਥ ਬਾਲਾਂ ਨੂੰ ਸੇਵਕਾ/ਸੇਵਕ ਹੀ ਪਾਲਣਗੇ)
ਟਕਵਾਉਣਾ: ਮੁਲ ਪੁਆਉਣਾ
ਕੈਂਹ ਤ੍ਰੀਆਕੁਲ ਕੋਲੂੰ ਮਾਲ ਦਾ ਮੁਲ ਟਕਵਾ ਘਿੰਨ।
(ਕਿਸੇ ਤੀਸਰੇ ਕੋਲੋਂ ਮਾਲ ਦਾ ਮੁਲ ਪਵਾ ਲੈ)

ਟੱਕਾ/ਟੱਕੇ: ਰੁਪਏ ਦਾ ਬਤੀਵਾਂ ਭਾਗ (ਸਿੱਕਾ)
ਹਿੰਦ ਚੂੰ ਲੁੱਟ ਘਿਨ ਗਈਆਂ ਸਵਾਣੀਆਂ ਟਕੇ ਟਕੇ ਦੀਆਂ ਵੇਚੀਆਂ।
(ਹਿੰਦ ਵਿਚੋਂ ਲੁੱਟ ਕੇ ਲਗਈਆਂ ਔਰਤਾਂ ਟਕੇ ਟਕੇ ਦੀਆਂ ਵੇਚੀਆਂ)
ਟਕੇ ਵਰਗਾ: ਕੋਰਾ
ਮੈਕੂੰ ਲੋੜ ਥੀ ਪਈ ਹੈ ਤੇ ਤੂੰ ਟਕੇ ਵਰਗਾ ਜਵਾਬ ਡੀਦੈ।
(ਮੈਨੂੰ ਲੋੜ ਹੋਈ ਹੈ ਤੇ ਤੂੰ ਕੋਰਾ ਜਵਾਬ ਦਿੰਦਾ ਹੈਂ)
ਟੱਟਰ: ਕੜਾਹਾ
ਤਡਾਂਹ ਤਾਂ ਸ਼ਾਦੀ ਤੇ ਟੱਟਰ ਭਰ ਕੜਾਹ ਬਣੈਂਦੇ ਸਨ।
(ਉਦੋਂ ਤਾਂ ਸ਼ਾਦੀ ਤੇ ਕੜਾਹਾ ਭਰ ਕੜਾਹ ਬਣਾਂਦੇ ਸਨ)
ਟਪਲਾ: ਭੁਲੇਖਾ
ਗਲ ਤਾਂ ਸਾਫ਼ ਥਈ ਹਾਈ, ਤੈਕੂੰ ਟਪਲਾ ਲਗੈ।
(ਗਲ ਤਾਂ ਸਾਫ਼ ਹੋਈ ਸੀ, ਤੈਨੂੰ ਭੁਲੇਖਾ ਲਗਾ ਹੈ)
ਟੱਪਾ: ਟੱਕ
ਖੂਹ ਪੁੱਟਣ ਵੇਲੇ ਪਹਿਲਾ ਟੱਪਾ ਪੀਰ ਖਵਾਜੇ ਦੇ ਨਾਂ।
(ਖੂਹ ਪੁਟਣ ਵੇਲੇ ਪਹਿਲਾ ਟੱਕ ਪੀਰ ਖਵਾਜੇ ਦੇ ਨਾਂ ਦਾ)
ਟਰਟਰ: ਚਿਰ ਚਿਰ
ਕਿਉਂ ਟਰ ਟਰ ਲਾਈ ਬੈਠੇ ਹੋ, ਉਠੋ ਕੰਮ ਫੜੋ।
(ਕਿਉਂ ਚਿਰ ਚਿਰ ਲਾਈ ਬੈਠੇ ਹੋ, ਉਠੋ ਕੰਮ ਫੜੋ)
ਟਾਹਲਾ ਪਾ: ਟਰਕਾ ਦੇ
ਚੰਦਾ ਘਿਨਣ ਆਏ ਹੋਸਿਨ, ਪਰ੍ਹਾਂ ਟਾਹਲਾ ਪਾ।
(ਚੰਦਾ ਲੈਣ ਆਏ ਹੋਣਗੇ, ਪਰੇ ਟਰਕਾ ਦੇ)
ਟਾਂਕਣਾ: ਸਿਉਣਾ
ਬੇਲੀਆ, ਮੈਂਡਾ ਚੋਲਾ ਵੀ ਟਾਂਕ ਸਟੀਂ।
(ਮਿਤਰਾ, ਮੇਰਾ ਕੁੜਤਾ ਵੀ ਸਿਉਂ ਸਿਟੀ)
ਟਾਂਗਰੀ: ਮਿੱਠੀਆਂ ਪਕੌੜੀਆਂ
ਬਾਬੇ ਦੀ ਹੱਟੀ ਤੂੰ ਟਾਂਗਰੀ ਦਾ ਝੂੰਗਾ ਮਿਲਦੈ।
(ਬਾਬੇ ਦੀ ਹੱਟੀ ਤੋਂ ਮਿੱਠੀਆਂ ਪਕੌੜੀਆਂ ਦਾ ਝੂੰਗਾ ਮਿਲਦੈ)
ਟਾਪ ਸਿਲਾਈ ਵਿਚ ਛੜੱਪਾ
ਮਸ਼ੀਨ ਦੀ ਸੂਈ ਵਟਾ, ਟਾਪ ਡੀਂਦੀ ਪਈ ਹੇ।
(ਮਸ਼ੀਨ ਦੀ ਸੁਈ ਬਦਲ, ਛੜੱਪੇ ਦੇ ਰਹੀ ਹੈ)
ਟਿੱਕਾ ਲਾਣਾ: ਬਦਨਾਮੀ ਕਰਾਉਣੀ
ਮੈਕੂੰ ਕੀ ਪਤਾ ਹਾਈ ਤੁ ਈਹੋ ਟਿੱਕਾ ਲੈਸੇਂ।
(ਮੈਨੂੰ ਕੀ ਪਤਾ ਸੀ, ਤੂੰ ਇਹੀ ਬਦਨਾਮੀ ਕਰਾਏਂਗੀ)
ਟਿੱਕੜੇ: ਮਿੱਠੀਆਂ ਮੱਠੀਆਂ
(ਲੰਮੇ ਰਾਹ ਵੈਂਦਾ ਪਿਐਂ, ਟਿੱਕੜੇ ਘਿਧੀ ਵੰਞ।
(ਲੰਮੀ ਯਾਤਰਾ ਤੇ ਚਲਿਆ ਹੈਂ, ਮਿੱਠੀਆਂ ਮਿੱਠੀਆਂ ਲਈ ਜਾ)

ਟਿੱਨਣ: ਕਾਲਾ ਨਿਕਾ ਜੀਵ
ਅੱਧ ਸੁੱਕੇ ਫੋਸਾਂ ਥਲੂੰ ਟਿੱਨਣ ਨਿਕਲਸਨ।
(ਅੱਧ ਸੁੱਕੀਆਂ ਪਾਥੀਆਂ ਹੇਠੋ ਕਾਲੇ ਟਿੰਨਣ ਨਿਕਲਣਗੇ)
ਟਿੱਪਣਾ: ਕਾਟਾ ਫੇਰਨਾ
ਰਕਮ ਤਾਂ ਤਾਰ ਡਿੱਤੀ ਹਮ, ਤੂੰ ਟਿੱਪਣੀ ਭੁੱਲ ਗਿਉਂ।
(ਰਕਮ ਤਾਂ ਮੈਂ ਤਾਰ ਦਿਤੀ ਸੀ, ਤੂੰ ਕਟਣੀ ਭੁੱਲ ਗਿਉਂ)
ਟਿਮਕਣਾ: ਬਿੰਦੁ
ਉਹ ਟਿਮਕਣਾ ਜਿਹਾ ਡਿਸਦਾ ਮੰਗਲ ਕੈਂਹ ਕੁ ਮੰਗਲੀਕ ਕਰ ਸੰਗਦੈ।
(ਔਹ ਬਿੰਦੂ ਜਿਹਾ ਦਿਸਦਾ ਮੰਗਲ ਤਾਰਾ ਕਿਸੇ ਨੂੰ ਮੰਗਲੀਕ ਕਰ ਸਕਦੈ!)
ਟੀਟਣਾ: ਦੁਲੱਤੀ
ਭੈੜੇ ਕੂੰ ਟੀਟਣੇ ਮਾਰਣ ਦਾ ਝੱਸ ਹੇ।
(ਬਦ ਨੂੰ ਦੁਲੱਤੀਆਂ ਮਾਰਨ ਦੀ ਬਾਣ ਹੈ)
ਟੀਂਡੇ: ਟਿੰਡੇ
ਟੀਂਡੇ ਦੀ ਭਾਜੀ ਦੀ ਤਾਸੀਰ ਠੰਢੀ ਹੁੰਦੀ ਹੇ।
(ਟਿੰਡਿਆਂ ਦੀ ਸਬਜ਼ੀ ਦੀ ਤਾਸੀਰ ਠੰਡੀ ਹੁੰਦੀ ਹੈ)
ਟੁੱਕਰ: ਰੋਟੀ ਦੇ ਟੁਕੜੇ
ਟੁੱਕਰਾਂ ਪਿਛੂੰ ਬਏ ਮੁਲਖਾਂ ਵਿੱਚ ਟੱਕਰਾਂ ਮਾਰਦੇ ਫਿਰਦੇ ਹਨ।
(ਰੋਟੀ ਦੇ ਟੁਕੜਿਆਂ ਪਿਛੇ ਦੂਜੇ ਦੇਸ਼ਾਂ ਵਿੱਚ ਮਿਹਨਤਾਂ ਕਰਦੇ ਫਿਰਦੇ ਨੇ)
ਟੁੰਭ: ਟੁੰਬ
ਸੁਤੀ ਕੌਮ ਕੂੰ ਸ਼ਹੀਦੀਆਂ ਟੁੰਭ ਟੁੱਬ ਕੇ ਜਗਾਇਆ।
(ਸੁਤੀ ਕੌਮ ਨੂੰ ਸ਼ਹੀਦੀਆਂ ਟੁੰਬ ਟੁੰਬ ਕੇ ਜਗਾਇਆ)
ਟੁਰ: ਤੁਰ (ਟੁਰ ਗਿਆ, ਟੁਰ ਪਰ੍ਹਾਂ, ਟੁਰ ਪੌ:
ਤੁਰ ਗਿਆ, ਤੁਰ ਪਰ੍ਹਾਂ, ਤੁਰ ਪੌ)
ਟੂਰਨ ਆਲਾ ਟੁਰ ਗਿਆ, ਬੈਠਾ ਰਾਹਸੇਂ, ਟੁਰੇ ਪਰ੍ਹਾਂ, ਟੁਰ ਵੀ ਪੌ।
(ਚਲਣ ਵਾਲਾ ਤੁਰ ਗਿਆ, ਬੈਠਾ ਰਹੇਂਗਾ, ਚਲ ਤੁਰ ਪਰੇ, ਤੁਰ ਵੀ ਪੈ)
ਟੂਸ ਕੇ: ਤੁੰਨ ਕੇ
ਲੰਗਰ ਚੂੰ ਟੂਸ ਕੇ ਢਿਢ ਭਰ ਘਿਧਈ।
(ਲੰਗਰ ਵਿਚੋਂ ਤੁੰਨ ਕੇ ਢਿਡ ਭਰ ਲਿਆ ਹਈ)
ਟੇਪਾ: ਤੁਪਕਾ/ਤੁਬਕਾ
ਸ਼ਹੀਦਾਂ ਦੇ ਲਹੂ ਨਾ ਟੇਪਾ ਮੱਥੇ ਦਾ ਤਿਲਕ ਗਣ।
(ਸ਼ਹੀਦਾਂ ਦੇ ਲਹੂ ਦਾ ਤੁਪਕਾ, ਮੱਥੇ ਦਾ ਤਿਲਕ ਗਿਣ)
ਟੋਟਾ: ਘਾਟਾ
ਹੇ ਤਾਂ ਟੋਟੇ ਵਾਲਾ ਸੌਦਾ ਥੀ ਗਿਐ।
(ਇਹ ਤਾਂ ਘਾਟੇ ਵਾਲਾ ਸੌਦਾ ਹੋ ਗਿਆ ਹੈ)
ਟੋਰ ਤੋਰ
ਨੀਂਗਰ ਦੀ ਟੋਰ ਸਹੀ ਹੈ, ਛੇਹਰ ਟੋਰ ਡੇ।
(ਪ੍ਰਾਹੁਣੇ ਦੀ ਚਾਲ ਠੀਕ ਹੈ, ਕੁੜੀ ਤੋਰ ਦੇ)

ਟੁੱਲ/ਟੋਲਾ: ਅੱਟਾ ਸੱਟਾ
ਤੂੰ ਤਾਂ ਟੁੱਲ/ਟੋਲਾ ਮਾਰਿਆ ਹਾਈ, ਗਲ ਸੱਚੀ ਥੀ ਗਈ।
(ਤੂੰ ਅੱਟਾ ਸੱਟਾ ਲਾਇਆ ਸੀ, ਗਲ ਸਚੀ ਹੋ ਗਈ)

(ਠ)


ਠੱਸਾ: ਉੱਕਾ ਪੁੱਕਾ ਸੌਦਾ
ਤੋਲਣ ਤੱਕਣ ਛੋੜ, ਠੱਸਾ ਮਾਰ।
(ਤੋਲਣ ਤਾਣ ਛੱਡ, ਉਕਾ ਪੁੱਕਾ ਸੌਦਾ ਮਾਰ)
ਠੱਠਾ: ਮਖੌਲ
ਭਜ ਵੰਞੋ ਛੁਹਰੋ, ਫਕੀਰਾਂ ਨਾਲ ਠੱਠਾ ਨਹੀਂ ਕਰੀਦਾ।
(ਦੌੜੋ ਮੁੰਡਿਓ, ਫਕੀਰਾਂ ਨਾਲ ਮਖੌਲ ਨਹੀਂ ਕਰੀਦਾ)
ਠੱਠੇਰਾ: ਠੱਠਿਆਰ
ਧਾਤ ਦੇ ਭਾਂਡੇ ਠਠੇਰੇ ਕੋਲ ਘਿਨ ਵੰਞ, ਠਪਾਣ ਕੂੰ।
(ਧਾਤ ਦੇ ਭਾਂਡੇ ਠਠਿਆਰ ਕੋਲ ਠਪਾਣ ਨੂੰ ਲੈ ਜਾ)
ਠਢਾ ਠੰਡਾ
ਠਢਾ ਵੇਲਾ ਥੀ ਗਿਐ, ਜੂਨ ਜੁਲਾਹੇਂ।
(ਠੰਡਾ ਵੇਲਾ ਹੋ ਗਿਆ, ਚਲ ਚਲੀਏ)
ਨਾਂਹਦਾ/ਠਾਥਾ: ਫਬਦਾ/ਫੱਬਿਆ
ਇਹ ਰੰਗ ਮੈਕੂੰ ਨਾਹੀ ਠਾਥਾ ਤੈਕੂੰ ਠਾਹਦਾ ਪਿਐ।
(ਇਹ ਰੰਗ ਮੈਨੂੰ ਨਹੀਂ ਫਬਿਆ, ਤੈਨੂੰ ਫਬਦਾ ਪਿਐ)
ਨਿੱਗਣਾ/ਠਿੰਙਣਾ: ਬਹੁਤਾ ਮਧਰਾ
ਲਮੋਚੜ ਕੋਲੂੰ ਠਗਣਾ ਭਲਾ, ਨਿੱਕੀ ਮੰਜੀ ਤੇ ਸੰਮ ਪੋਸੀ।
(ਲੰਮਢੀਂਗ ਨਾਲੋਂ ਮਧਰਾ ਭਲਾ, ਨਿੱਕੀ ਮੰਜੀ ਤੇ ਸੌਂ ਜਾਉ)
ਨਿੱਪਣਾ: ਘੜੇ ਟੱਪਣਾ
ਘੁਮਿਆਰ ਕੂੰ ਘੜੇ ਨਿੱਪਦਾ ਡੇਖ, ਸੂਹਣਾ ਕੰਮ ਹੈ ਨਾ।
(ਘੁਮਾਰ ਨੂੰ ਘੜੇ ਠੱਪਦਾ ਵੇਖ, ਸੁਹਣਾ ਕੰਮ ਹੈ ਨਾ)
ਠੀਕਰ/ਠੀਕਰਾ: ਨਾਸਵਾਨ ਦੇਹੀ
ਠੀਕਰ/ਠੀਕਰਾ ਦਿਲੀਸ ਦੇ ਸਿਰ ਵੰਞ ਭੰਨਿਓਸ।
(ਇਹ ਨਾਸਵਾਨ ਦੇਹੀ ਦਿਲੀ ਦੇ ਰਾਜੇ ਸਿਰ ਜਾ ਭੰਨੀ)
ਠੁਸਣਾ: ਭੁੰਨ ਭਰਨਾ
ਮੁਖਤ ਦਾ ਮਾਲ ਹਈ, ਠੁਸਣ ਦੀ ਕਸਰ ਕੇਹੀ।
(ਮੁਫ਼ਤ ਦਾ ਮਾਲ ਹੈ, ਤੁੰਨ ਭਰਨ ਦੀ ਕਸਰ ਕਾਹਦੀ)
ਠੁੱਠ: ਅੰਗੁਠਾ/ਡੋ ਡੋ
ਹੁੱਧਾਰ ਡਿੱਤੀ ਵੈਂਦੇ, ਹੁਗਰਾਹੀ ਵੇਲੇ ਠੁੱਠ ਡਿਖੈਸਿਨ।
(ਉਧਾਰ ਦੇਈ ਜਾਂਦੈ, ਉਗਰਾਹੀ ਵੇਲੇ ਡੋ ਡੋ ਕਰਨਗੇ)