ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼/(ਤ)

ਵਿਕੀਸਰੋਤ ਤੋਂ

ਢਿਮਕਾ/ਢੀਂਗਣਾ:ਅਮਕਾ ਢਿਮਕਾ/ਅਲਾਂ ਫਲਾਂ
ਮੈਕੁੰ ਢਿਮਕੇ ਢੀਂਗਣੇ ਦਾ ਪਤਾ ਨਹੀਂ, ਤੁ ਨਾਂ ਲੈ।
(ਮੈਨੂੰ ਅਮਕੇ ਢਿਮਕੇ/ਅਲਾਂ ਫਲਾਂ ਦਾ ਪਤਾ ਨਹੀਂ, ਤੂੰ ਨਾਂ ਲੈ)
ਢੀਮ: ਵੱਟੇ/ਡਲ੍ਹੇ
ਢੀਮਾਂ ਮਾਰੋ, ਬੇਰੀ ਬੇਰ ਡੇਵੇ, ਬੰਦਾ ਡੇਵੇ ਸਜ਼ਾ।
(ਵੱਟੇ/ਡਲ੍ਹੇ ਮਾਰੋ ਬੇਰੀ ਬੇਰ ਦਿੰਦੀ ਹੈ ਤੇ ਬੰਦਾ ਸਜ਼ਾ ਦਿੰਦਾ ਹੈ)
ਢੁੰਡਰੀ/ਤੂੰ: ਮਲ ਨਿਕਾਸੀ ਅੰਗ ਦਾ ਸੋਜਾ
ਮਰਚਾਂ ਬਹੂੰ ਖਾਂਦਾ ਰਿਹੈ ਤੇ ਹੁਣ ਢੰਡਰੀ, ਤੂੰ ਨਿਕਲੀ ਪਈਸ।
(ਮਿਰਚਾਂ ਢੇਰ ਖਾਂਦਾ ਰਿਹੈ ਤੇ ਹੁਣ ਮਲ ਨਿਕਾਸੀ ਅੰਗ ਬਾਹਰ ਆ ਗਿਐ)
ਢੇਕੇ: ਧੱਕੇ
ਪੜਿਆ ਹੀ ਨਹੀਂ, ਹੁਣ ਨੌਕਰੀ ਕੂੰ ਢੇਕੇ ਖਾਂਦਾ ਹੈ।
(ਪੜਿਆ ਹੈ ਨਹੀਂ, ਹੁਣ ਨੌਕਰੀ ਨੂੰ ਧੱਕੇ ਖਾਂਦਾ ਫਿਰਦੈ)
ਚੇਲਾ: ਡਲੀ
ਹਿੱਕ ਢੇਲਾ ਗੁੜ ਦਾ ਕੇਹਾ ਘਿਧਮ, ਹਿਸਾਨ ਜਤੈਂਦੇ।
(ਇੱਕ ਡਲੀ ਗੁੜਦੀ ਮੈਂ ਕਾਹਦੀ ਲੈ ਲਈ, ਅਹਿਸਾਨ ਕਰਦੈ)
ਢੋ: ਮੌਕਾ
ਭਿਰਾਵਾ, ਕਾਈ ਢੋ ਢੁਕਾਅ, ਯਾਰ ਮਿਲ ਪੋਵਿਨ।
(ਭਰਾਵਾਂ, ਕੋਈ ਮੌਕਾ ਬਣਾ, ਪ੍ਰੇਮੀ ਮਿਲ ਪੈਣ)
ਢੋਈ: ਆਸਰਾ
ਰੁਪਏ ਪੈਸੇ ਦੀ ਤ੍ਰੋਟ ਪਵੇ ਤਾਂ ਭਾਈ ਢੋਈ ਨਹੀਂ ਡੀਂਦਾ।
(ਮਾਇਆ ਦੀ ਟੋਟ ਪਵੇ ਤਾਂ ਕੋਈ ਆਸਰਾ ਨਹੀਂ ਦਿੰਦਾ)
ਢੋਕ: ਝੋਕ/ਛੱਪਰਾਂ ਦੀ ਬਸਤੀ
ਜ਼ਮਾਨੇ ਕੇਡੇ ਬਦਲ ਗਏਨ, ਢੋਕਾਂ ਵਾਲੇ ਰਾਜੇ ਥੀ ਗਏਨ।
(ਜ਼ਮਾਨੇ ਕਿੰਨੇ ਬਦਲ ਗਏ ਨੇ, ਛਪਰਾਂ ਵਾਲੇ ਰਾਜੇ ਹੋ ਗਏ ਨੇ)
ਢੋਰਾ: ਸੁਸਰੀ
ਢੋਰੇ ਸਾਰਾ ਗੇਹੂੰ ਗਾਲ ਡਿੱਤੈ, ਇਸ ਦਾ ਕੇ ਕਰੇਸੂੰ।
(ਸੁਸਰੀ ਨੇ ਸਾਰੀ ਕਣਕ ਗਾਲ ਦਿਤੀ ਹੈ, ਇਸ ਦਾ ਕੀ ਕਰਾਂਗੇ)
ਢੋਲਾ/ਢੋਲਣ: ਪ੍ਰੇਮੀ/ਪ੍ਰੇਮਕਾ
ਜ਼ਾਲਿਮ ਸਮਾਜ ਢੋਲੇ ਢੋਲਣਾਂ ਤੂੰ ਨਹੀਂ ਜਰਦਾ।
(ਜ਼ਾਲਮ ਸਮਾਜ ਪ੍ਰੇਮੀ/ਪ੍ਰੇਮਕਾਵਾਂ ਨੂੰ ਨਹੀਂ ਸਹਿੰਦਾ)

(ਤ)


ਤਉ: ਸਰਸਾਮ
ਵਲਾ ਵਲਾ ਧਾਂਦੈ, ਤਉ ਪਾਏ ਵੈਸੀਆ।
(ਮੁੜ ਮੁੜ ਨਹਾਈ ਜਾਨੈਂ, ਸਰਸਾਮ (ਸਿਰ ਦਾ ਬੁਖਾਰ) ਹੋ ਜੂ)

ਤਅੱਸੁਬ: ਫਿਰਕੂ ਸੋਚ
ਧਰਮ 'ਚ ਅੰਧ ਵਿਸ਼ਵਾਸ਼ ਨੁੰ ਤਅੱਸੁਬ ਪੈਦਾ ਥੀਵੇ।
(ਧਰਮ 'ਚ ਅੰਧ ਵਿਸ਼ਵਾਸ਼ ਵਿਚੋਂ ਫਿਰਕੂ ਸੋਚ ਪੈਦਾ ਹੋਵੇ)
ਤਅਲੁਕ: ਸੰਬੰਧ
ਦਲੀਲ ਨਾਲ ਸੋਚੋ, ਅੰਧ ਵਿਸ਼ਵਾਸ਼ ਨਾਉ ਤਅਲੁਕ ਤ੍ਰੋੜੋ।
(ਤਰਕ ਨਾਲ ਸੋਚੋ, ਅੰਧ ਵਿਸ਼ਵਾਸ਼ ਨਾਲੋਂ ਸੰਬੰਧ ਤੋੜੋ)
ਤਸ਼ਤਰੀ: ਛੋਟੀ ਪਲੇਟ
ਨਿਸਰੀ ਤੇ ਨਿੱਕੀ ਇਲੈਚੀ ਤਸ਼ਤਰੀ ਵਿਚ ਪ੍ਰੋਸ ਡੇ।
(ਮਿਸ਼ਰੀ ਤੇ ਛੋਟੀ ਲੈਚੀ, ਛੋਟੀ ਪਲੇਟ ਵਿੱਚ ਪ੍ਰੋਸ ਦੇ)
ਤਸਬੀ: ਮਾਲਾ
ਤਸਬੀ ਫੇਰਦਾ ਰਾਂਹੀ, ਬਹੂੰ ਨਹੀਂ ਬੋਲਦਾ।
(ਮਾਲਾ ਫੇਰਦਾ ਰਹਿੰਦੈ, ਜ਼ਿਆਦਾ ਨਹੀਂ ਬੋਲਦਾ)
ਤਸ਼ਬੀਹ: ਅਲੰਕਾਰ
ਇਹ ਲਿਖਾਰੀ ਤਸ਼ਬੀਹਾਂ ਬਹੁੰ ਭਰ ਡੀਂਦੈ।
(ਇਹ ਲੇਖਕ ਅਲੰਕਾਰ ਬਹੁਤ ਭਰ ਦਿੰਦਾ ਹੈ)
ਤੱਸਾ: ਤਿਹਾਇਆ
ਡਾਂਦ ਤੱਸਾ ਹੈ, ਪਾਣੀ ਪਿਲਾ ਘਿਨਾ।
(ਬਲਦ ਤਿਹਾਇਆ ਹੈ, ਪਾਣੀ ਪਿਆ ਲਿਆ)
ਤਸਮਈ: ਖੀਰ
ਜਿਹੜਲੇ ਖੀਰ ਕੂੰ ਤਸਮਈ ਸੱਡਿਆ ਤਾਂ ਸੜ ਵੈਸੋ।
(ਜਦੋਂ ਮੈਂ ਖੀਰ ਨੂੰ ਤਸਮਈ ਕਿਹਾ ਤਾਂ ਮਚ ਜਾਵੋਗੇ)
ਤਸਲਾ: ਪਤੀਲਾ
ਤਸਲੇ ਵਿਚ ਤਸਮਈ ਪਈ ਹੈ, ਤੈਹੂੰ ਪਤਾ ਹੈ।
(ਪਤੀਲੇ ਵਿੱਚ ਖੀਰ ਪਈ ਹੈ, ਤੈਨੂੰ ਪਤਾ ਹੈ)
ਤਸ਼ਵੀਸ: ਜ਼ਿਕਰ
ਤੂੰ ਕਿੱਥੇ ਵਦੈ, ਸਾਡ਼ੀ ਤਸ਼ਵੀਸ ਹੁੰਦੀ ਪਈ ਹੈ।
(ਤੂੰ ਕਿੱਥੇ ਫਿਰਦੈ, ਸਾਨੂੰ ਫਿਕਰ ਹੋ ਰਿਹਾ ਹੈ)
ਤਹਿਕੀਕਾਤ/ਤਫ਼ਤੀਸ਼: ਪੁੱਛ-ਪੜਤਾਲ
ਪੁਲਿਸ ਤਹਿਕੀਕਾਤ/ਤਫ਼ਤੀਸ਼ ਵਿਚ ਲਗੀ ਪਈ ਹੈ।
(ਪੁਲਿਸ ਪੁੱਛ-ਪੜਤਾਲ ਵਿਚ ਲਗੀ ਹੋਈ ਹੈ)
ਤਹਿਰੀਕ: ਲਹਿਰ
ਗੁਲਾਮੀ ਮੁਕਾਵਣ ਦੀ ਤਹਿਰੀਕ ਨੂੰ ਫਸਾਦਾਂ ਮਲੀਨ ਕੀਤੈ।
(ਗੁਲਾਮੀ ਖਾਤਮੇ ਦੀ ਲਹਿਰ ਨੂੰ ਫਸਾਦਾਂ ਗੰਦਾ ਕੀਤੈ)
ਤੱਕ ਅੰਦਾਜ਼ਾ
ਡੇਖ ਤੇ ਤੱਕ ਲਾ, ਕੌਣ ਆਂਦਾ ਪਿਐ।
(ਵੇਖ ਤੇ ਅੰਦਾਜ਼ਾ ਕਰ, ਕੌਣ ਆ ਰਿਹਾ ਹੈ)

ਤਕਸੀਮ ਵੰਡ
ਭਿਰਾ ਭਿਰਾ, ਘਰ ਦੀ ਤਕਸੀਮ ਪਿਛੂੰ ਭਿੜ ਪਏ ਹਿਨ।
(ਭਰਾ ਭਰਾ, ਘਰ ਦੀ ਵੰਡ ਪਿੱਛੇ ਲੜ ਪਏ ਨੇ)
ਤਕਸੀਰ: ਅਵੱਗਿਆ
ਮੈਂਡੀ ਹਰ ਤਕਸੀਰ ਦੀ ਮਾੜੀ ਡਿਵਿਆਏ, ਰੱਬ ਰਾਖਾ।
(ਮੇਰੀ ਹਰ ਅਵੱਗਿਆ ਦੀ ਮਾਫੀ ਦੇਣੀ, ਰੱਬ ਰਾਖਾ)
ਤਕਮਾ: ਤਗਮਾ
ਹੋਣਹਾਰ ਬਚੜੇ ਤਕਮਾ ਮੈਂਡੀ ਝੋਲੀ ਆਣ ਪਾਇਆ ਹੈ।
(ਲਾਇਕ ਬੱਚੇ ਨੇ ਤਗ਼ਮਾ ਮੇਰੀ ਝੋਲੀ ਲਿਆ ਪਾਇਐ)
ਤਕਰਾਰ: ਬਹਿਸ/ਝਗੜਾ
ਤਕਰਾਰ ਕਿਹੈ, ਫੈਂਸਲਾ ਮੰਨੋ ਤੇ ਘਰ ਵੰਞੋ।
(ਬਹਿਸ/ਝਗੜਾ ਕਾਹਦੈ, ਫੈਸਲਾ ਮੰਨੋ ਤੇ ਘਰੋ ਘਰੀ ਜਾਉ)
ਤਕੱਲੁਫ਼: ਉਚੇਚ
ਤਕਲਫ਼ ਤਾਂ ਕਾਈ ਨਹੀਂ ਕੀਤਾ, ਬਸ ਚਾਅ ਚੜ੍ਹਿਐ।
(ਉਚੇਚ ਤਾਂ ਕੋਈ ਨਹੀਂ ਕੀਤਾ, ਬਸ ਚਾਅ ਚੜ੍ਹਿਆ ਹੈ)
ਤ੍ਰੱਕ: ਮੁਸ਼ਕ ਮਾਰਦਾ/ ਘੰਟੀਆ ਸ਼ਖ਼ਸ
ਢੱਕੀ ਰਹੀ ਭਾਜੀ ਤ੍ਰੱਕੀ ਪਈ ਹੇ/ਕਿੰਡੂੰ ਆ ਗਿਐਂ ਤੱਕ ਕੈਂਹ ਝਾ ਦਾ।
(ਢੱਕੀ ਰਹੀ ਸਬਜ਼ੀ ਮੁਸ਼ਕੀ ਪਈ ਹੈ/ਕਿਧਰੋਂ ਆ ਗਿਐ ਘਟੀਆ ਕਿਸੇ ਥਾਂ ਦਾ)
ਤ੍ਰੱਕਾਵਣਾ: ਗੰਦਾ ਕਰਨਾ
ਵਾਤਾਵਰਣ ਕੁ ਤ੍ਰੱਕਾਵਣਾ ਮਾਂਘਾਂ ਪੌਸੀ।
(ਵਾਤਾਵਰਣ ਨੂੰ ਗੰਦਾ ਕਰਨਾ ਮਹਿੰਗਾ ਪਊ)
ਤ੍ਰਕਲਾ: ਤਕਲਾ
ਚਰਖੇ ਦਾ ਤ੍ਰੱਕਲਾ ਡਿੰਗਾ ਹੈ, ਹੁਣ ਖੱਲੇ ਖਾਸੀ।
(ਚਰਖੇ ਦਾ ਤਕਲਾ ਵਿੰਗਾ ਹੈ, ਹੁਣ ਪੌਲੇ ਖਾਉਗਾ)
ਤਕਵਾ: ਆਸਤਾ
ਅੱਲਾ ਤੇ ਦੋਜ਼ਖਾਂ ਦੇ ਡਰਾਂ ਚੂੰ ਤਕਵਾ ਟੁਟ ਰਿਹੈ।
(ਰਬ ਤੇ ਨਰਕ ਦੇ ਡਰਾਂ ਵਿਚੋਂ ਆਸਤਾ ਟੁੱਟ ਰਹੀਂ ਹੈ)
ਤ੍ਰੱਕੜਾ: ਜ਼ੋਰਾਵਰ/ਤਕੜਾ
ਤ੍ਰੱਕੜੇ ਦੀ ਗਲ ਮੰਨੀਂਦੀ ਪਈ ਹੈ, ਮਾੜਾ ਰਲਦੈ ਖਾਕ।
(ਜ਼ੋਰਾਵਰ/ਤਕੜੇ ਦੀ ਗਲ ਮੰਨੀ ਜਾ ਰਹੀ ਹੈ, ਮਾੜਾ ਮਿੱਟੀ ਮਿਲ ਜਾਂਦੈ)
ਤ੍ਰੱਕੜੀ ਤਕੜੀ
ਸ਼ਾਹ ਜੀ, ਤ੍ਰੱਕੜੀ ਚਾਈ ਹਿਵੈ, ਪੂਰਾ ਤੋਲਿਓ।
(ਸ਼ਾਹ ਜੀ, ਤਕੜੀ ਫੜੀ ਜੇ, ਪੂਰਾ ਤੋਲਿਆ ਜੇ)
ਤਕੀਆ: ਗੱਦੀ
ਫ਼ਕੀਰ ਦੇ ਤੱਕੀਏ ਥਲੂੰ ਚੋਰੀ ਦਾ ਮਾਲ ਲੱਭੈ।
(ਫ਼ਕੀਰ ਦੀ ਗੱਦੀ ਹੇਠਾਂ ਚੋਰੀ ਦਾ ਮਾਲ ਮਿਲਿਆ ਹੈ)

ਤਖ਼ਲਸ: ਉਪਨਾਮ
ਕਵੀ ਦਾ ਤਖੱਲਸ 'ਸੋਟਾ' ਹੇ, ਕੇਡਾ ਖਰਵਾ ਹੈ।
(ਕਵੀ ਦਾ ਉਪਨਾਮ 'ਸੋਟਾ, ਹੈ, ਕਿੰਨਾ ਅਕਾਵਿਕ ਹੈ)
ਤਖ਼ਮੀਨਾ: ਖਰਚ ਦਾ ਵੇਰਵਾ
ਡਾਜ ਦਾ ਤਖ਼ਮੀਨਾ ਡਿਠੱਮ, ਕੋਈ ਸ਼ੈਆਂ ਰਾਂਧੀਆਂ ਹਿਨ।
(ਦਾਜ ਖਰਚ ਦਾ ਵੇਰਵਾ ਮੈਂ ਦੇਖਿਐ, ਕਈ ਚੀਜ਼ਾਂ ਰਹਿੰਦੀਆਂ ਨੇ)
ਤੰਗ/ਤੰਗ ਪੈੜਾ:ਘੋੜੇ ਖੋਤੇ/ਬੋਤੇ ਤੇ ਮਾਲ ਕਸਣ ਵਾਲਾ ਪਟਾ/ਤਿਆਰੀ
ਕਾਠੀ ਕੂੰ ਤੰਗ ਨਾਲ ਕਸੇਂ, ਤੰਗ ਪੈੜਾ ਕਸੋ।
(ਕਾਠੀ ਨੂੰ ਪਟੇ ਨਾਲ ਕਸ ਦੇਵੀਂ, ਤਿਆਰੀ ਰੱਖੋ)
ਤੱਗ/ਤਗਣਾ: ਹੰਢਣਾ
ਬੰਦੇ ਦੀ ਦੇਹੀ ਤੱਗ ਸੰਗਦੀ ਹੇ ਜੇ ਤੁਗਣਯੋਗ ਖੁਰਾਕ ਘਿੰਨੇ।
(ਬੰਦੇ ਦਾ ਸਰੀਰ ਹੰਢ ਸਕਦੈ ਜੇ ਹੰਢਣ ਵਾਲੀ ਖੁਰਾਕ ਖਾਵੇ)
ਤੰਗੜ/ਤ੍ਰੰਗੜ: ਜਾਲ/ਤਾਰਾ ਸਮੂੰਹ/ਖਿੱਤੀਆਂ
ਗਡੋਂਹ ਤੇ ਤ੍ਰੰਗੜ ਘਤ ਕੇ ਤੰਗੜ ਚੜ੍ਹੇ ਟੁਰ ਪੋਂਵੇਂ।
(ਗਧੇ ਤੇ ਜਾਲ ਪਾ ਕੇ ਖਿੱਤੀਆਂ ਨਿਕਲਦੇ ਤੁਰ ਪਈ)
ਤੱਛਣਾ: ਛਿਲਣਾ
ਜਿਰਾਹ ਨੇ ਫੋੜੇ ਕੂੰ ਤੱਛਕੇ ਪਾਕ ਕਢੀ। ਦਰਖਾਣ ਨੇ ਮੁੰਢ ਕੂੰ ਤੱਛ ਕੇ ਗੋਲ ਕੀਤਾ।
(ਹਕੀਮ ਨੇ ਫੋੜਾ ਛਿਲ ਕੇ ਪਾਕ ਕਢੀ। ਤਰਖਾਣ ਨੇ ਮੁਢ ਨੂੰ ਛਿੱਲ ਕੇ ਗੋਲ ਕੀਤਾ)
ਤੱਜ/ਤਜਵੀਜ਼: ਛੱਡ/ਰਾਇ
ਸਾਰਿਆਂ ਦੇ ਆਖੇ ਤੱਜ ਡਿੱਤੀਹਿਮ, ਭਾਵੇਂ ਤਜਵੀਜ਼ ਚੰਗੀ ਹਾਈ।
(ਸਾਰਿਆਂ ਦੇ ਕਹੇ ਛੱਡ ਦਿਤੀ ਭਾਵੇਂ ਰਾਇ ਚੰਗੀ ਸੀ)
ਤੱਡ: ਟੱਡ
ਐਡਾ ਮੁੰਹ ਤੱਡ ਘਿਧਈ, ਢੇਰ ਰਕਮ ਘਿਨਸੇਂ।
(ਐਡਾ ਮੂੰਹ ਟੱਡ ਲਿਅਈ, ਢੇਰ ਰਕਮ ਲਵੇਂਗਾ)
ਤਣਨਾ: ਅੜ ਖਲੋਣਾ
ਢਿੱਗ ਹੌਸਲਾ ਹਿੱਸ, ਅਫ਼ਸਰ ਅਗੂੰ ਤਣ ਕੇ ਭੈਸ ਕੀਤੀ ਹੈ।
(ਬੜਾ ਹੌਸਲਾ ਹੈਸ, ਅਫ਼ਸਰ ਅਗੋਂ ਅੜਕੇ ਬਹਿਸ ਕੀਤੀ ਹੈਸ)
ਤਣਾਵਾਂ: ਤਕੜੀ ਦੇ ਪਲੜੇ ਦੀਆਂ ਡੋਰਾਂ
ਪਲੜਾ ਤਾਂ ਡੇਖ ਕਿੰਞ ਡਿੱਗਾ ਥਿਆ ਪਿਐ, ਤਣਾਵਾਂ ਕਸ।
(ਦੇਖ ਪਲੜਾ ਟੇਢਾ ਹੋ ਗਿਆ ਹੈ, ਡੋਰਾਂ ਕਸ ਲੈ)
ਤੱਤਾ/ਤੱਤੀ: ਗਰਮ/ਅਭਾਗੀ
ਤੱਤਾ ਨਾ ਥੀ, ਤੱਤੀ ਤਾਂ ਪਹਿਲੂੰ ਮੌਤ ਪਈ ਮੰਗਦੀ ਹੇ।
(ਗਰਮ ਨਾ ਹੋ, ਅਭਾਗਣ ਤਾਂ ਪਹਿਲਾਂ ਮੌਤ ਮੰਗ ਰਹੀ ਹੈ)
ਤਦਬੀਰ: ਜੁਗਤ
ਉਹ ਕਿਹੜੀ ਤਦਬੀਰ ਕਰੀਂਦੇ, ਸੁਝਿਆ ਕੁਝ ਨਾਨ੍ਹੇ।
(ਉਹ ਕਿਹੜੀ ਜੁਗਤ ਕਰਦੇ, ਕੁਝ ਨਹੀਂ ਸਾਨੇ ਸੁਝਿਆ)

ਤਦਭਵ: ਉਚਾਰਨ ਭੇਦ ਵਾਲੇ ਸ਼ਬਦ
ਬਹੂੰ ਸਾਰੇ ਤਦਭਵ ਸ਼ਬਦ ਹਿਨ, ਭਾਵ ਹਿੱਕੋ ਡੇਵਿਨ।
(ਬਹੁਤ ਸਾਰੇ ਸ਼ਬਦ ਉਚਾਰਨ ਵਿੱਚ ਵੱਖ ਹਨ ਪਰ ਭਾਵ ਉਹੀ ਦਿੰਦੇ ਨੇ)
ਤੱਡੀ/ਤੰਦੀ: ਧਮਕਾਊ ਦਬਾਅ
ਸਰਕਾਰੀ ਤੱਡੀ/ਤੰਦੀ ਡਿਵੀਦੀ ਪਈ ਹੈ, ਮਾਮਲਾ ਭਰ ਡੇਵੂੰ।
(ਸਰਕਾਰੀ ਧਮਕਾਊ ਦਬਾਅ ਦਿਤਾ ਜਾ ਰਿਹੈ, ਮਾਮਲਾ ਤਾਰ ਦੇਈਏ)
ਤਨਾਜ਼ਾ: ਝਗੜਾ
ਤਨਾਜ਼ਾ ਕਰੇਸੋ ਤਾਂ ਗਲ ਅੜ ਵੈਸੀ, ਘਾਟਾ ਖਾਸੋ।
(ਝਗੜਾ ਕਰੋਗੇ ਤਾਂ ਗਲ ਅੜ ਜਾਊ, ਘਾਟਾ ਖਾਉਗੇ)
ਤ੍ਰੱਪੜ: ਤੱਪੜੇ
ਤ੍ਰੱਪੜਾਂ ਤੇ ਪੜ੍ਹਨ ਆਲੇ ਲਗਨ ਨਾਲ ਅਗੇ ਆ ਸੰਗਦੇਨ।
(ਤੱਪੜਾਂ ਤੇ ਪੜ੍ਹਨ ਵਾਲੇ ਲਗਨ ਨਾਲ ਅਗੇ ਆ ਸਕਦੇ ਨੇ)
ਤਪਾਣਾ: ਦੁੱਖੀ ਕਰਨਾ
ਤੱਤੀ ਕੂੰ ਬਹੂੰ ਨਾ ਤਪਾ, ਕਾਈ ਪਲੂਤਾ ਚਾ ਡੇਸੀਆ।
(ਦੁਖਿਆਰੀ ਨੂੰ ਹੋਰ ਦੁੱਖੀ ਨਾ ਕਰ, ਕੋਈ ਸਰਾਪ ਦੇ ਦੇਵੇਗੀ)
ਤਫ਼ਰੀਹ: ਮਨ ਪ੍ਰਚਾਵਾ
ਤਫ਼ਰੀਹ ਪਿਛੂੰ ਤਾਂ ਹਿੱਥੇ ਆਏ ਹਾਂ, ਵਤ ਊਹੋ ਝੰਜਟ।
(ਮਨ ਪ੍ਰਚਾਵੇ ਪਿੱਛੇ ਤਾਂ ਇਥੇ ਆਏ ਹਾਂ, ਫਿਰ ਉਹੀ ਝੰਜਟ)
ਤਫ਼ਰੀਕ: ਘਟਾਓ
ਘਿਨਣੀ ਰਕਮ ਚੂੰ ਡੇਵਣੀ ਕੂੰ ਤਫ਼ਰੀਕ ਕਰ ਤੇ ਬਾਕੀ ਕੱਢ
(ਲੈਣੇ ਵਿਚੋਂ ਦੇਣੇ ਘਟਾ ਤੇ ਬਾਕੀ ਦਸ)
ਤੰਬਾ: ਚਾਦਰਾ
ਏ ਡਸ, ਈਦ ਪਿਛੂੰ ਤੰਬਾ ਫੂਕਣੈ, ਭਲਿਆ।
(ਇਹ ਦੱਸ, ਈਦ ਪਿਛੋਂ ਚਾਦਰਾ ਫੂਕਣੈ, ਸਜਣਾ)
ਤੰਬੂਰਾ: ਇਕ ਸਾਜ਼
ਤੰਬੂਰੇ ਵਜਾਂਦੇ, ਨਚਦੇ ਗਾਂਦੇ, ਜਾਵੀਂ ਅਣ ਖਲੋਤੇ।
(ਤੰਬੂਰੇ ਸਾਜ਼ ਵਜਾਂਦੇ, ਨਚਦੇ ਗਾਂਦੇ, ਜਾਨੀ ਆਣ ਖੜੇ)
ਤੰਬੋਲ: ਵਿਆਹ ਦੀ ਸੁਗਾਤ
ਬਿਲਾਣੀਆਂ ਆਈਆਂ, ਤੰਬੋਲ ਘਿਨ ਆਈਆਂ।
(ਸਹੇਲੀਆਂ ਆਈਆਂ, ਵਿਆਹ ਦੀਆਂ ਸੁਗਾਤਾਂ ਲੈ ਆਈਆਂ)
ਤਮਕ: ਗੁਸਾ
ਗਾਲ੍ਹੀਂ ਕਢਦੇ ਪਏ ਹਾਨ, ਸੁਣ ਕੇ ਤਮਕ ਖਾਧੀ।
(ਗਾਲਾਂ ਦਿੰਦੇ ਪਏ ਸਨ, ਸੁਣ ਕੇ ਗੁਸਾ ਆਇਆ)
ਤਮ੍ਹਾਂ: ਲਾਲਚ
ਤਮ੍ਹਾਂ ਦੇ ਮਾਰੇ ਦਮੜੇ ਜੁੜੀਂਦੇ ਰਹੇ, ਐਂਵੇ ਗਏ।
(ਲਾਲਚ ਨੂੰ ਦਮੜੇ ਜੋੜਦੇ ਰਹੇ, ਐਂਵੇ ਗਏ)

ਤਮਾਚਾ/ਚਮਾਠ: ਥੱਪੜ-ਦੇਖੋ ਚਮਾਠ
ਤਰਕਾ/ਮੂੜੀ ਪੂੰਜੀ
ਢੇਰ ਸਾਰਾ ਤਰਕਾ/ਮੂੜੀ ਹੋਵੇ ਤਾਂ ਵਡਾ ਵਪਾਰ ਕਰਾਂ।
(ਬਹੁਤ ਸਾਰੀ ਪੂੰਜੀ ਹੋਵੇ ਤਾਂ ਵੱਡਾ ਵਪਾਰ ਕਰਾਂ)
ਤਰਜ਼/ਤਰਬ: ਸੁਰ, ਤਾਨ: ਲੈਅ
ਨਾ ਛੇੜ ਦਿਲਾਂ ਦੀਆਂ ਤਾਨਾਂ/ਤਰਜ਼ਾਂ/ਤਰਬਾਂ ਕੂੰ।
(ਦਿਲ ਦੀਆਂ ਸੁਰਾਂ/ਲੈਅ ਨੂੰ ਨਾ ਛੇੜ ਬੈਠੀ)
ਤ੍ਰੱਟੀ/ਤਰੱਟੀ: ਸਜ਼ਾ/ਬਰਬਾਦੀ/ਹੇਠੀ
ਕੇਹੀ ਤ੍ਰੱਟੀ ਪਈ ਹੇਈ, ਉਨ੍ਹਾਂ ਪਿਛੂੰ ਸਾਡੀ ਤਰੱਟੀ ਚੌੜ ਕਰੀਂਦੈ।
(ਕਿਹੜੀ ਸਜ਼ਾ ਲਗੀ ਹੈ, ਉਨ੍ਹਾਂ ਮਗਰ ਸਾਡੀ ਹੇਠੀ ਕਰਦੈ)
ਤਰੱਦਦ: ਖੇਚਲ
ਤੁਹਾਡੇ ਇਸ ਤਰੱਦਦ ਦਾ ਮੈਂਡੇ ਤੇ ਹਿਸਾਨ ਹੇ।
(ਤੁਹਾਡੀ ਇਸ ਖੇਚਲ ਦਾ ਮੇਰੇ ਤੇ ਅਹਿਸਾਨ ਹੈ)
ਤਰਦੀਦ: ਖੰਡਨ
ਆਪਣੀ ਆਖੀ ਗਲ ਕੀ ਆਪੂੰ ਤਰਦੀਦ ਪਿਆ ਕਰਨੈ।
(ਆਪ ਕਹੀ ਗਲ ਦਾ ਆਪ ਖੰਡਨ ਕਰ ਰਿਹਾ ਹੈਂ)
ਤ੍ਰੱਪਣਾ : ਟੱਪ ਜਾਣਾ
ਹਿੱਸ ਖੇਲ ਕੂੰ ਕਿਵੇਂ ਤ੍ਰੱਪਸੇ, ਚੌੜੀ ਹੇ।
(ਇਸ ਚੁਬੱਚੇ ਨੂੰ ਕਿਵੇਂ ਟੱਪੇਂਗਾ, ਚੌੜਾ ਹੈ)
ਤ੍ਰਾਹ: ਹੌਲ
ਪਿੱਛੂੰ ਥਏ ਚਾਨਚਕ ਵਾਰ ਤੂੰ ਉਸ ਦਾ ਤ੍ਰਾਹ ਨਿਕਲ ਗਿਆ।
(ਮਗਰੋਂ ਹੋਏ ਅਚਾਨਕ ਵਾਰ ਨਾਲ ਉਸ ਨੂੰ ਹੌਲ ਪੈ ਗਿਆ)
ਤ੍ਰਾਟ/ਤਰਾਟ: ਤਿੱਖੀ ਪੀੜ
ਕੰਨਪਟੀ ਕੋਲੂੰ ਤ੍ਰਾਟ/ਤਰਾਟ ਨਿਕਲ ਮੱਥੇ ਤੇ ਆਂਦੀ ਹੇ।
(ਕੰਨਪਟੀ ਕੋਲੋਂ ਤਿਖੀ ਪੀੜ ਨਿਕਲ ਮਥੇ ਤੇ ਆਉਂਦੀ ਹੈ)
ਤਰਾਂਬਾ/ਤਰਾਮਾ/ਤਰਾਮੀ: ਤਾਂਬਾ/ਪਰਾਂਤ
ਤਰਾਂਬੇ/ਤਰਾਮੇ ਦਾ ਗਿਲਾਸ ਤੇ ਹੇ ਤਰਾਮੀ, ਯਾਦਗੀਰੀ ਹਿਨ।
(ਤਾਂਬੇ ਦਾ ਗਿਲਾਸ ਤੇ ਇਹ ਪਰਾਂਤ ਯਾਦਗੀਰੀ ਨੇ)
ਤਰੁੱਟ ਤਰੁੱਟ ਪੈਣਾ: ਵਿਤੋਂ ਵੱਧ ਜ਼ੋਰ ਲਾਣਾ/ਭੱਜ ਭੱਜ ਪੈਣਾ
ਭਾਵੇਂ ਤਰੁੱਟ ਤਰੁੱਟ ਕੇ ਕੰਮ ਕਰਦੈ ਪਰ ਜਣੀ ਉਸ ਕੂੰ ਤਰੁੱਟ ਤਰੂੱਟ ਪੂੰਦੀ ਹੈ।
(ਭਾਵੇਂ ਵਿਤੋਂ ਵੱਧ ਜ਼ੋਰ ਲਾ ਕੰਮ ਕਰਦੈ ਪਰ ਸਵਾਣੀ ਉਸ ਨੂੰ ਭੱਜ ਭੱਜ ਪੈਂਦੀ ਹੈ)
ਤਰੁੱਟੀ: ਘਾਟਾ
ਨਾ ਗਣ ਨਾ ਤਰੂਟੀ, ਪੂਰਾ ਤੁਲੀਦਾ ਵੰਞ।
(ਨਾ ਗਿਣ, ਨਾ ਘਾਟਾ ਹੋਊ, ਪੂਰਾ ਪੂਰਾ ਤੋਲੀ ਜਾ)

ਤਰੁਠਾ: ਪ੍ਰਸੰਨ
ਸੇਵਾ ਵਿਚ ਲਗਾ ਰਾਹਿ, ਮਾਲਕ ਤਰੁਠਸੀ ਤੇ ਡੇਸੀ।
(ਸੇਵਾ ਵਿਚ ਲਗਾ ਰਹਿ, ਮਾਲਕ ਪ੍ਰਸੰਨ ਹੋਊ ਤਾਂ ਦੇਊ)
ਤਰੁੰਡਣਾ/ਤਰੁੰਨਣਾ: ਲਾਪਰਨਾ/ਮੁੱਛਣਾ
ਬਕਰੀਆਂ ਸਾਰੇ ਡੱਡੇ ਤਰੁੰਡ/ਤਰੁੰਨ ਘਿਧੇ ਹਿਨ।
(ਬਕਰੀਆਂ ਸਾਰੀਆਂ ਟਾਟਾਂ ਲਾਪਰ/ਮੁੱਛ ਲਈਆਂ ਨੇ)
ਤਰੁੱਪ ਦਾ ਯੱਕਾ: ਸਿਰੇ ਦਾ ਵਾਰ
ਅਸਮਤ ਲੁੱਟਣ ਦੀ ਤੁਹਮਤ ਤੈਂਡਾ ਤਰੁੱਪ ਦਾ ਯੱਕਾ ਹੇ, ਨਿਕਲ ਕੇ ਡਿਖਾਵੇ।
(ਇਜ਼ਤ ਲੁੱਟਣ ਦਾ ਦੋਸ਼ ਤੇਰਾ ਸਿਰੇ ਦਾ ਵਾਰ ਹੈ, ਬਚ ਕੇ ਵਿਖਾਏ)
ਤਲਬ: ਤਨਖਾਹ/ਇਛਿਆ
ਏਦੂੰ ਵਡੀ ਤਲਬ ਦੀ ਮੈਕੂੰ ਤਲਬ ਨਹੀਂ ਹੇ।
(ਇਸ ਤੋਂ ਵੱਧ ਤਨਖਾਹ ਦੀ ਮੈਨੂੰ ਇਛਿਆ ਨਹੀਂ ਹੈ)
ਤਲਾਈ: ਵਿਛੌਣਾ
ਪਰਾਹੁਣੇ ਤਲੇ ਨਵੀਂ ਸੁਥਰੀ ਤਲਾਈ ਪਾਵੀਂ।
(ਪਤੀ ਥੱਲੇ ਨਵਾਂ ਸੁਥਰਾ ਵਿਡੌਣਾ ਪਾਈਂ)
ਤਲਾਫ਼ੀ: ਘਾਟਾ ਪੂਰਾ ਕਰਨਾ
ਨੁਕਸਾਨ ਦੀ ਤਲਾਫ਼ੀ ਦੇ ਹੁਕਮ ਵੀ ਨਾਲ ਥਏ ਹਿਨ।
(ਨੁਕਸਾਨ ਭਰਨ ਦੇ ਹੁਕਮ ਵੀ ਨਾਲ ਹੋਏ ਹਨ)
ਤਲੀ ਦਾ ਲੇਪਾ: ਹੱਥਾਂ ਨਾਲ ਲਿਪਣਾ
ਚੌਂਕੇ ਵਿਚ ਤਲੀ ਦਾ ਸੂਹਣਾ ਲੇਪਾ ਡੇ ਚਾ।
(ਚੌਂਕੇ ਵਿੱਚ ਹਥਾਂ ਨਾਲ ਸੋਹਣੀ ਤਰ੍ਹਾਂ ਲਿੱਪ ਦੇ)
ਤਲਾਂ/ਤਲੂੰ: ਹੇਠਾਂ/ਹੇਠੋਂ
ਤਲਾਂ ਤਾਂ ਡੇਖ ਤਲੂੰ ਕੇ ਪਿਆ ਵਿਟੀਦੈ।
(ਹੇਠਾਂ ਤਾਂ ਵੇਖ, ਹੇਠੋਂ ਕੀ ਡੁਲ੍ਹਦਾ ਪਿਆ ਹੈ)
ਤਵੱਕੋਂ ਤਵੱਕਲੀ: ਉਮੀਦ/ਸਬੱਬੀਂ
ਤਵੱਕੋਂ ਕਾਈ ਨਾਹੀ, ਤਵੱਕਲੀਂ ਡੋਹੇਂ ਬੇਲੀ ਮਿਲ ਪਏ।
(ਉਮੀਦ ਕੋਈ ਨਹੀਂ ਸੀ, ਸਬਬੀ ਦੋਵੇਂ ਯਾਰ ਮਿਲ ਪਏ)
ਤਵੱਜੋ: ਧਿਆਨ
ਸਮਝ ਕੇ ਆਵੇ, ਸਬਕ ਧਿਰ ਤਾਂ ਤਵੱਜੋ ਨਹੀਂ ਡੀਂਦਾ।
(ਸਮਝ ਕੀ ਆਉ, ਸਬਕ ਵਲ ਤਾਂ ਧਿਆਨ ਨਹੀਂ ਦਿੰਦਾ)
ਤੜ: ਸਹਾਰਾ/ਡਰਾਵਾ
ਕੈਂਦੀ ਤੜ ਤੇ ਦੰਗਦੈ, ਤੂ ਵੀ ਚੰਗੀ ਤੜ ਡੇਵਿਸ।
(ਕੀਹਦੇ ਸਹਾਰੇ ਟੱਪਦੈ, ਤੂੰ ਵੀ ਤਕੜਾ ਡਰਾਵਾ ਦੇ)

ਤੜਿਕਦਾ/ਤਿੜਕਦਾ: ਤਿੜਦਾ
ਤਿੜਕਦਾ/ਤੜਿਕਦਾ ਈਂਞ ਹੇ ਜਿਵੇਂ ਕੈਂਹ ਰਾਜੇ ਨਾਲ ਪਿੱਛਾ ਲਗਦੈਸ।
(ਤਿੜਦਾ ਐਂਉੱਹੈ ਜਿਵੇਂ ਕਿਸੇ ਰਾਜੇ ਨਾਲ ਪਿੱਠ ਲਗਦੀ ਹੈਸ)
ਤਾਂ ਫਿਰ
ਸਾਰਾ ਕਿੱਸਾ ਸੁਣ ਘਿਧਮ, ਤਾਂ ਤੁ ਕੇ ਕਰ ਘਿਨਸੇਂ।
(ਸਾਰਾ ਕਿੱਸਾ ਮੈਂ ਸੁਣ ਲਿਐ, ਫਿਰ ਤੂੰ ਕੀ ਕਰ ਲਵੇਂਗਾ)
ਤਾਉਣਾ/ਤਪਾਵਣਾ/ਤਪਾਣਾ: ਦੁੱਖੀ ਕਰਨਾ-ਦੇਖੋ 'ਤਪਾਣਾ
ਤਾਉਣੀ/ਤੌਣੀ: ਛਿਤਰੌਲ
ਚੰਗੀ ਤਾਉਣੀ/ਤੌਣੀ ਲਾ ਤਾਂ ਡਿੱਤੀ ਹੈ, ਹੁਣ ਵੰਞਣ ਡੇ।
(ਚੰਗੀ ਛਿਤਰੌਲ ਤਾਂ ਕਰ ਦਿੱਤੀ ਹੈ, ਹੁਣ ਜਾਣ ਦਿਉ)
ਤਾਅ: ਗੁੱਸਾ/ਗਰਮੀ
ਤਾਅ ਨਾ ਖਾ, ਮਿਠਾਈ ਤਾਅ ਖਾ ਗਈ ਹੈ, ਈਕੂ ਛੋੜ।
(ਗੁੱਸਾ ਨਾ ਕਰ, ਮਿਠਾਈ ਗਰਮੀ ਨੇ ਖਰਾਬ ਕੀਤੀ ਹੈ, ਇਹਨੂੰ ਛੱਡ)
ਤਾਸ/ਤਾਸਲਾ: ਪਤੀਲਾ-ਦੇਖੋ ਤਸਲਾ
ਤਾਸੀਰ: ਅਸਰ/ਅੰਤ੍ਰੀਵ ਵਿਸ਼ੇਸ਼ਤਾ
ਹਿੱਕ ਤਾਂ ਮਰੀਜ਼ ਦੀ ਤਾਸੀਰ ਤੱਤੀ ਹੈ, ਉਤੂੰ ਹਕੀਮ ਦੀ ਦਵਾ ਦੀ ਤਾਸੀਰ।
(ਇਕ ਤਾਂ ਰੋਗੀ ਦਾ ਅੰਤ੍ਰੀਵ ਗਰਮ, ਉਤੋਂ ਹਕੀਮ ਦੀ ਦਵਾ ਦਾ ਅਸਰ)
ਤਾਂਹੁੰ: ਉਸੇ ਕਰਕੇ
ਮੰਦਾ ਜੋ ਕੀਤੈਸ ਤਾਹੀ ਭੁਗਤਦਾ ਪਿਐ।
(ਉਸ ਮਾੜਾ ਜੋ ਕੀਤੈ, ਉਸੇ ਕਰਕੇ ਭੁਗਤ ਰਿਹਾ ਹੈ)
ਤਾਕ: ਬਾਰ ਦਾ ਪੱਲਾ
ਤਾਕ ਲੱਥਾ ਪਿਆ ਹਾਈ ਤੇ ਮੈਂਡੀ ਨਜ਼ਰ ਪੈ ਗਈ।
(ਬਾਰ ਦਾ ਪੱਲਾ ਖੁਲ੍ਹਾ ਪਿਆ ਸੀ ਤੇ ਮੇਰੀ ਨਿਗਾਹ ਪੈ ਗਈ)
ਤਾਕੀਦ: ਪੱਕਾ ਕਰਨਾ
ਵੰਞਣ ਆਲੇ ਕੂੰ ਤਾਕੀਦ ਕਰੀਂ, ਭੁੱਲੇ ਨਾ।
(ਜਾਣ ਵਾਲੇ ਨੂੰ ਪੱਕਾ ਕਰੀਂ, ਭੁੱਲ ਨਾ ਜਾਵੇ)
ਤ੍ਰਾਂਘ: ਕਦਮ ਰੱਖ
ਅੱਘਾਂ ਵਲ ਡੇਖ ਤੇ ਸੰਭਲ ਤਾਂਘ, ਬੀਤੇ ਕੂੰ ਛੋੜ।
(ਅਗਾਂਹ ਵੱਲ ਤੱਕ, ਸੰਭਲ ਕਦਮ ਰੱਖ, ਬੀਤੇ ਨੂੰ ਛੱਡਦੇ)
ਤ੍ਰਾਂਣ/ਤਾਣ: ਜ਼ੋਰ/ਬਲ
ਸਾਰਾ ਤ੍ਰਾਂਣ-ਤਾਣ ਲਾਕੇ ਵੀ ਡਾਂਦ ਉਠੀਚ ਨਹੀਂ ਸੰਗਿਆ।
(ਸਾਰਾ ਜ਼ੋਰ/ਬਲ ਲਾ ਕੇ ਵੀ ਬਲਦ ਉਠ ਨਹੀਂ ਸਕਿਆ)
ਤਾਣਾ ਤਣ: ਤਾਣਾ ਪਾ
ਤੈਕੂੰ ਅਗੂੰ ਪੇਟੇ ਦੀ ਪਈ ਹੈ, ਪਹਿਲੂੰ ਤਾਣਾ ਤਾਂ ਤਣ।
(ਤੈਨੂੰ ਅਗਾਹੂੰ ਪੇਟੇ ਦੀ ਪੈ ਗਈ ਹੈ, ਪਹਿਲਾਂ ਤਾਣਾ ਤਾਂ ਪਾ)

ਤਾਤ: ਆਸ
ਪਰਾਈ ਤਾਤ ਵਿਸਾਰ ਛੋੜ, ਆਪੂੰ ਮਨ-ਬਲ ਫੜ।
(ਬਿਗਾਨੀ ਆਸ ਭੁੱਲ ਜਾ, ਆਪ ਦਾ ਹੀ ਮਨ ਤਕੜਾ ਕਰ)
ਤਾਨ: ਲੇਅ-ਦੇਖੋ 'ਤਰਜ਼'
ਤਾਬ/ਤਾੜ ਦਾਬਾ/ਰੋਹਬ
ਤਾੜ ਕੇ ਰਖੀਦੈ, ਬਾਬੇ ਦੀ ਤਾਬ ਹੇਠ ਰਹਵੇ।
(ਦਾਬੇ ਹੇਠ ਰਖੀਦਾ ਹੈ, ਬਾਬੇ ਦੇ ਰੋਹਬ ਹੇਠ ਰਹੇ)
ਤਾਬਿਆ: ਹਜ਼ੂਰੀ ਵਿਚ
ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਾ ਸਿੰਘ ਊਂਘਦਾ ਪਿਐ।
(ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਬੈਠਾ ਸਿੰਘ ਊਂਘ ਰਿਹਾ ਹੈ)
ਤਾਬੇਦਾਰ: ਸੇਵਕ
ਮੈਂ ਤੁਹਾਡਾ ਤਾਬੇਦਾਰ, ਕੇ ਮਜਾਲ ਅਗੂੰ ਕੂਵਾਂ।
(ਮੈਂ ਤੁਹਾਡਾ ਸੇਵਕ, ਕੀ ਜੁਰਅਤ ਅਗੋਂ ਬੋਲਾਂ)
ਤਾਮ: ਅੰਨ
ਬੁਲ੍ਹੇ ਕੋਲੂੰ ਚੁਲ੍ਹਾ ਚੰਗਾ ਜਿਸ ਤੇ ਤਾਮ ਪਕਾਈਦਾ।
(ਬੁਲ੍ਹੇ ਸ਼ਾਹ ਨਾਲੋਂ ਤਾਂ ਚੁਲਾ ਹੀ ਚੰਗੈ, ਜਿਸ ਤੇ ਅੰਨ ਤਾਂ ਪਕਾ ਲਈਦਾ ਹੈ)
ਤ੍ਰਾੜਾ: ਹੋਲਾਂ
ਰੁੱਤ ਵੈਂਦੀ ਪਈ ਹੈ, ਡੱਡੇ ਪੱਕ ਚਲੇਨ, ਤ੍ਰਾੜਾ ਤਾਂ ਖਵਾ ਡੇ।
(ਰੁਤ ਜਾ ਰਹੀ ਹੈ, ਟਾਟਾਂ ਪੱਕ ਚਲੀਆਂ ਨੇ, ਹੋਲਾਂ ਤਾਂ ਖੁਆ ਦੇ)
ਤ੍ਰਿਆ/ਤੀਮੀ/ਤ੍ਰੀਮਤ: ਤੀਵੀਂ/ਔਰਤ/ਸਤ੍ਰੀਆਂ/ਇਸਤਰੀ
ਤ੍ਰੀਆ/ਤੀਮੀ, ਜਗਤ ਜਮਾਵੇ, ਪਾਲੇ ਪਰ ਲਤਾੜੀ ਰਾਹਵੇ।
(ਇਸਤਰੀ, ਜਗਤ ਪੈਦਾ ਕਰੇ, ਪਾਲੇ ਪਰ ਲਤਾੜੀ ਰਹੇ)
ਤ੍ਰਿਆਕਾਲ: ਤੀਜੀ ਧਿਰ
ਕੈਂਹ ਤ੍ਰਿਆਕਲ ਕੋਲੂੰ ਭਾਅ ਲੁਆ ਵੇਖੀਏ।
(ਕਿਸੇ ਤੀਜੀ ਧਿਰ ਕੋਲੋਂ ਮੁੱਲ ਪੁਆ ਵੇਖੀਏ)
ਤ੍ਰਿਖਾ: ਤੇਜ਼/ਤਿਹਾਇਆ
ਤ੍ਰਿਖਾ ਤ੍ਰਿਖਾ ਭਜਦਾ ਆਇਆਏ, ਢੇਰ ਤ੍ਰਿਖਾ ਹੋਸੀ।
(ਤੇਜ਼ ਤੇਜ਼ ਭਜਦਾ ਆਇਆ ਹੈ, ਬਹੁਤ ਤਿਹਾਇਆ ਹੋਊ)
ਤਿੰਘ/ਤ੍ਰਿੰਘ: ਜ਼ੋਰ ਲਾ ਕੇ
ਤੈਂਡੀ ਤਾਂ ਊਹਾ ਗਲ ਹੇ-ਸੂਏ ਭੇਡ ਤਿੰਘੇ/ਡੂੰਘੇ ਛਤਰਾ
(ਤੇਰੀ ਤਾਂ ਉਹੀ ਗਲ ਹੈ-ਸੂਏ ਭੇਡ ਤੇ ਤਿੰਘੀ ਛਤਰਾ ਭੇਡੂ)
ਤ੍ਰਿਣਾ: ਲਗਰਾਂ।
ਤਪੇ ਅਕਾਸ਼ ਤੂੰ ਕਣੀਆਂ ਵਸੀਆਂ ਤਾਂ ਤ੍ਰਿਣਾ ਫੁੱਟੀਆਂ।
(ਤਪੇ ਅਸਮਾਨੋਂ ਕਣੀਆਂ ਵਰੀਆਂ ਤੇ ਲਗਰਾਂ ਫੁੱਟੀਆਂ ਨੇ)

ਤ੍ਰਿਤੀਆ: ਸ਼ੁਕਲ/ਸ਼ਾਮ ਪੱਖ ਦੀ ਤੀਜ/ਤੀਜਾ
ਪੁੰਨਿਆਂ/ਮਸਿਆ ਪਿਛੂੰ ਤ੍ਰਿਤੀਆ ਕੂੰ ਅਕਾਸ਼ ਤੱਕ, ਤ੍ਰਿਤੀਆ ਨੇਤਰ ਪਾਸੋ।
(ਪੁੰਨਿਆ/ਮਸਿਆ ਬਾਦ ਤੀਜ ਨੂੰ ਅਕਾਸ਼ ਦੇਖੋ, ਤੀਜਾ ਨੇਤਰ ਪਾ ਲਵੋਂਗੇ)
ਤਿੱਧੀ: ਤੇਰਾ
ਇਡੇ ਤਿੱਧੀ ਵਾਲੇ ਪਾਸੂੰ ਲੰਘਦਾ ਪਿਆ ਹਮ, ਮਿਲਣ ਆ ਗਿਆਂ।
(ਇਧਰ ਤੇਰੇ ਵਾਲੇ ਪਾਸਿਉਂ ਲੰਘ ਰਿਹਾ ਸੀ, ਮਿਲਣ ਆ ਗਿਆ ਹਾਂ)
ਤ੍ਰਿੰਮਣਾ: ਡੁਬਕੇ ਡਿਗਣੇ/ਚਿਉਣਾ
ਭਾਰੀ ਕਣੀਆਂ ਪਈਆਨ, ਕਪੜੇ ਤ੍ਰਿੰਮਦੇ ਡੇਖ।
(ਭਾਰੀ ਕਣੀਆਂ ਪਈਆ ਨੇ, ਕਪੜੇ ਚਿਉਂਦੇ ਵੇਖ)
ਤਿਰਵਰਾ/ਤਿਉੜ/ਤ੍ਰੇਵੜ: ਦੁੱਧ-ਘਿਉ ਦਾ ਮਿਸ਼ਰਣ
ਜ਼ੋਰ ਡੇਖੋ ਕਿਨੈ, ਤਿਰਵਰਾ ਤਿਉੜ/ਤ੍ਰੇਵੜ ਪੀਂਦਾ ਰਿਹੈ।
(ਤਾਕਤ ਵੇਖੋ ਕਿੰਨੀ ਹੈ, ਦੁੱਧ ਘਿਉ ਮਿਲਾ ਕੇ ਪੀਂਦਾ ਰਿਹੈ)
ਤਿੜਕਣਾ: ਪਾਟ ਜਾਣਾ
ਤ੍ਰਿਖੀ ਧੁੱਪ ਲਗੀ ਹੈ, ਤਾਂਹੀਂ ਲੇਪਾ ਤਿੜਕ ਗਿਆ ਹੇ।
(ਤੇਜ਼ ਧੁੱਪ ਲਗੀ ਹੈ, ਤਾਹੀਂਓਂ, ਲੇਪਾ ਪਾਟ ਗਿਆ ਹੈ)
ਤ੍ਰੀਕਤ/ਤਰੀਕੜ: ਸੂਫ਼ੀਆਂ ਦੀ ਅਵਸਥਾ ਤੇ ਰੀਤ
ਬੇਨਿਆਜ਼ ਰਾਂਧੇ ਨੇ ਆਖਰ ਤ੍ਰੀਕਤ/ਤਰੀਕਤ ਪਾਈ ਤੇ ਤਰੀਕਤ ਕੀਤੀ।
(ਬੇਲਾਗ ਰਹਿੰਦੇ ਨੇ ਅੰਤ ਤ੍ਰੀਕਤ ਅਵਸਥਾ ਪਾਈ ਤੇ ਤਰੀਕਤ ਦੀ ਰੀਤ ਕੀਤੀ)
ਤੁਏ ਤੋਏ-ਲਾਹਨਤ
ਪਾਪ ਕੀਤਾ, ਤੁਏ ਤੁਏ ਕਰਾਈ, ਖੱਟਿਆ ਕੇ ਹੋਈ।
(ਪਾਪ ਕੀਤਾ, ਤੋਏ ਤੋਏ-ਲਾਹਨਤ ਹੋਈ, ਕੀ ਖੱਟਿਆ ਹਈ)
ਤੁਹਮਤ: ਦੋਸ਼
ਝੂਠੀਆਂ ਤੁਹਮਤਾਂ ਨਾਲ ਬੰਦਾ ਅੰਦਰੋਂ ਤਰੁਟ ਵੈਂਦੇ।
(ਝੂਠੇ ਦੋਸ਼ਾਂ ਨਾਲ ਬੰਦਾ ਅੰਦਰੋਂ ਟੁੱਟ ਜਾਂਦਾ ਹੈ)
ਝੁਕ: ਸਤਰ/ਮਹੱਤਵ
ਤੁੱਕਾਂ ਰੱਟ ਰੱਟ ਆਲਮ ਅਖਵਾਉਣ ਵਿਚ ਕੇ ਤੁਕ ਹੇ।
(ਸਤਰਾਂ ਰਟ ਰਟ ਵਿਦਵਾਨ ਕਹਾਉਣ ਦਾ ਕੀ ਮਹੱਤਵ ਹੈ)
ਤੁੱਕਾ: ਟੁੱਲ/ਫਲੀਆਂ ਕਿਕਰਾਂ ਦੀਆਂ
ਮੈਂ ਤਾਂ ਬਸ ਤੁੱਕਾ ਮਾਰਿਆ ਕਿ ਤੁੱਕਿਆਂ ਦਾ ਅਚਾਰ ਹੇ।
(ਮੈਂ ਤਾਂ ਬੱਸ ਟੁੱਲ ਮਾਰਿਆ ਕਿ ਕਿਕਰ ਦੀਆਂ ਫਲੀਆਂ ਦਾ ਅਚਾਰ ਹੈ)
ਤੁਖਣਾ ਡੇਵਣਾ: ਚੋਭ ਕਰਨੀ
ਤੁੱਖਣਾ ਡੇ ਡੇ ਤੋਰਿਆ ਹਾਵੀ, ਡੁੱਬ ਮਰਿਐ।
(ਚੋਭਾਂ ਮਾਰ ਮਾਰ ਤੋਰਿਆ ਸੀ ਨਾ, ਡੁੱਬ ਮਰਿਆ ਹੈ)
ਤੁਖ਼ਮ: ਅੰਸ/ਬੀ
ਹਰਾਮ ਦੇ ਤੁਖਮ ਉਥੇ ਲੁਤੀ ਵੰਞ ਲਾਈ ਹਿਸ।
(ਹਰਾਮ ਦੇ ਬੀ ਨੇ ਉਥੇ ਜਾ ਕੇ ਚੁਗਲੀ ਕੀਤੀ ਹੈ)

ਤੁਖਾਰ/ਕਿੱਕਰ: ਪਾਲਾ
ਪੋਹ ਦੇ ਮਹੀਨੇ ਤੁਖਾਰ/ਕਕਰ ਤਾਂ ਪੋਵਣੇ ਹੋਏ।
(ਪੋਹ ਦੇ ਮਹੀਨੇ ਪਾਲੇ ਨਾਲ ਪਾਣੀ ਤਾਂ ਜੰਮਣੇ ਹੁੰਦੇ ਹਨ)
ਤੁਫੀਕ/ਤੌਫੀਕ: ਮਾਜਰਾ/ਹਸਤੀ
ਵੱਡੇ ਸੌਦੇ ਕਰਨੇ ਕੀ ਉਸ ਨੀ ਤੁਵੀਕ/ਤੌਫ਼ੀਕ ਕਾਈ ਨਾਹੀ।
(ਵੱਡੇ ਸੌਦੇ ਮਾਰਨ ਦੀ ਉਸ ਦੀ ਹਸਤੀ/ਮਾਜਰਾ ਕੋਈ ਨਹੀਂ ਹੈ)
ਤੁੰਮਾ: ਕੌੜ ਤੁੰਬਾ
ਬਕਰੀ ਖਾਵੇ ਤੁੰਮੇ, ਡੇਵੇ ਲੂਣਾ ਡੁੱਧ, ਤਾਸੀਰ ਦਵਾ ਜੇਹੀ।
(ਬਕਰੀ ਖਾਂਦੀ ਕੌੜ ਤੁੰਬੇ, ਦਿੰਦੀ ਲੂਣਾ ਦੁੱਧ, ਤਾਸੀਰ ਦੁਆਈ ਜਿੰਨੀ)
ਤੁਰਸ਼: ਤੇਜ਼ ਸੁਆਦ
ਖਾਣਾ ਤੁਰਸ਼ ਹੇ, ਮਿਸਾਲਾ ਢੇਰ ਪੈ ਗਿਐ, ਨਰਮ ਕਰ।
(ਭੋਜਨ ਤੇਜ਼ ਸੁਆਦ ਹੈ, ਮਸਾਲਾ ਵੱਧ ਪੈ ਗਿਐ, ਨਰਮ ਕਰਦੇ)
ਤੁਰਾਨ/ਦੁਰਾਨ: ਈਰਾਨ
ਕੇਈ ਤੁਰਾਨੀ/ਦੁਰਾਨੀ ਚੜ੍ਹ ਆਏ ਤੇ ਮਿੱਟ ਗਏ, ਧਰਤ ਸਲਾਮਤ ਹੇ।
(ਕਈ ਇਰਾਨੀ ਚੜ੍ਹ ਕੇ ਆਏ ਤੇ ਮਿਟ ਗਏ, ਧਰਤੀ ਕਾਇਮ ਹੈ)
ਤੁਰੰਗ/ਤੁਰਾ: ਘੋੜੇ
ਕੋਟ ਤੁਰੰਗ/ਤੁਰੇ ਚੜ੍ਹੇ ਰਣ ਤੱਤੇ, ਧੂੜ ਉਡਾਵਣ ਉਤਾਂ।
(ਕਰੋੜਾਂ ਘੋੜੇ ਮਘੇ ਹੋਏ ਜੰਗ ਮੈਦਾਨ ਵਿਚ ਆਏ ਤੇ ਧੂੜਾ ਪੁਟਣ ਲਗੇ)
ਤੁਲ੍ਹਾ/ਤੁੱਲ: ਬਰਾਬਰ/ਥੰਮੀਂ
ਧਰਤੀ ਤੁਲ ਗ਼ਰੀਬ ਨਾ ਕਾਈ, ਰੁੱਖ ਬਣਾਵਣ ਤੱਲਾਂ।
(ਧਰਤੀ ਬਰਾਬਰ ਨਿਮਰ ਕੋਈ ਨਹੀਂ ਤੇ ਰੁੱਖ ਬਨਾਉਣ ਥੰਮੀਆਂ)
ਤੁਲ੍ਹਾ/ਤੁਲੜਾ: ਬੇੜੀ
ਅਗੂੰ ਆਸਤੇ ਕਾਈ ਤੁਲ੍ਹਾ/ਤੁਲੜਾ ਬੰਨ੍ਹੋ ਤਾਂ ਸਹੀ।
(ਅੱਗੇ ਵਾਸਤੇ ਕੋਈ ਬੇੜੀ ਦਾ ਜੁਗਾੜ ਤਾਂ ਕਰੋ)
ਤੂੰ:ਤੋਂ
ਕੈਂਹ ਤੂੰ ਆਸ ਬੱਝੇ, ਸਭੋ ਆਪੋ ਆਪਣੀ ਸੁਣੈਂਦੇ ਹਿਨ।
(ਕੀਹਦੇ ਤੋਂ ਆਸ ਬਣੇ, ਸਭ ਆਪਣੀ ਹੀ ਗਲ ਕਰਦੇ ਨੇ)
ਤਰੂ: ਤੂ/ਫਲ ਸਿਟਣਾ
ਗਾਂ ਤਰੂ ਪਈ ਹੈ, ਡੁੱਧ ਦੀ ਆਸ ਲਾਈ ਬੈਠੇ ਹਨ।
(ਗਾਂ ਤੂ ਪਈ ਹੈ, ਫਲ ਸਿਟ ਦਿਤੈ, ਦੁੱਧ ਦੀ ਆਸ ਲਾਈ ਹੋਈ ਸੀ)
ਤੂੰਬਾ: ਟੋਟੇ/ਡਕਰੇ
ਤੋਪਾਂ ਭਾਰੀ ਹਨ, ਚਲੀਆਂ ਤਾਂ ਹਾਥੀਆਂ ਦੇ ਤੂੰਬੇ ਉਡ ਗਏ।
(ਤੋਪਾਂ ਭਾਰੀ ਸਨ, ਚਲੀਆਂ ਤਾਂ ਹਾਥੀਆਂ ਦੇ ਚੀਥੜੇ (ਟੋਟੇ/ਡਕਰੇ) ਉਡ ਗਏ।
ਤ੍ਰੇਹ: ਤੇਹ/ਪਿਆਸ
ਅੰਦਰ ਦੀ ਤ੍ਰੇਹ ਤਾਂ ਸਬਰ ਤੇ ਸੰਜਮ ਨਾਲ ਬੁਝਸੀ।
(ਮਨ ਦੀ ਪਿਆਸ ਤਾਂ ਸਬਰ ਤੇ ਸੰਜਮ ਨਾਲ ਬੁਝੂਗੀ)

ਤ੍ਰੇਢਾ: ਟੇਢਾ
ਜੇ ਭਿਰਾ ਹੀ ਤ੍ਰੇਢੇ ਥੀ ਵੈਸਿਨ ਤਾਂ ਬਿਨ੍ਹਾਂ ਤੇ ਕੇ ਗਿਲਾ।
(ਜੇ ਭਰਾ ਹੀ ਟੇਢੇ ਹੋ ਜਾਣ ਤਾਂ ਹੋਰਾਂ ਨੂੰ ਕੀ ਉਲਾਹਮਾ)
ਤ੍ਰੇਵਰ: ਤਿਉਰ
ਮੈਂ ਤਾਂ ਤਨ ਦੇ ਲੀੜੇ ਬਿਨਾ ਹਿੱਕ ਤ੍ਰੇਵਰ ਵੀ ਨਾ ਚਾਇਆ।
(ਮੈਂ ਤਾਂ ਪਾਏ ਕਪੜੇ ਬਿਨ੍ਹਾਂ ਇਕ ਤਿਉਰ ਵੀ ਨਾ ਚੁਕਿਆ)
ਤ੍ਰੇੜ: ਫੁੱਟ
ਲੋਕਾਂ ਦੇ ਏਕੇ ਵਿੱਚ ਤ੍ਰੇੜ ਪਾਣ 'ਚ ਸ਼ਾਸਨ ਸਫਲ ਥੀਏ।
(ਲੋਕਾਂ ਦੀ ਏਕਤਾ ਵਿੱਚ ਫੁੱਟ ਪਾਣ ਵਿੱਚ ਹਾਕਮ ਸਫ਼ਲ ਹੋਏ)
ਤੈਂ: ਤੂੰ ਤੈਵਲ: ਤੇਰੇ ਵਲ; ਪੈਂਤੂੰ ਤੈਨੂੰ, ਤੈਂਡਾ/ਤੈਂਡੀ:
ਤੇਰਾ/ਤੇਰੀ ਤ੍ਰੈਗਲ: ਤੰਗਲੀ
ਢੀਂਗਰਾਂ ਦਾ ਢੇਰ ਹੇ, ਤ੍ਰੈਂਗਲ ਨਾਲ ਲੱਡ ਸੰਗਸੇ।
(ਝਾਫਿਆਂ ਦਾ ਢੇਰ ਹੈ, ਤੰਗਲੀ ਨਾਲ ਹੀ ਲਦ ਪਾਵੇਂਗਾ)
ਤੈਂਵੱਡ: ਤੇਰੇ ਜਿੰਨਾ ਵੱਡਾ
ਮਸਖਰੇ ਆਖਿਨ ਤੈਂਵਡ ਪਾਤਸ਼ਾਹ ਕਾਈ ਨਹੀਂ।
(ਮਿਰਾਸੀ ਆਖੀ ਜਾਣ ਤੇਰੇ ਜਿੰਨਾ ਵੱਡਾ ਕੋਈ ਪਾਤਸ਼ਾਹ ਨਹੀਂ ਹੈ)
ਤ੍ਰੋਪਾ/ਤ੍ਰੋਪਾ ਭਰ/ਤੋਪਾ ਤਲਾ: ਤੋਪਾ/ਤੋਪਾ ਮੇਲ/ਛੋਟੀ ਮੋਟੀ ਸਿਲਾਈ
ਬਹੂੰ ਤੋਪਾ ਤਰੱਲਾ ਕਰ ਘਿਧਈ, ਤ੍ਰੋਪੇ ਛੱਡ, ਸਾਕਾਂ ਦੇ ਤ੍ਰੋਪੇ ਭਰ।
(ਛੋਟੀ ਮੋਟੀ ਸਿਲਾਈ ਬਹੁਤ ਹੋ ਗਈ, ਤੋਪੇ ਛੱਡ ਤੇ ਰਿਸ਼ਤੇ ਦੇ ਤੋਪੇ ਭਰ)
ਤ੍ਰੋਟ/ਤ੍ਰੋਟ ਮਾਰਿਆ: ਵਗਾਰ/ਬੇਦਿਲਾ
ਤ੍ਰੋਟ ਪਈ ਹਿਵੇ ਜੋ ਤ੍ਰੋਟ ਮਾਰਿਆ ਕੰਮ ਕਰੀਂਦੇ ਹੋ।
(ਵਗਾਰ ਪਈ ਜੇ ਜੋ ਬੇਦਿਲਾ ਜਿਹਾ ਕੰਮ ਕਰਦੇ ਹੋ)
ਤੋੜ ਤਕ: ਅੰਤ ਤੱਕ
ਬੇਲੀਓ, ਕਸਮਾਂ ਖਾਵੋ, ਯਾਰੀ ਤੋੜ ਤਕ ਨਿਭਸੀ।
(ਮਿੱਤਰੋਂ, ਸੌਹਾਂ ਪਾਵੋ, ਦੋਸਤੀ ਅੰਤ ਤੱਕ ਨਿਭੂ)
ਤ੍ਰੌਕਣਾ: ਛਿੜਕਣਾ
ਮਹਾਰਾਜ ਦੀ ਸਵਾਰੀ ਅਗੂੰ ਪਾਣੀ ਤ੍ਰੌਕਣਾ ਰੂੜ੍ਹੀ ਰੀਤ ਹੈ।
(ਗ੍ਰੰਥ ਸਾਹਿਬ ਲਿਜਾਣ ਵੇਲੇ ਅੱਗੇ ਅੱਗੇ ਪਾਣੀ ਛਿੜਕਣਾ ਰੂੜ੍ਹੀ ਰੀਤ ਹੈ)

(ਥ)


ਥਹੀ: ਰੋਟੀਆਂ ਦਾ ਥੱਬਾ
ਟੱਬਰ ਵਡਾ ਹੇ, ਥਹੀ ਰੋਟੀਆਂ ਦੀ ਲਾਂਧੀ ਹੈ।
(ਟੱਬਰ ਵੱਡਾ ਹੈ, ਥੱਬਾ ਰੋਟੀਆ ਦਾ ਲਹਿੰਦਾ ਹੈ)
ਥਥਲਾ/ਬਾਤਾ: ਘੱਚ
ਡਰ ਹੇਠ ਪਲਦੇ ਕਈ ਬਾਲ ਥਥਲੇ/ਬਾਤੇ ਥੀਂ ਵੈਂਦੇ ਹਿਨ।
(ਡਰ ਵਿੱਚ ਪਲਦੇ ਕਈ ਬਚੇ ਘੱਚੇ ਹੋ ਜਾਂਦੇ ਨੇ)