ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼/(ੲ)

ਵਿਕੀਸਰੋਤ ਤੋਂ

ਆਂਦਰਾਂ: ਅੰਦਰੁਨੀ ਜ਼ਜ਼ਬੇ
ਬਚੜੇ ਭਾਵੇਂ ਭੁੱਖ ਡੇਵਣ, ਮਾਂ ਦੀਆਂ ਆਂਦਰਾਂ ਤਾਂਵੀ ਅਸੀਸ ਡੇਵਣ।
(ਬੱਚੇ ਭਾਵੇਂ ਦੁੱਖ ਦੇਣ, ਮਾਂ ਦੇ ਅੰਦਰੋਂ ਅਸੀਸਾਂ ਮਿਲਦੀਆਂ ਹਨ।
ਅੰਗੇਜ਼/ਉਂਗੇਜ਼: ਅੰਦਾਜ਼ਾ
ਅੰਗੇਜ਼/ਉਂਗੇਜ਼ ਲਾ ਕੇ ਇਸ ਪਹਾਰੂ ਦਾ ਮੁੱਲ ਡੱਸ।
(ਅੰਦਾਜ਼ਾ ਲਾ ਕੇ ਇਸ ਪਾਲਤੂ ਦਾ ਮੁੱਲ ਦਸ)


(ੲ)


ਇੰਦੇ ਇੰਵ / ਈਂਞ /ਇਮੇ: ਇਸੇ ਤਰ੍ਹਾਂ / ਐਂਵੇ / ਇਉਂ

ਬੁਲਿਆ ਕੌਣ ਸਾਹਿਬ ਨੂੰ ਆਖੇ ਇੰਞ ਨਹੀਂ ਈਂਞ ਕਰ।
ਇਮੇ ਮੈਂਡੇ ਤੇ ਤੁਹਮਤ ਨਾ ਮੜ੍ਹ, ਸਾਰੇ ਇਮੇਂ ਕਰੀਂਦੇਨ।
(ਐਂਵੇ ਮੇਰੇ ਤੇ ਇਲਜ਼ਾਮ ਨਾ ਲਾ, ਸਾਰੇ ਇਉਂ ਕਰਦੇ ਨੇ।
ਇਡਾਹੀਂ/ਇਡਾਹੁੰ/ਇਡੂ/ਇੱਡੇ: ਇਧਰੇ/ਇਧਰੋਂ/ਇਧਰ
ਇਡਾਹੀਂ ਵੰਞਣੈ, ਇਡਾਹੂੰ ਟੁਰਸੂੰ, ਇੱਤੂੰ ਆਵੇਂ ਤੇ ਇੱਡੇ ਵੈਸੂੰ ਤੇ ਕੱਠੇ ਜਲਸੂੰ।
(ਇਧਰੇ ਜਾਣੈ, ਇਧਰੋਂ ਤੁਰਾਂਗੇ, ਇਧਰੋਂ ਆਈਂ ਤੇ ਇਧਰ ਚਲਾਂਗੇ ਅਤੇ
ਇਕੱਠੇ ਜਾਵਾਂਗੇ)
ਇਜਾਜ਼ਤ: ਆਗਿਆ
ਪੁਰੀ ਵਿਥਿਆ ਡਸਣ ਦੀ ਇਜਾਜ਼ਤ ਤਾਂ ਹੈ।
(ਪੂਰੀ ਗਲ ਦਸਣ ਦੀ ਆਗਿਆ ਦੇਵੋਗੇ)
ਇਤਕਾਦ /ਇਸ਼ਟ: ਭਰੋਸਾ।
ਤੈਂਡੇ ਮੈਂਡੇ ਇਤਕਾਦ ਅਲਗ ਹਿਨ ਪਰ ਹਿਕ ਬੈ ਤੇ ਇਤਕਾਦ ਤਾਂ ਹੇ।
(ਤੇਰੇ ਮੇਰੇ ਇਸ਼ਟ ਵੱਖ ਪਰ ਇਕ ਦੂਜੇ ਤੇ ਭਰੋਸਾ ਤਾਂ ਹੈ)
ਇਤਰਾਣਾ: ਹੈਂਕੜ ਕਰਨਾ
ਈਂਞ ਨਾ ਇਤਰਾਅ, ਇਸ ਸ਼ਖਸਾਣੀ ਤੈਂਡੇ ਪੋਤੜੇ ਧੋਤੇ ਹਿਨ।
(ਇਉਂ ਨਾ ਹੈਕੜ ਕਰ, ਇਸ ਸਵਾਣੀ ਤੇਰੇ ਪੋਤੜੇ ਧੋਤੇ ਨੇ)
ਇੰਨੂੰ ਈਕੂੰ: ਇਸ ਨੂੰ
ਇੰਨੂੰ ਈਕੂੰ ਕੇ ਡਸੇਸੋਂ, ਇਹ ਤਾਂ ਧੁਰ ਦੀਆਂ ਡੀਂਸਦੈ।
(ਇਸ ਨੂੰ ਕੀ ਦਸੇਂਗਾ, ਇਹ ਤਾਂ ਧੁਰ ਦੀਆਂ ਦਸਦੈ)
ਇਬਾਰਤ: ਲਿਖਤ
ਆਲਮ ਫਾਜ਼ਲ ਹੈ, ਫੈਸਲੇ ਦੀ ਇਬਾਰਤ ਸਹੀ ਲਿਖਸੀ।
(ਵਿਦਵਾਨ ਹੈ, ਫੈਸਲੇ ਦੀ ਲਿਖਤ ਠੀਕ ਲਿਖੂ)
ਇਮਾਮ ਦਸਤਾ; ਖਰਲ
ਸੁਰਮਾ ਤੇ ਅਰਕ ਗੁਲਾਬ, ਇਮਾਮ ਦਸਤੇ ਵਿਚ ਰਗੜਸ਼ਾਂ।
(ਸ਼ਰਮਾ ਤੇ ਅਰਕ ਗੁਲਾਬ ਖਰਲ ਵਿਚ ਰਗੜੂੰਗਾ)

ਇਲਮ: ਵਿਦਿਆ / ਜਾਣਕਾਰੀ
ਤੂਕੀ ਇਲਮ ਦੇ ਜ਼ੋਰ ਦਾ ਕੋਈ ਇਲਮ ਵੀ ਹੈ?
ਤੈਨੂੰ ਵਿਦਿਆ ਦੀ ਸ਼ਕਤੀ ਦੀ ਕੋਈ ਜਾਣਕਾਰੀ ਵੀ ਹੈ?)
ਇਵਜ਼/ਇਵਜ਼ਾਨਾ: ਬਦਲੇ ਵਿਚ/ਬਦਲੇ ਦਾ ਮੁਲ
ਝਾਂ ਦੇ ਇਵਜ਼ ਥਾਂ ਘਿੱਧੀ ਹੇ, ਵਤ ਇਵਜ਼ਾਨਾ ਕਿਹਾ।
(ਥਾਂ ਬਦਲੇ ਥਾਂ ਲਈ, ਫਿਰ ਮੁਲ ਕਾਹਦਾ)
ਏਤਾ/ਏਤੀ: ਇਤਨਾ/ਇਤਨੀ
ਏਤਾ ਪੁੰਨ ਕਿਹੜੇ ਫਲ ਦੀ ਤ੍ਰਿਸ਼ਨਾ ਹੇਈ/'ਏਤੀ ਮਾਰ ਪਈ ਕੁਰਲਾਣੇ।
(ਇੰਨ੍ਹਾਂ ਪੁੰਨ,ਕਿਹੜੇ ਫਲ ਦੀ ਤਾਂਘ ਹਈ/ਇੰਨ੍ਹਾਂ ਜ਼ੁਲਮ ਹੋਣ ਤੇ ਕੁਰਲਾਟ ਪਈ)


(ਸ)


ਸਾਂ/ਧੂੰਏਂ/ਸੋ/ਸਿਨ/ਸੀ: ਕਿਰਿਆ ਦੇ ਭਵਿੱਖ ਵਾਚੀ ਪਿਛੇਤਰ
ਕਿਰਿਆ: ਖਾਣਾ-ਖਾਸਾਂ (ਖਾਊਂਗਾ), ਖਾਸੂ (ਖਾਵਾਂਗੇ), ਖਾਸੋਂ (ਖਾਏਂਗਾ),
ਖਾਸੋ (ਖਾਓਗੇ), ਖਾਸਿਨ (ਖਾਣਗੇ), ਖਾਸੀ (ਖਾਵੇਗਾ).........
ਸਹੇੜ ਪੱਲੇ ਪਾਉਣਾ
ਜੈਕੂੰ ਤੁਧੀ ਸਹੇੜ ਡਿਤੈ, ਮੈਂਡੇ ਸਿਰ ਦਾ ਸਾਈਂ ਹੇ।
ਜੀਹਦੇ ਪੱਲੇ ਤੁਸੀਂ ਪਾ ਦਿਤੈ, ਮੇਰੇ ਸਿਰ ਦਾ ਸਾਈਂ ਹੈ)
ਸ਼ਹੂਰ: ਪਤੀ
ਵਣ ਭੈਣੀ, ਤੂੰ ਆਪਣੇ ਸ਼ਹੁਰ ਨਾਲ ਕਿਉਂ ਨਹੀਂ ਨਿਭੈਂਦੀ।
(ਅੜੀਏ, ਤੂੰ ਆਪਣੇ ਪਤੀ ਨਾਲ ਕਿਉਂ ਨਹੀਂ ਗੁਜਾਰਦੀ)
ਸ਼ਹੂਰ: ਤਮੀਜ਼
ਵੇ ਜੜ੍ਹ ਗਿਆ, ਤੈਨੂੰ ਵਡੱਕਿਆਂ ਨਾਲ ਕੁਣ ਦੀ ਸ਼ਹੂਰ ਨਹੀਂ।
(ਜੜ੍ਹ ਪੱਟੀ ਦਿਆ, ਤੈਨੂੰ ਵਡੇਰਿਆਂ ਨਾਲ ਬੋਲਣ ਦੀ ਤਮੀਜ਼ ਨਹੀਂ)
ਸਕਾ/ਸਿੱਕੇ/ਸਾਕ: ਕੁੜਮ/ਕੋੜਮਾ
ਉੱਠ ਭਾੜੇ ਕਰਨੈ ਤਾਂ ਸੱਕਿਆ ਦਾ ਹੀ ਕਰੇਸੂੰ!
(ਕਿਰਾਏ ਤੇ ਉਠੱ ਕਰਨੈ ਤਾਂ ਕੁੜਮਾਂ ਦਾ ਹੀ ਕਰਾਂਗੇ!)
ਸਖੀ/ਸਖਾਵਤ: ਖੁਲ੍ਹ ਦਿਲਾ/ਖੁਲ੍ਹ ਦਿਲੀ
ਸਖੀ ਸਜਣ ਨੂੰ ਸਖਾਵਤ ਦੀਆਂ ਦੁਆਵਾਂ!
(ਖੁਲ੍ਹ ਦਿਲੇ ਦੀ ਖੁਲ੍ਹ ਦਿਲੀ ਕਰਕੇ ਅਸੀਸਾਂ)
ਸਗ: ਸੰਗ
ਸੀਤਾ ਰਾਮ ਜੀ ਸਗ ਬਣਵਾਸ ਟੁਰ ਗਈ।
(ਸੀਤਾ ਰਾਮ ਜੀ ਦੇ ਸੰਗ ਬਣਵਾਸ ਤੁਰ ਗਈ)
ਸਗਲਾ: ਧਾਤੀ ਪਤੀਲਾ
ਗੁਰੀਬ ਘਰਾਂ ਨੂੰ ਕਾਂਸੀ ਦੇ ਸਗਲੇ ਹੀ ਨਸੀਬ ਨੇ।
(ਗਰੀਬ ਘਰਾਂ ਨੂੰ ਕਾਂਸੀ ਦੇ ਪਤੀਲੇ ਹੀ ਲਿਖੇ ਹਨ)