ਵਿਚਕਾਰਲੀ ਭੈਣ/ਪਰਿਣੀਤਾ!/੪.

ਵਿਕੀਸਰੋਤ ਤੋਂ

੪.

ਇਸ ਮਹੱਲੇ ਵਿਚ ਇਕ ਬਹੁਤ ਬੁੱਢਾ ਕਦੇ ਭੀਖ ਮੰਗਣ ਆਇਆ ਕਰਦਾ ਸੀ ਇਹਦੇ ਤੇ ਲਲਤਾ ਬੜਾ ਤਰਸ ਕਰਦੀ ਹੁੰਦੀ ਸੀ, ਰੁਪਇਆ ਪੈਸਾ ਮਿਲਦਿਆਂ ਹੀ ਉਹ ਬਹੁਤ ਸਾਰੀਆਂ ਅਗੇ ਵਾਸਤੇ ਨ ਹੋ ਸਕਣ ਵਾਲੀਆਂ ਅਸੀਸਾਂ ਦਿਆ ਕਰਦਾ ਸੀ, ਤੇ ਉਹਨਾਂ ਦਾ ਸੁਣਨਾ ਲਲਤਾ ਨੂੰ ਸੁਆਦੀ ਲਗਦਾ ਸੀ। ਉਹ ਆਖਦਾ, ਲਲਤਾ ਪਿਛਲੇ ਜਨਮ ਵਿਚ ਉਸਦੀ ਮਾਂ ਸੀ ਤੇ ਇਹ ਗੱਲ ਉਹ ਲਲਤਾ ਨੂੰ ਵੇਖਦਿਆ ਹੀ ਸਮਝ ਗਿਆ ਸੀ। ਸੋ ਇਹ ਉਸਦਾ ਬੁੱਢਾ ਪੁੱਤ ਸਵੇਰੇ ਹੀ ਬੂਹੇ ਅਗੇ ਆ ਖੜਾ ਹੋਇਆ ਤੇ ਪੁਕਾਰਨ ਲਗਾ 'ਮੇਰੀ ਮਾਂ ਕਿਥੇ ਹੈ?'

ਸਨਤਾਨ ਦੇ ਧਿਆਨ ਨਾਲ ਲਲਤਾ ਕੁਝ ਪਰੇਸ਼ਾਨੀ ਵਿਚ ਪੈ ਗਈ, ਅਜੇ ਸ਼ੇਖਰ ਕਮਰੇ ਵਿਚ ਹੈ ਉਹ ਰੁਪੈ ਲੈਣ ਕਿਦਾਂ ਜਾਵੇ? ਐਧਰ ਉਧਰ ਵੇਖਕੇ ਉਹ ਮਾਸੀ ਕੋਲ ਚਲੀ ਗਈ, ਮਾਸੀ ਅਜੇ ਹੁਣ ਵੀ ਮਹਿਰੀ ਦੀ ਭੁਗਤ ਸਵਾਰਕੇ ਰੋਟੀ ਟੁੱਕ ਲਗੀ ਸੀ। ਸੋ ਉਹ ਉਸਨੂੰ ਕੁਝ ਕਹਿ ਨ ਸੱਕੀ, ਮੁੜ ਕੇ ਆਕੇ ਜਾਂ ਚੰਗੀ ਤਰਾਂ ਲੁਕ ਕੇ ਵੇਖਿਆ ਤਾਂ ਭਿਖਾਰੀ ਲਾਠੀ ਰਖਕੇ ਚੰਗੀ ਤਰਾਂ ਆਸਣ ਜਮਾਕੇ ਬੈਠ ਗਿਆ ਸੀ, ਇਸ ਤੋਂ ਪਹਿਲਾਂ ਲਲਤਾ ਨੇ ਇਹਨੂੰ ਕਦੇ ਨਰਾਸ ਨਹੀਂ ਸੀ ਮੋੜਿਆ। ਅੱਜ ਉਹਨੂੰ ਖਾਲੀ ਹੱਥੋਂ ਮੋੜਨ ਦਾ ਖਿਆਲ



(੮੭)

ਕਰਕੇ ਉਹਦਾ ਦਿਲ ਵੱਢੂੰ ਟੁੱਕੂੰ ਹੋਣ ਲੱਗ ਪਿਆ।

ਭਿਖਾਰੀ ਨੇ ਫੇਰ ਅਵਾਜ਼ ਦਿਤੀ।

ਅੱਨਾਕਾਲੀ ਭੱਜੀ ਆਈ ਤੇ ਆਕੇ ਪਤਾ ਦਿੱਤਾ ਕਿ ਤੇਰਾ ਉਹ ਬੁੱਢਾ ਪੁੱਤਰ ਫੇਰ ਆਇਆ ਹੈ।

ਲਲਤਾ ਨੇ ਆਖਿਆ, ਇਕ ਕੰਮ ਕਰੇਂਗੀ ਭੈਣ ?' ਮੈਂ ਜ਼ਰਾ ਰੁਝੀ ਹੋਈ ਹਾਂ ਤੇ ਭੱਜੀ ਜਾਹ ਤੇ ਸ਼ੇਖਰ ਬਾਬੂ ਪਾਸੋਂ ਇਕ ਰੁਪਇਆ ਲੈ ਆ।

ਕਾਲੀ ਭੱਜੀ ਗਈ ਤੇ ਭੱਜੀ ਹੀ ਆ ਗਈ। ਆਖਣ ਲੱਗੀ? 'ਆਹ ਲੌ।'

ਲਲਤਾ ਨੇ ਪੁਛਿਆ, ਸ਼ੇਖਰ ਬਾਬੂ ਨੇ ਕੀ ਆਖਿਆ?

‘ਕੁਝ ਨਹੀਂ ਕਿਹਾ ਉਹਨਾ ਆਖਿਆ, ਅਚਕਨ ਦੀ ਜੇਬ ਵਿਚੋਂ ਰੁਪਇਆ ਕੱਢ ਲੈ ਮੈਂ ਕੱਢ ਲਿਆਈ।

'ਹੋਰ ਕੁਝ?'

‘ਕੁਝ ਨਹੀਂ।' ਇਹ ਆਖ ਕੇ ਅੱਨਾਕਾਲੀ ਧੌਣ ਹਿਲਾਕੇ ਖੇਡਣ ਚਲੀ ਗਈ।

ਲਲਤਾ ਨੇ ਭਿਖਾਰੀ ਨੂੰ ਦਾਨ ਦੇਕੇ ਵਿਦਿਆ ਕਰ ਦਿਤਾ ਪਰ ਹੋਰਨਾਂ ਦਿਨਾਂ ਵਾਂਗ ਖਲੋਕੇ ਉਹ ਉਸਦੀ ਅਸੀਸ ਨਹੀਂ ਸੁਣ ਸਕੀ, ਉਹਨੂੰ ਕੁਝ ਚੰਗਾ ਨਾ ਲੱਗਾ।

ਦੂਜੇ ਪਾਸੇ ਕੁਝ ਦਿਨਾਂ ਤੋਂ ਤਾਸ਼ ਦੀ ਖੇਲ ਬੜੀ ਤੇਜ਼ੀ ਨਾਲ ਚਲ ਰਹੀ ਸੀ, ਅੱਜ ਦੁਪਹਿਰ ਨੂੰ ਲਲਤਾ ਉਥੇ ਨਹੀਂ ਗਈ। ਸਿਰ ਦਰਦ ਦਾ ਬਹਾਨਾ ਕਰਕੇ ਪੈ ਰਹੀ ਅੱਜ ਸੱਚ ਮੁੱਚ ਹੀ ਉਸਦਾ ਮਨ ਬਹੁਤ ਖਰਾਬ ਸੀ। ਸਾਮਨੇ ਉਹਨੇ ਕਾਲੀ ਨੂੰ ਸਦਕੇ ਪੁਛਿਆ, 'ਕਾਲੀ ਤੂੰ ਪੜ੍ਹਨ ਵਾਸਤੇ ਸ਼ੇਖਰ

(੮੮)

ਦੇ ਕੋਲ ਜਾਨੀ ਹੁੰਨੀਏਂ?

ਕਾਲੀਨੇ ਸਿਰ ਹਲਾਕੇ ਆਖਿਆ, ਹਾਂ ਜਾਂਦੀ ਹੁੰਨੀਆਂ।

ਮੇਰੀ ਬਾਬਤ ਸ਼ੇਖਰ ਬਾਬੂ ਕਦੇ ਨਹੀਂ ਪੁਛਦੇ?

ਨਹੀਂ, ਪਰਸੋਂ ਪੁੱਛ ਰਹੇ ਸਨ ਤੂੰ ਦੁਪਹਿਰ ਨੂੰ ਤਾਸ਼ ਖੇਡਣ ਜਾਂਦੀ ਏਂ ਜਾਂ ਨਹੀਂ?

ਲਲਿਤਾ ਨੇ ਕੁਝ ਕਾਹਲੀ ਜਹੀ ਪੈਕੇ ਆਖਿਆ, "ਤੂੰ ਕੀ ਦਸਿਆ?"

ਮੈਂ ਆਖਿਆ ਤੂੰ ਚਾਰੂ ਬੀਬੀ ਦੇ ਘਰ ਤਾਸ਼ ਖੇਡਣ ਜਾਂਦੀ ਹੁੰਨੀ ਏਂ।’’ ਸ਼ੇਖਰ ਨੇ ਆਖਿਆ, “ਕੌਣ ਕੌਣ ਖੇਲਦਾ ਹੁੰਦਾ ਏ ?" ਮੈਂ ਆਖਿਆ, "ਤੂੰ, ਚਾਰੂ ਬੀਬੀ, ਉਸਦੀ ਮਾਂ ਤੇ ਉਹਦਾ ਮਾਮਾ ਜੀ।" ‘ਤੂੰ ਦੱਸ ਤਾ ਸਹੀ ਤੂੰ ਚੰਗਾ ਖੇਡਦੀ ਏਂ ਜਾਂ ਚਾਰੂ ਜੀ ਦੇ ਮਾਮਾ ਜੀ? ਸਹੇਲੀ ਮਾਂ ਆਖਦੀ ਸੀ ਕਿ ਤੂੰ ਚੰਗਾ ਖੇਡਦੀ ਏਂ ਠੀਕ ਹੈ ?'

ਲਲਿਤਾ ਨੇ ਉਹਦੀ ਗੱਲ ਦਾ ਕੋਈ ਜਵਾਬ ਨ ਦੇਕੇ ਨਾਰਾਜ਼ਗੀ ਨਾਲ ਆਖਿਆ, “ਤੂੰ ਐਨੀਆਂ ਗੱਲਾਂ ਕਿਉਂ ਕਰ ਦਿਤੀਆਂ? ਇਹਨਾਂ ਗੱਲਾਂ ਨਾਲ ਤੈਨੂੰ ਕੀ ਲਗੇ। ਹੁਣ “ਮੈਂ ਕਦੇ ਤੈਨੂੰ ਕੋਈ ਚੀਜ਼ ਨਹੀਂ ਦਿਆਂਗੀ।" ਇਹ ਆਖਕੇ ਉਹ ਗੁੱਸੇ ਹੋ ਕੇ ਚਲੀ ਗਈ।

ਕਾਲੀ ਦੰਗ ਰਹਿ ਗਈ । ਲਲਿਤਾ ਦੀ ਇਸ ਅਚਾਨਕ ਤਬਦੀਲੀ ਨੂੰ ਉਹ ਕੁਝ ਵੀ ਨ ਸਮਝ ਸਕੀ।

ਮਨੋਰਮਾ ਦੇ ਘਰ ਦੋ ਦਿਨ ਤੋਂ ਤਾਸ਼ ਬੰਦ ਹੈ। ਲਲਿਤਾ ਨਹੀਂ ਜਾਂਦੀ । ਲਲਿਤਾ ਨੂੰ ਵੇਖਕੇ ਗਿਰੀ ਨੰਦ ਉਸ ਵਲ ਖਿੱਚਿਆ ਗਿਆ ਹੈ, ਇਹਦਾ ਮਨੋਰਮਾ ਨੂੰ ਸ਼ੱਕ

(੮੯)

ਸੀ, ਪਰ ਅੱਜ ਇਹ ਸ਼ੱਕ ਹੋਰ ਵੀ ਪੱਕਾ ਹੋ ਗਿਆ। ਸ਼ਾਮ ਨੂੰ ਤੁਰਨ ਫਿਰਨ ਨਹੀਂ ਜਾਂਦਾ ਸਗੋਂ ਘਰ ਵਿੱਚ ਹੀ ਐਧਰ ਉਧਰ ਫਿਰਦਾ ਰਹਿੰਦਾ ਹੈ। ਅੱਜ ਦੁਪਹਿਰ ਨੂੰ ਉਸਨੇ ਆਕੇ ਮਨੋਰਮਾ ਨੂੰ ਕਿਹਾ, 'ਬੀਬੀ ਅੱਜ ਵੀ ਖੇਲ ਨਹੀਂ ਹੋਵੇਗਾ?'

ਮਨੋਰਮਾਂ ਨੇ ਆਖਿਆ ਕਿੱਦਾਂ ਹੋਵੇਗਾ, ਜਦ ਕਿ ਹਾਣੀ ਹੀ ਪੂਰੇ ਨਹੀਂ। ਜੇ ਬਹੁਤਾ ਜੀ ਕਰਦਾ ਹੈ ਤਾਂ ਆਓ ਤਿੰਨੇ ਹੀ ਖੇਲ ਲੈਂਦੇ ਹਾਂ।"

ਗਿਰੀ ਨੰਦ ਨੇ ਨਿਰਾਸ ਹੋਕੇ ਆਖਿਆ, “ਤਿੰਨਾਂ ਜਣਿਆਂ ਦੀ ਕਾਹਦੀ ਖੇਡ ਹੈ, ਬੀਬੀ ! ਲਲਿਤਾ ਨੂੰ ਕਿਉਂ ਨਹੀਂ ਸੱਦ ਲੈਂਦੀ ?"

"ਉਹ ਨਹੀਂ ਆਏਗੀ।"

ਗਿਰੀ ਨੰਦ ਨੇ ਉਦਾਸ ਹੋਕੇ ਪੁਛਿਆ, ਕਿਉਂ ਨਹੀਂ ਆਏਗੀ, ਕੀ ਉਹਦੇ ਘਰ ਵਾਲਿਆਂ ਮਨ੍ਹਾਂ ਕਰ ਦਿਤਾ ਹੈ ?"

ਮਨੋਰਮਾ ਨੇ ਸਿਰ ਹਿਲਾਕੇ ਆਖਿਆ, “ਨਹੀਂ, ਉਹਦੇ ਘਰ ਵਾਲੇ ਤਾਂ ਏਦਾਂ ਦੇ ਨਹੀਂ, ਉਹ ਆਪ ਹੀ ਨਹੀਂ ਆਉਂਦੀ।"

ਗਿਰੀ ਨੰਦ ਨੇ ਖੁਸ਼ ਹੋ ਕੇ ਆਖਿਆ, “ਤੇਰੇ ਆਪ ਸੱਦਣ ਨਾਲ ਉਹ ਨਹੀਂ ਆਏਗੀ?" ਇਹ ਗੱਲ ਕਹਿਕੇ ਉਹ ਖੁਦ ਹੀ ਬਹੁਤ ਸ਼ਰਮਿੰਦਾ ਹੋ ਗਿਆ।

ਮਨੋਰਮਾ ਹੱਸ ਪਈ । ਆਖਣ ਲੱਗੀ, "ਚੰਗਾ ਮੈਂ ਆਪ ਵੀ ਜਾਂਦੀ ਹਾਂ।" ਇਹ ਆਖਕੇ ਚਲੀ ਗਈ ਤੇ ਥੋੜੇ ਚਿਰ ਪਿਛੋਂ ਲਲਿਤਾ ਨੂੰ ਲਿਆਕੇ ਤਾਸ਼ ਖੇਡਣ ਬਹਿ ਗਈ।

(੯੦)

ਦੋ ਦਿਨਾਂ ਤੋਂ ਖੇਡ ਹੋਈ ਨਹੀਂ ਸੀ ਇਸ ਕਰਕੇ ਅੱਜ ਬਹੁਤ ਛੇਤੀ ਖੇਲ ਜੰਮ ਗਿਆ ਲਲਿਤਾ ਦਾ ਪਾਸਾ ਜਿੱਤ ਰਿਹਾ ਸੀ।

ਦੋ ਘੰਟਿਆ ਪਿਛੋਂ ਅਚਾਨਚੱਕ ਹੀ ਕਾਲੀ ਆ ਖਲੋਤੀ ਕਹਿਣ ਲੱਗੀ, "ਲਲਿਤਾ ਸ਼ੇਖਰ ਬਾਬੂ ਛੇਤੀ ਹੀ ਸਦ ਰਹੇ ਹਨ।"

ਲਲਿਤਾ ਦਾ ਚਿਹਰਾ ਪੀਲਾ ਪੈ ਗਿਆ। ਤਾਸ਼ ਵੰਡਣਾ ਬੰਦ ਕਰਕੇ, ਬੋਲੀ "ਸ਼ੇਖਰ ਬਾਬੂ ਦਫਤਰ ਨਹੀਂ ਗਏ?"

ਕੀ ਪਤਾ ਹੈ ਫੇਰ ਮੁੜ ਆਏ ਹੋਣਗੇ। ਇਹ ਆਖ ਕੇ ਉਹ ਸਿਰ ਹਿਲਾਉਂਦੀ ਹੋਈ ਚਲੀ ਗਈ।

ਲਲਿਤਾ ਤਾਸ਼ ਰਖ ਕੇ ਮਨੋਰਮਾਂ ਦੇ ਮੂੰਹ ਵਲ ਵੇਖ ਕੇ ਆਖਣ ਲੱਗੀ, "ਚੰਗਾ ਮਾਂ ਜਾਂਦੀ ਹਾਂ।

ਮਨੋਰਮਾ ਨੇ ਕਾਹਲੀ ਜਹੀ ਕਿਹਾ, "ਕਿਉਂ ਐਡੀ ਛੇਤੀ? ਹੋਰ ਦੋ ਬਾਜ਼ੀਆਂ ਖੇਲ ਜਾਹ।"

ਲਲਿਤਾ ਵੀ ਕਾਹਲੀ ਨਾਲ ਉਠ ਖਲੋਤੀ । ਬੋਲੀ, "ਨਹੀਂ ਮਾਂ ਉਹ ਬਹੁਤ ਗੁਸੇ ਹੋਣਗੇ ਤੇ ਇਹ ਆਖ ਕੇ ਦਬਾ ਦਬ ਚਲੀ ਗਈ।"

ਗਿਰੀ ਨੰਦ ਨੇ ਪੁਛਿਆ, "ਸ਼ੇਖਰ ਬਾਬੂ ਕੌਣ ਭੈਣ?"

ਮਨੋਰਮਾ ਨੇ ਕਿਹਾ, ਉਹ ਜੋ ਸਾਹਮਣੇ ਫਾਟਕ ਵਾਲਾ ਮਕਾਨ ਹੈ, ਉਸ ਵਿਚ ਰਹਿੰਦੇ ਹਨ।

ਗਿਰੀ ਨੰਦ ਨੇ ਸਿਰ ਹਲਾਉਂਦਿਆਂ ਹੋਇਆਂ ਕਿਹਾ ਚੰਗਾ, “ਇਹ ਫਾਟਕਵਾਲੇ ਨਵੇਂ ਬਾਬੂ ਇਹਦੇ ਸਾਕ ਹੋਣਗੇ।" ਮਨੋਰਮਾ ਨੇ ਆਖਿਆ, "ਸਾਕ ਕੀ, ਉਹ ਤਾਂ ਲਲਿਤਾ ਦੇ ਰਹਿਣ ਵਾਲੇ ਮਕਾਨ ਨੂੰ ਸਮੂਲਚਾ ਹੜੱਪ ਕਰਨ ਦੇ 'ਫਿਕਰ ਵਿਚ ਹਨ।'

ਗਿਰੀ ਨੰਦ ਹੈਰਾਨਗੀ ਨਾਲ ਵੇਖਦਾ ਰਹਿ ਗਿਆ।

ਮਨੋਰਮਾ ਕਿੱਸਾ ਫੋਲਣ ਲੱਗ ਪਈ। "ਪਿਛਲੇ ਸਾਲ ਰੂਪੈ ਨਾ ਹੋਣ ਕਰਕੇ ਗੁਰਚਰਨ ਬਾਬੂ ਦੀ ਵਿਚਕਾਰਲੀ ਲੜਕੀ ਦਾ ਵਿਆਹ ਨਹੀਂ ਸੀ ਹੋ ਰਿਹਾ। ਉਸ ਨੇ ਬਹੁਤ ਜ਼ਿਆਦਾ ਵਿਆਜ ਤੇ ਨਵੀਨ ਬਾਬੂ ਪਾਸ ਇਹ ਮਕਾਨ ਗਹਿਣੇ ਪਾਕੇ ਰੁਪੈ ਕਰਜ਼ ਲਏ ਸਨ। ਇਹ ਕਰਜ਼ਾ ਮੁੱਕ ਨਹੀਂ ਸਕਦਾ ਤੇ ਅਖੀਰ ਨੂੰ ਇਹ ਮਕਾਨ ਨਵੀਨ ਬਾਬੂ ਦਾ ਹੀ ਹੋ ਜਾਏਗਾ।"

ਮਨੋਰਮਾ ਨੇ ਸਾਰਾ ਕਿੱਸਾ ਸੁਣਾ ਕੇ ਅੰਤ ਵਿਚ ਆਪਣੀ ਰਾਏ ਜ਼ਾਹਰ ਕੀਤੀ, ਬੁਢੇ ਦੀ ਕਈ ਚਿਰ ਦੀ ਖਾਹਸ਼ ਹੈ ਕਿ ਗੁਰਚਰਨ ਬਾਬੂ ਦਾ ਮਕਾਨ ਢਾਹਕੇ ਉਸੇ ਆਪਣੇ ਸ਼ੇਖਰ ਬਾਬੂ ਲਈ ਇਕ ਬਹੁਤ ਆਲੀਸ਼ਾਨ ਮਕਾਨ ਬਣਾਵਾਂ, ਦੋਹਾਂ ਮੁੰਡਿਆਂ ਦੇ ਅੱਡ ਅੱਡ ਮਕਾਨ ਹੋ ਜਾਣਗੇ, ਇਰਾਦਾ ਬੁਰਾ ਨਹੀਂ।

ਇਹ ਪ੍ਰਸੰਗ ਸੁਣਕੇ ਗਿਰੀ ਨੰਦ ਕੁਝ ਦੁਖੀ ਹੋਇਆ। ਉਹਨੇ ਪੁਛਿਆ, ਬੀਬੀ ਗੁਰਚਰਨ ਬਾਬੂ ਦੇ ਹੋਰ ਵੀ ਤਾਂ ਲੜਕੀਆਂ ਹਨ; ਉਹਨਾਂ ਦਾ ਵਿਆਹ ਕਿਦਾਂ ਕਰੇਗਾ?

ਮਨੋਰਮਾ ਨੇ ਆਖਿਆ ਇਹ ਤਾਂ ਹੈ ਈ। ਕੁੜੀਆਂ ਤੋਂ ਬਿਨਾਂ ਇਹ ਲਲਤਾ ਦਾ ਭਾਰ ਵੀ ਉਸੇ ਸਿਰ ਹੈ। ਇਹਦੇ ਮਾਂ ਪਿਉ ਮਰ ਗਏ ਹਨ। ਇਸ ਸਾਲ ਇਹਦਾ ਵਿਆਹ ਹੋ ਜਾਣਾ ਚਾਹੀਦਾ ਹੈ। ਇਹਨਾਂ ਦੀ ਬਰਾਦਰੀ ਵਿਚ ਇਸ ਵੇਲੇ ਸਹਾਇਤਾ ਦੇਣ ਵਾਲਾ ਕੋਈ ਨਹੀਂ, ਹੱਥ ਅੱਡਣ ਵਾਲੇ ਸਾਰੇ ਹਨ। ਇਹਨਾਂ ਲੋਕਾਂ ਨਾਲੋਂ ਅਸੀਂ ਲੋਕ ਚੰਗੇ ਹਾਂ ਗਰੀਬ।

ਗਰੀਨ ਚੱਪ ਹੋ ਰਿਹਾ ਮਨੋਰਮਾ ਆਖਣ ਲੱਗੀ, ਉਸ ਦਿਨ ਲਲਤਾ ਦੀਆਂ ਗਲਾਂ ਕਰ ਕਰ ਕੇ ਉਸਦੀ ਮਾਮੀ ਮੇਰੇ ਅਗੇ ਰੋਣ ਲਗ ਪਈ ਸੀ। ਇਹਦਾ ਵਿਆਹ ਕਿਦਾਂ ਹੋਵੇਗਾ ਕੁਝ ਪਤਾ ਨਹੀਂ। ਇਹਦੇ ਫਿਕਰ ਵਿਚ ਗੁਰਚਰਨ ਦਾ ਅੰਨ ਜਲ ਵੀ ਛੁੱਟ ਗਿਆ ਹੈ। ਅੱਛਾ ਗਰੀਨ ਤੇਰੇ ਮੁੰਗੇਰਾਂ ਵਿੱਚ ਕੋਈ ਐਹੋ ਜਿਹਾ ਨਹੀਂ ਜੋ ਸਿਰਫ ਲੜਕੀ ਵੇਖਦੇ ਹੀ ਸ਼ਾਦੀ ਕਰ ਸਕੇ? ਇਹੋ ਜਹੀ ਲੜਕੀ ਮਿਲਨੀ ਮੁਸ਼ਕਲ ਹੈ।

ਗਿਰੀਨੰਦ ਉਦਾਸੀ ਜਹੀ ਦਾ ਹਾਸਾ ਹਸਦਾ ਹੋਇਆ ਬੋਲਿਆ ਮਿੱਤ੍ਰ ਮੁੱਤ੍ਰ ਕੋਈ ਨਹੀਂ ਬੀਬੀ, ਮਗਰ ਹਾਂ ਰੁਪਏ ਪੈਸੇ ਦੀ ਮੈਂ ਖੁਦ ਸਹਾਇਤਾ ਕਰ ਸਕਦਾ ਹਾਂ।"

ਗਰੀਨ ਦੇ ਪਿਤਾ ਡਾਕਟਰੀ ਕਰਦੇ ਸਨ। ਬਹੁਤ ਸਾਰੀ ਜਾਇਦਾਦ ਜ਼ਮੀਨ ਤੇ ਰੁਪਿਆ ਛਡ ਗਏ ਹਨ ਤੇ ਇਹਦਾ ਵਾਰਸ ਗਰੀਨ ਹੀ ਏ।

ਮਨੋਰਮਾ ਨੇ ਆਖਿਆ, 'ਕਿੰਨਾ ਉਧਾਰ ਦੇ ਸਕੇਗਾ?'

"ਉਧਾਰ ਕੋਈ ਨਹੀਂ ਬੀਬੀ ਜੀ, ਜੇ ਉਹ ਦੇ ਸਕਣ ਤਾਂ ਵਾਹਵਾ ਨਹੀਂ ਤੇ ਨਾ ਸਹੀ।"

ਮਨੋਰਮਾ ਹੈਰਾਨ ਹੋ ਗਈ। ਕਹਿਣ ਲੱਗੀ, “ਤੈਨੂੰ ਕੀ ਫਾਇਦਾ?" ਉਹ ਨਾ ਸਾਡੇ ਸਾਕ ਹਨ ਤੇ ਨਾ ਹੀ ਭਾਈਚਾਰੇ ਵਿਚੋਂ। ਏਦਾਂ ਕੋਈ ਕਿਸੇ ਨੂੰ ਰੁਪਿਆ ਦੇਂਦਾ ਹੈ? ਗਿਰੀ ਨੰਦ ਆਪਣੀ ਭੈਣ ਦੇ ਮੂੰਹ ਵੱਲ ਵੇਖ ਕੇ ਹੱਸਣ ਲਗ ਪਿਆ। ਫੇਰ ਬੋਲਿਆ, “ਜੇ ਸਾਕ ਜਾਂ ਭਾਈ ਚਾਰੇ ਵਿਚੋਂ ਨਾ ਹੋਏ ਤਾਂ ਫੇਰ ਕੀ ਹੋਇਆ ਹਨ ਤਾਂ ਆਪਣੇ ਹੀ ਦੇਸ ਦੇ। ਉਹਨਾਂ ਦਾ ਹੱਥ ਤੰਗ ਹੈ ਤੇ ਮੇਰੇ ਕੋਲ ਰੁਪਏ ਬਹੁਤ ਹਨ। ਤੂੰ ਇਕ ਵਾਰੀ ਪੁੱਛ ਵੇਖ ਜੇ ਉਹ ਲੈਣ ਨੂੰ ਤਿਆਰ ਹੋਣ ਤਾਂ ਮੈਂ ਦੇ ਸਕਦਾ ਹਾਂ। ਲਲਿਤਾ ਇਹਨਾਂ ਦੀ ਵੀ ਕੋਈ ਨਹੀਂ ਤੇ ਸਾਡੀ ਵੀ ਕੁਝ ਨਹੀਂ ਲਗਦੀ? ਉਹਦੇ ਵਿਆਹ ਦਾ ਸਾਰਾ ਖਰਚ ਮੈਂ ਹੀ ਦੇ ਦਿਆਂਗਾ।

ਉਹਦੀ ਗੱਲ ਸੁਣ ਕੇ ਮਨੋਰਮਾ ਦੀ ਬਹੁਤੀ ਤਸੱਲੀ ਨਾ ਹੋਈ। ਇਸ ਵਿਚ ਭਾਵੇਂ ਉਸ ਦਾ ਲਾਹਾ ਤੋਟਾ ਕੋਈ ਨਹੀਂ ਸੀ, ਪਰ ਐਨਾਂ ਰੁਪਇਆਂ ਕੋਈ ਆਦਮੀ ਕਿਸੇ ਇਸਤ੍ਰੀ ਨੂੰ ਦੇ ਦੇਵੇ ਇਹਨੂੰ ਕੋਈ ਵੀ ਨਹੀਂ ਸੀ ਮੰਨ ਸਕਦਾ।

ਚਾਰੂ ਹੁਣ ਤੱਕ ਚੁਪ ਬੈਠੀ ਸਭ ਕੁਝ ਸੁਣ ਰਹੀ ਸੀ। ਉਹ ਬਹੁਤ ਹੀ ਖੁਸ਼ ਹੋਕੇ ਉੱਛਲ ਪਈ ਤੇ ਕਹਿਣ ਲੱਗੀ, “ਹਾਂ ਮਾਮਾ ਦੇ ਦਿਹ, ਮੈਂ ਮਾਂ ਨੂੰ ਆਖ ਆਉਂਦੀ ਹਾਂ।'

ਪਰ ਉਹਦੀ ਮਾਂ ਨੇ ਉਹਨੂੰ ਡਾਂਟ ਦਿੱਤਾ। “ਤੂੰ ਚੁਪ ਰਹਿ ਚਾਰੂ, ਲੜਕੀਆਂ ਨੂੰ ਇਹਨਾਂ ਗੱਲਾਂ ਵਿਚ ਨਹੀਂ ਪੈਣਾ ਚਾਹੀਦਾ। ਜੇ ਆਖਣਾ ਹੋਵੇਗਾ ਤਾਂ ਮੈਂ ਜਾ ਕੇ ਆਖਾਂਗੀ।"

ਗਿਰੀ ਨੰਦ ਨੇ ਆਖਿਆ, “ਚੰਗਾ ਬੀਬੀ ਤੂੰ ਹੀ ਆਖਣਾ। ਪਰਸੋਂ ਰਾਹ ਵਿਚ ਖਲੋਤਿਆਂ ਖਲੋਤਿਆਂ ਗੁਰਚਰਨ ਬਾਬੂ ਨਾਲ ਮੇਰੀ ਗਲ ਬਾਤ ਹੋਈ ਸੀ। ਗੱਲਾਂ ਬਾਤਾਂ ਤੋਂ ਪਤਾ ਲਗਦਾ ਸੀ ਕਿ ਉਹ ਬੜੇ ਸਿੱਧੇ ਆਦਮੀ ਹਨ, ਤੂੰ ਕੀ ਸਮਝਦੀ ਏਂ ਬੀਬੀ?" ਮਨੋਰਮਾ ਨੇ ਆਖਿਆ, “ਮੈਂ ਵੀ ਇਹੋ ਸਮਝਦੀ ਹਾਂ ਤੇ ਸਭ ਲੋਕੀਂਂ ਵੀ ਇਹੋ ਆਖਦੇ ਹਨ। ਇਹ ਦੋਵੇਂ ਜੀਅ ਹੀ ਬੜੇ ਸਿੱਧੇ ਸੁਭਾ ਦੇ ਹਨ। ਇਸੇ ਕਰਕੇ ਦੁਖ ਹੁੰਦਾ ਹੈ, ਕਿਸੇ ਦਿਨ ਵਿਚਾਰਿਆਂ ਨੂੰ ਘਰ ਬਾਹਰ ਛੱਡ ਕੇ ਤਖੀਆ ਮਲਣਾ ਪੈ ਜਾਇਗਾ। ਇਹ ਦਾ ਸਬੱਬ ਤੂੰ ਨਹੀਂ ਵੇਖਿਆ? ਸ਼ੇਖਰ ਬਾਬੂ ਬੁਲਾ ਰਹੇ ਹਨ, ਸੁਣਦੇ ਹੀ ਲਲਿਤਾ ਝਟ ਪਟ ਉਠ ਕੇ ਚਲੀ ਗਈ। ਸਾਰੇ ਘਰ ਵਾਲੇ ਉਹਨਾਂ ਦੇ ਬੇਮੁੱਲੇ ਨੌਕਰ ਬਣ ਰਹੇ ਹਨ। ਇਹ ਭਾਵੇਂ ਕਿੰਨੀ ਹੀ ਖੁਸ਼ਾਮਦ ਕਿਉਂ ਨ ਕਰਨ ਪਰ ਨਵੀਨ ਰਾਏ ਦੇ ਜੋ ਪੰਜੇ ਵਿਚ ਆਗਿਆ ਹੈ, ਉਸ ਦੇ ਛੁੱਟਣ ਦੀ ਕੋਈ ਆਸ ਨਹੀਂ ਹੋ ਸਕਦੀ।

ਗਿਰੀ ਨੰਦ ਨੇ ਪੁਛਿਆ, "ਫੇਰ ਤੂੰ ਆਖੇਂਂਗੀ ਨ ਬੀਬੀ?

"ਚੰਗਾ ਮੈਂ ਆਖ ਦਿਆਂਗੀ। ਰੁਪੈ ਦੇਕੇ ਜੇ ਤੂੰ ਨੇਕੀ ਕਰ ਦੇਵੇਂ ਤਾਂ ਚੰਗਾ ਹੀ ਹੈ। ਇਹ ਆਖਕੇ ਉਹ ਥੋੜਾ ਜਿਹਾ ਹੱਸ ਪਈ। ਫੇਰ ਕਹਿਣ ਲੱਗੀ, ਤੈਨੂੰ ਐਹੋ ਜਹੀ ਕੀ ਲੋੜ ਪੈ ਗਈ ਹੈ, ਗਰੀਨ...।

"ਗਰਜ਼ ਕਾਹਦੀ, ਦੁੱਖ ਦਰਦ ਵਿਚ ਇੱਕ ਦੂਜੇ ਦੀ ਸਹਾਇਤਾ ਕਰਨਾ ਆਦਮੀ ਦਾ ਧਰਮ ਹੁੰਦਾ ਹੈ। ਇਹ ਆਖਦਾ ਹੋਇਆ ਉਹ ਸ਼ਰਮਾਉਂਦਾ ਹੋਇਆ ਬਾਹਰ ਚਲਿਆ ਗਿਆ ਪਰ ਦਰਵਾਜ਼ਿਉਂ ਬਾਹਰ ਜਾ ਕੇ ਫੇਰ ਮੁੜ ਆਇਆਂ ਤੇ ਆਕੇ ਬਹਿ ਗਿਆ।

ਉਸ ਦੀ ਭੈਣ ਨੇ ਆਖਿਆ, “ਫੇਰ ਬਹਿ ਗਏ ਹੋ?"

ਗਿਰੀ ਨੰਦ ਨੇ ਹਸਦੇ ਹੋਏ ਕਿਹਾ, "ਤੁਸਾਂ ਜੋ ਐਨਾਂ ਰੋਣਾ ਰੋਇਆ ਹੈ, ਇਹ ਤਾਂ ਮੈਨੂੰ ਝੂਠ ਹੀ ਮਲੂਮ ਹੁੰਦਾ ਹੈ?

ਮਨੋਰਮਾ ਨੇ ਹੈਰਾਨ ਹੋਕੇ ਆਖਿਆ ਕਿੱਦਾਂ?

ਗਿਰੀ ਨੰਦ ਆਖਣ ਲੱਗਾ, “ਲਲਿਤਾ ਜਿਸ ਤਰ੍ਹਾਂ ਖਰਚ ਕਰਦੀ ਹੈ, ਇਸ ਤੋਂ ਤਾਂ ਇਹ ਪਤਾ ਲੱਗਦਾ ਹੈ ਕਿ ਇਨ੍ਹਾਂ ਦੀ ਮਾਇਕ ਹਾਲਤ ਜ਼ਰਾ ਵੀ ਖਰਾਬ ਨਹੀਂ। ਉਸ ਦਿਨ ਮਾਸੀ ਥੀਏਟਰ ਵੇਖਣ ਗਏ ਸਾਂ। ਉਹ ਆਪ ਨਹੀਂ ਸੀ ਗਈ ਪਰ ਫੇਰ ਵੀ ਦਸ ਰੁਪੈ ਆਪਣੀ ਭੈਣ ਦੇ ਹੱਥ ਭੇਜ ਦਿੱੱਤੇ ਸਨ।ਚਾਰੂ ਕੋਲੋਂ ਪਛਣਾ ਕਿੰਨਾ ਖਰਚ ਕਰਦੀ ਹੈ।ਮਹੀਨੇ ਵਿੱਚ ਵੀਹ ਪੰਝੀ ਰੂਪੈ ਤਾਂ ਉਹਦਾ ਖਰਚ ਜ਼ਰੂਰ ਹੋਵੇਗਾ।"

ਮਨੋਰਮਾ ਨੂੰ ਯਕੀਨ ਨਾ ਆਇਆ।

ਚਾਰੂ ਨੇ ਆਖਿਆ, “ਸੱਚੀ ਮਾਂ! ਸਭ ਸ਼ੇਖਰ ਬਾਬੂ ਪਾਸੋਂ ਲੈ ਕੇ ਖਰਚ ਕਰਦੀ ਹੈ। ਹੁਣ ਵੀ ਨਹੀਂ ਛੋਟੇ ਹੁੰਦਿਆਂ ਤੋਂ ਹੀ ਉਹ ਸ਼ੇਖਰ ਬਾਬੂ ਦੀ ਅਲਮਾਰੀ ਖੋਲ੍ਹ ਕੇ “ਰੁਪੈ ਕਢ ਲਿਆਉਂਦੀ ਰਹੀ ਹੈ, ਕੋਈ ਕੁਝ ਨਹੀਂ ਆਖਦਾ।"

ਮਨੋਰਮਾਂ ਨੇ ਹੈਰਾਨਗੀ ਨਾਲ ਪੁਛਿਆ, ਰੁਪੈ ਕੱਢ ਲਿਆਉਦੀ ਹੈ? ਸ਼ੇਖਰ ਬਾਬੂ ਨੂੰ ਪਤਾ ਹੈ?"

ਚਾਰੂ ਨੇ ਸਿਰ ਹਿਲਾਕੇ ਆਖਿਆ, "ਸ਼ੇਖਰ ਬਾਬੂ ਜਾਣਦੇ ਹਨ। ਉਨ੍ਹਾਂ ਦੇ ਸਾਹਮਣੇ ਹੀ ਤਾਂ ਕੱਢਦੀ ਹੈ। ਪਹਿਲੇ ਮਹੀਨੇ ਜੋ ਅੱਨਾਕਾਲੀ ਦੀ ਗੁੱਡੀ ਦਾ ਵਿਆਹ ਹੋਇਆ ਸੀ ਉਸ ਵਿਚ ਰੁਪੈ ਕਿਸ ਦਿੱਤੇ ਸਨ? ਸਭ ਇਸਨੇ ਹੀ ਦਿਤੇ ਹਨ।

ਮਨੋਰਮਾ ਨੇ ਕੁਝ ਸੋਚ ਕੇ ਆਖਿਆ, "ਕੀ ਪਤਾ ਹੈ! ਪਰ ਇੱਕ ਗਲ ਹੈ, ਬੁੱਢੇ ਦੇ ਮੁੰਡੇ ਪਿਉ ਵਰਗੇ ਮੱਖੀ ਚੂਸ ਨਹੀਂ। ਉਨ੍ਹਾਂ ਤੇ ਮਾਂ ਦਾ ਅਸਰ ਪੈ ਰਿਹਾ ਹੈ। ਇਸ ਕਰਕੇ ਉਨ੍ਹਾਂ ਵਿੱਚ ਦਇਆ ਧਰਮ ਹੈ। ਇਸ ਤੋਂ ਬਿਨਾਂ ਲਲਿਤਾ ਲੜਕੀ ਵੀ ਬਹੁਤ ਚੰਗੀ ਹੈ। ਛੋਟੇ ਹੁੰਦਿਆਂ ਤੋਂ ਇਕੱਠੇ ਰਹੇ ਹਨ। ਇਸ ਕਰਕੇ ਸਭ ਦਾ ਪਿਆਰ ਹੋਗਿਆ ਹੈ। ਚੰਗਾ, ਚਾਰੂ ਤੂੰ ਤਾਂ ਆਉਂਦੀ ਜਾਂਦੀ ਰਹਿਨੀ ਏਂ, ਤੈਨੂੰ ਪਤਾ ਹੋਣਾ ਏਂ ਅਗਲੇ ਮਹੀਨੇ ਸ਼ੇਖਰ ਬਾਬੂ ਦਾ ਵਿਆਹ ਹੋਵੇਗਾ ਕਿ ਨਹੀਂ? ਸੁਣਿਆਂ ਹੈ ਕਿ ਲੜਕੀ ਵਾਲੇ ਪਾਸੋਂ ਬੁੱਢੇ ਨੂੰ ਕਾਫੀ ਰੁਪਇਆ ਮਿਲੇਗਾ।"

ਚਾਰੂ ਨੇ ਆਖਿਆ, ਹਾਂ ਮਾਂ ਅਗਲੇ ਮਹੀਨੇ ਹੀ। ਵਿਆਹ ਹੋਵੇਗਾ, ਸਭ ਪੱਕੀ ਹੋ ਗਈ ਹੈ।