ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜੇਲ੍ਹ ਨੋਟ-ਬੁੱਕ/ਭਾਰਤ ਬਾਰੇ
ਭਾਰਤ ਬਾਰੇ
ਪੰਨਾ 273
“ਤੁਸੀਂ ਕੀ ਚਾਹੁੰਦੇ ਹੋ ਕਿ ਵਿਧਾਨ ਪ੍ਰੀਸ਼ਦਾਂ ਦਾ ਹੋਰ ਵਿਸਤਾਰ ਹੋਵੇ? ਕੀ ਤੁਸੀਂ ਚਾਹੁੰਦੇ ਹੋ ਕਿ ਕੁਝ ਕੁ ਭਾਰਤੀ ਤੁਹਾਡੇ ਪ੍ਰਤੀਨਿਧਾਂ ਦੇ ਰੂਪ ਵਿਚ ਹਾਉਸ ਆਫ ਕਾਮਨਜ਼ ਵਿਚ ਜਾ ਕੇ ਬੈਠਣ? ਕੀ ਤੁਸੀਂ ਚਾਹੁੰਦੇ ਹੋ ਕਿ ਭਾਰਤੀਆਂ ਦੀ ਇਕ ਵੱਡੀ ਸੰਖਿਆ ਸਿਵਲ ਸਰਵਿਸ ਵਿਚ ਭਰਤੀ ਹੋ ਜਾਵੇ? ਤਾਂ ਫੇਰ ਆਓ ਦੇਖੀਏ ਕਿ ਕੀ 50, 100, 200 ਜਾਂ 300 ਸਿਵਲੀਅਨ ਭਰਤੀ ਹੋ ਜਾਣ ਤੇ ਸਰਕਾਰ ਸਾਡੀ ਹੋ ਜਾਵੇਗੀ...। ਭਾਵੇਂ ਪੂਰੀ ਦੀ ਪੂਰੀ ਸਿਵਲ ਸਰਵਿਸ ਭਾਰਤੀ ਹੋ ਜਾਵੇ ਪਰ ਸਿਵਲ ਸਰਵੈਂਟਸ ਨੂੰ ਤਾਂ ਸਿਰਫ ਹੁਕਮ ਦੀ ਹੀ ਤਾਮੀਲ਼ ਕਰਨੀ ਪਵੇਗੀ। ਉਹ ਕੋਈ ਨਿਰਦੇਸ਼ ਨਹੀਂ ਦੇ ਸਕਦੇ, ਕੋਈ ਨੀਤੀ ਨਿਰਧਾਰਤ ਨਹੀਂ ਕਰ ਸਕਦੇ।
ਬ੍ਰਿਟਿਸ਼ ਸਰਕਾਰ ਦੀ ਸੇਵਾ ਵਿੱਚ ਇਕ ਸਿਵਲੀਅਨ, 100 ਸਿਵਲੀਅਨ ਜਾਂ 1000 ਸਿਵਲੀਅਨ ਭਰਤੀ ਹੋ ਕੇ ਸਰਕਾਰ ਨੂੰ ਭਾਰਤੀ ਨਹੀਂ ਬਣਾ ਸਕਦੇ। ਜਿਹੜੀਆਂ ਪਰੰਪਰਾਵਾਂ, ਕਾਨੂੰਨ, ਨੀਤੀਆਂ ਹਨ, ਉਨ੍ਹਾਂ ਦੀ ਤਾਬੇਦਾਰੀ ਤਾਂ ਹਰ ਸਿਵਲੀਅਨ ਨੂੰ ਮੰਨਣੀ ਪਵੇਗੀ ਭਾਂਵੇ ਉਹ ਕਾਲਾ ਹੋਵੇ ਜਾਂ ਭੂਰਾ ਜਾਂ ਗੋਰਾ ਹੋਵੇ ਅਤੇ ਜਦੋਂ ਤੱਕ ਇਹ ਪਰੰਪਰਾਵਾਂ ਨਹੀਂ ਬਦਲੀਆਂ ਜਾਂਦੀਆਂ ਉਦੋਂ ਤੱਕ ਇਨ੍ਹਾਂ ਸਿਧਾਂਤਾਂ ਵਿੱਚ ਤਬਦੀਲੀ ਨਹੀਂ ਕੀਤੀ ਜਾ ਸਕਦੀ ਅਤੇ ਜਦੋਂ ਤਕ ਇਨ੍ਹਾਂ ਸਿਧਾਂਤਾਂ ਵਿਚ ਬੁਨਿਆਦੀ ਪਰਿਵਰਤਨ ਨਹੀਂ ਕੀਤਾ ਜਾਂਦਾ ਉਦੋਂ ਤਕ ਯੂਰਪੀਅਨਾਂ ਦੀ ਥਾਂ ਤੇ ਭਾਰਤੀ ਭਰਤੀ ਕਰ ਦੇਣ ਨਾਲ ਹੀ ਇਸ ਦੇਸ਼ ਵਿਚ ਆਪਣੀ ਸਰਕਾਰ ਨਹੀਂ ਬਣ ਸਕਦੀ.....।”
ਜੇ ਅੱਜ ਸਰਕਾਰ ਮੈਨੂੰ ਆ ਕੇ ਕਹੇ ਕਿ “ਸਵਰਾਜ ਲੈ” ਤਾਂ ਮੈਂ ਇਸ ਤੋਹਫੇ ਲਈ ਧੰਨਵਾਦ ਤਾਂ ਕਰੂੰਗਾ ਪਰ ਉਸ ਚੀਜ਼ ਨੂੰ ਸਵੀਕਾਰ ਨਹੀਂ ਕਰੂੰਗਾ ਜਿਸਨੂੰ ਮੈਂ ਖੁਦ ਆਪਣੇ ਹੱਥਾਂ ਨਾਲ ਨਹੀਂ ਕਮਾਇਆ...।
ਕੋਈ ਵੀ ਸੱਤਾ ਜੋ ਸਾਡੇ ਵਿਰੁੱਧ ਜਾਂਦੀ ਹੈ ਉਸਨੂੰ ਅਸੀਂ ਹਰ ਹਾਲਤ ਆਪਣੀ ਮਰਜੀ ਦੇ ਅਗੇ ਝੁਕਣ ਲਈ ਮਜਬੂਰ ਕਰਾਂਗੇ।
ਬੁਨਿਆਦੀ ਚੀਜ਼ ਸਰਕਾਰ ਦੀ ਗੌਰਵਤਾ ਹੈ।
ਪੰਨਾ 274
ਕੀ ਸਾਮਰਾਜ ਦੇ ਅੰਦਰ ਸਵੈ-ਸ਼ਾਸ਼ਨ ਹੋਣਾ ਅਸਲੀਅਤ ਵਿੱਚ ਇਕ ਵਿਵਹਾਰਕ ਆਦਰਸ਼ ਹੋ ਸਕਦਾ ਹੈ? ਇਸਦਾ ਮਤਲਬ ਕੀ ਹੋਵੇਗਾ? ਇਸ ਦਾ ਮਤਲਬ ਜਾਂ ਤਾਂ ਸਾਡਾ ਕੋਈ ਸਵੈ-ਸ਼ਾਸ਼ਨ ਨਹੀਂ ਹੋਵੇਗਾ ਜਾਂ ਇੰਗਲੈਂਡ ਦਾ ਸਾਡੇ ਉਤੇ ਕੋਈ ਅਸਲੀ ਅਧਿਕਾਰ ਨਹੀਂ ਹੋਵੇਗਾ। ਕੀ ਅਸੀਂ ਸਵੈ-ਸ਼ਾਸ਼ਨ ਦੇ ਨਾਂ ਨਾਲ ਹੀ ਸੰਤੁਸ਼ਟ ਹੋ ਜਾਵਾਂਗੇ। ਦੋਨ੍ਹਾਂ ਹੀ ਹਾਲਤਾਂ ਵਿੱਚ ਇੰਗਲੈਂਡ ਇਕ ਨਾਂ ਮਾਤਰ ਅਧਿਕਾਰ ਨਾਲ ਸੰਤੁਸ਼ਟ ਨਹੀਂ ਹੋ ਸਕਦਾ ਅਤੇ ਅਸੀਂ ਵੀ ਨਾ ਮਾਤਰ ਸਵੈ-ਸ਼ਾਸ਼ਨ ਨਾਲ ਸੰਤੁਸ਼ਟ ਹੋਣ ਤੋਂ ਇਨਕਾਰ ਕਰਦੇ ਹਾਂ। ਇਸ ਲਈ ਭਾਰਤ ਵਿਚ ਸਵੈ-ਸ਼ਾਸ਼ਨ ਅਤੇ ਇੰਗਲੈਂਡ ਦੇ ਉਸ ਉਪਰ ਅਧਿਕਾਰ ਵਿਚਕਾਰ ਐਸੀ ਹਾਲਤਾਂ ਵਿਚ ਕੋਈ ਸਮਝੌਤਾ ਸੰਭਵ ਨਹੀਂ ਹੈ। ਜੇ ਸਵੈ-ਸ਼ਾਸ਼ਨ ਵਾਸਤਵਿਕ ਹੈ ਤਾਂ ਸਿਰਫ ਭਾਰਤ ਵਿਚ ਹੀ ਨਹੀਂ ਬਲਕਿ ਖੁਦ ਬ੍ਰਿਟਿਸ਼ ਸਾਮਰਾਜ ਦੇ ਅੰਦਰ ਇੰਗਲੈਂਡ ਦੀ ਸਥਿਤੀ ਕੀ ਹੋਵੇਗੀ? ਸਵੈ-ਸ਼ਾਸ਼ਨ ਦਾ ਅਰਥ ਹੈ ਖੁਦ ਟੈਕਸ ਲਗਾਉਣ ਦਾ ਅਧਿਕਾਰ, ਇਸ ਦਾ ਅਰਥ ਹੈ ਆਪਣਾ ਨਿਯੰਤਰਣ, ਇਸਦਾ ਅਰਥ ਹੈ ਆਪਣੀ ਜਨਤਾ ਨੂੰ ਵਿਦੇਸ਼ੀ ਨਿਰਯਾਤਾਂ ਉਤੇ ਸੁਰੱਖਿਆਤਮਿਕ ਅਤੇ ਨਿਖੇਧਾਤਮਿਕ ਚੁੰਗੀ ਲਗਾਉਣ ਦਾ ਅਧਿਕਾਰ ਜਿਸ ਸਾਲ ਸਾਨੂੰ ਖੁਦ ਟੈਕਸ ਲਾਉਣ ਦਾ ਅਧਿਕਾਰ ਪ੍ਰਾਪਤ ਹੋ ਜਾਵੇਗਾ, ਉਸ ਪਲ ਅਸੀਂ ਕੀ ਕਰਾਂਗੇ? ਫੇਰ ਅਸੀਂ ਉਦਯੋਗਿਕ ਬਾਈਕਾਟ ਦੇ ਇਸ ਕਠਿਨ ਕੰਮ ਵਿਚ ਲੱਗਣ ਦੀ ਕੋਸ਼ਿਸ਼ ਨਹੀਂ ਕਰਾਂਗੇ। ਫੇਰ ਅਸੀਂ ਉਹ ਕੁਝ ਕਰਾਂਗੇ ਜੋ ਰਾਸ਼ਟਰ ਕਰਦਾ ਆਇਆ ਹੈ। ਅੱਜ ਅਸੀਂ ਜਿਨ੍ਹਾਂ ਪ੍ਰਸਥਿਤੀਆਂ ਵਿਚ ਜੀ ਰਹੇ ਹਾਂ ਉਸਦੇ ਮੱਦੇਨਜ਼ਰ ਅਸੀਂ ਮਾਨਚੈਸਟਰ ਤੋਂ ਆਉਣ ਵਾਲੇ ਕੱਪੜੇ ਦੇ ਇਕ ਇਕ ਇੰਚ ਉਪਰ ਅਤੇ ਲੀਡਜ਼ ਤੋ ਆਉਣ ਵਾਲੀ ਹਰ ਇਕ ਬਲੇਡ ਜਾਂ ਛੁਰੀ ਤੇ ਭਾਰੀ ਨਿਖੇਧਆਤਮਿਕ ਅਤੇ ਸੁਰੱਖਿਆਤਮਿਕ ਚੁੰਗੀ ਲਾ ਦੇਵਾਂਗੇ। ਅਸੀਂ ਆਪਣੇ ਦੇਸ਼ ਵਿਚ ਇਕ ਵੀ ਅੰਗਰੇਜ਼ ਨੂੰ ਵੜਨ ਦੀ ਇਜਾਜਤ ਨਹੀਂ ਦੇਵਾਂਗੇ। ਅੱਜ ਜਿਸ ਤਰ੍ਹਾਂ ਬ੍ਰਿਟਿਸ਼ ਪੂੰਜੀ ਭਾਰਤੀ ਸਾਧਨਾਂ ਦੇ ਵਿਕਾਸ ਦੇ ਨਾਂ ਉਤੇ ਇਥੇ ਲੱਗੀ ਹੋਈ ਹੈ ਉਸਦੀ ਅਸੀਂ ਕਦੇ ਵੀ ਇਜਾਜਤ ਨਹੀਂ ਦੇਵਾਂਗੇ। ਅਸੀਂ ਬ੍ਰਿਟਿਸ਼ ਪੂੰਜੀਪਤੀਆਂ ਨੂੰ ਦੇਸ਼ ਦੇ ਖਣਿਜ ਖਜਾਨਿਆਂ ਦੀ ਖੁਦਾਈ ਕਰਕੇ ਆਪਣੇ ਦੇਸ਼ ਲੈ ਜਾਣ ਦਾ ਕੋਈ ਅਧਿਕਾਰ ਨਹੀਂ ਦੇਵਾਂਗੇ।
ਪੰਨਾ 275
ਸਾਨੂੰ ਵਿਦੇਸ਼ੀ ਪੂੰਜੀ ਦੀ ਜਰੂਰਤ ਹੋਵੇਗੀ ਪਰ ਇਸ ਲਈ ਅਸੀਂ ਪੂਰੀ ਦੁਨੀਆਂ ਦੇ ਖੁੱਲ੍ਹੇ ਬਾਜਾਰ ਤੋਂ ਵਿਦੇਸ਼ੀ ਕਰਜੇ ਲੈਣ ਲਈ ਦਰਖਾਸਤ ਕਰਾਂਗੇ ਅਤੇ ਕਰਜੇ ਦੀ ਵਾਪਸੀ ਦੇ ਲਈ ਭਾਰਤ ਸਰਕਾਰ, ਭਾਰਤੀ ਰਾਸ਼ਟਰ ਦੀ ਸ਼ਾਖ ਦੀ ਗਾਰੰਟੀ ਦੇਵਾਂਗੇ। ਅੱਜ ਜਿਵੇਂ ਇੰਗਲੈਂਡ ਦੇ ਵਪਾਰਕ ਹਿੱਤ ਪੂਰੇ ਹੋ ਰਹੇ ਹਨ ਫੇਰ ਜਨਤਾ ਦਾ ਸਵੈ-ਸ਼ਾਸਨ ਵਿੱਚ ਅਜਿਹਾ ਨਹੀਂ ਹੋਵੇਗਾ ਭਾਂਵੇਂ ਸਰਕਾਰ ਸਾਮਰਾਜ ਦੇ ਅਧੀਨ ਹੀ ਕਿਉਂ ਨਾ ਹੋਵੇ। ਪਰ ਫੇਰ ਸਾਮਰਾਜ ਦੇ ਅੰਦਰ ਇਸਦਾ ਕੀ ਅਰਥ ਹੋਵੇਗਾ। ਇਸਦਾ ਅਰਥ ਇਹ ਹੋਵੇਗਾ ਕਿ ਇੰਗਲੈਂਡ ਨੂੰ ਚੁੰਗੀ ਸਬੰਧੀ ਕੁਝ ਰਿਆਇਤ ਲੈਣ ਲਈ ਸਾਡੇ ਨਾਲ ਕੁਝ ਕਰਾਰ ਕਰਨ ਲਈ ਮਜਬੂਰ ਹੋਣਾ ਪਵੇਗਾ। ਜੇ ਇੰਗਲੈਂਡ ਭਾਰਤ ਦੇ ਬਜਾਰਾਂ ਵਿਚ ਆਉਣ ਦੀ ਖੁੱਲੀ ਛੁੱਟੀ ਚਾਹੇਗਾ ਤਾਂ ਉਸਨੂੰ ਸਾਡੇ ਵਲੋਂ ਰੱਖੀਆਂ ਸ਼ਰਤਾਂ ਦੇ ਥੱਲੇ ਹੀ ਆਉਣਾ ਪਵੇਗਾ ਅਤੇ ਇਕ ਖਾਸ ਸਮੇਂ ਤੋਂ ਬਾਅਦ ਅਸੀਂ ਆਪਣੇ ਸਾਧਨਾਂ ਦਾ ਵਿਕਾਸ ਕਰ ਲਵਾਂਗੇ ਅਤੇ ਆਪਣੇ ਉਦਯੋਗਿਕ ਜੀਵਨ ਨੂੰ ਸਥਾਪਿਤ ਕਰ ਲਵਾਂਗੇ ਤਾਂ ਅਸੀਂ ਕੇਵਲ ਇੰਗਲੈਂਡ ਨੂੰ ਨਹੀਂ ਸਗੋਂ ਬ੍ਰਿਟਿਸ਼ ਸਾਮਰਾਜ ਦੇ ਹਰ ਹਿੱਸੇ ਲਈ ਆਪਣੇ ਦਰਵਾਜ਼ੇ ਖੋਹਲ ਦੇਵਾਂਗੇ। ਤੁਸੀਂ ਕੀ ਸਮਝਦੇ ਹੋ ਕਿ ਇੰਗਲੈਂਡ ਵਰਗਾ ਮੁੱਠੀ ਭਰ ਆਬਾਦੀ ਵਾਲਾ ਛੋਟਾ ਜਿਹਾ ਦੇਸ਼ ਜੋ ਚਾਹੇ ਕਿੰਨਾਂ ਵੀ ਭਰਿਆ ਕਿਉਂ ਨਾ ਹੋਵੇ ਨਿਰਪੱਖ ਅਤੇ ਬਰਾਬਰੀ ਦੀਆਂ ਸ਼ਰਤਾਂ ਉਤੇ ਭਾਰਤ ਵਰਗੇ ਕੁਦਰਤੀ ਸਾਧਨਾਂ ਨਾਲ ਭਰਪੂਰ ਦੇਸ਼ ਦੇ ਨਾਲ ਮੁਕਾਬਲਾ ਕਰ ਸਕੂਗਾ ਜਿਸਦੇ ਕੋਲ ਬਹੁਤ ਵੱਡੀ ਆਬਾਦੀ ਹੈ ਅਤੇ ਜਿਹੜੀ ਦੁਨੀਆਂ ਦੇ ਕਿਸੇ ਵੀ ਹੋਰ ਹਿਸੇ ਤੋਂ ਵੱਧ ਸ਼ਾਂਤ ਅਤੇ ਸੰਜਮੀ ਸਮਝੀ ਜਾਂਦੀ ਹੈ।
ਜੇ ਸਾਮਰਾਜ ਅੰਦਰ ਸਚਮੁੱਚ ਸਾਡੀ ਆਪਣੀ ਸਰਕਾਰ ਹੋ ਜਾਵੇ, ਜੇ 30 ਕਰੋੜ ਲੋਕਾਂ ਨੂੰ ਠੀਕ ਸੁਤੰਤਰਤਾ ਮਿਲ ਜਾਵੇ ਜੋ ਸਾਮਰਾਜ ਨੂੰ ਹਾਸਲ ਹੈ ਤਾਂ ਫੇਰ ਬ੍ਰਿਟਿਸ਼ ਸਾਮਰਾਜ ਰਹਿ ਹੀ ਨਹੀਂ ਸਕਦਾ। ਭਾਰਤ ਸਾਮਰਾਜ ਬਣ ਜਾਊਗਾ।
ਬਿ. ਚੰ. ਪਾਲ127
ਨਿਊ ਸਪਿਰਟ, 1907 ਵਿਚ
ਪੰਨਾ 276
ਹਿੰਦੂ ਸਭਿਅਤਾ: ਸਾਨੂੰ ਇਉਂ ਲੱਗ ਸਕਦਾ ਹੈ ਕਿ ਆਪਣੇ ਕਈ ਪੱਖਾਂ ਦੀ ਦ੍ਰਿਸ਼ਟੀ ਤੋਂ ਇਹ ਇਕ ਅਜਿਹਾ ਲਗਭਗ ਛੋਟਾ ਜਿਹਾ ਸਮੁੱਚ ਹੈ ਜਿਸ ਵਿੱਚ ਇਕ ਪਾਸੇ ਅਧਿਆਤਮਿਕ ਵਿਚਾਰਵਾਦ ਹੈ ਤਾਂ ਦੂਜੇ ਪਾਸੇ ਠੋਸ ਭੌਤਿਕਵਾਦ ਵੀ ਹੈ, ਇਕ ਪਾਸੇ ਇੰਦਰੀ-ਨਿਖੇਧ ਹੈ ਤਾਂ ਦੂਜੇ ਪਾਸੇ ਇੰਦਰੀਪ੍ਰਸਤੀ ਵੀ ਹੈ। ਇਕ ਪਾਸੇ ਇਹ ਮਾਨਵੀ ਆਤਮਾ ਨੂੰ ਵਿਸ਼ਵਆਤਮਾ ਦੇ ਨਾਲ ਏਕਾਕਾਰ ਕਰਨ ਦਾ ਦਾਅਵਾ ਕਰਦੀ ਹੈ ਅਤੇ ਮਨੁੱਖ ਨੂੰ ਦੈਵੀਪਣ ਵਿੱਚ ਤੇ ਦੈਵੀਪਨ ਨੂੰ ਮਨੁੱਖ ਵਿਚ ਪਾਉਂਦੀ ਹੈ ਤਾਂ ਦੂਜੇ ਪਾਸੇ ਥਕਾ ਦੇਣ ਵਾਲਾ ਨਿਰਾਸ਼ਾਵਾਦ ਵੀ ਹੈ ਜਿਸ ਦੇ ਤਹਿਤ ਇਹ ਉਪਦੇਸ਼ ਦਿੰਦੀ ਹੈ ਕਿ ਜੀਵਨ ਆਪਣੇ ਆਪ ਵਿੱਚ ਦੁਖਦਾਈ ਅਨੁਭਵ ਦੇ ਇਲਾਵਾ ਹੋਰ ਕੁਝ ਨਹੀਂ ਹੈ ਅਤੇ ਇਸਤੋਂ ਮੁਕਤੀ ਦਾ, ਸਾਰੀਆਂ ਬੁਰਾਈਆਂ ਦੇ ਅੰਤ ਦਾ, ਇਕ ਮਾਤਰ ਰਸਤਾ ਅਸਤਿਤਵਹੀਣ ਹੋ ਜਾਣ ਵਿਚ ਹੀ ਹੈ।
ਸ਼ਿਰੋਲ,128 ਪੰਨਾ 26
ਇੰਡੀਅਨ ਅਨਟੈੱਸਟ
ਸਿਖਿਆ ਨੀਤੀ: ਭਾਰਤ ਵਿੱਚ ਪੱਛਮੀ ਸਿਖਿਆ ਨੂੰ ਚਾਲੂ ਕਰਨ ਦਾ ਮੂਲ ਮੰਤਵ ਨੌਜੁਆਨ ਭਾਰਤੀਆਂ ਦੀ ਇਕ ਚੰਗੀ ਗਿਣਤੀ ਨੂੰ ਸਿਖਿਅਤ ਕਰਨਾ ਸੀ ਤਾਂ ਜੋ ਸਰਕਾਰੀ ਦਫਤਰਾਂ ਵਿਚ ਅਧੀਨ ਪਦਾਂ ਨੂੰ ਅੰਗਰੇਜ਼ੀ ਬੋਲਣ ਵਾਲੇ ਦੇਸੀ ਲੋਕਾਂ ਨਾਲ ਭਰਿਆ ਜਾ ਸਕੇ।
ਪੰਨਾ 34
ਪੰਨਾ 277
ਬ੍ਰਿਟਿਸ਼ ਨੌਕਰਸ਼ਾਹੀ ਦੇ ਅਤਿਆਚਾਰਾਂ ਦੇ ਖਿਲਾਫ ਆਪਣੇ ਆਪ ਨੂੰ ਰਾਜਨੀਤਕ ਅੰਦੋਲਨ ਵਿੱਚ ਝੋਕ ਦੇਣ ਵਾਲੇ ਕਿਸੇ ਪੱਛਮੀ ਸਿਖਿਆ ਪ੍ਰਾਪਤ ਭਾਰਤੀ ਨੇ ਆਪਣੇ ਦੇਸ਼ਵਾਸੀਆਂ ਨੂੰ ਉਨ੍ਹਾਂ ਦੀਆਂ ਸਮਾਜਿਕ ਬੁਰਾਈਆਂ ਤੋਂ ਮੁਕਤ ਕਰਨ ਦੇ ਲਈ ਕਦੇ ਉਂਗਲੀ ਉਠਾਈ ਹੈ? ਇਨ੍ਹਾਂ ਵਿਚੋਂ ਕਿੰਨੇ ਅਜਿਹੇ ਹਨ ਜੋ ਖੁਦ ਇਸ ਤੋਂ ਮੁਕਤ ਹਨ ਜਾਂ ਜੇ ਮੁਕਤ ਵੀ ਹਨ ਤਾਂ ਕੀ ਉਨ੍ਹਾਂ ਵਿੱਚ ਆਪਣੇ ਵਿਚਾਰਾਂ ਅਨੁਸਾਰ ਵਿਚਰਨ ਦਾ ਹੌਸਲਾ ਵੀ ਹੈ?
ਇੰਡੀਆ ਓਲਡ ਐਂਡ ਨਿਊ, ਪੰਨਾ 107
ਪੰਨਾ 278
ਭਾਰਤੀ ਰਾਸ਼ਟਰੀ ਕਾਂਗਰਸ ਲਗਭਗ ਅਰੰਭ ਤੋਂ ਹੀ ਇਕ ਸੰਸਦ ਦੀ ਕਾਰਜਸ਼ੈਲੀ ਦੇ ਰਾਹ ਪੈ ਚੁੱਕੀ ਸੀ ਪਰ ਭਾਰਤ ਵਿੱਚ ਸੰਸਦ ਦੀ ਨਾ ਤਾਂ ਕੋਈ ਗੁੰਜਾਇਸ਼ ਸੀ ਅਤੇ ਨਾ ਹੈ। ਇਸਦਾ ਕਾਰਨ ਇਹ ਹੈ ਕਿ ਜਦੋਂ ਤੱਕ ਬ੍ਰਿਟਿਸ਼ ਸਾਸ਼ਨ ਇਕ ਅਸਲੀਅਤ ਹੈ ਉਦੋਂ ਤਕ ਭਾਰਤ ਸਰਕਾਰ, ਜਿਵੇਂ ਕਿ ਲਾਰਡ ਮੋਸਲੀ ਨੇ ਸਾਫ ਤੌਰ ਤੇ ਕਿਹਾ ਹੈ, ਇਕ ਨਿਰੰਕਸ਼ ਪ੍ਰਬੰਧ ਹੀ ਹੋ ਸਕਦਾ ਹੈ ਜਿਹੜੀ ਭਾਂਵੇ ਕਲਿਆਣਕਾਰੀ ਹੋਵੇ ਅਤੇ ਭਾਰਤੀ ਵਿਚਾਰਾਂ ਦੇ ਨਾਲ ਹਮਦਰਦੀ ਰੱਖੇ ਫੇਰ ਵੀ ਇਹ ਇਕ ਨਿਰੰਕਸ਼ ਪ੍ਰਬੰਧ ਹੀ ਰਹੇਗਾ।
154, ਅਨਰੈਸਟ
“ਭਾਰਤੀ ਰਾਸ਼ਟਰੀ ਕਾਂਗਰਸ ਦਾ ਉਦੇਸ਼ ਭਾਰਤੀ ਜਨਤਾ ਨੂੰ ਸਰਕਾਰ ਦੀ ਇਕ ਅਜਿਹੀ ਪ੍ਰਣਾਲੀ ਦੇਣਾ ਹੈ ਜਿਹੜੀ ਠੀਕ ਉਹੋ ਜਿਹੀ ਹੀ ਹੈ ਜੈਸੀ ਬ੍ਰਿਟਿਸ਼ ਸਾਮਰਾਜ ਦੇ ਥੱਲੇ ਸਵੈ-ਸ਼ਾਸ਼ਤ ਦੇਸ਼ ਚਲਾ ਰਹੇ ਹਨ, ਜਿਸ ਵਿਚ ਉਹ ਸਾਮਰਾਜ ਦੇ ਅਧਿਕਾਰਾਂ ਅਤੇ ਜੁੰਮੇਵਾਰੀਆਂ ਵਿੱਚ ਬਰਾਬਰ ਦੇ ਹਿਸੇਦਾਰ ਹੋਣਗੇ।”
ਮਾਲਵੀਯ ਜੀ ਦਾ ਪ੍ਰਧਾਨਗੀ ਭਾਸ਼ਣ 1909
(ਕਾਂਗਰਸ ਦਾ ਲਾਹੌਰ ਸ਼ੈਸ਼ਨ)
ਪੰਨਾ 279
ਸੁਤੰਤਰ ਭਾਰਤ ਦਾ ਸੰਵਿਧਾਨ: ਹੋਰ ਕੋਈ ਨਹੀਂ; ਸਗੋਂ ਖੁਦ ਭਾਰਤ ਮਾਂ ਹੀ ਇਹ ਤਹਿ ਕਰੂਗੀ ਅਤੇ ਕਰ ਸਕਦੀ ਹੈ ਕਿ ਜਦੋਂ ਉਹ ਆਪਣਾ ਅਧਿਕਾਰ ਪ੍ਰਾਪਤ ਕਰ ਲੈਂਦੀ ਹੈ ਭਾਵ ਆਜਾਦ ਹੋ ਜਾਂਦੀ ਹੈ ਤਾਂ ਇਸ ਕ੍ਰਾਂਤੀ ਦੇ ਸੰਪੂਰਨ ਹੋ ਜਾਣ ਤੋਂ ਬਾਅਦ ਉਹ ਆਪਣੇ ਜੀਵਨ ਦੇ ਮਾਰਗ ਦਰਸ਼ਨ ਲਈ ਕਿਹੜਾ ਸੰਵਿਧਾਨ ਅਪਣਾਊਗੀ। ਬਿਨਾ ਵਾਧੂ ਦਾ ਖਿਲਾਰ ਪਾਇਆਂ ਅਸੀਂ ਐਨਾ ਕਹਿ ਸਕਦੇ ਹਾਂ ਕਿ ਭਾਰਤੀ ਰਾਸ਼ਟਰ ਦੀ ਇੰਪੀਰੀਅਲ ਸਰਕਾਰ ਦਾ ਮੁਖੀਆ ਰਾਸ਼ਟਰਪਤੀ ਬਣੂਗਾ ਜਾਂ ਰਾਜਾ, ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਕ੍ਰਾਂਤੀ ਆਪਣੇ ਆਪ ਨੂੰ ਅੱਗੇ ਕਿਵੇਂ ਵਧਾਉਂਦੀ ਹੈ। ਮਾਂ ਦਾ ਆਜਾਦ ਹੋਣਾ, ਉਸਦਾ ਆਖੰਡ ਹੋਣਾ ਅਤੇ ਇਕ ਹੋਣਾ ਅਤੇ ਉਸਦੀ ਇੱਛਾ ਦਾ ਸਰਵਉੱਚ ਰਹਿਣਾ ਜਰੂਰੀ ਹੈ। ਉਸ ਤੋਂ ਬਾਦ ਹੀ ਉਹ ਆਪਣੀ ਇੱਛਾ ਜ਼ਾਹਰ ਕਰ ਸਕਦੀ ਹੈ ਕਿ ਉਸਨੇ ਆਪਣੇ ਸਿਰ ਤੇ ਰਾਜਸੀ ਮੁਕਟ ਧਾਰਨ ਕਰਨਾ ਹੈ ਜਾਂ ਆਪਣੀ ਪਵਿੱਤਰ ਦੇਹ ਨੂੰ ਗਣਤੰਤਰੀ ਗਹਿਣਾ ਪਹਿਨਾਵੇ।
ਪਰ ਰਾਜਿਓ ਇਹ ਨਾ ਭੁੱਲੋ ਕਿ ਤੁਹਾਡੇ ਕੀਤਿਆਂ ਨਾ ਕੀਤਿਆਂ ਦਾ ਸਖਤ ਹਿਸਾਬ ਲਿਆ ਜਾਵੇਗਾ ਅਤੇ ਨਵਾਂ ਜਨਮ ਪ੍ਰਾਪਤ ਜਨਤਾ ਤੁਹਾਡੇ ਨਾਲ, ਤੁਹਾਡੇ ਹੀ ਢੰਗ ਨਾਲ ਹਿਸਾਬ ਕਰਨੋ ਨਹੀਂ ਟਲਣ ਵਾਲੀ। ਹਰ ਕੋਈ ਜਿਹੜਾ ਜਨਤਾ ਦੇ ਨਾਲ ਅੱਗੇ ਵੱਧ ਕੇ ਵਿਸ਼ਵਾਸਘਾਤ ਕਰੇਗਾ ਉਹ ਆਪਣੇ ਪੁਰਖਿਆਂ ਦਾ ਤ੍ਰਿਸਕਾਰ ਕਰੇਗਾ ਅਤੇ ਮਾਂ ਦੇ ਉਲਟ ਜਾ ਕੇ ਆਪਣਾ ਖੂਨ ਗੰਦਾ ਕਰੇਗਾ ਉਸਨੂੰ ਕੁਚਲਕੇ ਧੂੜ ਮਿੱਟੀ ਵਿੱਚ ਮਿਲਾ ਦਿੱਤਾ ਜਾਵੇਗਾ...। ਕੀ ਤੁਹਾਨੂੰ ਸਾਡੇ ਇਸ ਸਖਤ ਸੰਕਲਪ ਤੇ ਸ਼ੱਕ ਹੈ? ਜੇ ਹੈ ਤਾਂ ਸੁਣੋ ਨਾਮ ਢੀਂਗਰੇ ਦਾ ਅਤੇ ਚੁੱਪ ਹੋ ਜਾਵੋ। ਉਸ ਸ਼ਹੀਦ ਦਾ ਨਾਂ ਲੈ ਕੇ ਕਹਿੰਦੇ ਹਾਂ ਕਿ ਉਏ ਭਾਰਤੀ ਰਾਜਿਓ ਇਨ੍ਹਾਂ ਸ਼ਬਦਾਂ ਨੂੰ ਗੰਭੀਰਤਾ ਨਾਲ ਅਤੇ ਡੂੰਘਾਈ ਵਿਚ ਜਾ ਕੇ ਸੋਚੋ। ਜਿਵੇਂ ਮਰਜੀ ਕਰੋ ਪਰ ਤੁਸੀਂ ਉਹੀ ਵੱਢੋਗੇ ਜੋ ਬੀਜੋਗੇ। ਚੁਣ ਲਵੋ ਕਿ ਤੁਸੀਂ ਰਾਸ਼ਟਰ ਦੇ ਸੰਸਥਾਪਕਾਵਾਂ ਵਿਚੋਂ ਪਹਿਲੇ ਬਣੋਗੇ ਜਾਂ ਰਾਸ਼ਟਰ ਦੇ ਅਤਿਆਚਾਰੀਆਂ ਵਿਚੋਂ ਆਖਰੀ।
ਪੰਨਾ 196, ਇੰਡੀਅਨ ਅਨਰੈਸਟ
“ਤਹਿ ਕਰੋ ਉਏ ਭਾਰਤੀ ਸ਼ਾਸ਼ਕ"131
ਅਛੂਤ : ਰਾਜਨੀਤਕ ਦ੍ਰਿਸ਼ਟੀਕੋਣ ਤੋਂ ਭਾਰਤੀ ਆਬਾਦੀ ਦੇ ਲੱਖਾਂ ਲੋਕਾਂ ਦਾ ਆਪਣੇ ਸ਼ਾਸ਼ਕਾਂ ਦੀ ਆਸਥਾ ਦੇ ਅਨੁਸਾਰ ਧਰਮ ਪਰਿਵਰਤਨ ਅਜਿਹੀਆਂ ਸੰਭਾਵਨਾਂਵਾਂ ਦੇ ਰਾਹ ਖੋਲ੍ਹ ਦੇਵੇਗਾ ਕਿ ਮੈਂ ਉਸਦਾ ਵਿਸਤਾਰ ਪੂਰਵਕ ਵਰਨਣ ਕਰਨ ਦੀ ਜਰੂਰਤ ਨਹੀਂ ਮਹਿਸੂਸ ਕਰਦਾ।
ਪੰਨਾ 184
ਪੰਨਾ 280
ਹੱਤਿਆ ਨਹੀਂ ਯੱਗ :132 ਸੋਨੇ ਦੇ ਸਿੱਕੇ ਪਾਉਣ ਦੇ ਲਾਲਚ ਵਿੱਚ ਮਨੁੱਖ ਦੇ ਭੇਸ ਵਿਚ ਕੁਝ ਦੇਸੀ ਆਦਮਖੋਰ, ਭਾਰਤ ਦੀ ਕਲੰਕੀ ਪੁਲੀਸ ਨੇ ਵਰਿੰਦਰ ਘੋਸ਼ਾ ਆਦਿ
ਉਨ੍ਹਾਂ ਮਹਾਨ ਸਪੂਤਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜੋ ਨਿੱਜੀ ਹਿਤਾਂ ਦੀ ਕੁਰਬਾਨੀ ਕਰਕੇ
ਬੰਬ ਬਨਾਉਣ ਵਰਗੇ ਪਵਿੱਤਰ ਅਨੁਸਾਸ਼ਨ ਨੂੰ ਪੂਰਾ ਕਰਨ ਵਿੱਚ ਆਪਣੇ ਜੀਵਨ ਨੂੰ
ਸਮਾਪਤ ਕਰਕੇ ਆਪਣੇ ਦੇਸ਼ ਦੀ ਆਜਾਦੀ ਲਈ ਕੰਮ ਕਰ ਰਹੇ ਹਨ। ਇਨ੍ਹਾਂ ਆਦਮਖੋਰਾਂ
ਵਿਚੋਂ ਸਭ ਤੋਂ ਵੱਡਾ ਆਦਮਖੋਰ ਆਸੂਤੋਸ਼ ਵਿਸ਼ਵਾਸ ਇਨ੍ਹਾਂ ਬਹਾਦਰ ਸਪੂਤਾਂ ਨੂੰ ਫਾਂਸੀ
ਦੇ ਤਖਤੇ ਤੇ ਪਹੁੰਚਾਣ ਦਾ ਰਾਹ ਸਾਫ ਕਰ ਰਿਹਾ ਹੈ। ਪਰ ਸਾਬਾਸ਼ੇ ਚਾਰੂ'। (ਆਸੂਤੋਸ਼
ਵਿਸ਼ਵਾਸ ਨੂੰ ਖਤਮ ਕਰਨ ਵਾਲੇ) ਤੇਰੇ ਮਾਂ ਬਾਪ ਪੂਜਣਯੋਗ ਹਨ। ਤੂੰ ਉਨਾਂ ਦਾ ਮਾਣ
ਵਧਾਇਆ ਹੈ। ਸਰਵਉਚ ਦਲੇਰੀ ਦਿਖਾਈ ਹੈ। ਇਸ ਛਿਣਭੰਗਰ ਜੀਵਨ ਦੀ ਪਰਵਾਹ ਨਾ
ਕਰਦੇ ਹੋਏ ਉਸ ਆਦਮਖੋਰ ਦੀ ਇਸ ਦੁਨੀਆਂ ਤੋਂ ਛੁੱਟੀ ਕਰ ਦਿੱਤੀ।ਅਜੇ ਜਿਆਦਾ ਦਿਨ
ਨਹੀਂ ਹੋਏ ਕਿ ਜਦੋਂ ਗੋਰਿਆਂ ਨੇ ਛਲ-ਬਲ ਨਾਲ ਭਾਰਤ ਨੂੰ ਮੁਸਲਮਾਨਾਂ ਤੋਂ (ਮੁਸਲਮਾਨਾਂ
ਤੋਂ ਭਾਵ ਭਾਰਤ ਦੇ ਆਖਰੀ ਮੁਗਲ ਰਾਜਿਆਂ ਤੋਂ ਹੈ - ਅਨੁਵਾਦਕ) ਚੋਰਾਂ ਉਚੱਕਿਆਂ ਦੀ
ਤਰ੍ਹਾਂ ਝਪਟ ਲਿਆ। ਅਤੇ ਉਹ ਕਮੀਨਾ ਸਮਸ਼ ਉਲ ਆਲਮ“ ਜਿਸਨੇ ਉਸ ਆਲਮਗੀਰ
ਪਾਤਸ਼ਾਹ" ਦਾ ਰਸਤਾ ਅਪਨਾਇਆ, ਜਿਸਨੇ ਸੋਨੇ ਦੇ ਸਿੱਕਿਆਂ ਦੇ ਲਾਲਚ ਵਿਚ
ਪੂਰਵਜ਼ਾਂ ਦੇ ਨਾਂ ਨੂੰ ਕਲੰਕਿਤ ਕੀਤਾ - ਅੱਜ ਉਸ ਦੁਰਾਚਾਰੀ ਨੂੰ ਤੂੰ ਭਾਰਤ ਦੀ ਇਸ
ਪਵਿੱਤਰ ਧਰਤੀ ਤੋਂ ਮਿਟਾ ਦਿੱਤਾ ਹੈ। ਨਰੇਨ ਗੋਸਾਂਈਂ ਤੋਂ ਲੈ ਕੇ ਤਲਤ ਚਕਰਵਰਤੀ ਤੱਕ
ਸਾਰੇ ਉਸ ਕਮੀਨੇ ਜਾਅਲਸਾਜ਼ ਸ਼ਮਸ ਉਲ ਆਲਮ ਦੀ ਜਾਲਸਾਜੀ ਅਤੇ ਤਸੀਹਿਆਂ ਦੇ
ਸਿਟੇ ਵਜੋਂ ਸਰਕਾਰੀ ਗਵਾਹ ਬਣ ਗਏ ਸੀ। ਜੇ ਤੂੰ ਆਦਮਖੋਰਾਂ ਦੇ ਇਸ ਮਦਦਗਾਰ ਦੀ
ਛੁੱਟੀ ਨਾ ਕੀਤੀ ਹੁੰਦੀ ਤਾਂ ਕੀ ਭਾਰਤ ਲਈ ਕੋਈ ਆਸ ਬਾਕੀ ਸੀ?
ਕਈ ਲੋਕ ਚੀਕ ਚਿਹਾੜਾ ਪਾ ਰਹੇ ਹਨ ਕਿ ਬਗਾਵਤ ਕਰਨੀ ਮਹਾਂਪਾਪ ਹੈ। ਪਰ
ਗਾਵਤ ਹੈ ਕੀ? ਕੀ ਭਾਰਤ ਵਿਚ ਕੋਈ ਅਜਿਹੀ ਚੀਜ਼ ਹੈ ਜਿਸਦੇ ਉਲਟ ਬਗਾਵਤ
ਕੀਤੀ ਜਾਵੇ, ਕੀ ਇਕ ਫਿਰੰਗੀ ਨੂੰ ਭਾਰਤ ਦਾ ਰਾਜਾ ਮੰਨਿਆ ਜਾ ਸਕਦਾ ਹੈ ਜਿਸਦੀ
ਛੋਹ ਨਾਲ, ਮਹਿਜ਼ ਪਰਛਾਵਾਂ ਪੈ ਜਾਣ ਨਾਲ ਹੀ ਹਿੰਦੂ ਆਪਣਾ ਸ਼ੁਧੀਕਰਨ ਕਰਨ ਲਈ
ਮਜਬੂਰ ਹੋ ਜਾਂਦੇ ਹਨ।
ਇਹ ਮਹਿਜ਼ ਪੱਛਮੀ ਡਾਕੂ ਹਨ ਜੋ ਭਾਰਤ ਨੂੰ ਲੁੱਟ ਰਹੇ ਹਨ ... ਇਨ੍ਹਾਂ ਨੂੰ
ਬਾਹਰ ਕੱਢੋ, ਅਤੇ ਭਾਰਤ ਦੇ ਸਪੂਤੋ, ਉਹ ਤੁਹਾਨੂੰ ਜਿਥੇ ਵੀ ਕਿਤੇ ਮਿਲਣ ਅਤੇ ਉਨ੍ਹਾਂ ਦੇ
ਸਾਥੀ ਜਾਸੂਸਾਂ ਅਤੇ ਖੁਫੀਆ ਏਜੰਟਾਂ ਤੇ ਕੋਈ ਰਹਿਮ ਨਾ ਕਰੋ। ਪਿਛਲੇ ਸਾਲ ਇਕੱਲੇ
ਬੰਗਾਲ ਵਿਚ ਹੀ ਉਨੀ ਲੱਖ ਲੋਕ ਬੁਖਾਰ, ਚੇਚਕ, ਹੈਜਾ, ਪਲੇਗ ਅਤੇ ਦੂਜੀਆਂ ਬਿਮਾਰੀਆਂ
ਨਾਲ ਮਰ ਗਏ। ਤੁਸੀਂ ਆਪਣੇ ਆਪ ਨੂੰ ਕਿਸਮਤ ਵਾਲੇ ਸਮਝੋ ਕਿ ਤੁਸੀਂ ਬਚ ਗਏ ਹੋ, ਪਰ
ਯਾਦ ਰਖੋ ਕਿ ਕੱਲ ਤੁਸੀਂ ਵੀ ਪਲੇਗ ਜਾਂ ਹੈਜੇ ਦੀ ਲਪੇਟ ਵਿਚ ਆ ਸਕਦੇ ਹੋ। ਕੀ ਤੁਹਾਡੇ
ਲਈ ਚੰਗਾ ਨਹੀਂ ਹੋਵੇਗਾ ਕਿ ਤੁਸੀਂ ਬਹਾਦਰਾਂ ਦੀ ਮੌਤ ਮਰੋ।
ਜਦੋਂ ਰੱਬ ਦਾ ਇਹੀ ਵਿਧਾਨ ਹੈ ਤਾਂ ਜਰਾ ਸੋਚੋ ਕਿ ਇਸ ਸ਼ੁਭ ਸਮੇਂ ਵਿਚ ਭਾਰਤ
ਦੇ ਹਰ ਸਪੂਤ ਦਾ ਕਰਤੱਵ ਹੈ ਕਿ ਉਹ ਇਨ੍ਹਾਂ ਗੋਰੇ ਦੁਸ਼ਮਣਾਂ ਦਾ ਸੰਹਾਰ ਕਰੇ।
ਪੰਨਾ 282
ਆਪਣੇ ਆਪ ਨੂੰ ਪਲੇਗ ਅਤੇ ਹੈਜ਼ੇ ਨਾਲ ਨਾ ਮਰਨ ਦਿਓ ਇਉਂ ਕਰਕੇ ਭਾਰਤ ਮਾਂ ਦੀ ਪਵਿਤਰ ਧਰਤੀ ਨੂੰ ਦੂਸ਼ਿਤ ਨਾ ਕਰੋ। ਪੁੰਨ ਅਤੇ ਪਾਪ ਵਿਚ ਫਰਕ ਕਰਨ ਲਈ ਸਾਡੇ ਸ਼ਾਸਤਰ ਸਾਨੂੰ ਰਾਹ ਦਿਖਾਉਂਦੇ ਹਨ। ਸਾਡੇ ਸ਼ਾਸ਼ਤਰ ਸਾਨੂੰ ਵਾਰ ਵਾਰ ਦਸਦੇ ਹਨ ਕਿ ਇਨ੍ਹਾਂ ਗੋਰਿਆਂ ਕਮੀਨਿਆਂ, ਉਨ੍ਹਾਂ ਦੇ ਸਹਿਯੋਗੀਆਂ ਅਤੇ ਸਹਿ ਅਪਰਾਧੀਆਂ ਨੂੰ ਕਤਲ ਕਰਨਾ ਅਸ਼ਵਮੇਧ ਯੱਗ ਦੇ ਬਰਾਬਰ ਹੈ। ਆਓ, ਸਭ ਦੇ ਸਭ ਆਓ। ਆਓ ਆਪਾਂ ਸਾਰੇ ਮਿਲ ਕੇ ਇਸ ਬਲੀ ਦੀ ਵੇਦੀ ਤੇ ਆਪਣੀ ਯੱਗ ਆਹੂਤੀ ਪਾਈਏ ਅਤੇ ਪ੍ਰਾਰਥਨਾ ਕਰੀਏ ਕਿ ਇਸ ਯੱਗ ਵਿਚ ਸਾਰੇ ਗੋਰੇ ਸੱਪ ਇਸਦੀ ਅੱਗ ਵਿੱਚ ਉਸੇ ਤਰ੍ਹਾਂ ਭਸਮ ਹੋ ਜਾਣ ਜਿਵੇਂ ਜਨਮੇਜਯ ਯੱਗ ਵਿਚ ਸੱਪ ਨਸ਼ਟ ਹੋ ਗਏ ਸਨ। ਇਹ ਹੱਤਿਆ ਨਹੀਂ ਯੱਗ ਹੈ।
(ਪੰਨਾ 342, ਨੋਟਸ) ਆਈ. ਯੂ.
ਭਾਰਤ ਵਿਚ ਕੁੱਲ ਮੱਤਦਾਤਾ 62,00,000 ਅਰਥਾਤ ਭਾਰਤ ਦੀ ਅਬਾਦੀ ਦਾ 2 ¾ ਪ੍ਰਤੀਸ਼ਤ ਹਨ ਜਿਸ ਵਿੱਚ ਉਹ ਖੇਤਰ ਸ਼ਾਮਲ ਨਹੀਂ ਹਨ ਜਿਨ੍ਹਾਂ ਉਤੇ 1919 ਦਾ ਕਾਨੂੰਨ ਲਾਗੂ ਨਹੀਂ ਹੁੰਦਾ ਸੀ।
194, ਆਈ. ਓ. ਐਨ.
ਪੰਨਾ 283
ਇੰਡੀਆ ਓਲਡ ਐਂਡ ਨਿਊ - ਸ਼ਿਰੋਲ ਵੀ.
ਬ੍ਰਿਟਿਸ਼ ਲੋਕ ਇਹ ਜਾਣ ਲੈਣ ਕਿ ਜੇ ਉਹ ਨਿਆਂ ਨਹੀਂ ਕਰਨਾ ਚਾਹੁੰਦੇ ਤਾਂ ਇਹ ਹਰੇਕ ਭਾਰਤੀ ਦਾ ਪਰਮ ਕਰਤਵ ਬਣ ਜਾਊਗਾ ਕਿ ਉਹ ਇਸ ਸਾਮਰਾਜ ਨੂੰ ਨਸ਼ਟ ਕਰ ਦੇਣ।
ਮਹਾਤਮਾ ਜੀ ਨਾਗਪੁਰ ਕਾਂਗਰਸ)
ਪਿੰਡ ਅਤੇ ਸ਼ਹਿਰ ਦਾ ਸਵਾਲ
{ {gap}}ਸਰਕਾਰੀ ਬੁੱਧੀਮਤਤਾ ਕੁਝ ਇਸ ਰੂਪ ਵਿਚ ਦਿਖਾਈ ਗਈ ਹੈ ਕਿ ਭੂਗੋਲਿਕ ਸਥਿਤੀ ਤੇ ਬਿਨਾਂ ਧਿਆਨ ਦਿਤੇ ਦੂਰ ਦੇ ਸ਼ਹਿਰਾਂ ਨੂੰ ਇਕੋ ਚੋਣ ਖੇਤਰ ਵਿੱਚ ਰੱਖ ਦਿਤਾ ਗਿਆ ਹੈ ਤਾਂ ਕਿ ਅਜਿਹੇ ਸ਼ਹਿਰੀ ਵਿਅਕਤੀਆਂ ਨੂੰ ਜੋ ਸਰਕਾਰ ਦੇ ਨਾ ਚਾਹੁੰਦੇ ਹੋਏ ਵੀ ਵੱਧ ਵਿਕਸਿਤ ਰਾਜਨੀਤਕ ਦ੍ਰਿਸ਼ਟੀਕੋਣ ਦੇ ਧਾਰਨੀ ਬਣ ਚੁੱਕੇ ਹਨ, ਉਨ੍ਹਾਂ ਪੇਂਡੂ ਚੋਣ ਖੇਤਰਾਂ ਤੋਂ ਉਮੀਦਵਾਰ ਬਣਨ ਤੋਂ ਰੋਕਿਆ ਜਾ ਸਕੇ ਜਿਸ ਵਿਚ ਜੇ ਠੀਕ ਵਿਵਸਥਾ ਨਾ ਕੀਤੀ ਗਈ ਹੁੰਦੀ ਤਾਂ ਕਈ ਛੋਟੇ ਸ਼ਹਿਰ ਸੁਭਾਵਿਕ ਹੀ ਉਸ ਵਿੱਚ ਸ਼ਾਮਲ ਹੋ ਜਾਂਦੇ। ਇਹ ਇਕ ਆਖਰੀ ਕੋਸਿ਼ਸ਼ ਸੀ ਜੋ ਇਸ ਵਿਸ਼ਵਾਸ ਤੇ ਅਧਾਰਿਤ ਸੀ ਕਿ ਪੰਜਾਬ ਦੀ ਆਬਾਦੀ ਨੂੰ ਬੱਕਰੀਆਂ ਅਤੇ ਭੇਡਾਂ ਦੇ ਰੂਪ ਵਿੱਚ ਵੰਡਿਆ ਜਾ ਸਕਦਾ ਹੈ ਜਿਸ ਵਿਚ ਬੱਕਰੀਆਂ ਵਿਸ਼ਵਾਸਘਾਤੀ ਸ਼ਹਿਰੀ ਲੋਕ ਅਤੇ ਭੇਡਾਂ ਵਿਸ਼ਵਾਸਪਾਤਰ ਕਿਸਾਨ ਭਾਈਚਾਰੇ ਦੇ ਲੋਕ ਮੰਨੇ ਗਏ ਸੀ।
...........................: ○ :............................
ਖਾਲਸਾ ਕਾਲਜ 1892 ਵਿਚ ਸਥਾਪਿਤ ਹੋਇਆ।
...........................: ○ :............................
ਪੰਨਾ 284
ਭਾਰਤ ਨੂੰ ਜਿਵੇਂ ਮੈਂ ਜਾਣਿਆ138
“ਇਕ ਮਹਾਤਮਾ ਦਾ ਰਸਤਾ ਸਚਮੁੱਚ ਔਖਾ ਹੈ ਅਤੇ ਇਹ ਹੈਰਾਨੀਜਨਕ ਨਹੀ ਕਿ ਗਾਂਧੀ ਨੇ ਹਾਲ ਵਿਚ ਹੀ ਇਸ ਲਕਬ ਅਤੇ ਇਸਦੀਆਂ ਜੁੰਮੇਵਾਰੀਆਂ ਨੂੰ ਛੱਡਣ ਦੀ ਕੋਸ਼ਿਸ਼ ਕੀਤੀ ਹੈ। ਭਾਰਤ ਵਿੱਚ ਉਸਦਾ ਪ੍ਰਭਾਵ ਨਿਰੰਤਰ ਘਟਦਾ ਜਾ ਰਿਹਾ ਹੈ ਫੇਰ ਵੀ ਉਸਦਾ ਤਿਆਗੀਆਂ ਵਾਲਾ ਬਾਣਾ ਅਤੇ ਉਸ ਵਲੋਂ ਮਹਾਨ ਨੈਤਿਕ ਸਚਾਈਆਂ ਦੇ ਵਿਚ ਬੜੇ ਚੰਗੇ ਢੰਗ ਨਾਲ ਬਣਾਏ ਜਾਣ ਵਾਲੇ ਅਸਪਸ਼ਟ ਅਤੇ ਅਵਿਵਹਾਰਕ ਟਾਲਸਟਾਇ ਮਾਰਕਾ ਸਿਧਾਂਤ ਬਹੁਤੇ ਲੋਕਾਂ ਨੂੰ ਸਾਰਥਿਕ ਹੋਣ ਦਾ ਭਰਮ ਪੈਦਾ ਕਰ ਦਿੰਦੇ ਹਨ।ਭਾਵੁਕ ਇੰਗਲੈਂਡ ਦੇ ਕਮਜੋਰ ਮਨ ਵਾਲੇ ਅਤੇ ਫਰਾਂਸ ਦੇ ਕੁਝ ਤਰਕਸ਼ੀਲ ਲੋਕ ਵੀ ਇਸ ਭਰਮ ਵਿਚ ਹਨ ਜਿਹੜੇ ਪੂਰਬ ਤੋਂ ਇਕ ਨਵੀਂ ਰੋਸ਼ਨੀ ਦੀ ਆਸ ਰੱਖਦੇ ਹਨ।
ਪੰਨਾ 65
ਮੁਖਬਰ :
ਆਇਰਸ਼ ਸਾਜਿਸ਼ਾਂ ਵਿਚ ਜਿਹੜਾ ਘਿਣਾਜਨਕ ਪਰ ਉਪਯੋਗੀ ਵਰਗ ਆਮਕਰਕੇ ਭਰਤੀ ਹੋਇਆ ਰਹਿੰਦਾ ਸੀ ਉਸਦਾ ਸੋਮਾ ਕਿਉਂ ਸੁੱਕ ਗਿਆ। ਇਸਦੇ ਮੁੱਖ ਕਾਰਨਾਂਵਿੱਚ ਇਹ ਤਾਂ ਮੈਂ ਸਮਝਦਾ ਹਾਂ, ਇਹੀ ਰਿਹਾ ਹੋਣਾ ਕਿ ਸੱਤਾਧਾਰੀ ਆਪਣੇ ਮੁਖਬਰਾਂਛੁਪਾਉਣ ਅਤੇ ਬਚਾਉਣ ਵਿਚ ਅਸਫਲ ਰਿਹਾ (ਜਿਵੇਂ ਜੇਮਸ ਕੈਰੀ ਦੇ ਮਾਮਲੇ ਵਿੱਚ ਜਦਕਿ ਉਸ ਨੇ ਕ੍ਰਾਂਤੀਕਾਰੀਆਂ ਦੀ ਟੋਲੀ ਦਾ ਪਰਦਾਫਾਸ਼ ਕੀਤਾ ਸੀ ਅਤੇ ਉਸੇ ਦੀ ਗਵਾਹੀਤੇ ਬਰੈਡੀ, ਫਿਟਜਹਰਬਰਟ ਅਤੇ ਮੁਲੋਨ ਨੂੰ ਫੀਨਿਕਾ ਪਾਰਕ ਦੀਆਂ ਦੋ ਹੱਤਿਆਵਾਂ ਭਾਵਚੀਫ ਸੈਕਟਰੀ ਅਤੇ ਅੰਡਰ ਸੈਕਟਰੀ ਦੀਆਂ ਹੱਤਿਆਵਾਂ ਦੇ ਬਦਲੇ ਫਾਂਸੀ ਤੇ ਚੜਾਇਆਗਿਆ ਸੀ। ਉਸ ਮੁਖਬਰ ਦੀ ਇਕ ਨੌਜੁਆਨ ਕ੍ਰਾਂਤੀਕਾਰੀ ਓਡਾਕੇਲ ਨੇ ਡਰਬਿਨ ਵਿੱਚਦਿਨ ਦਿਹਾੜੇ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਸੀ। ਹੱਤਿਆ ਕਰਨ ਵਾਲਾ ਫੜਿਆਗਿਆ ਸੀ।) ਮਹਾਂਯੁੱਧ ਤੋਂ ਪਹਿਲਾਂ ਅਤੇ ਇਸਦੇ ਸਮੇਂ ਪੰਜਾਬ ਦੇ ਲੈਫ਼ਟੀਨੈਂਟ ਗਵਰਨਰ ਦੇਰੂਪ ਵਿਚ ਮੇਰਾ ਕਈ ਕ੍ਰਾਂਤੀਕਾਰੀ ਸਾਜਿਸ਼ਾਂ ਨਾਲ ਵਾਹ ਪਿਆ ਸੀ ਜਿਨ੍ਹਾਂ ਦਾ ਪਰਦਾਫਾਸ਼ ਕਰਨ ਵਿੱਚ ਮੁਖਬਰਾਂ ਦੇ ਵਰਗ ਨੇ ਇਕ ਬੜੀ ਵੱਡੀ ਭੂਮਿਕਾ ਨਿਭਾਈ ਸੀ ਅਤੇ ਸਾਡੀ ਚੌਕੰਨਤਾ ਐਨੀ ਪੂਰੀ ਰਹੀ ਕਿ ਇਕ ਵੀ ਮਾਮਲੇ ਵਿੱਚ ਕਿਸੇ ਮੁਖਬਰ ਨੂੰ ਕੋਈ ਆਂਚ ਨਹੀਂ ਆਈ।
ਪੰਨਾ 285
ਮੈਂ ਸਮਝ ਸਕਦਾ ਹਾਂ ਕਿ ਆਪਣੀ ਨੀਚਤਾ ਵਾਲੀ ਚਾਲਬਾਜ਼ੀ, ਗੈਰਮਾਮੂਲੀ ਹੰਕਾਰ ਅਤੇ ਗੁੱਟ, ਬਣਾਕੇ ਘਟੀਆ ਸਾਜ਼ਸਾਂ ਰਚਣ ਦੀ ਆਪਣੀ ਜਨਮ ਜਾਤ ਰੁਝਾਨ ਅਤੇ ਅਰੁਚੀਕਰ ਤੱਥਾਂ ਤੇ ਪਰਦਾ ਪਾਉਣ ਦੀ ਪੂਰੀ ਸਮਰਥਾ ਨਾਲ ਲੈਸ ਭਾਰਤੀ ਸਾਜਿਸ਼ ਕਰਤਾ ਕਿਵੇਂ ਇਸ ਮਾਹੌਲ ਵਿਚ ਕੰਮ ਕਰ ਰਹੇ ਸਨ।
ਪੰਨਾ 187
ਇੰਡੀਆ ਇਜ਼ ਆਈ ਨਾਓ ਇਟ
ਆਰੀਆ ਸਮਾਜ: ਅਸਲ ਵਿਚ ਆਰੀਆ ਸਮਾਜ ਪੱਛਮੀ ਪ੍ਰਭਾਵ ਦੇ ਵਿਰੁੱਧ ਇਕ ਕੌਮੀ ਪੁਨਰ ਜਾਗਰਣ ਹੈ। ਇਹ, ਇਸ ਸੰਪਰਦਾਇ ਦੇ ਸੰਸਥਾਪਕ ਦਯਾਨੰਦ ਦੇ ਅਧਿਕਾਰਤ ਗ੍ਰੰਥ ਸਤਿਆਰਥ ਪ੍ਰਕਾਸ਼ ਵਿੱਚ, ਆਪਣੇ ਅਨੁਯਾਈਆਂ ਨੂੰ ਸੱਦਾ ਦਿੰਦਾ ਹੈ ਕਿ ਉਹ ਵੇਦਾਂ ਦੇ ਵੱਲ ਮੁੜਨ ਅਤੇ ਆਰੀਆਂ ਦੇ ਕਾਲਪਨਿਕ ਸੁਨਹਿਰੀ ਅਤੀਤ ਵਿਚ ਸੁਨਹਿਰੀ ਭਵਿੱਖ ਦੀ ਤਲਾਸ਼ ਕਰਨ। ਸਤਿਆਰਥ ਪ੍ਰਕਾਸ਼ ਗੈਰ ਹਿੰਦੂ ਸ਼ਾਸ਼ਨ ਦੇ ਵਿਰੁੱਧ ਵੀ ਦਲੀਲਾਂ ਦਿੰਦਾ ਹੈ ਅਤੇ ਕੁਝ ਸਾਲ ਪਹਿਲਾਂ ਇਸ ਸੰਪਰਦਾਇ ਦੇ ਇਕ ਮੋਹਰੀ ਮੁੱਖ-ਪੱਤਰ ਨੇ ਤਾਂ ਦਯਾਨੰਦ ਨੂੰ ਹੀ ਸਵਰਾਜ ਸਿਧਾਂਤ ਦਾ ਅਸਲੀ ਮੋਢੀ ਹੋਣ ਦਾ ਦਾਅਵਾ ਜਤਾਇਆ।
ਪਰ 1907 ਵਿੱਚ ਜਦੋਂ ਕੁਝ ਸ਼ਰਾਰਤੀ ਲੋਕਾਂ ਨੇ ਆਰੀਆ ਸਮਾਜ ਦੇ ਵਿਰੁੱਧ ਅਫਵਾਹਾਂ ਫੈਲਾਣੀਆਂ ਸ਼ੁਰੂ ਕੀਤੀਆਂ ਤਾਂ ਇਸ ਸੰਪਰਦਾਇ ਨੇ ਆਪਣੇ ਪੁਰਾਣੇ ਧਰਮ ਸਿਧਾਂਤ ਨੂੰ ਦੁਹਰਾਉਂਦੇ ਹੋਏ ਇਹ ਮਤਾ ਪੇਸ਼ ਕਰਕੇ ਸਿਆਣਪ ਦਿਖਾਈ ਕਿ ਇਸ ਸੰਗਠਨ ਦਾ ਕਿਸੇ ਕਿਸਮ ਦੀਆਂ ਰਾਜਨੀਤਕ ਗਤੀਵਿਧੀਆਂ ਜਾਂ ਕਿਸੇ ਰਾਜਨੀਤਕ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ। ਹੁਣ ਜੇ ਇਕ ਸੰਸਥਾ ਦੇ ਰੂਪ ਵਿਚ ਸਮਾਜ ਵਲੋਂ ਤੱਤੀ ਰਾਜਨੀਤੀ ਤੋਂ ਸਬੰਧ ਤੋੜਨ ਦੇ ਇਸ ਦਾਅਵੇ ਨੂੰ ਮੰਨ ਵੀ ਲਿਆ ਜਾਵੇ ਤਾਂ ਵੀ ਕੱਟੜ ਹਿੰਦੂਆਂ ਦੇ ਲਈ ਇਹ ਗੱਲ ਧਿਆਨ ਗੋਚਰੇ ਹੋਣੀ ਚਾਹੀਦੀ ਹੈ ਕਿ ਭਾਂਵੇ ਆਰੀਆ ਸਮਾਜ ਵਿੱਚ ਪੰਜਾਬ ਦੀ ਹਿੰਦੂ ਅਬਾਦੀ ਦੇ 5 ਪ੍ਰਤੀਸ਼ਤ ਤੋਂ ਵੱਧ ਲੋਕ ਸ਼ਾਮਲ ਨਹੀਂ ਹਨ ਫੇਰ ਵੀ 1907 ਤੋਂ ਲੈ ਕੇ ਹੁਣ ਤੱਕ ਹਿੰਦੂਆਂ ਦੀ ਇਕ ਵੱਡੀ ਆਬਾਦੀ, ਜਿਹੜੀ ਰਾਜ ਵਿਰੋਧੀ ਅਤੇ ਦੂਸਰੇ ਰਾਜਨੀਤਕ ਕਾਰਨਾਂ ਨਾਲ ਸਜਾ ਭੁਗਤਦੀ ਰਹੀ ਹੈ, ਉਹ ਇਸੇ ਸਮਾਜ ਦੀ ਮੈਂਬਰ ਸੀ।
ਪੰਨਾ 184, ਉਹੀ
ਪੰਨਾ 286
ਭਾਰਤ ਬਾਰੇ ਅੰਕੜੇ
ਇੰਗਲੈਂਡ ਅਤੇ ਵੇਲਜ਼ ਵਿਚ 4/5 ਅਬਾਦੀ ਸ਼ਹਿਰਾਂ ਵਿਚ ਰਹਿੰਦੀ ਹੈ।
ਸ਼ਹਿਰੀ ਜੀਵਨ ਦਾ ਮਾਪਦੰਡ ਉਦੋਂ ਸ਼ੁਰੂ ਹੁੰਦਾ ਹੈ ਜਦੋਂ 1000 ਲੋਕ ਇਕੱਠੇ ਰਹਿਣ ਲੱਗਦੇ ਹਨ।ਉਦੋਂ ਹੀ ਨਗਰ ਪਾਲਿਕਾ ਵਲੋਂ ਜਲ-ਨਿਕਾਸ, ਰੋਸ਼ਨੀ ਅਤੇ ਜਲ- ਪੂਰਤੀ ਦੀ ਵਿਵਸਥਾ ਕੀਤੀ ਜਾ ਸਕਦੀ ਹੈ।
ਭਾਰਤ (ਬ੍ਰਿਟਿਸ਼)- ਕੁੱਲ 244,000,000 ਵਿਚੋਂ 226,000,000 ਲੋਕ ਪਿੰਡਾਂ ਵਿੱਚ ਰਹਿੰਦੇ ਹਨ।
―0―
ਉਦਯੋਗ ਨੂੰ (ਆਬਾਦੀ ਦਾ-ਅਨੁ) 58 % ਖੇਤੀਬਾੜੀ ਨੂੰ 8%
ਭਾਰਤ ਦਿੰਦਾ ਹੈ- 71% ਖੇਤੀਬਾੜੀ
12% ਉਦਯੋਗ
5 % ਵਪਾਰ
2% ਘਰੇਲੂ ਸੇਵਾਵਾਂ
1.5% ਸੁਤੰਤਰ ਧੰਦੇ
1.5% ਸੈਨਾ ਸਮੇਤ ਸਰਕਾਰੀ ਸੇਵਾ
ਮਾਂਟਫੋਰਡ ਰਿਪੋਰਟ 139
ਪੰਨਾ 287
ਕੁੱਲ ਖੇਤਰਫਲ 1,800,000 ਵਰਗ ਮੀਲ
ਗਰੇਟ ਬ੍ਰਿਟੇਨ ਤੋਂ 20 ਗੁਣਾਂ ਵੱਡਾ
―700,000 ਵਰਗ ਮੀਲ ਜਾਂ 1/3 ਤੋਂ ਅਧਿਕ ਰਾਜਾਂ ਦੇ ਅਧੀਨ ਹੈ।
―ਭਾਰਤੀ ਰਾਜਾਂ ਦੀ ਸੰਖਿਆ 600 ਹੈ।
―ਬਰਮਾ ਫਰਾਂਸ ਤੋਂ ਵੱਡਾ ਹੈ। ਮਦਰਾਸ ਅਤੇ ਬੰਬਈ ਰਾਜ ਅੱਡ ਅੱਡ
ਇਟਲੀ ਤੋਂ ਵੱਡੇ ਹਨ।
―ਭਾਰਤ ਦੀ ਕੁੱਲ ਜਨ ਸੰਖਿਆ (1921 ਦੀ ਮਰਦਮਸ਼ੁਮਾਰੀ)-
| 318,942,000 |
| ਅਰਥਾਤ ਕੁੱਲ ਮਾਨਵ ਜਾਤੀ ਦਾ 1/5 |
| - | 247,000,000 ਆਬਾਦੀ ਬ੍ਰਿਟਿਸ਼ ਭਾਰਤ ਅਤੇ 71,900,000
ਰਾਜਾਂ ਵਿੱਚ ਹੈ। |
| - | 25 ਲੱਖ ਲੋਕ ਅੰਗਰੇਜ਼ੀ ਪੜਨਾ ਜਾਣਦੇ ਹਨ। ਪ੍ਰਤੀ ਇਕ ਹਜਾਰ
ਪੁਰਸ਼ਾਂ ਵਿਚੋਂ 16 ਅਤੇ ਪ੍ਰਤੀ ਹਜਾਰ ਇਸਤਰੀਆਂ ਵਿਚ 2 |
| - |
ਦੇਸੀ ਭਾਸ਼ਾਵਾਂ ਦੀ ਕੁੱਲ ਸੰਖਿਆ 222 ਹੈ । |
| - |
ਪਿੰਡਾਂ ਦੀ ਕੁੱਲ ਸੰਖਿਆ 500,000 |
ਪੰਨਾ 288
| - | ਸਵੇਜ਼ ਨਹਿਰ 1869 ਵਿਚ ਖੁੱਲ੍ਹੀ। |
| ਉਸ ਸਮੇਂ ਭਾਰਤ ਦਾ ਕੁੱਲ ਨਿਰਯਾਤ ਸੀ |
80 ਕਰੋੜ ਰੁਪਈਏ = £ 80,000,000
1926-27 ਅਤੇ ਇਸਦੇ ਪਹਿਲੇ ਦੋ ਸਾਲਾਂ ਵਿਚ ਇਸਦੀ ਔਸਤ ਸੀ
250 ਕਰੋੜ ਰੁਪਈਏ ਅਰਥਾਤ ਲਗਭਗ £ 262,500,000
ਕੁੱਲ ਜਨਸੰਖਿਆ = 31 ਕਰੋੜ 90 ਲੱਖ
ਜਿਸ ਵਿਚੋਂ 3 ਕਰੋੜ 20 ਲੱਖ 50 ਹਜਾਰ ਅਰਥਾਤ 10.2 ਪ੍ਤੀਸ਼ਤ ਕਸਬਿਆਂ
ਅਤੇ ਸ਼ਹਿਰਾਂ (ਸ਼ਹਿਰੀ ਖੇਤਰਾਂ)ਵਿਚ ਰਹਿੰਦੇ ਹਨ।
ਜਦੋਂ ਕਿ ਇੰਗਲੈਂਡ ਵਿਚ ਇਹ 79 ਪ੍ਰਤੀਸ਼ਤ ਹਨ।
ਅਤੇ ਕੰਮ ਦਾ ਸਭ ਤੋਂ ਔਖਾ ਹਿੱਸਾ ਹੋਵੇਗਾ ਝੁੱਗੀ ਝੌਂਪੜੀ ਵਿੱਚ ਰਹਿਣ ਵਾਲਿਆਂ ਦੇ ਦਿਮਾਗ ਅੰਦਰ ਕੁਝ ਚੰਗੇ ਦੀ ਇਛਿਆ ਨੂੰ ਬਿਠਾਉਣਾ।
ਪੰਨਾ 22
ਸਾਇਮਨ ਰਿਪੋਰਟ 140