ਸਮੱਗਰੀ 'ਤੇ ਜਾਓ

ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜੇਲ੍ਹ ਨੋਟ-ਬੁੱਕ/ਸਮਾਜਿਕ ਵਿਗਿਆਨ

ਵਿਕੀਸਰੋਤ ਤੋਂ

ਸਮਾਜਿਕ ਵਿਗਿਆਨ


ਪੰਨਾ 101

ਮੁੱਲ : “1 ਪਾਅ ਮੱਕੀ = ਉ / ਲੋਹੇ ਦੀ ਕੀਮਤ। ਇਹ ਸਮੀਕਰਨ ਸਾਨੂੰ ਕੀ ਦੱਸਦਾ ਹੈ? ਇਹ ਸਾਨੂੰ ਦੱਸਦਾ ਹੈ ਕਿ ਦੋ ਅੱਡ ਅੱਡ ਚੀਜ਼ਾਂ ਵਿੱਚ -ਪਾਈਆ ਮੱਕੀ ਅਤੇ ਲੋਹੇ ਦੀ ੳ ਕੀਮਤ ਵਿੱਚ - ਸਾਂਝੇ ਗੁਣਾਂ ਵਾਲੀ ਕੋਈ ਚੀਜ਼ ਦੋਨ੍ਹਾਂ ਵਿਚ ਲੁਪਤ ਰੂਪ ਵਿਚ ਮੌਜੂਦ ਹੈ। ਇਸ ਲਈ ਇਨ੍ਹਾਂ ਦੋ ਚੀਜਾਂ ਨੂੰ ਅਵੱਸ਼ ਹੀ ਕਿਸੇ ਅਜਿਹੀ ਤੀਜੀ ਚੀਜ਼ ਦੇ ਬਰਾਬਰ ਹੋਣਾ ਚਾਹੀਦਾ ਹੈ, ਜੋ ਖੁਦ ਨਾ ਤਾਂ ਪਹਿਲੀ ਚੀਜ਼ ਹੋਵੇ ਅਤੇ ਨਾ ਹੀ ਦੂਜੀ ਚੀਜ਼ ...। ਹੁਣ ਆਓ ਆਪਾਂ ਇਨਾਂ ਦੋਹਾਂ ਉਤਪਾਦਾਂ 'ਚ ਹਰੇਕ ਅੰਦਰ ਮੌਜੂਦ ਇਸ ਤੀਸਰੀ ਚੀਜ਼ ਤੇ ਵਿਚਾਰ ਕਰੀਏ, ਇਹ ਹਰ ਉਤਪਾਦ ਵਿਚ ਇੱਕ ਹੀ ਅਭੌਤਿਕ ਯਥਾਰਥ ਦੇ ਰੂਪ ਵਿਚ, ਇਕ ਸਾਰ ਮਨੁੱਖੀ ਮਿਹਨਤ ਯਾਨਿ ਉਸ ਮਿਹਨਤ ਸ਼ਕਤੀ ਦੇ ਮਹਿਜ਼ ਇੱਕ ਜੋੜ ਦੇ ਰੂਪ ਵਿਚ ਨਿਹਿਤ ਹੈ ਜਿਸ ਵਿਚ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਸ ਮਿਹਨਤ ਸ਼ਕਤੀ ਦੇ ਖਰਚ ਕੀਤੇ ਜਾਣ ਦਾ ਢੰਗ ਕੀ ਰਿਹਾ। ਹੁਣ ਇਹ ਸਾਰੀਆਂ ਚੀਜਾਂ ਸਾਨੂੰ ਦਸਦੀਆਂ ਹਨ ਕਿ ਇਨ੍ਹਾਂ ਉਤਪਾਦਾਂ ਦੇ ਉਤਪਾਦਨ ਵਿਚ ਮਨੁੱਖੀ ਮਿਹਨਤ ਖਰਚ ਕੀਤੀ ਗਈ ਹੈ, ਯਾਨਿ ਇਨ੍ਹਾਂ ਵਿਚ ਮਿਹਨਤ ਹੀ ਮੂਰਤੀਮਾਨ ਹੋਈ ਹੈ। ਹੁਣ ਜਦੋਂ ਅਸੀਂ ਇਸ ਸਮਾਜਕ ਯਥਾਰਥ ਯਾਨੀ ਮਿਹਨਤ ਨੂੰ ਉਸਦੇ ਅੱਡ ਅੱਡ ਸਪਸ਼ਟ ਮੂਰਤੀਮਾਨ ਰੂਪਾਂ ਵਿਚ ਦੇਖਦੇ ਹਾਂ ਤਾਂ ਜਨ ਸਧਾਰਣ ਦੇ ਲਈ ਇਹ ਹੀ ਮੁੱਲ ਅਖਵਾਉਂਦੇ ਹਨ।

ਮਾਰਕਸ “ਪੂੰਜੀ” ਅੰਗਰੇਜ਼ੀ ਅਨੁਵਾਦ (ਪੰਨਾ 3,4,5)

ਕਾਨੂੰਨ : “ਖੈਰ, ਸਮਾਜ ਕਾਨੂੰਨ ਤੇ ਅਧਾਰਿਤ ਨਹੀਂ ਹੁੰਦਾ। ਇਹ ਤਾਂ ਇਕ ਕਾਨੂੰਨੀ ਗਲਪ ਹੈ। ਇਸਦੇ ਉਲਟ ਕਾਨੂੰਨ ਨੂੰ ਜਰੂਰ ਹੀ ਸਮਾਜ ਤੇ ਅਧਾਰਿਤ ਹੋਣਾ ਚਾਹੀਦਾ ਹੈ। ਉਸਨੂੰ ਨਿਸਚੇ ਹੀ ਸਮਾਜ ਦੇ ਹਿੱਤ ਅਤੇ ਲੋੜਾਂ ਦਾ ਪੇਸ਼ਕਾਰ ਹੋਣਾ ਚਾਹੀਦਾ ਹੈ ਅਤੇ ਇਸਨੂੰ ਉਦਯੋਗਿਕ ਉਤਪਾਦਨ ਦੀ ਮਨਮਰਜੀ ਦੀ ਥਾਂ ਤੇ ਉਤਪਾਦਨ ਦੀ ਸਮਾਜਿਕ ਤੇ ਨਿਰਵਿਵਾਦ ਰੂਪ ਵਿਚ ਭੌਤਿਕ ਉਤਪਾਦਨ ਪ੍ਰਣਾਲੀ ਦੇ ਅਧਾਰਿਤ ਹੋਣਾ ਚਾਹੀਦਾ ਹੈ। ਇਸ ਸਮੇਂ ਮੇਰੇ ਹੱਥ ਵਿਚ ਨੈਪੋਲੀਅਨ ਸੰਹਿਤਾ ਹੈ ਪਰ ਇਸ ਨੂੰ ਆਧੁਨਿਕ ਨਾਗਰਿਕ ਸਮਾਜ ਨੇ ਪੈਦਾ ਨਹੀਂ ਕੀਤਾ। 18ਵੀਂ ਸਦੀ ਵਿੱਚ ਜਨਮਿਆ ਅਤੇ 19ਵੀਂ ਸਦੀ ਵਿਚ ਵਿਕਸਿਤ ਹੋਇਆ ਸਮਾਜ ਇਸ ਸੰਹਿਤਾ ਵਿਚ ਸਿਰਫ ਇੱਕ ਕਾਨੂੰਨੀ ਅਭਿਵਿਅਕਤੀ ਦੇ ਰੂਪ ਵਿਚ ਨਿਹਿਤ ਹੈ। ਜਦੋਂ ਇਹ ਸਮਾਜਕ ਹਾਲਤਾਂ ਦੇ ਅਨੁਰੂਪ ਨਹੀਂ ਰਹਿ ਜਾਵੇਗਾ ਤਾਂ ਉਸ ਸਮੇਂ ਇਹ ਮਹਿਜ ਰੱਦੀ ਕਾਗਜ਼ ਦਾ ਪੁਲੰਦਾ ਹੀ ਸਿੱਧ ਹੋਵੇਗਾ। ਜੀਵਨ ਦੀਆਂ ਬਦਲਦੀਆਂ ਹਾਲਤਾਂ ਦੇ ਨਾਲ ਨਾਲ ਕਾਨੂੰਨ ਵੀ ਨਿਸ਼ਚਿਤ ਤੌਰ ਤੇ ਬਦਲਦਾ ਰਿਹਾ ਹੈ। ਪਰੰਤੂ ਸਮਾਜਿਕ ਵਿਕਾਸ ਦੀਆਂ ਨਵੀਆਂ ਲੋੜਾਂ ਅਤੇ ਇਛਾਵਾਂ ਨੂੰ ਪਾਸੇ ਰਖਕੇ ਯੁੱਗ ਦੀ ਪੁਕਾਰ ਦੇ ਲਿਹਾਜ ਦੇ ਨਾਲ ਪੁਰਾਣੇ ਕਾਨੂੰਨ ਨੂੰ ਬਣਾਈ ਰੱਖਣਾ, ਦਰਅਸਲ ਸਰਬ ਸਧਾਰਣ ਦੇ ਹਿੱਤ ਦੇ ਉਲਟ ਕਿਸੇ ਦੇ ਖਾਸ ਹਿੱਤਾਂ ਦੀ ਪਾਖੰਡਪੂਰਣ ਹਮਾਇਤ ਤੋਂ ਇਲਾਵਾ ਹੋਰ ਕੁਝ ਨਹੀਂ ਹੈ।

ਮਾਰਕਸ (ਕੋਲੋਨ ਦੀ ਜਿਊਰੀ ਅਦਾਲਤ ਵਿਚ)64

ਜਨ ਸਮੁਦਾਇ: ਜਨਤਾ ਇੱਕ ਅਜਿਹੇ ਭਾਰੀ-ਭਰਕਮ ਜਾਨਵਰ ਵਰਗੀ ਹੁੰਦੀ ਹੈ ਜੋ ਆਪਣੀ ਹੀ ਤਾਕਤ ਤੋਂ ਅਣਜਾਣ ਰਹਿੰਦਾ ਹੈ ਅਤੇ ਇਸੇ ਲਈ ਬੋਝ ਢੋਂਹਦੇ ਹੋਏ ਕੋੜੇ- ਡੰਡੇ ਖਾਂਦਾ ਰਹਿੰਦਾ ਹੈ। ਇਹ ਉਸ ਛੋਟੇ ਬੱਚੇ ਦੁਆਰਾ ਵੀ ਹੱਕ ਲਿਆ ਜਾਂਦਾ ਹੈ ਜਿਸਨੂੰ ਉਹ ਜਦੋਂ ਚਾਹੇ ਧੱਕੇ ਮਾਰਕੇ ਸਿੱਟ ਸਕਦਾ ਹੈ। ਪਰ ਇਹ ਉਸ ਬੱਚੇ ਤੋਂ ਡਰਦਾ ਹੈ ਅਤੇ ਇਸ ਲਈ ਉਸਦੀਆਂ ਸਾਰੀਆਂ ਸਨਕਾਂ ਅਤੇ ਮਨਮਰਜੀਆਂ ਨੂੰ ਝੱਲਦਾ ਹੈ ਅਤੇ ਕਦੇ ਮਹਿਸੂਸ ਨਹੀਂ ਕਰਦਾ ਕਿ ਇਹ ਬੱਚਾ ਖੁਦ ਉਸ ਤੋਂ ਕਿੰਨਾ ਡਰਦਾ ਹੈ। ਅਜੀਬ ਹੈ। ਲੋਕ ਖੁਦ ਆਪਣੇ ਹੀ ਹੱਥੀਂ ਆਪਣੇ ਆਪ ਨੂੰ ਫਾਂਸੀ ਦੇ ਲੈਂਦੇ ਹਨ ਅਤੇ ਖੁਦ ਹੀ ਜੇਲ ਚਲੇ ਜਾਂਦੇ ਹਨ।ਖੁਦ ਹੀ ਆਪਣੇ ਉਪਰ ਯੁੱਧ ਅਤੇ ਮੌਤ ਦਾ ਕਹਿਰ ਤੁੜਵਾ ਲੈਂਦੇ ਹਨ। ਕਿਸ ਲਈ? ਬਸ ਇਕ ਦਮੜੀ ਲਈ ਜੋ ਉਨ੍ਹਾਂ ਸਾਰੀਆਂ ਦਮੜੀਆਂ ਵਿਚੋਂ ਇੱਕ ਹੁੰਦੀ ਹੈ ਜਿਸਨੂੰ ਉਹ ਪਹਿਲਾਂ ਖੁਦ ਹੀ ਰਾਜੇ ਨੂੰ ਦੇ ਚੁੱਕੇ ਹੁੰਦੇ ਹਨ। ਜਦੋਂ ਕਿ ਧਰਤੀ ਅਤੇ ਅਕਾਸ਼ ਦੇ ਵਿਚ ਜੋ ਕੁਝ ਵੀ ਹੈ, ਸਭ ਉਨ੍ਹਾਂ ਦਾ ਹੀ ਹੈ ਪਰ ਉਹ ਇਸਨੂੰ ਜਾਣਦੇ ਨਹੀਂ ਅਤੇ ਜੋ ਕੋਈ ਉਨ੍ਹਾਂ ਨੂੰ ਇਹ ਦੱਸ ਦੇਵੇ ਤਾਂ ਉਹ ਉਸ ਆਦਮੀ ਨੂੰ ਡੇਗਕੇ ਮਾਰ ਦੇਣਗੇ।

ਤੋਮਾਸੇ—ਕੈਮਪਾਨੇਲਾ65


ਪੰਨਾ 102

"ਮਾਰਕਸਵਾਦ ਬਨਾਮ ਸਮਾਜਵਾਦ"'
(1908-12)

ਲੇਖਕ ਵਾਲਦੀਮੀਰ ਜੀ, ਸਿਖੋਵਿਚ

ਪੀ-ਐਚ. ਡੀ. ਕੋਲੰਬੀਆ ਵਿਸ਼ਵਵਿਦਿਆਲਾ


ਉਹ ਇੱਕ ਇੱਕ ਕਰਕੇ ਮਾਰਕਸ ਦੇ ਸਾਰੇ ਸਿਧਾਂਤਾਂ ਦੀ ਆਲੋਚਨਾ ਕਰਦੇ ਅਤੇ
ਇਨਾਂ ਸਾਰਿਆਂ ਨੂੰ ਰੱਦ ਕਰਦੇ ਹਨ।
1. ਮੁੱਲ ਦਾ ਸਿਧਾਂਤ
2. ਇਤਿਹਾਸ ਦੀ ਆਰਥਿਕ ਵਿਆਖਿਆ
3. ਜਾਇਦਾਦ ਦਾ ਥੋੜੇ ਹੱਥਾਂ ਅਰਥਾਤ ਪੂੰਜੀਪਤੀਆਂ ਦੇ ਹੱਥਾਂ ਵਿਚ ਕੇਂਦਰਿਤ ਹੋਣਾ, ਮੱਧ ਵਰਗ ਦਾ ਪੂਰੀ ਤਰ੍ਹਾਂ ਖਾਤਮਾ ਅਤੇ ਸਰਵਹਾਰਾ ਵਰਗ ਦਾ ਹੜ੍ਹ
4. ਵਧਦੀ ਗਰੀਬੀ ਦਾ ਸਿਧਾਂਤ, ਜਿਸਦੇ ਸਿੱਟੇ ਵਜੋਂ
5. ਆਧੁਨਿਕ ਰਾਜ ਅਤੇ ਸਮਾਜਿਕ ਵਿਵਸਥਾ ਦਾ ਅਟੱਲ ਸੰਕਟ।
ਉਹ ਸਿੱਟੇ ਕਢਦੇ ਹਨ ਕਿ ਮਾਰਕਸਵਾਦ ਸਿਰਫ ਇਨ੍ਹਾਂ ਹੀ ਮੂਲ ਸਿਧਾਂਤਾਂ 'ਤੇ ਅਧਾਰਿਤ ਹੈ ਅਤੇ ਇਨ੍ਹਾਂ ਨੂੰ ਇਕ ਇਕ ਕਰਕੇ ਰੱਦ ਕਰਨ ਨਾਲ ਨਿਰਨਾਇਕ ਤੌਰ ਤੇ ਕਹਿੰਦੇ ਹਨ ਕਿ ਕ੍ਰਾਂਤੀ ਦੇ ਜਲਦੀ ਫੁੱਟ ਪੈਣ ਦੀਆਂ ਸਾਰੀਆਂ ਧੁੰਦਲੀਆਂ ਆਸ਼ਾਵਾਂ ਅਜੇ ਤੱਕ ਨਿਰਮੂਲ ਹੀ ਸਾਬਤ ਹੋਈਆਂ ਹਨ। ਮੱਧ ਵਰਗ ਘਟ ਨਹੀਂ ਸਗੋਂ ਵਧ ਰਿਹਾ ਹੈ। ਧਨੀ ਵਰਗ ਸੰਖਿਆ ਵਿਚ ਵਧ ਰਿਹਾ ਹੈ ਅਤੇ ਉਤਪਾਦਨ ਅਤੇ ਉਪਭੋਗ ਦੀ ਪ੍ਰਣਾਲੀ ਵੀ ਪ੍ਰਸਥਿਤੀਆਂ ਦੇ ਅਨੁਸਾਰ ਬਦਲ ਰਹੀ ਹੈ। ਅਖੀਰ ਮਜਦੂਰਾਂ ਦੀ ਦਸ਼ਾ ਵਿਚ ਸੁਧਾਰ ਕਰਕੇ ਕਿਸੇ ਵੀ ਕਿਸਮ ਦੇ ਸੰਘਰਸ਼ ਨੂੰ ਟਾਲਿਆ ਜਾ ਸਕਦਾ ਹੈ। ਸਮਾਜਿਕ ਅਸ਼ਾਂਤੀ ਦਾ ਕਾਰਨ ਵਧਦੀ ਗਰੀਬੀ ਨਹੀਂ ਸਗੋਂ ਉਦਯੋਗਿਕ ਕੇਂਦਰਾਂ 'ਤੇ ਗਰੀਬ ਵਰਗਾਂ ਦਾ ਜਮਘਟਾ ਹੈ ਜਿਸ ਨਾਲ ਵਰਗ ਚੇਤਨਾ ਪੈਦਾ ਹੋ ਰਹੀ ਹੈ। ਇਸ ਲਈ ਇਹ ਸਭ ਚੀਕ-ਚਿਹਾੜਾ ਹੈ।


ਪੰਨਾ 103

ਲੇ ਮਿਜ਼ਰੇਬਲਜ਼ ਦੀ ਭੂਮਿਕਾ: ਜਦੋਂ ਤਕ ਕਾਨੂੰਨ ਅਤੇ ਪਰੰਪਰਾ ਦੀ ਬਦੌਲਤ ਇਕ ਅਜਿਹੀ ਸਮਾਜਿਕ ਅਧੋਗਤੀ ਮੌਜੂਦ ਰਹੇਗੀ ਜਿਸ ਵਿੱਚ ਸਭਿਅਤਾ ਦੇ ਅੰਦਰ ਨਰਕ ਬਣਦੇ ਰਹਿਣਗੇ ਅਤੇ ਦੈਵੀ ਹੋਣੀ ਦੇ ਨਾਲ ਮਨੁੱਖੀ ਹੋਣੀ ਦਾ ਉਲਝਾ ਹੁੰਦਾ ਰਹੇਗਾ ਉਦੋਂ ਤੱਕ ਇਸ ਯੁੱਗ ਦੀਆਂ ਤਿੰਨ ਸਮੱਸਿਆਵਾਂ - ਗਰੀਬੀ ਦੇ ਕਾਰਨ ਮਨੁੱਖ ਦੀ ਦੁਰਗਤੀ, ਭੁੱਖ ਦੇ ਕਾਰਨ ਔਰਤਾਂ ਦੀ ਅਧੋਗਤੀ ਅਤੇ ਅਗਿਆਨਤਾ ਦੇ ਕਾਰਨ ਬੱਚਿਆਂ ਦੀ ਕਮਜੋਰੀ — ਹੱਲ ਨਹੀਂ ਹੋਣਗੀਆਂ। ਜਦੋਂ ਤੱਕ ਕੁੱਲ ਖੇਤਰਾਂ ਵਿਚ ਸਮਾਜਿਕ ਘੁਟਣ ਮੌਜੂਦ ਰਹੇਗੀ —ਦੂਸਰੇ ਸ਼ਬਦਾਂ ਵਿੱਚ ਇੱਕ ਹੋਰ ਵੀ ਵਿਆਪਕ ਦ੍ਰਿਸ਼ਟੀਕੋਣ ਤੋਂ — ਜਦੋਂ ਤੱਕ ਇਸ ਧਰਤੀ ਤੇ ਅਗਿਆਨਤਾ ਅਤੇ ਮੰਦਹਾਲੀ ਬਰਕਰਾਰ ਰਹੇਗੀ ਉਦੋਂ ਤੱਕ ਅਜਿਹੀਆਂ ਕਿਤਾਬਾਂ ਵਿਅਰਥ ਸਿੱਧ ਨਹੀਂ ਹੋਣਗੀਆਂ।

ਵਿਕਟਰ ਹਿਊਗੋ 66

ਜੱਜ ਦੀ ਪਰਿਭਾਸ਼ਾ: “ਜੱਜ (ਆਪਣੇ ਫੈਸਲੇ ਨਾਲ) ਜੋ ਕਸ਼ਟ ਪਹੁੰਚਾਉਂਦਾ ਹੈ ਜੇ ਉਹ ਖੁਦ ਉਸ ਵੱਲ ਬੇਲਾਗ ਹੋਵੇ ਤਾਂ ਉਹ ਨਿਆਂ ਕਰਨ ਦਾ ਅਧਿਕਾਰ ਗੁਆ ਬੈਠਦਾ ਹੈ"

“ਰਵਿੰਦਰ ਨਾਥ ਠਾਕੁਰ"

“ਪਰ ਵਿਪੱਖੀ ਸ਼ਹਾਦਤ ਜੋ ਕਰ ਸਕਣ ਤੋਂ ਅਸਫਲ ਰਹਿ ਜਾਂਦੀ ਹੈ ਉਸਨੂੰ ਨਿਆਂਪੂਰਨ ਅਤੇ ਪੱਖੀ ਸ਼ਕਤੀ ਕਰ ਦਿੰਦੀ ਹੈ ਅਤੇ ਅਤਿਆਚਾਰੀ ਨੂੰ ਹੋਰ ਅਧਿਕ ਹਾਨੀ ਪਹੁੰਚਾਣ ਤੋਂ ਨਾਕਾਮ ਕਰ ਦਿੰਦੀ ਹੈ।"

“ਧਰਮ ਪਰਿਵਰਤਨ ਕਰਨ ਦੀ ਥਾਂ ਤੇ ਮਾਰੇ ਜਾਓ" ਉਸ ਸਮੇਂ ਹਿੰਦੂਆਂ ਦੇ ਵਿਚ ਇਹੀ ਪੁਕਾਰ ਪ੍ਰਚਲਤ ਸੀ ਪਰ ਰਾਮਦਾਸ67 ਉੱਠ ਖੜੇ ਹੋਏ ਅਤੇ ਕਿਹਾ, “ਨਹੀਂ ਇਉਂ ਨਹੀਂ! ਧਰਮ ਪਰਿਵਰਤਨ ਕਰਨ ਨਾਲੋਂ ਮਾਰੇ ਜਾਣਾ ਬੇਹਤਰ ਹੈ - ਇਹ ਕਾਫੀ ਅੱਛਾ ਹੈ ਪਰ ਇਸ ਤੋਂ ਵੀ ਵਧੀਆ ਹੈ ਇਹ ਕੋਸ਼ਿਸ਼ ਕਰਨੀ ਕਿ ਨਾ ਤਾਂ ਮਾਰੇ ਜਾਓ ਅਤੇ ਨਾ ਹੀ ਧਰਮ ਪਰਿਵਰਤਨ ਕਰੋ ਸਗੋਂ ਖੁਦ ਹਿੰਸਾ ਦੀਆਂ ਸ਼ਕਤੀਆਂ ਨੂੰ ਮਾਰ ਮੁਕਾਓ। ਇਸ ਵਿੱਚ ਜੇ ਮਰਨਾ ਹੀ ਹੈ ਤਾਂ ਮਾਰ ਦਿੱਤੇ ਜਾਓਗੇ ਪਰ ਜਿੱਤ ਦੀ ਖਾਤਿਰ ਮਾਰਦੇ ਹੋਏ ਮਰੋ - ਨਿਆਂ ਦੀ ਜਿੱਤ ਲਈ ਮਰੋ।

ਹਿੰਦੂ ਪਦ ਪਦਸ਼ਾਹੀ, ਪੰਨਾ 181-182


ਪੰਨਾ 104

ਸਾਰੇ ਵਿਧੀ - ਨਿਰਮਾਤਾ ਅਪਰਾਧੀਆਂ ਦੇ ਰੂਪ ਵਿਚ ਪਰਿਭਾਸ਼ਿਤ

ਆਦਿ ਕਾਲ ਤੋਂ ਲੈ ਕੇ ਲਾਇਕਰਗਸ ਸੋਲੋਨ” ਮੁਹੰਮਦ, ਨੈਪੋਲੀਅਨ' ਆਦਿ ਤੱਕ, ਮਨੁੱਖ ਦੇ ਲਈ ਜਿੰਨੇ ਵੀ ਵਿਧੀ ਨਿਰਮਾਤਾ ਅਤੇ ਸ਼ਾਸ਼ਕ ਹੋਏ ਹਨ, ਉਹ ਸਭ ਦੇ ਸਭ ਅਪਰਾਧੀ ਰਹੇ ਹਨ ਕਿਉਂਕਿ ਨਵੇਂ ਕਾਨੂੰਨਾਂ ਦਾ ਵਿਧਾਨ ਕਰਕੇ, ਸੁਭਾਵਿਕ ਤੌਰ ਤੇ ਉਨ੍ਹਾਂ ਨੇ ਪੁਰਾਣੇ ਕਾਨੂੰਨਾਂ ਨੂੰ ਭੰਗ ਕੀਤਾ ਜਿਨ੍ਹਾਂ ਨੂੰ ਸਮਾਜ ਸ਼ਰਧਾਪੂਰਵਕ ਮੰਨਦਾ ਆ ਰਿਹਾ ਸੀ ਅਤੇ ਜੋ ਬਜੁਰਗਾਂ ਤੋਂ ਵਿਰਾਸਤ ਵਿਚ ਮਿਲੇ ਸਨ।

(ਪੰਨਾ 205) ਅਪਰਾਧ ਅਤੇ ਦੰਡ - ਦੋਸਤੋਵਸਕੀ 72

ਬਰਕ73 ਦਾ ਕਹਿਣਾ ਹੈ, “ਇਕ ਸੱਚਾ ਰਾਜਨੀਤੀਵਾਨ ਹਮੇਸ਼ਾਂ ਇਸ ਗੱਲ ਉਪਰ ਸੋਚਦਾ ਰਹਿੰਦਾ ਹੈ ਕਿ ਕਿਵੇ ਉਹ ਆਪਣੇ ਦੇਸ਼ ਵਿੱਚ ਮੌਜੂਦ ਸਾਧਨਾਂ ਪਾਸੋਂ ਜਿਆਦਾ ਤੋਂ ਜਿਆਦਾ ਪ੍ਰਾਪਤ ਕਰੋ।”


ਪੰਨਾ 105

ਵਿਧੀ ਸ਼ਾਸਤਰ:74

1. ਕਾਨੂੰਨ ਦਾ ਪਰਿਵਿਧਾਨ - ਜਿਸ ਰੂਪ ਵਿਚ ਉਹ ਮੌਜੂਦ ਹੈ।

2. ਕਾਨੂੰਨ ਦਾ ਇਤਿਹਾਸ - ਜਿਸ ਰੂਪ ਵਿਚ ਉਸਦਾ ਵਿਕਾਸ ਹੋਇਆ

3. ਕਾਨੂੰਨ-ਵਿਧਾਨ ਦਾ ਵਿਗਿਆਨ - ਜਿਵੇਂ ਉਸਨੂੰ ਹੋਣਾ ਚਾਹੀਦਾ ਹੈ

1. ਸਿਧਾਂਤਕ ਦਰਸ਼ਨ ਵਿਧੀ ਦੇ ਵਿਗਿਆਨ ਲਈ ਆਧਾਰ ਪ੍ਰਦਾਨ ਕਰਨਾ 2. ਸਧਾਰਣ ਵਿਧੀ ਸ਼ਾਸ਼ਤਰ

1. ਵਿਸ਼ਲੇਸ਼ਣਾਤਮਿਕ ਸ਼ਾਸ਼ਤਰ 2. ਇਤਿਹਾਸਕ ਵਿਧੀ ਸ਼ਾਸ਼ਤਰ 3. ਨੀਤੀ ਸ਼ਾਸ਼ਤਰ

1. ਵਿਸ਼ਲੇਸ਼ਣਾਤਮਕ ਵਿਧੀ ਸ਼ਾਸ਼ਤਰ ਕਾਨੂੰਨ ਦੇ ਪਹਿਲੇ ਸਿਧਾਂਤ ਦੀ ਵਿਆਖਿਆ ਕਰਦਾ ਹੈ। ਇਸ ਦੀ ਵਿਸ਼ਾ ਵਸਤੂ ਹੈ:

ੳ) ਨਾਗਰਿਕ ਕਾਨੂੰਨ ਦੀ ਅਵਧਾਰਨਾ ਅ) ਨਾਗਰਿਕ ਅਤੇ ਹੋਰ ਕਾਨੂੰਨਾਂ ਵਿਚ ਸਬੰਧ ੲ) ਵੱਖ ਵੱਖ ਸੰਘਟਕ ਵਿਚਾਰ ਜੋ ਕਾਨੂੰਨ ਦੀ ਧਾਰਨਾ ਜਿਵੇਂ ਰਾਜ, ਸਮਪ੍ਰਭੁਤਾ ਅਤੇ ਨਿਆਂ ਪ੍ਰਸ਼ਾਸ਼ਨ ਦਾ ਸੰਗਠਨ ਕਰਦੇ ਹਨ। ਸ) ਕਾਨੂੰਨ ਅਤੇ ਕਾਨੂੰਨੀ ਸ੍ਰੋਤ ਦਾ ਵਿਧੀ ਨਿਰਮਾਣ ਦਾ ਸਿਧਾਂਤ ਆਦਿ। ਹ) ਕਾਨੂੰਨ ਦੇ ਵਿਗਿਆਨਕ ਵਰਗੀਕਰਣ ਕ) ਕਾਨੂੰਨੀ ਅਧਿਕਾਰ ਕਾਨੂੰਨੀ (ਨਾਗਰਿਕ ਅਤੇ ਫੌਜਦਾਰੀ) ਫਰਜ਼ ਦਾ ਸਿਧਾਂਤ ਗ) ਹੋਰ ਕਾਨੂੰਨੀ ਅਵਧਾਰਨਾਵਾਂ


ਪੰਨਾ 106

2. ਇਤਿਹਾਸਕ ਵਿਧੀ ਸ਼ਾਸ਼ਤਰ ਕਾਨੂੰਨ, ਕਾਨੂੰਨ ਅਵਧਾਰਨਾਵਾਂ ਦੀ ਉਤਪਤੀ ਅਤੇ ਵਿਕਾਸ ਨੂੰ ਨਿਰਧਾਰਤ ਕਰਨ ਵਾਲੇ ਆਮ ਸਿਧਾਂਤਾਂ ਦਾ ਅਧਿਐਨ ਕਰਦਾ ਹੈ। ਇਹ ਇਤਿਹਾਸ ਹੈ।

3. ਨੀਤੀ ਸ਼ਾਸ਼ਤਰੀ ਵਿਧੀ ਸ਼ਾਸ਼ਤਰ: ਇਹ ਕਾਨੂੰਨ ਦੇ ਸਬੰਧ ਵਿਚ ਨਿਆਂ ਦੇ ਸਿਧਾਂਤ ਨਾਲ ਸਬੰਧਤ ਹੈ।

ਕਾਨੂੰਨ ਅਤੇ ਨਿਆਂ: ਕਾਨੂੰਨ ਦੇ ਨੀਤੀ ਸ਼ਾਸਤਰੀ ਅੰਦਰਲੇ ਪੱਖ ਦੀ ਪੂਰਨ ਅਣਦੇਖੀ ਵਿਸ਼ਲੇਸ਼ਣਾਤਮਿਕ ਵਿਧੀਸ਼ਾਸਤਰ ਨੂੰ ਇੱਕ ਬੇਜਾਨ ਪ੍ਰਣਾਲੀ ਵਿਚ ਬਦਲ ਸਕਦੀ ਹੈ।

ਇੰਗਲੈਂਡ ਵਿੱਚ: ਦੋ ਅੱਡ ਅੱਡ ਸ਼ਬਦ ‘ਕਾਨੂੰਨ’ ਅਤੇ ‘ਨਿਆਂ’ ਲਗਾਤਾਰ ਇਸ ਗੱਲ ਨੂੰ ਯਾਦ ਕਰਾਉਂਦੇ ਹਨ ਕਿ ਦੋਨ੍ਹੋਂ ਇੱਕ ਹੀ ਚੀਜ਼ ਨਹੀਂ ਸਗੋਂ ਦੋ ਅੱਡ ਅੱਡ ਚੀਜ਼ਾਂ ਹਨ ਪਰ ਇਨ੍ਹਾਂ ਦੀ ਵਰਤੋਂ ਵਿੱਚ ਇਨ੍ਹਾਂ ਦੋਹਾਂ ਦੇ ਵਿੱਚ ਮੌਜੂਦ ਵਾਸਤਵਿਕ ਅਤੇ ਗੂੜਾ ਸਬੰਧ ਅਕਸਰ ਅੱਖਾਂ ਤੋਂ ਓਹਲੇ ਹੋ ਜਾਂਦਾ ਹੈ। ਅਤੇ ਮਹਾਂਦੀਪ ਵਿੱਚ: ਚੋਟ: ਰਾਇਟ (ਅਧਿਕਾਰ) ਡਾਇਟ : ਲਾਅ (ਕਾਨੂੰਨ)]

ਮਹਾਂਦੀਪੀ ਭਾਸ਼ਾ ਸ਼ੈਲੀ ‘ਕਾਨੂੰਨ’ ਅਤੇ ‘ਅਧਿਕਾਰ' ਨੂੰ ਲੁਕਾਉਂਦੀ ਹੈ। ਜਦੋਂ ਕਿ ਅੰਗਰੇਜ਼ੀ ਭਾਸ਼ਾ ਸ਼ੈਲੀ ਉਨ੍ਹਾਂ ਵਿਚਲੇ ਸਬੰਧਾਂ ਨੂੰ ਲੁਕਾਉਂਦੀ ਹੈ।

ਪੰਨਾ 107

ਕਾਨੂੰਨ : ਅਸੀਂ ਉਸ ਕਿਸੇ ਵੀ ਕਿਸਮ ਦੇ ਨਿਯਮ ਜਾਂ ਸਿਧਾਂਤ ਨੂੰ ਕਾਨੂੰਨ ਦਾ ਨਾਂ ਦੇ ਸਕਦੇ ਹਾਂ ਜਿਸ ਦੁਆਰਾ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ।

ਹੁਕਰ 75

ਕਾਨੂੰਨ: ਆਪਣੇ ਸਭ ਤੋਂ ਵੱਧ ਸਾਧਾਰਣ ਅਰਥਾਂ ਵਿੱਚ ਕਾਰਵਾਈ ਸਬੰਧੀ ਨਿਯਮ ਨੂੰ ਵਿਸ਼ਿਸ਼ਟੀਕ੍ਰਿਤ ਕਰਦਾ ਹੈ ਅਤੇ ਇਹ ਸਭ ਤਰ੍ਹਾਂ ਦੀਆਂ ਕਾਰਵਾਈਆਂ ਤੇ ਬਗੈਰ ਭੇਦਭਾਵ ਦੇ ਲਾਗੂ ਹੁੰਦਾ ਹੈ ਚਾਹੇ ਇਹ ਤਰਕਸੰਗਤ ਹੋਵੇ ਜਾਂ ਤਰਕਹੀਣ, ਜੀਵਧਾਰੀ ਨਾਲ ਸਬੰਧਿਤ ਹੋਵੇ ਜਾਂ ਨਿਰਜੀਵ ਨਾਲ। ਇਸੇ ਲਈ ਅਸੀਂ ਗਤੀ ਦੇ, ਗੁਰੂਤਾ ਖਿੱਚ ਦੇ, ਪ੍ਰਕਾਸ਼ ਦੇ, ਭੌਤਿਕੀ ਦੇ, ਕੁਦਰਤ ਦੇ ਅਤੇ ਰਾਸ਼ਟਰ ਦੇ ਨਿਯਮਾਂ ਦੀ ਗੱਲ ਕਰਦੇ ਹਾਂ।

ਬਲੈਕਸਟੋਨ 76

ਕਾਨੂੰਨਾਂ ਦੀਆਂ ਕਿਸਮਾਂ:

    1. ਲਾਜ਼ਮੀ ਕਾਨੂੰਨ
     2. ਭੌਤਿਕ ਨਿਯਮ ਜਾਂ ਵਿਗਿਆਨਕ ਕਾਨੂੰਨ
     3. ਕੁਦਰਤੀ ਜਾਂ ਨੈਤਿਕ ਕਾਨੂੰਨ
     4. ਪ੍ਰਚਲਤ ਕਾਨੂੰਨ
     5. ਪਰੰਪਰਾਗਤ ਕਾਨੂੰਨ
     6. ਵਿਵਹਾਰਕ ਜਾਂ ਤਕਨੀਕੀ ਕਾਨੂੰਨ
     7. ਅੰਤਰਰਾਸ਼ਟਰੀ ਕਾਨੂੰਨ
     8. ਨਾਗਰਿਕ ਕਾਨੂੰਨ ਜਾਂ ਰਾਜ ਦਾ ਕਾਨੂੰਨ


ਪੰਨਾ 108

ਲਾਜ਼ਮੀ ਕਾਨੂੰਨ:

 1. ਸਜਾ, ਯੁੱਧ ਆਦਿ: ਲਾਜ਼ਮੀ ਕਾਨੂੰਨ ਦਾ ਅਰਥ ਹੈ ਕਾਰਵਾਈ ਦਾ ਨਿਯਮ ਜਿਹੜਾ ਕਿਸੀ ਅਜਿਹੀ ਸੱਤਾ ਦੁਆਰਾ ਲੋਕਾਂ ਤੇ ਲਾਗੂ ਕੀਤਾ ਜਾਂਦਾ ਹੈ ਜੋ ਇਸਦਾ ਪਾਲਣ ਤਾਕਤ ਨਾਲ ਕਰਵਾ ਲੈਂਦੀ ਹੈ।
“ਕਾਨੂੰਨ ਇੱਕ ਆਦੇਸ਼ ਹੈ ਜੋ ਵਿਅਕਤੀ ਜਾਂ ਵਿਅਕਤੀਆਂ ਨੂੰ ਇੱਕ ਨਿਸ਼ਚਿਤ ਵਿਹਾਰ ਕਰਨ ਦੇ ਲਈ ਮਜਬੂਰ ਕਰਦਾ ਹੈ।"

ਆਸਟਨ77

ਸਮਾਜ ਦੀ ਪ੍ਰਤੱਖ ਨੈਤਿਕਤਾ ਵੀ ਲਾਜ਼ਮੀ ਕਾਨੂੰਨਾਂ ਦੇ ਦਾਇਰੇ ਵਿਚ ਆਉਂਦੀ ਹੈ।

ਹਾਬਸ ਦਾ ਦ੍ਰਿਸ਼ਟੀਕੋਣ: ਮਨੁੱਖ ਅਤੇ ਹਥਿਆਰ ਹੀ ਕਾਨੂੰਨ ਦੀ ਸ਼ਕਤੀ ਅਤੇ

ਹਾਬਸ 78

2. ਭੌਤਿਕ ਕਾਨੂੰਨ ਚੱਲ ਰਹੀ ਕਾਰਵਾਈ ਦੀ ਅਭਿਵਿਅਕਤੀ ਹੈ। (ਨੈਤਿਕ ਕਾਨੂੰਨ ਜਾਂ ਵਿਵੇਕ ਦਾ ਕਾਨੂੰਨ ਕਾਰਵਾਈਆਂ ਦੀ ਇਸ ਰੂਪ ਵਿਚ ਅਭਿਵਿਅਕਤੀ ਹੈ ਦਾ ਦੀ ਜਿਵੇਂ ਕਿ ਹੋਣੀ ਚਾਹੀਦੀ ਹੈ)

3. ਕੁਦਰਤੀ ਜਾਂ ਨੈਤਿਕ ਕਾਨੂੰਨ ਦਾ ਅਰਥ ਹੈ ਕਿ ਕੁਦਰਤੀ ਰੂਪ ਵਿਚ ਸਹੀ ਜਾਂ ਗਲਤ ਦੇ ਸਿਧਾਂਤ ਯਾਨਿ ਸਾਰੀਆਂ ਸਹੀ ਕਾਰਵਾਈਆਂ ਸਮੇਤ ਕੁਦਰਤੀ ਨਿਆਂ ਦੇ ਸਿਧਾਂਤ ਨਿਆਂ ਦੇ ਦੋ ਪ੍ਰਕਾਰ ਹਨ: ਪ੍ਰਤੱਖ ਅਤੇ ਕੁਦਰਤੀ ਕੁਦਰਤੀ ਨਿਆਂ ਉਹ ਨਿਆਂ ਹੈ ਜੋ ਵਾਸਤਵ ਵਿੱਚ ਅਤੇ ਸਚਮੁੱਚ ਹੋਵੇ। ਪ੍ਰਤੱਖ ਨਿਆਂ, ਨਿਆਂ ਦਾ ਉਹ ਰੂਪ ਹੈ ਜਿਸ ਰੂਪ ਵਿਚ ਉਸ ਨੂੰ ਸਮਝਿਆ ਜਾਂਦਾ ਹੈ, ਸਵੀਕਾਰ ਕੀਤਾ ਜਾਂਦਾ ਹੈ ਅਤੇ ਅਭਿਵਿਅਕਤ ਕੀਤਾ ਜਾਂਦਾ ਹੈ।


ਪੰਨਾ 109

4. ਪ੍ਰਚਲਤ ਕਾਨੂੰਨ: ਐਸਾ ਕੋਈ ਵੀ ਨਿਯਮ ਜਾਂ ਨਿਯਮਾਂ ਦੀ ਪ੍ਰਣਾਲੀ ਹੈ ਜਿਸਤੇ ਲੋਕ ਆਪਣੇ ਆਚਰਣ ਨੂੰ ਢਾਲਣ ਦੇ ਲਈ ਸਹਿਮਤ ਹੁੰਦੇ ਹਨ। ਸਹਿਮਤ ਹੋਣ ਵਾਲੇ ਪੱਖਾਂ ਦੀ ਸਹਿਮਤੀ ਹੀ ਕਾਨੂੰਨ ਹੈ।

5. ਪਰੰਪਰਾਗਤ ਕਾਨੂੰਨ: ਮਨੁੱਖਾਂ ਦੁਆਰਾ ਵਾਸਤਵ ਵਿਚ ਕੀਤੀ ਜਾਣ ਵਾਲੀ ਕਾਰਵਾਈ ਦਾ ਕੋਈ ਵੀ ਨਿਯਮ ਜੋ ਸਵੈਇੱਛਕ ਕਾਰਵਾਈ ਦੀ ਕਿਸੀ ਵਾਸਤਵਿਕ ਸਮਰੂਪਤਾ ਦੀ ਅਭਿਵਿਅਕਤੀ ਹੈ। ਪਰੰਪਰਾ ਉਨ੍ਹਾਂ ਲੋਕਾਂ ਦਾ ਕਾਨੂੰਨ ਹੈ ਜੋ ਇਸਨੂੰ ਮੰਨਦੇ ਹਨ।

6. ਵਿਵਹਾਰਕ ਜਾਂ ਤਕਨੀਕੀ ਕਾਨੂੰਨ: ਇਸ ਵਿਚ ਅਜਿਹੇ ਨਿਯਮ ਆਉਂਦੇ ਹਨ ਜੋ ਵਿਵਹਾਰਕ ਉਦੇਸ਼ਾਂ ਦੀ ਪ੍ਰਾਪਤੀ ਦੇ ਲਈ ਹੁੰਦੇ ਹਨ। ਖੇਡਾਂ ਵਿੱਚ ਪ੍ਰਚਲਤ ਕਾਨੂੰਨ ਅਤੇ ਵਿਵਹਾਰਕ ਕਾਨੂੰਨ ਦੋਨੋਂ ਹੀ ਆਉਂਦੇ ਹਨ ਜਿਸ ਵਿੱਚ ਪਹਿਲੇ ਪ੍ਰਕਾਰ ਦੇ ਕਾਨੂੰਨਾਂ ਦੇ ਅੰਤਰਗਤ ਉਹ ਨਿਯਮ ਆਉਂਦੇ ਹਨ ਜਿਨ੍ਹਾਂ 'ਤੇ ਖਿਡਾਰੀਆਂ ਦੀ ਸਹਿਮਤੀ ਹੁੰਦੀ ਹੈ ਅਤੇ ਦੂਜੀ ਪ੍ਰਕਾਰ ਦੇ ਕਾਨੂੰਨਾਂ ਦੇ ਅੰਤਰਗਤ

ਉਹ ਨਿਯਮ ਆਉਂਦੇ ਹਨ ਜੋ ਖੇਡ ਨੂੰ ਸਫਲ ਬਨਾਉਦੇ ਹਨ ਜਾਂ ਖੇਡ ਨੂੰ ਸਫਲਤਾ ਪੂਰਵਕ ਚਲਾਉਣ ਲਈ ਹੁੰਦੇ ਹਨ।

7.ਅੰਤਰਰਾਸ਼ਟਰੀ ਕਾਨੂੰਨ: ਇਸ ਵਿੱਚ ਉਹ ਨਿਯਮ ਆਉਂਦੇ ਹਨ ਜੋ ਪ੍ਰਭੂਸਤਾ
         ਸੰਪੰਨ ਰਾਜਾਂ ਦੇ ਆਪਸੀ ਸਬੰਧਾਂ ਅਤੇ ਇਕ ਦੂਜੇ ਦੇ ਪ੍ਰਤੀ ਵਿਹਾਰ ਨੂੰ ਨਿਯਮਤ
         ਕਰਦੇ ਹਨ।
        (1) ਐਕਸਪ੍ਰੈਸ ਕਾਨੂੰਨ (ਸੰਧੀਆਂ ਆਦਿ)
        (2) ਅੰਤਰਨਿਹਿਤ ਕਾਨੂੰਨ (ਪਰੰਪਰਾਗਤ)
        ਅੱਗੋਂ ਦੋ ਪ੍ਰਕਾਰਾਂ ਵਿਚ ਵੰਡ
               (ੳ) ਆਮ ਕਾਨੂੰਨ (ਸਾਰਿਆਂ ਰਾਸ਼ਟਰਾਂ ਵਿਚ)
               (ਅ) ਖਾਸ ਕਾਨੂੰਨ (ਦੋ ਜਾਂ ਅਧਿਕ ਵਿਸ਼ੇਸ਼ ਰਾਸ਼ਟਰਾਂ ਦੇ ਵਿੱਚ)
8.ਨਾਗਰਿਕ ਕਾਨੂੰਨ: ਰਾਜ ਜਾਂ ਦੇਸ਼ ਦਾ ਕਾਨੂੰਨ ਜੋ ਨਿਆਂਇਕ ਅਦਾਲਤ ਵਿਚ
     ਪ੍ਰਯੁਕਤ ਹੁੰਦਾ ਹੈ।


ਪੰਨਾ 110

ਸਜਾ: ਰਾਜਨੀਤਕ ਜੁਰਮ: ਅਸੀਂ ਵਿਧੀ ਨਿਰਮਾਤਾਵਾਂ ਦੇ ਵੱਡੇ ਭਾਈਚਾਰੇ ਦੀ ਇਸ ਸੋਚ ਨਾਲ ਸਹਿਮਤ ਹਾਂ ਕਿ ਭਲੇ ਹੀ ਆਮ ਤੌਰ ਤੇ ਉਸ ਵਿਅਕਤੀ ਤੇ ਸਖਤ ਕਾਰਵਾਈ ਨਹੀਂ ਕੀਤੀ ਜਾਣੀ ਚਾਹੀਦੀ ਜੋ ਅਜਿਹੀ ਮੁਜ਼ਰਮਾਨਾ ਸਾਜਿਸ਼ ਵਿਚ ਸ਼ਾਮਿਲ ਰਿਹਾ ਹੋਵੇ ਜਿਸ ਸਾਜਿਸ਼ ਨੂੰ ਸਿਰੇ ਨਹੀਂ ਚਾੜਿਆ ਗਿਆ, ਫੇਰ ਵੀ ਰਾਜ ਦੇ ਖਿਲਾਫ ਕੀਤੇ ਗਏ ਵੱਡੇ ਜੁਰਮਾਂ ਦੇ ਸਿਲਸਿਲੇ ਵਿਚ ਇਸ ਨਿਯਮ ਦਾ ਇਕ ਅਪਵਾਦ ਜਰੂਰ ਰੱਖਿਆ ਜਾਣਾ ਚਾਹੀਦਾ ਹੈ। ਕਾਰਨ ਇਹ ਹੈ ਕਿ ਰਾਜ ਦੇ ਖਿਲਾਫ ਕੀਤੇ ਜਾਣ ਵਾਲੇ ਜੁਰਮਾਂ ਦੀ ਖਾਸੀਅਤ ਇਹ ਹੁੰਦੀ ਹੈ ਕਿ ਜੇ ਉਸ ਵਿਚ ਮੁਜਰਿਮ ਕਾਮਯਾਬ ਹੋ ਜਾਵੇ ਤਾਂ ਉਹ ਸਜਾ ਤੋਂ ਤਕਰੀਬਨ ਸਾਫ ਬਚ ਜਾਂਦਾ ਹੈ।ਕਾਤਲ ਕਤਲ ਕਰਨ ਦੇ ਮਗਰੋਂ ਕਤਲ ਕਰਨ ਦੀ ਸੂਰਤ ਨਾਲੋਂ ਕਿਤੇ ਵਧੇਰੇ ਖਤਰੇ ਵਿਚ ਹੁੰਦਾ ਹੈ ਪਰ ਰਾਜ ਵਿਦਰੋਹੀ ਜੇ ਸਰਕਾਰ ਦਾ ਤਖਤਾ ਪਲਟ ਦਿੰਦਾ ਹੈ ਤਾਂ ਉਹ ਖਤਰੇ ਤੋਂ ਬਾਹਰ ਹੋ ਜਾਂਦਾ ਹੈ ਇਸ ਲਈ ਜਰੂਰੀ ਹੈ ਕਿ ਇਸਨੂੰ (ਭਾਵ ਕਾਨੂੰਨ ਨੂੰ-ਅਨੁਵਾਦਕ) ਵਿਦਰੋਹ ਦੀ ਪਹਿਲੀ ਸ਼ੁਰੂਆਤ ਦੇ ਵਿਰੋਧ ਵਿਚ ਹੀ ਸ਼ਕਤੀਸ਼ਾਲੀ ਅਤੇ ਸਖਤ ਬਣਾਇਆ ਜਾਵੇ।

(11 ਐਲ.ਸੀ.ਸੀ. ਜੱਜਮੈਂਟ, 1906, ਪੰਨਾ 120)


ਪੰਨਾ 111

ਸਜ਼ਾ: ਸੁਪਨਾ ਜੋ ਮੌਤ ਦੰਡ ਦਾ ਕਾਰਨ ਬਣਿਆ: ਜਦੋਂ ਮਾਰਸੇਜ ਨੇ ਸੁਪਨਾ ਵੇਖਿਆ ਕਿ ਉਸਨੇ ਡਾਇਨੋਸੀਅਸ79 ਦਾ ਗਲਾ ਕਟ ਦਿਤਾ ਹੈ ਤਾਂ ਨਿਰੰਕੁਸ਼ ਸ਼ਾਸ਼ਕ ਨੇ ਉਸਨੂੰ ਪ੍ਰਾਣਵੰਡ ਦੇ ਦਿਤਾ ਜਿਸਦੇ ਪਿਛੇ ਉਸਦੀ ਦਲੀਲ ਸੀ ਕਿ ਜੇ ਉਸਨੇ ਦਿਨ ਵਿਚ ਅਜਿਹਾ ਸੋਚਿਆ ਨਾ ਹੁੰਦਾ ਤਾਂ ਰਾਤ ਨੂੰ ਇਹ ਸੁਪਨਾ ਕਦੇ ਨਾ ਦੇਖਦਾ।

ਪ੍ਰਾਣ ਦੰਡ ਅਤੇ ਡ੍ਰੈਕੋ80 ਦਾ ਕਾਨੂੰਨ: ਡ੍ਰੈਕੋ ਦੇ ਕਾਨੂੰਨ ਵਿਚ ਲਗਭੱਗ ਹਰ ਤਰ੍ਹਾਂ ਦੇ ਜੁਰਮ ਜਿਵੇਂ ਮਾਮੂਲੀ ਚੋਰੀ ਤੋਂ ਲੈ ਕੇ ਧਰਮ-ਧਰੋਹ ਅਤੇ ਹੱਤਿਆ ਤੱਕ ਦੇ ਲਈ ਇਕੋ ਜਿਹੀ ਮੌਤ ਦੀ ਸਜਾ ਦਾ ਵਿਧਾਨ ਸੀ ਅਤੇ ਕਿਹਾ ਜਾਂਦਾ ਹੈ ਕਿ ਇਸਦਾ ਇੱਕ ਮਾਤਰ ਸਪਸ਼ਟੀਕਰਨ ਜੋ ਡ੍ਰੈਕੋ ਨੇ ਦਿੱਤਾ ਕਿ ਉਹ ਇਹ ਸੀ ਕਿ ਛੋਟੇ ਮੋਟੇ ਜੁਰਮਾਂ ਲਈ ਤਾਂ ਇਹੀ ਸਜਾ ਹੋਣੀ ਚਾਹੀਦੀ ਹੈ ਅਤੇ ਵੱਡੇ ਜੁਰਮਾਂ ਲਈ ਉਹ ਇਸ ਤੋਂ ਵੱਡੀ ਸਜਾ ਸੋਚ ਨਹੀਂ ਸਕਿਆ।

ਸਜਾ ਨੂੰ ਬਹੁਤੇ ਦਾਰਸ਼ਨਿਕਾਂ ਨੇ ਇੱਕ ਜਰੂਰੀ ਬੁਰਾਈ ਮੰਨਿਆ ਹੈ।
ਰਾਜ ਅਤੇ ਮਨੁੱਖ: ਰਾਜ ਆਪਣੇ ਆਪ ਵਿੱਚ ਕੋਈ ਨਿਸ਼ਾਨਾ ਨਹੀਂ ਹੈ ਅਤੇ ਮਨੁੱਖ ਕਾਨੂੰਨ ਜਾਂ ਰਾਜ ਦੇ ਲਈ ਨਹੀਂ ਸਗੋਂ ਇਹ ਮਨੁੱਖ ਦੇ ਲਈ ਹੁੰਦੇ ਹਨ।


ਪੰਨਾ 112

ਨਿਆਂ: ਰਾਜ ਦੀ ਭੌਤਿਕ ਤਾਕਤ ਦੇ ਰਾਹੀਂ ਇਕ ਰਾਜਨੀਤਕ ਭਾਈਚਾਰੇ ਦੇ ਅੰਦਰ ਅਧਿਕਾਰ ਬਣਾਈ ਰੱਖਣਾ।

ਇਸ ਨੇ ਉਸ ਵਿਅਕਤੀਗਤ ਬਦਲੇ ਦਾ ਥਾਂ ਲੈ ਲਿਆ ਹੈ ਜਦੋਂ ਲੋਕ ਗਲਤੀਆਂ ਦਾ ਬਦਲਾ ਖੁਦ ਜਾਂ ਆਪਣੇ ਭਾਈ ਭਤੀਜਿਆਂ ਦੇ ਸਹਿਯੋਗ ਨਾਲ ਲਿਆ ਕਰਦੇ ਸਨ। ਉਨ੍ਹਾਂ ਦਿਨਾਂ ਵਿੱਚ “ਜਿਸਦੀ ਲਾਠੀ ਉਸਦੀ ਭੈਂਸ" ਦਾ ਸਿਧਾਂਤ ਕੰਮ ਕਰਦਾ ਸੀ।

ਦੀਵਾਨੀ ਅਤੇ ਫੌਜਦਾਰੀ ਨਿਆਂ: ਨਾਗਰਿਕ ਨਿਆਂ ਅਧਿਕਾਰ ਲਾਗੂ ਕਰਦਾ ਹੈ। ਫੌਜਦਾਰੀ ਨਿਆਂ ਗਲਤੀਆਂ ਦੇ ਲਈ ਸਜਾ ਦਿੰਦਾ ਹੈ।

ਇੱਕ ਆਦਮੀ ਆਪਣੇ ਬਕਾਏ ਦਾ ਜਾਂ ਉਸਤੋਂ ਗਲਤ ਢੰਗ ਨਾਲ ਖੋਹੀ ਸੰਪਤੀ ਨੂੰ ਫਿਰ ਤੋਂ ਵਾਪਿਸ ਪਾਉਣ ਦਾ ਦਾਅਵਾ ਕਰਦਾ ਹੈ। ਇਹ ਦੀਵਾਨੀ (ਨਿਆਂ ਦਾ ਮਾਮਲਾ) ਹੈ।

ਫੌਜਦਾਰੀ ਮਾਮਲੇ ਵਿਚ ਵਿਰੋਧੀ 'ਤੇ ਜਿਆਦਤੀ ਕਰਨ ਦਾ ਦੋਸ਼ ਲਗਿਆ ਹੁੰਦਾ ਹੈ। ਅਦਾਲਤ ਇਸ ਮੁਲਜ਼ਿਮ ਨੂੰ ਕਰਤੱਵ ਦੀ ਅਣਦੇਖੀ ਦੇ ਜੁਰਮ ਅਤੇ ਅਧਿਕਾਰ ਉਲੰਘਣ ਦੇ ਜੁਰਮ ਵਿਚ ਸਜਾ ਦਿੰਦੀ ਹੈ, ਇਸ ਵਿਚ ਜੇ ਹੱਤਿਆ ਦਾ ਜੁਰਮ ਹੈ ਤਾਂ ਫਾਂਸੀ ਅਤੇ ਜੇ ਚੋਰੀ ਦਾ ਜੁਰਮ ਹੈ ਤਾਂ ਜੇਲ੍ਹ ਦੀ ਸਜਾ ਦਿੰਦੀ ਹੈ।


ਪੰਨਾ 113

ਦੀਵਾਨੀ ਅਤੇ ਫੌਜਦਾਰੀ ਦੋਨ੍ਹਾਂ ਹੀ ਪ੍ਰਕਾਰ ਦੀਆਂ ਕਾਰਵਾਈਆਂ ਵਿਚ ਗਲਤੀ ਦੀ ਸ਼ਿਕਾਇਤ ਦਰਜ ਕੀਤੀ ਜਾਂਦੀ ਹੈ। ਦੀਵਾਨੀ (ਕਾਰਵਾਈ) ਵਿਚ ਅਧਿਕਾਰ ਦਾ ਦਾਅਵਾ ਕੀਤਾ ਜਾਂਦਾ ਹੈ।
ਫੌਜਦਾਰੀ (ਕਾਰਵਾਈ) ਵਿਚ ਗਲਤੀ ਦਾ ਦੋਸ਼ ਲਾਇਆ ਜਾਂਦਾ ਹੈ। ਦੀਵਾਨੀ ਨਿਆਂ ਦਾ ਸਰੋਕਾਰ ਆਰੰਭਿਕ ਤੌਰ ਤੇ ਪੱਖੀ ਅਤੇ ਉਸਦੇ ਅਧਿਕਾਰਾਂ ਨਾਲ ਹੁੰਦਾ ਹੈ। ਫੌਜ਼ਦਾਰੀ (ਨਿਆਂ) ਦਾ ਵਿਪੱਖੀ ਅਤੇ ਉਸ ਉਪਰ ਲੱਗੇ ਦੋਸ਼ ਨਾਲ।

ਫੌਜਦਾਰੀ ਨਿਆਂ ਦੇ ਉਦੇਸ਼
ਸਜਾ : ਇਹ ਤੱਟਸਥ ਅਪਰਾਧ ਕਰਨ ਵਾਲਿਆਂ ਜਿਵੇਂ ਰਾਜਨੀਤਕ ਵਿਅਕਤੀਆਂ ਦੇ ਮਾਮਲੇ ਵਿਚ ਉਪਯੋਗੀ ਨਹੀਂ ਹੋ ਸਕਦੀ। ਇਹ ਉਨ੍ਹਾਂ ਦੇ ਲਈ ਇਕ ਬੁਰਾ ਸੌਦਾ ਹੋ ਸਕਦੀ ਹੈ।

1. ਨਿਵਾਰਕ : ਕਾਨੂੰਨ ਦਾ ਪ੍ਰਮੁੱਖ ਉਦੇਸ਼ ਦੋਸ਼ੀ ਵਿਅਕਤੀ ਨੂੰ ਇਕ ਮਿਸਾਲ
         ਬਨਾਉਣਾ ਹੈ ਅਤੇ ਉਸ ਵਰਗਿਆਂ ਬਾਕੀ ਸਾਰਿਆਂ ਵਿਅਕਤੀਆਂ ਨੂੰ ਇਕ
         ਚੇਤਾਵਨੀ ਦੇਣਾ ਹੈ। ਇਹ ਹਰ ਅਪਰਾਧ ਨੂੰ ‘ਅਪਰਾਧੀ ਦੀ ਇੱਕ ਦੁਰਭਾਵਨਾ’
         ਸਿੱਧ ਕਰਦਾ ਹੈ।(ਇਰਾਦੇ ਦੀ ਤਬਦੀਲੀ)
2. ਨਿਰੋਧਕ: ਦੂਜੇ ਮਾਮਲੇ ਵਿਚ, ਇਹ ਨਿਰੋਧਕ ਜਾਂ ਅਯੋਗ ਸਿੱਧ ਕਰਨ ਵਾਲਾ
         ਹੈ। ਇਸਦਾ ਵਿਸ਼ੇਸ਼ ਉਦੇਸ਼ ਅਪਰਾਧਕਰਤਾ ਨੂੰ ਨਾਕਾਰਾ ਕਰਕੇ ਉਸ ਨੂੰ ਮੁੜ
         ਗਲਤ ਕੰਮ ਕਰਨ ਤੋਂ ਰੋਕਣਾ ਹੈ।
         ਪ੍ਰਾਣ ਦੰਡ ਦੀ ਉਚਿਤਤਾ: ਅਸੀਂ ਹੱਤਿਆਰਿਆਂ ਨੂੰ ਫਾਂਸੀ ਮਹਿਜ ਇਸ ਕਰਕੇ
         ਨਹੀਂ ਦਿੰਦੇ ਕਿ ਇਹ ਦੂਜਿਆਂ ਨੂੰ (ਹੱਤਿਆ ਕਰਨ ਤੋਂ) ਰੋਕਦੀ ਹੈ ਸਗੋਂ ਇਸ
         ਕਾਰਨ ਜਿਸ ਕਰਕੇ ਅਸੀਂ, ਉਦਾਹਰਣ ਵਜੋਂ, ਸੱਪ ਨੂੰ ਮਾਰਦੇ ਹਾਂ ਕਿਉਂਕਿ
         ਸਾਡੇ ਲਈ ਇਹੀ ਬੇਹਤਰ ਹੈ ਕਿ ਉਹ ਇਸ ਦੁਨੀਆਂ ਵਿਚ ਰਹਿਣ ਦੀ ਥਾਂ ਤੇ
         ਚਲਦਾ ਹੋਵੇ।
3. ਸੁਧਾਰਾਤਮਿਕ: ਅਪਰਾਧ ਚਰਿੱਤਰ ਦੇ ਉਪਰ ਇਰਾਦਿਆਂ ਦੇ ਪ੍ਰਭਾਵ ਨਾਲ
         ਕੀਤੇ ਜਾਂਦੇ ਹਨ ਅਤੇ ਉਹ ਜਾਂ ਤਾਂ ਇਰਾਦਿਆਂ ਦੀ ਤਬਦੀਲੀ ਨਾਲ ਜਾਂ ਫਿਰ
         ਚਰਿੱਤਰ ਦੀ ਤਬਦੀਲੀ ਨਾਲ ਰੋਕੇ ਜਾ ਸਕਦੇ ਹਨ।

ਨਿਵਾਰਕ ਸਜਾ ਪਹਿਲੇ ਮਾਮਲੇ ਵਿਚ ਦਿੱਤੀ ਜਾਂਦੀ ਹੈ। ਜਦੋਂ ਕਿ ਸੁਧਾਰਾਤਮਿਕ (ਸਜ਼ਾ) ਦੂਜੇ ਮਾਮਲੇ ਵਿਚ ਦਿੱਤੀ ਜਾਂਦੀ ਹੈ।


ਪੰਨਾ 114

“ਸੁਧਾਰ ਸਿਧਾਂਤ” ਦੇ ਅਨੁਆਈ ਸਜਾ ਦੇ ਕੇਵਲ ਉਨ੍ਹਾਂ ਰੂਪਾਂ ਦੀ ਹੀ ਹਿਮਾਇਤ ਕਰਦੇ ਹਨ ਜੋ ਅਪਰਾਧੀ ਦੀ ਸਿਖਿਆ ਅਤੇ ਉਸਨੂੰ ਅਨੁਸ਼ਾਸ਼ਤ ਕਰਨ ਦੇ ਲਈ ਉਪਯੋਗੀ ਹੁੰਦੇ ਹਨ।ਉਹ ਬਾਕੀ ਉਨ੍ਹਾਂ ਸਾਰੀਆਂ (ਸਜਾਵਾਂ) ਨੂੰ ਅਣਮਨੁੱਖੀ ਠਹਿਰਾਉਂਦੇ ਹਨ ਸਿਰਫ ਨਿਵਾਰਕ ਜਾਂ ਅਯੋਗਕਾਰੀ ਪੱਖੋਂ ਹੀ ਲਾਭਦਾਇਕ ਹੁੰਦੀਆਂ ਹਨ। ਉਨ੍ਹਾਂ ਦੀ ਨਜ਼ਰ ਵਿਚ ਮੌਤ ਕੋਈ ਠੀਕ ਸਜਾ ਨਹੀਂ ਹੈ।“ਸਾਨੂੰ ਆਪਣੇ ਅਪਰਾਧੀਆਂ ਦਾ ਇਲਾਜ ਕਰਨਾ ਚਾਹੀਦਾ ਹੈ, ਉਨਾਂ ਦੀ ਹੱਤਿਆ ਨਹੀਂ" ਕੁੱਟ ਅਤੇ ਹੋਰ ਸਰੀਰਕ ਤਸੀਹਿਆਂ ਨੂੰ ਬਰਬਰਤਾ ਦੀ ਨਿਸ਼ਾਨੀ ਵਜੋਂ ਨਿੰਦਿਆ ਜਾਂਦਾ ਹੈ। ਉਹ ਅਜਿਹੀ ਸਜਾ ਪਾਉਣ ਵਾਲਿਆਂ ਤੇ ਦੇਣ ਵਾਲੇ ਦੋਨ੍ਹਾਂ ਨੂੰ ਹੀ ਨੀਵੇਂ ਪਧਰ ਤੇ ਗਿਰਨ ਵਾਲੇ ਅਤੇ ਕਰੂਰ ਸਮਝਦੇ ਹਨ।

ਸਖਤ ਸਜਾ ਦਾ ਨਤੀਜਾ ਅਪਰਾਧੀਆਂ ਦਾ ਖਤਰਨਾਕ ਅਤੇ ਦੁਰਸਾਹਸੀ ਵਰਗ ਪੈਦਾ ਹੋ ਜਾਂਦਾ ਹੈ। ਰਾਜ ਦੀ ਬਲ ਪ੍ਰਯੋਗ ਵਾਲੀ ਕਾਰਵਾਈ ਜਿੰਨੀ ਸਮਰੱਥਾਵਾਨ ਹੁੰਦੀ ਹੈ, ਉਹ ਸਾਰੇ ਆਮ ਮਨੁੱਖਾਂ ਨੂੰ ਖਤਰਨਾਕ ਰਸਤਿਆਂ ਤੋਂ ਰੋਕਣ ਵਿਚ ਉਨੀ ਹੀ ਸਫਲ ਹੁੰਦੀ ਹੈ, ਪਰ ਕਾਨੂੰਨ ਤੋੜਨ ਵਾਲਿਆਂ ਵਿਚ ਅਸਫਲਤਾ ਦਾ ਅਨੁਪਾਤ ਵੀ ਉਨਾ ਹੀ ਜਿਆਦਾ ਹੁੰਦਾ ਹੈ।

4.ਬਦਲੇ ਖੋਰ ਸਜ਼ਾ: ਸਭ ਤੋਂ ਭਿਆਨਕ ਸਿਧਾਂਤ।ਅਜਿਹੀ ਸੋਚ ਰਖਣ ਵਾਲੇ ਲੋਕ ਅਸਲ ਵਿਚ ਪ੍ਰਾਚੀਨ ਅਤੇ ਸਭਿਅਤਾ ਪੂਰਵ ਕਾਲਾਂ ਦੀ ਬਰਬਰਤਾ ਵਾਲੀ ਮਾਨਸਿਕਤਾ ਦੇ ਹਿਮਾਇਤੀ ਹੁੰਦੇ ਹਨ। ਇਹ ਬਦਲੇ ਜਾਂ ਬਦਲੇ ਦੀ ਉਸ ਕੁਦਰਤੀ ਪ੍ਰਵਿਰਤੀ ਨੂੰ ਸੰਤੁਸ਼ਟੀ ਦਿੰਦਾ ਹੈ ਜਿਹੜੀ ਸਿਰਫ ਗਲਤੀ ਦਾ ਸ਼ਿਕਾਰ ਹੋਏ ਵਿਅਕਤੀ ਵਿੱਚ ਹੀ ਮੌਜੂਦ ਨਹੀਂ ਰਹਿੰਦੀ ਸਗੋਂ ਵੱਡੀ ਪੱਧਰ ਤੇ ਸਮਾਜ ਵਿੱਚ ਉਸਦੇ ਪ੍ਰਤੀ ਹਮਦਰਦੀ ਦੇ ਰੂਪ ਵਿੱਚ ਵੀ ਮੌਜੂਦ ਰਹਿੰਦੀ ਹੈ।

ਇਸ ਦ੍ਰਿਸ਼ਟੀਕੋਣ ਦੇ ਅਨੁਸਾਰ ਇਹ ਸਹੀ ਅਤੇ ਉਚਿਤ ਹੈ ਕਿ ਬੁਰਾਈ ਦਾ ਬਦਲਾ ਬੁਰਾਈ ਨਾਲ ਲਿਆ ਜਾਵੇ। ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ। ਕੁਦਰਤੀ ਨਿਆਂ ਦਾ ਇਕ ਸਿੱਧਾ ਤੇ ਆਪਣੇ ਆਪ ਵਿਚ ਪੂਰਨ ਨਿਯਮ ਮੰਨਿਆ ਜਾਂਦਾ ਹੈ। ਸਜਾ ਖੁਦ ਬਖੁਦ ਮਕਸਦ ਬਣ ਜਾਂਦੀ ਹੈ।


ਪੰਨਾ 115

ਸਜਾ ਇਕ ਬੁਰਾਈ: ਸਜਾ ਆਪਣੇ ਆਪ ਵਿਚ ਹੀ ਇਕ ਬੁਰਾਈ ਹੈ ਅਤੇ ਇਸਨੂੰ ਸਿਰਫ ਇਕ ਵਡੇ ਉਦੇਸ਼ ਦੀ ਪ੍ਰਾਪਤੀ ਦੇ ਸਾਧਨ ਵਜੋਂ ਹੀ ਉਚਿਤ ਠਹਿਰਾਇਆ ਜਾ ਸਕਦਾ ਹੈ। ਪਰ ਬਦਲੇਖੋਰੀ ਸਿਧਾਂਤ ਦੇ ਸਮਰਥਕ ਇਸ ਢੰਗ ਨਾਲ ਦਲੀਲ ਦਿੰਦੇ ਹਨ:

“ਦੋਸ਼ ਜਮ੍ਹਾਂ ਸਜਾ ਬਰਾਬਰ ਨਿਰਦੋਸ਼ਤਾ।”
“ਉਸ ਨੇ ਨਿਆਂ ਦੇ ਕਾਨੂੰਨ ਦਾ ਜਿਸ ਗਲਤੀ ਨਾਲ ਉਲੰਘਣ ਕੀਤਾ ਹੈ, ਉਸ ਨਾਲ ਉਸਦੇ ਉਤੇ ਇੱਕ ਰਿਣ ਚੜ੍ਹ ਜਾਂਦਾ ਹੈ। ਅਖੀਰ ਨਿਆਂ ਦਾ ਇਹ ਤਕਾਜ਼ਾ ਹੈ ਕਿ ਉਹ ਰਿਣ ਉਤਾਰ ਦਿਤਾ ਜਾਵੇ ... ਸਜਾ ਦਾ ਪਹਿਲਾ ਉਦੇਸ਼ ਭੰਗ ਕੀਤੇ ਗਏ ਕਾਨੂੰਨ ਨੂੰ ਤੁਸ਼ਟ ਕਰਨਾ ਹੈ।

Peine Forte et dure: ਤਸੀਹੇ ਦੇ ਕੇ ਮੌਤ .... ਜਿਸਦਾ ਫੈਸਲਾ ਹੇਠ ਲਿਖੇ ਰੂਪ ਵਿਚ ਦਿੱਤਾ ਗਿਆ:
“ਕਿ ਤੈਨੂੰ ਫੇਰ ਉਸੇ ਜੇਲ੍ਹ ਵਿੱਚ ਵਾਪਸ ਲੈ ਜਾਇਆ ਜਾਵੇ ਜਿਥੋਂ ਤੂੰ ਆਇਆ ਸੀ, ਯਾਨਿ ਕਿ ਉਸ ਲੰਮੀ ਕਾਲ ਕੋਠੜੀ ਵਿੱਚ, ਜਿਸਦੇ ਅੰਦਰ ਕੋਈ ਰੋਸ਼ਨੀ ਨਾ ਜਾ ਸਕੇ, ਫੇਰ ਉਥੇ ਤੈਨੂੰ ਨੰਗੀ ਫਰਸ਼ ਤੇ ਪਿੱਠ ਭਾਰ ਪਾਇਆ ਜਾਵੇ, ਤੇਰੇ ਤੇੜ ਸਿਰਫ ਇਕ ਕਪੜਾ ਹੋਵੇ ਬਾਕੀ ਸਾਰਾ ਨੰਗਾ ਹੋਵੇ, ਤੇਰੇ ਸਰੀਰ ਉਤੇ ਲੋਹੇ ਦਾ ਐਨਾ ਭਾਰੀ ਬੋਝ ਰਖਿਆ ਜਾਵੇ ਜਿੰਨਾਂ ਤੂੰ ਬਰਦਾਸ਼ਤ ਕਰ ਸਕੇ ਅਤੇ ਫਿਰ ਉਸ ਨਾਲੋਂ ਵੀ ਭਾਰੀ।ਤੈਨੂੰ ਪਹਿਲੇ ਦਿਨ ਖਾਣ ਲਈ ਭਾਰੀਆਂ ਤੋਂ ਭਾਰੀਆਂ ਰੋਟੀਆਂ ਦੇ ਇਲਾਵਾ ਹੋਰ ਕੋਈ ਚੀਜ਼ ਨਾ ਦਿਤੀ ਜਾਵੇ। ਦੂਜੇ ਦਿਨ ਜੇਲ ਦੇ ਫਾਟਕ ਦੇ ਨੇੜਲੇ ਟੋਏ ਵਿਚੋਂ ਪਾਣੀ ਦੇ ਤਿੰਨ ਘੁੱਟ ਦਿਤੇ ਜਾਣ। ਤੀਜੇ ਦਿਨ ਫਿਰ ਪਹਿਲਾਂ ਵਰਗਾ ਹੀ ਖਾਣਾ ਦਿਤਾ ਜਾਵੇ ਅਤੇ ਅਜਿਹੀਆਂ ਰੋਟੀਆਂ ਅਤੇ ਅਜਿਹਾ ਪਾਣੀ ਇੱਕ ਇੱਕ ਦਿਨ ਦੇ ਅੰਤਰ ਨਾਲ ਉਦੋਂ ਤੱਕ ਦਿੱਤਾ ਜਾਵੇ ਜਦੋਂ ਤਕ ਕਿ ਤੂੰ ਮਰ ਨਾ ਜਾਵੇਂ”

ਇਹ ਸਜਾ ਔਰਤ ਮਰਦ ਦੋਨ੍ਹਾਂ ਨੂੰ ਸਮਾਨ ਰੂਪ ਵਿਚ ਉਨ੍ਹਾਂ ਸਾਰੇ ਤਰ੍ਹਾਂ ਦੇ ਜੁਰਮਾਂ ਦੇ ਲਈ ਦਿਤੀ ਗਈ ਜਿਹੜੇ ਗੈਰ-ਮਾਮੂਲੀ ਨਹੀਂ ਸਨ।


ਪੰਨਾ 116

ਵਿਦੇਸ਼ੀ ਅਧੀਨਤਾ: ਵਿਦੇਸ਼ੀ ਜੂਲੇ ਦੀ ਅਧੀਨਤਾ ਰਾਸ਼ਟਰ ਦੇ ਪਤਨ ਲਈ ਸਭ ਤੋਂ ਪ੍ਰਬਲ ਕਾਰਨਾਂ ਵਿਚੋਂ ਇੱਕ ਹੈ।

ਪ੍ਰੋ. ਏ. ਈ. ਰਾਸ

ਲੋਕਤੰਤਰ ਦੀ ਪ੍ਰਭੂਸੱਤਾ ਅਤੇ ਵਿਦੇਸ਼ੀ ਰਾਸ਼ਟਰ ਵਿਦੇਸ਼ੀ ਜਨਤਾ ਦੇ ਉਤੇ ਇਕ ਲੋਕਤੰਤਰ ਦੀਆਂ ਕਾਰਵਾਈਆਂ ਜਿੰਨੀਆਂ ਝਪਟਾਮਾਰ ਅਤੇ ਕਠੋਰ ਹੁੰਦੀਆਂ ਹਨ ਉਨੀਆਂ ਹੋਰ ਕਿਸੇ ਵੀ ਸ਼ਾਸ਼ਨ ਦੀਆਂ ਨਹੀਂ ਹੁੰਦੀਆਂ।

ਲਾਲਾ ਜੀ81

ਵਿਆਹ: ਡਾ: ਟੈਗੋਰ ਦਾ ਮੰਨਣਾ ਹੈ ਕਿ ਆਦਿਮ ਯੁਗ ਤੋਂ ਲੈ ਕੇ ਅੱਜ ਤੱਕ ਵਿਆਹ ਦੀ ਪ੍ਰਣਾਲੀ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਸਾਰੀ ਦੁਨੀਆਂ ਵਿੱਚ ਇਸਤਰੀ ਅਤੇ ਪੁਰਸ਼ ਦੇ ਸੱਚੇ ਮੇਲ ਦੇ ਰਾਹ ਵਿੱਚ ਰੁਕਾਵਟ ਬਣੀ ਹੋਈ ਹੈ, ਇਹ ਤਾਂ ਹੀ ਸੰਭਵ ਹੈ ਜਦੋਂ ਸਮਾਜ ਐਨਾ ਸਮਰੱਥ ਹੋ ਜਾਵੇ ਕਿ ਉਹ ਇਸਤਰੀ ਨੂੰ ਘਰ ਵਿਚ ਰਚਨਾਤਮਿਕ ਕੰਮ ਕਰਨ ਤੋਂ ਰੋਕੇ ਬਿਨਾ ਉਸਦੀ ਵਿਸ਼ਿਸ਼ਟ ਪ੍ਰਤਿਭਾ ਨੂੰ ਰਚਨਾਤਮਿਕ ਕੰਮ ਵਿੱਚ ਲਾਣ ਲਈ ਇੱਕ ਵਿਆਪਕ ਖੇਤਰ ਮੁਹੱਈਆ ਕਰ ਸਕੇ।

ਪੰਨਾ 117

ਨਾਗਰਿਕ ਅਤੇ ਮਨੁੱਖ : ਸਪਾਰਟਾ ਵਾਸੀ ਪੇਡਾਰਕਟੀਜ਼ ਤਿੰਨ ਸੌ ਦੀ ਪ੍ਰੀਸ਼ਦ ਵਿਚ ਦਾਖਲੇ ਲਈ ਗਿਆ ਪਰ ਉਸਨੂੰ ਵਾਪਸ ਕਰ ਦਿਤਾ ਗਿਆ। ਉਹ ਇਸ ਖੁਸ਼ੀ ਵਿਚ ਵਾਪਸ ਚਲਾ ਗਿਆ ਕਿ 300 ਸਪਾਰਟਾਵਾਸੀ ਉਸ ਨਾਲੋਂ ਬੇਹਤਰ ਤਾਂ ਸਨ। ਮੈਂ ਸਮਝਦਾ ਹਾਂ ਕਿ ਇਸ ਵਿੱਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਕਿ ਉਹ ਸੱਚਾ ਸੀ, ਉਹ ਇੱਕ ਸੱਚਾ ਨਾਗਰਿਕ ਸੀ।

ਇਕ ਸਪਾਰਟਾਵਾਸੀ ਮਾਂ ਦੇ ਪੰਜ ਬੇਟੇ ਸੈਨਾ ਵਿੱਚ ਸਨ।ਇੱਕ ਦਾਸ ਆਇਆ। ਕੰਬਦੇ ਹੋਏ ਉਸਨੇ ਸਮਾਚਾਰ ਦੱਸਿਆ, “ ਤੁਹਾਡੇ ਪੰਜੇ ਬੇਟੇ ਮਾਰੇ ਗਏ।”
“ਤੁੱਛ ਦਾਸ, ਕੀ ਮੈਂ ਤੇਰੇ ਤੋਂ ਇਹ ਪੁੱਛਿਆ ਸੀ?”
“ਅਸੀਂ ਜਿੱਤ ਗਏ ਹਾਂ।" ਉਹ ਦੇਵਤਿਆਂ ਦਾ ਧੰਨਵਾਦ ਕਰਨ ਲਈ ਭੱਜ ਕੇ ਮੰਦਰ ਵਿਚ ਚਲੀ ਗਈ।
ਉਹ ਇੱਕ ਸੱਚੀ ਨਾਗਰਿਕ ਸੀ।

ਐਮਿਲੀ 82, ਪੰਨਾ 8

ਜੀਵਨ ਅਤੇ ਸਿਖਿਆ : ਲੋਕ ਸਿਰਫ ਆਪਣੇ ਬੱਚੇ ਦੀ ਜ਼ਿੰਦਗੀ ਦੀ ਸਲਾਮਤੀ ਬਾਰੇ ਸੋਚਦੇ ਰਹਿੰਦੇ ਹਨ, ਪਰ ਐਨਾ ਹੀ ਕਾਫੀ ਨਹੀਂ ਹੈ ਜੇ ਉਹ ਮਨੁੱਖ ਹੈ ਤਾਂ ਉਸਨੂੰ ਖੁਦ ਵੀ ਆਪਣੀ ਜਿੰਦਗੀ ਦੀ ਸਲਾਮਤੀ ਲਈ ਸਿੱਖਿਅਤ ਹੋਣਾ ਜਰੂਰੀ ਹੈ ਤਾਂ ਕਿ ਉਹ ਕਿਸਮਤ ਦੇ ਥਪੇੜਿਆਂ ਨੂੰ ਸਹਿ ਸਕੇ ਅਤੇ ਗਰੀਬੀ ਦਾ ਮੁਕਾਬਲਾ ਕਰ ਸਕੇ, ਜਰੂਰਤ ਪੈਣ ਤੇ ਆਇਰਲੈਂਡ ਦੀ ਬਰਫ ਵਿੱਚ ਜਾਂ ਮਾਲਟਾ ਦੀਆਂ ਤਪਦੀਆਂ ਚਟਾਨਾਂ ਤੇ ਰਹਿ ਸਕੇ। ਬੇਕਾਰ ਹੀ ਤੁਸੀਂ ਮੌਤ ਦੇ ਵਿਰੁਧ ਖੈਰ ਮਨਾਉਂਦੇ ਹੋ, ਉਸਨੇ ਮਰਨਾ ਤਾਂ ਹੈ ਹੀ, ਅਤੇ ਭਾਵੇਂ ਤੁਸੀਂ ਆਪਣੀਆਂ ਸਾਵਧਾਨੀਆਂ ਦੇ ਨਾਲ ਉਸ ਨੂੰ ਮਰਨ ਨਾ ਦੇਣਾ ਚਾਹੋ, ਪਰ ਇਹ ਮੁਗਾਲਤਾ ਤਾਂ ਹੈ ਹੀ।

ਉਸ ਨੂੰ ਮੌਤ ਤੋਂ ਬਚਣ ਦੀ ਥਾਂ ਤੇ ਜਾਣ ਦੀ ਸਿਖਿਆ ਦੇਵੋ। ਜੀਵਨ ਸਾਹ ਲੈਣਾ ਨਹੀਂ ਸਗੋਂ ਕਰਮ ਹੈ। ਆਪਣੀਆਂ ਇੰਦਰੀਆਂ, ਦਿਮਾਗ, ਸਮਰਥਾਵਾਂ ਅਤੇ ਆਪਣੀ ਹੋਂਦ ਨੂੰ ਚੇਤਨ ਬਣਾਈ ਰਖਣ ਵਾਲੇ ਹਰ ਭਾਗ ਦੀ ਵਰਤੋਂ ਕਰਨੀ ਹੈ। ਜੀਵਨ ਦਾ ਅਰਥ ਉਂਮਰ ਦੀ ਲੰਬਾਈ ਨਾਲ ਘੱਟ ਜੀਣ ਦੇ ਬੇਹਤਰ ਢੰਗ ਨਾਲ ਵੱਧ ਹੈ। ਇਕ ਆਦਮੀ ਸੌ ਸਾਲ ਦੇ ਮਗਰੋਂ ਕਬਰ ਵਿੱਚ ਜਾ ਸਕਦਾ ਹੈ ਪਰ ਉਸਦਾ ਜੀਣਾ ਨਿਰਾਰਥਕ ਹੋ ਸਕਦਾ ਹੈ ਚੰਗਾ ਹੁੰਦਾ ਕਿ ਉਹ ਜਵਾਨੀ ਵਿਚ ਹੀ ਮਰ ਗਿਆ ਹੁੰਦਾ।

ਐਮਿਲੀ, ਪੰਨਾ 10


ਪੰਨਾ 118

ਸੱਚ : ਸੱਚ ਕੋਈ ਖ਼ਜਾਨਾ ਨਹੀਂ ਦਿੰਦਾ ਅਤੇ ਜਨਤਾ ਕੋਈ ਰਾਜਦੂਤ ਜਾਂ ਪ੍ਰੋਫੈਸਰ ਦੀ ਪਦਵੀ ਜਾਂ ਪੈਨਸ਼ਨ ਨਹੀਂ ਦਿੰਦੀ।

ਰੂਸੋ, 122, ਐਸ. ਸੀ,83

ਜੁਰਮ ਅਤੇ ਮੁਜਰਿਮ : ਪੱਕੀ-ਪਕਾਈ ਧਾਰਨਾ ਦੇ ਕੇ ਜੁਰਮ ਨੂੰ ਸਮਝਿਆ ਨਹੀਂ ਜਾ ਸਕਦਾ। ਲੋਕ ਜਿਵੇਂ ਸੋਚਦੇ ਹਨ ਇਸ ਨਾਲੋਂ ਉਸ ਦਾ ਫਲਸਫਾ ਕੁਝ ਵਧ ਹੀ ਜਟਿਲ ਹੈ। ਇਹ ਤਾਂ ਮੰਨੀ ਹੋਈ ਗੱਲ ਹੈ ਕਿ ਨਾ ਤਾਂ ਕੋਈ ਕੈਦ, ਨਾ ਕੋਈ ਕਾਲ-ਕੋਠੜੀ, ਅਤੇ ਨਾ ਹੀ ਕੋਈ ਸਖਤ ਮੁਸ਼ੱਕਤ ਦੀ ਪ੍ਰਣਾਲੀ ਹੀ ਕਿਸੇ ਮੁਜਰਿਮ ਨੂੰ ਸੁਧਾਰ ਸਕਦੀ ਹੈ। ਦੰਡ ਵਿਧਾਨ ਦੇ ਇਹ ਰੂਪ ਸਿਰਫ ਉਸੇ ਨੂੰ ਦੰਡਿਤ ਕਰਦੇ ਹਨ ਅਤੇ ਸਮਾਜ ਨੂੰ ਇਹ ਭਰੋਸਾ ਦਿੰਦੇ ਹਨ ਕਿ ਉਹ ਹੋਰ ਜੁਰਮ ਨਹੀਂ ਕਰੇਗਾ। ਕੈਦ, ਨਿਯਮ-ਵਿਧਾਨ ਅਤੇ ਸਖਤ ਤੋਂ ਸਖਤ ਮੁਸ਼ੱਕਤ ਉਸ ਉਪਰ ਕੋਈ ਅਸਰ ਨਹੀਂ ਕਰ ਸਕਦੇ। ਇਸ ਗੱਲ ਤੋਂ ਛੁੱਟ ਕਿ ਅਜਿਹੇ ਵਿਅਕਤੀਆਂ ਵਿਚ ਇਕ ਭਾਰੀ ਨਫ਼ਰਤ, ਵਰਜਿਤ ਕੰਮ ਨੂੰ ਚਾਅ ਨਾਲ ਕਰਨ ਦੀ ਇਕ ਲਲਕ ਅਤੇ ਇਕ ਖੌਫ਼ਨਾਕ ਹੁਕਮਅਦੂਲੀ ਹੀ ਵਿਕਸਿਤ ਹੋ ਜਾਂਦੀ ਹੈ। ਇਸ ਲਈ ਮੇਰਾ ਪੱਕੇ ਤੌਰ ਤੇ ਇਹ ਮੰਨਣਾ ਹੈ ਕਿ ਇਹ ਕਾਲ ਕੋਠੜੀ ਵਾਲੀ ਪਰੰਪਰਾ ਪ੍ਰਣਾਲੀ ਦਿਖਾਵਟੀ ਅਤੇ ਧੋਖੇ ਭਰੇ ਨਤੀਜੇ ਹੀ ਦਿੰਦੀ ਹੈ। ਇਹ ਮੁਜਰਿਮ ਦੀ ਸਾਰੀ ਤਾਕਤ ਨਿਚੋੜ ਲੈਂਦੀ ਹੈ ਅਤੇ ਉਸ ਨੂੰ ਬਲਹੀਣ ਕਰਕੇ ਅਤੇ ਡਰਾਕੇ ਉਸ ਦੀ ਆਤਮਾ ਨੂੰ ਮਾਰ ਦਿੰਦੀ ਹੈ। ਇਸ ਪ੍ਰਕਾਰ ਅਖੀਰ ਉਸਨੂੰ ਪਛਤਾਵੇ ਅਤੇ ਸੁਧਾਰ ਕੇ ਇਕ ਨਮੂਨੇ ਦੇ ਤੌਰ ਤੇ, ਇਕ ਬੇਜਾਨ ਯਾਦਗਾਰ ਦੇ ਰੂਪ ਵਿਚ ਪ੍ਰਸਤੁਤ ਕਰਦੀ ਹੈ।

ਦ ਹਾਊਸ ਆਫ਼ ਡੈੱਡ 84 ਪੰਨਾ 17, ਫੇਦੌਰ ਦੋਸਤੋਵਸਕੀ


ਪੰਨਾ 119

ਇੱਛਾ ਬਨਾਮ ਸੰਤੁਸ਼ਟੀ : ਜੇ ਇਕ ਚੇਤਨ ਜੀਵ ਦੀਆਂ ਸ਼ਕਤੀਆਂ ਉਸਦੀਆਂ ਇਛਾਵਾਂ ਦੇ ਬਰਾਬਰ ਹੁੰਦੀਆਂ ਤਾਂ ਉਹ ਪੂਰੀ ਤਰ੍ਹਾਂ ਸੁਖੀ ਹੁੰਦਾ. . . । ਪਰ ਸਿਰਫ ਆਪਣੀਆਂ ਇਛਾਵਾਂ ਨੂੰ ਸੀਮਤ ਕਰਨਾ ਹੀ ਕਾਫੀ ਨਹੀਂ ਹੈ ਕਿਉਂਕਿ ਜੇ ਉਹ ਸਾਡੀਆਂ ਸ਼ਕਤੀਆਂ ਤੋਂ ਘਟ ਹੈ ਫੇਰ ਤਾਂ ਸਾਡੀਆਂ ਸਮਰਥਾਵਾਂ ਦਾ ਇਕ ਅੰਸ਼ ਉਂਝ ਹੀ ਬੇਕਾਰ ਚਲਿਆ ਜਾਵੇਗਾ ਅਤੇ ਫੇਰ ਅਸੀਂ ਆਪਣੇ ਪੂਰੇ ਅਸਤਿਤਵ ਦਾ ਆਨੰਦ ਵੀ ਨਹੀਂ ਲੈ ਸਕਾਂਗੇ। ਇਸੇ ਤਰਾਂ ਆਪਣੀ ਸ਼ਕਤੀਆਂ ਦਾ ਮਹਿਜ ਵਿਸ਼ਵਾਸ ਵੀ ਕਾਫੀ ਨਹੀਂ ਹੈ ਕਿਉਂਕਿ ਜੇ ਸਾਡੀਆਂ ਇਛਾਵਾਂ ਵੀ ਵਧ ਜਾਣ ਤਾਂ ਫੇਰ ਅਸੀਂ ਹੋਰ ਵੱਧ ਦੁਖੀ ਹੀ ਹੋ ਜਾਵਾਂਗੇ। ਸੱਚਾ ਸੁਖ ਤਾਂ ਆਪਣੀਆਂ ਇਛਾਵਾਂ ਅਤੇ ਆਪਣੀਆਂ ਸ਼ਕਤੀਆਂ ਦੇ ਵਿਚਲੇ ਫਰਕ ਨੂੰ ਘਟਾਏ ਜਾਣ ਵਿਚ ਹੈ।

44, ਐਮਿਲੀ


ਪੰਨਾ 120

“ਬੁਰਜੂਆ ਕ੍ਰਾਂਤੀ ਦਾ ਜਨਮ ਆਪਣੀ ਪੂਰਵਵਰਤੀ ਸਾਸ਼ਨ ਵਿਵਸਥਾ ਵਿਚ ਪਹਿਲਾਂ ਤੋਂ ਹੀ ਮੌਜੂਦ ਪ੍ਰਸਥਿਤੀਆਂ ਨਾਲ ਹੁੰਦਾ ਹੈ।

ਬੁਰਜੂਆ ਕ੍ਰਾਂਤੀ ਆਮ ਕਰਕੇ ਸੱਤਾ 'ਤੇ ਕਬਜਾ ਕਰਨ ਦੇ ਨਾਲ ਹੀ ਖਤਮ ਹੋ ਜਾਂਦੀ ਹੈ ਪਰ ਸਰਵਹਾਰਾ ਕ੍ਰਾਂਤੀ ਦੇ ਲਈ ਸੱਤਾ ਤੇ ਕਬਜਾ ਤਾਂ ਮਹਿਜ ਸ਼ੁਰੂਆਤ ਮਾਤਰ ਹੈ ਜਦੋਂ ਸੱਤਾ ਕਬਜੇ ਵਿਚ ਆ ਜਾਂਦੀ ਹੈ ਤਾਂ ਉਹ ਪੁਰਾਣੀ ਅਰਥਵਿਵਸਥਾ ਦੇ ਰੂਪਾਂਤਰਣ, ਅਤੇ ਇਕ ਨਵੀਂ ਅਰਥਵਿਵਸਥਾ ਦੇ ਸੰਗਠਨ ਦੇ ਲਈ ਇਕ ਉਤਪ੍ਰੇਰਕ ਦੇ ਰੂਪ ਵਿਚ ਵਰਤੀ ਜਾਂਦੀ ਹੈ।

ਪੰਨਾ 20

ਅਜੇ ਵੀ ਦੋ ਭਾਰੀ-ਭਰਕਮ ਅਤੇ ਅਤਿਅੰਤ ਦੁਸ਼ਵਾਰ ਕੰਮ ਬਾਕੀ ਹਨ (ਇੱਕ ਦੇਸ਼, ਯਾਨਿ ਰੂਸ - ਵਿੱਚ ਮੌਜੂਦ ਸ਼ਾਸ਼ਨ ਵਿਵਸਥਾ ਨੂੰ ਜੜੋਂ ਪੁੱਟ ਦੇਣ ਦੇ ਬਾਅਦ ਵੀ)

“ਸਭ ਤੋਂ ਪਹਿਲਾ ਕੰਮ ਹੈ ਅੰਦਰੂਨੀ ਸੰਗਠਨ।” “ਦੂਜੀ ਮਹੱਤਵਪੂਰਨ ਸਮੱਸਿਆ ਵਿਸ਼ਵ ਕ੍ਰਾਂਤੀ ਦੀ ...ਅੰਤਰਰਾਸ਼ਟਰੀ ਸਮਸਿਆਵਾਂ ਨੂੰ ਹੱਲ ਕਰਨ ਦੀ, ਵਿਸ਼ਵ ਕ੍ਰਾਂਤੀ ਨੂੰ ਅੱਗੇ ਵਧਾਉਣ ਦੀ ਹੈ।” (ਜਿਸ ਨੂੰ ਹੱਲ ਕੀਤੇ ਬਗੈਰ ਕਮਿਊਨਿਸਟ ਸ਼ਾਸ਼ਨ ਵਿਵਸਥਾ ਅੰਤਰਰਾਸ਼ਟਰੀ ਪੂੰਜੀਵਾਦ ਦੇ ਖਿਲਾਫ ਸੁਰੱਖਿਅਤ ਨਹੀਂ ਰਹਿ ਸਕਦੀ।)

ਪੰਨਾ 21-22


ਪੰਨਾ 121

1. ਜੇ ਸਰਵਹਾਰਾ ਨੇ ਅਬਾਦੀ ਦੇ ਬਹੁਮਤ ਨੂੰ ਆਪਣੇ ਪੱਖ ਵਿਚ ਕਰਨਾ ਹੈ ਤਾਂ ਉਸ ਦੇ ਲਈ ਸਭ ਤੋਂ ਪਹਿਲਾਂ ਜਰੂਰੀ ਹੈ ਕਿ ਉਹ ਬੁਰਜੂਆ ਵਰਗ ਨੂੰ ਉਖਾੜ ਸੁੱਟੇ ਅਤੇ ਰਾਜ ਸੱਤਾ ਤੇ ਕਬਜਾ ਕਰੇ।

2. ਦੂਸਰਾ, ਉਸਨੂੰ ਪੁਰਾਣੀ ਰਾਜ ਮਸ਼ੀਨਰੀ ਨੂੰ ਤੋੜ ਕੇ ਸੋਵੀਅਤ ਸੱਤਾ ਸਥਾਪਿਤ ਕਰਨੀ ਅਤੇ ਇਕੋ ਝਟਕੇ ਵਿਚ ਉਸਦੇ ਪ੍ਰਭਾਵ ਨੂੰ ਖਤਮ ਕਰ ਦੇਣਾ ਜਰੂਰੀ ਹੈ ਜਿਸਨੂੰ ਬੁਰਜੂਆ ਵਰਗ ਅਤੇ ਵਰਗ ਸਹਿਯੋਗ ਦੇ ਨਿੱਕ ਬੁਰਜੂਆ ਵਰਗ

       ਸਮਰਥਕ ਮਿਹਨਤਕਸ਼ (ਗੈਰ ਸਰਵਹਾਰਾ) ਲੋਕਾਂ ਉਪਰ ਪਾਉਂਦੇ ਰਹਿੰਦੇ ਹਨ ।

3 ਤੀਸਰਾ ਸਰਵਹਾਰੇ ਵਰਗ ਦੇ ਲਈ ਜਰੂਰੀ ਹੈ ਕਿ ਉਹ ਉਸ ਪ੍ਰਭਾਵ ਨੂੰ ਪੂਰੀ

       ਤਰ੍ਹਾਂ ਅਤੇ ਅੰਤਿਮ ਰੂਪ ਵਿਚ ਨਸ਼ਟ ਕਰ ਦੇਵੇ ਜਿਸਨੂੰ ਬੁਰਜੂਆ ਵਰਗ ਅਤੇ
       ਨਿਕ-ਬੁਰਜੂਆ ਸਮਝੌਤਾਵਾਦੀ ਬਹੁਸੰਖਿਅਕ ਮਿਹਨਤਕਸ਼ (ਗ਼ੈਰ ਸਰਵਹਾਰਾ)
       ਲੋਕਾਂ ਉਪਰ ਪਾਉਂਦੇ ਰਹਿੰਦੇ ਹਨ। ਇਹ ਸ਼ੋਸ਼ਕਾਂ ਦੀ ਕੀਮਤ ਉਤੇ ਉਨ੍ਹਾਂ
       ਭਾਈਚਾਰਿਆਂ ਦੀ ਆਰਥਿਕ ਲੋੜ ਦੇ ਕ੍ਰਾਂਤੀਕਾਰੀ ਤੁਸ਼ਟੀਕਰਨ ਨਾਲ ਕੀਤਾ
       ਜਾਣਾ ਚਾਹੀਦਾ ਹੈ।</poem>

ਨਿਕੇਲਾਈ ਲੈਨਿਨ, ਪੰਨਾ 23

ਸਰਵਹਾਰਾ ਤਾਨਾਸ਼ਾਹੀ ਦਾ ਅਰਥ ਹੈ ਲੋਕਾਂ ਦਾ ਕਮਿਊਨਿਸਟ ਪਾਰਟੀ ਦੁਆਰਾ ਰਾਹ ਦਰਸਾਵਾ ਅਤੇ ਨਿਰਦੇਸ਼ਨ। ਭਾਵੇਂ ਪਾਰਟੀ ਨੇ ਕਾਫੀ ਪ੍ਰਭਾਵ ਜਾਂ ਕਾਬੂ ਰਖਿਆ ਹੋਇਆ ਹੈ ਪਰ ਫੇਰ ਵੀ ਇਹ ਹੀ ਸਭ ਕੁਝ ਨਹੀਂ ਹੈ। ਆਪਣੇ ਰਾਹ ਦਰਸਾਉਣ ਤੋਂ ਬਿਨਾਂ ਲੋਕਾਂ ਦੀ ਇੱਛਾ ਵੀ ਕਿਸੇ ਉਦੇਸ਼ ਵਿਸ਼ੇਸ਼ ਦੀ ਪ੍ਰਾਪਤੀ ਲਈ ਜਰੂਰੀ ਹੁੰਦੀ ਹੈ।

ਸਾਨੂੰ ਇਹ ਸਵੀਕਾਰ ਕਰਨਾ ਪਵੇਗਾ ਕਿ ਮਜਦੂਰਾਂ ਦੇ ਵੱਡੇ ਭਾਈਚਾਰੇ ਦਾ ਵਰਗ-ਚੇਤਨ ਘੱਟ ਗਿਣਤੀ ਦੁਆਰਾ ਅਗਵਾਈ ਅਤੇ ਰਾਹ ਦਰਸਾਵਾ ਕਰਨਾ ਜਰੂਰੀ ਹੈ ਅਤੇ ਇਹ ਪਾਰਟੀ ਹੀ ਹੋ ਸਕਦੀ ਹੈ। ਪਾਰਟੀ ਦੇ ਕੋਲ ਪਾਰਟੀ ਨੂੰ ਸਰਵਹਾਰੇ ਮਜਦੂਰਾਂ ਦੇ ਨਾਲ ਜੋੜਨ ਦੇ ਲਈ ਟ੍ਰੇਡ ਯੂਨੀਅਨਾਂ ਹਨ . . . ਰਾਜਨੀਤਕ ਖੇਤਰ ਵਿਚ ਸਾਰੇ ਮਿਹਨਤਕਸ਼ ਭਾਈਚਾਰਿਆਂ ਨੂੰ ਇਸ ਨਾਲ ਜੋੜਨ ਲਈ ਸੋਵੀਅਤਾਂ ਹਨ।

ਪੰਨਾ 122

ਆਰਥਿਕ ਖੇਤਰ ਵਿਚ ਖਾਸ ਕਰਕੇ ਕਿਸਾਨ ਭਾਈਚਾਰੇ ਨੂੰ ਜੋੜਨ ਦੇ ਕਈ “ਕੋਆਪਰੇਟਿਵਾਂ ਹਨ।ਉਭਰ ਰਹੀ ਪੀੜ੍ਹੀ ਦੇ ਵਿਚ ਕਮਿਊਨਿਸਟਾਂ ਨੂੰ ਸਿਖਿਅਤ ਕਰਨ ਦੇ ਲਈ ਨੌਜੁਆਨ ਲੀਗ ਹੈ। ਅਖੀਰੀ ਪਾਰਟੀ ਖੁਦ ਹੀ ਸਰਵਹਾਰਾ ਤਾਨਾਸ਼ਾਹੀ ਦੇ ਥੱਲੇ ਇੱਕ ਹੋਰ ਰਾਹ ਦਰਸਾਣੀ ਸ਼ਕਤੀ ਹੈ ।

ਪੰਨਾ 123

ਅੰਕੜੇ : ਆਮਦਨੀਆਂ ਵਿਚ ਅਸਮਾਨਤਾ

ਉਤਪਾਦਨ : ਯੁੱਧ ਪੂਰਵ ਯੂਨਾਈਟਿਡ ਕਿੰਗਡਮ (ਇੰਗਲੈਂਡ) ਦਾ

ਸਲਾਨਾ ਉਤਪਾਦਨ ਰਿਹਾ = 2000,000,000 ਪੌਂਡ
ਵਿਦੇਸ਼ੀ ਨਿਵੇਸ਼ਾਂ ਤੋਂ ਲਾਭ = 200,000,000 ਪੌਂਡ
ਜੋੜ = 2200,000,000 ਪੌਂਡ

ਵੰਡ : ਕੁਲ ਆਬਾਦੀ ਦੇ 1/9 ਭਾਵ ਪੂੰਜੀਪਤੀ ਜਾਂ ਬੁਰਜੂਆ ਨੇ ਲੈ ਲਿਆ ਕੁੱਲ ਉਤਪਾਦਨ ਦਾ 1/2 ਭਾਵ 11,00,000,000 ਪੌਂਡ

(ਔਸਤ ਆਮਦਨੀ ਘੱਟੋ ਘੱਟ 160 ਪੌਂਡ ਸਲਾਨਾ)

ਕੁਲ ਅਬਾਦੀ ਦੇ 2/9 ਭਾਵ ਨਿੱਕ ਬੁਰਜੂਆ ਵਰਗ ਨੇ ਬਾਕੀ ਅੱਧੇ ਦਾ 1/3 ਜਾਂ ਕੁੱਲ ਦਾ 1/6 ਲੈ ਲਿਆ ਭਾਵ 300,000,000 ਪੌਂਡ (ਔਸਤ ਆਮਦਨੀ 160 ਪੌਂਡ ਸਲਾਨਾ ਤੋਂ ਘੱਟ) ਆਬਾਦੀ ਦੇ 2/3 ਭਾਵ ਸਰੀਰਕ ਕਿਰਤ ਕਰਨ ਵਾਲੇ ਜਾਂ ਸਰਵਹਾਰਾ ਨੂੰ ਬਾਕੀ ਮਿਲਿਆ 800,00,000 ਪੌਂਡ (ਔਸਤ ਆਮਦਨੀ 60 ਪੌਂਡ ਸਲਾਨਾ)

ਸੰਯੁਕਤ ਰਾਜ ਅਮਰੀਕਾ : 1890 ਵਿੱਚ

ਕੁੱਲ ਉਤਪਾਦਨ ਦਾ 40 ਪ੍ਰਤੀਸ਼ਤ (ਉਤਪਾਦਨ ਦੇ) ਸਾਧਨਾਂ ਦੇ ਮਾਲਕਾਂ ਨੂੰ ਮਿਲਿਆ ਕੁਲ ਉਤਪਾਦਨ ਦਾ 60 ਪ੍ਰਤੀਸ਼ਤ ਸਾਰੇ ਮਜਦੂਰਾਂ ਨੂੰ ਦਿਤਾ ਗਿਆ।

ਪੰਨਾ 124

ਜੀਵਨ ਦਾ ਉਦੇਸ਼ :ਜੀਵਨ ਦਾ ਉਦੇਸ਼ ਮਨ ਨੂੰ ਕਾਬੂ ਕਰਨਾ ਨਹੀਂ ਸਗੋਂ ਉਸਦਾ ਠੀਕ ਵਿਕਾਸ ਕਰਨਾ ਹੈ। ਮਰਨ ਤੋਂ ਬਾਅਦ ਮੁਕਤੀ ਪ੍ਰਾਪਤ ਕਰਨਾ ਨਹੀਂ ਸਗੋਂ ਇਸ ਸੰਸਾਰ ਵਿਚ ਹੀ ਉਸਦਾ ਸਭ ਤੋਂ ਵਧੀਆ ਇਸਤੇਮਾਲ ਕਰਨਾ ਹੈ, ਕੇਵਲ ਧਿਆਨ ਵਿਚ ਹੀ ਨਹੀਂ ਬਲਕਿ ਰੋਜਾਨਾ ਜੀਵਨ ਦੇ ਯਥਾਰਥ ਅਨੁਭਵ ਵਿਚ ਵੀ ਸੱਚ, ਚੰਗਿਆਈ ਅਤੇ ਸੁੰਦਰਤਾ ਨੂੰ ਪ੍ਰਤੱਖ ਕਰਨਾ ਹੈ। ਸਮਾਜਿਕ ਪ੍ਰਗਤੀ ਕੁਝ ਦੀ ਉਨਤੀ ਉਪਰ ਨਹੀਂ ਸਗੋਂ ਬਹੁਤਿਆਂ ਦੀ ਅਮੀਰੀ ਤੇ ਨਿਰਭਰ ਕਰਦੀ ਹੈ।ਆਤਮਿਕ ਲੋਕਤੰਤਰ ਜਾਂ ਸਰਵਸਾਂਝਾ ਭਰੱਪਣ ਕੇਵਲ ਤਦ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਜੇ ਸਮਾਜਿਕ-ਰਾਜਨੀਤਕ ਅਤੇ ਉਦਯੋਗਿਕ ਜੀਵਨ ਵਿਚ ਮੌਕਿਆਂ ਦੀ ਸਮਾਨਤਾ ਹੋਵੇ।